Select Page

ਰੋਮੀਆਂ ਦੇ ਪੱਤਰ ਦੀ ਭੂਮਿਕਾ

   


Dr. Grant C. Richison

ਡਾ. ਗ੍ਰਾਂਟ ਸੀ. ਰਿਚੀਸਨ

 

 
I.               ਮਹੱਤਤਾ: ਨਵੇਂ ਨੇਮ ਵਿੱਚ ਮਸੀਹਤ ਨੂੰ ਸਭ ਤੋਂ ਵਿਆਪਕ ਤੌਰ ਤੇ ਰੋਮੀਆਂ ਦਾ ਪੱਤਰ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਪ੍ਰੋਟੈਸਟੈਂਟ ਰੈਫਰਮੇਸ਼ਨ ਦੀ ਮੁੱਖ ਪੁਸਤਕ ਸੀ, ਅਤੇ ਇਹ ਹੁਣ ਤੱਕ ਦੀ ਲਿੱਖੀ ਗਈ ਸਭ ਤੋਂ ਮਹੱਤਵਪੂਰਣ ਪੁਸਤਕ ਹੈ।
 
II.             ਲੇਖਕ: ਇਸ ਦਾ ਲੇਖਕ ਪੌਲੁਸ ਹੈ (ਰੋਮੀ 1:1)। ਪੌਲੁਸ ਦੇ ਇਸ ਪੁਸਤਕ ਦੇ ਲੇਖਕ ਹੋਣ ਦੇ ਵਿਚਾਰ ਨੂੰ ਕਿਸੇ ਨੇ ਵੀ ਚੁਣੌਤੀ ਨਹੀਂ ਦਿੱਤੀ ਹੈ। ਪੌਲੁਸ ਨੇ ਨਵੇਂ ਨੇਮ ਦਾ ਅੱਧਾ ਹਿੱਸਾ ਲਿਖਿਆ ਹੈ। ਉਹ ਪਹਿਲੀ ਸਦੀ ਦਾ ਸਭ ਤੋਂ ਵੱਡਾ ਮਿਸ਼ਨਰੀ                   ਸੀ।
 
A.   ਸਬੂਤ
 
1.    ਅੰਦਰੂਨੀ ਸਬੂਤ
 
a.    ਉਸ ਨੇ ਆਪਣੇ ਆਪ ਨੂੰ ਪੌਲੁਸ ਕਿਹਾ (1:1)
b.    ਉਸ ਨੇ ਆਪਣਾ ਵਰਣਨ ਇਸ ਤਰ੍ਹਾਂ ਕੀਤਾ ਜੋ ਸਿਰਫ ਪੌਲੁਸ ਹੀ ਕਰ ਸਕਦਾ ਸੀ (11:13 [ਤੁਲਨਾ ਕਰੋ, ਗਲਾਤੀਆਂ 2:19]; 15:15-20 [ਤੁਲਨਾ ਕਰੋ, ਗਲਾਤ 1:15-17])
 
2.    ਬਾਹਰੀ ਸਬੂਤ
 
a.    ਸ਼ੁਰੂਆਤੀ ਮਸੀਹੀ ਲੇਖਕ
b.    ਪੌਲੁਸ ਦੀ ਸਾਹਿਤਕ ਸ਼ੈਲੀ
c.    ਇਹ ਪੌਲੁਸ ਦੀਆਂ ਹੋਰ ਲਿਖਤਾਂ ਦੇ ਸਿਧਾਂਤਕ ਵਿਚਾਰਾਂ ਦੇ ਅਨੁਕੂਲ ਹੈ
 
B.   ਰਚਨਾਕਰਤਾ ਤੋਂ ਸਬਕ
 
1.    ਯਹੂਦੀਆਂ ਦੇ ਲਈ ਦੁੱਖ (9:1-5; 10:1)
2.    ਵਿਅਕਤੀਗਤ ਸੰਬੰਧ (16:3-16)
3.    ਮਿਸ਼ਨ (1:8-13; 15:20-24)
 
III.           ਪ੍ਰਾਪਤਕਰਤਾ: ਪੌਲੁਸ ਇਸ ਪੱਤਰ ਨੂੰ “ਰੋਮ ਦੀ ਕਲੀਸਿਯਾ ਨੂੰ” ਸੰਬੋਧਿਤ ਨਹੀਂ ਕੀਤਾ ਸੀ।
 
A.   ਸ਼ਾਇਦ ਰੋਮ ਸ਼ਹਿਰ ਵਿੱਚ ਕਈ ਕਲੀਸਿਯਾਵਾਂ ਸਨ, ਹਾਲਾਂਕਿ ਅਜੇ ਤੱਕ ਕੋਈ ਵੀ ਰਸੂਲ ਇਸ ਸ਼ਹਿਰ ਵਿੱਚ ਨਹੀਂ ਆਇਆ ਸੀ। ਇਸ ਦੇ ਜ਼ਿਆਦਾਤਰ ਪਾਠਕ ਗ਼ੈਰ-ਯਹੂਦੀ ਸਨ, ਪਰ ਕਲੀਸਿਯਾ ਵਿੱਚ ਕੁਝ ਅਜਿਹੇ ਮਸੀਹੀ ਵੀ ਸਨ ਜੋ ਪਹਿਲਾਂ ਯਹੂਦੀ ਸਨ (ਰਸੂਲਾਂ 2:10)। ਸ਼ਾਇਦ ਬਹੁਤ ਸਾਰੇ ਲੋਕ ਦੂਜੇ ਸ਼ਹਿਰਾਂ ਤੋਂ ਸਨ ਜਿਹਨਾਂ ਦਾ ਪੌਲੁਸ ਦੁਆਰਾ ਜੀਵਨ-ਪਰਿਵਰਤਿਤ ਹੋਇਆ ਸੀ।
B.   ਦੂਜੀ ਗੱਲ, ਪੌਲੁਸ ਸੰਸਾਰ ਦੇ ਸਭ ਤੋਂ ਮਹੱਤਵਪੂਰਣ ਸ਼ਹਿਰ ਨੂੰ ਮਸੀਹਤ ਦਾ ਇੱਕ ਮੁਕੰਮਲ ਰੂਪ ਪੇਸ਼ ਕਰਨਾ ਚਾਹੁੰਦਾ ਸੀ (ਰੋਮੀਆਂ 1:15)।
C.   ਇਸ ਵਿੱਚ ਤਿੰਨ ਵੱਖ-ਵੱਖ ਪ੍ਰਾਰਥਨਾ ਦੇ ਸਥਾਨਾਂ ਦਾ ਜ਼ਿਕਰ ਹੈ: ਰੋਮੀਆਂ 16:5, 14, 15
D.   ਉਹਨਾਂ ਦੇ ਵਿਸ਼ਵਾਸ ਦੀ ਚਰਚਾ ਹੋਰ ਸ਼ਹਿਰਾਂ ਦੇ ਵਿਸ਼ਵਾਸੀਆਂ ਵਿੱਚ ਹੁੰਦੀ ਸੀ (ਰੋਮੀਆਂ 1:8; 16:19)।
 
IV.           ਲਿਖਣ ਦੀ ਮਿਤੀ ਅਤੇ ਸਥਾਨ: ਪੌਲੁਸ ਨੇ ਰੋਮੀਆਂ ਦੇ ਪੱਤਰ ਨੂੰ ਆਪਣੀ ਤੀਜੀ ਮਿਸ਼ਨਰੀ ਯਾਤਰਾ ਦੇ ਅੰਤ ਵਿੱਚ (ਰਸੂਲਾਂ 20:2,3) 57-58 ਈਸਵੀ ਵਿੱਚ ਕੁਰਿੰਥੁਸ ਸ਼ਹਿਰ (ਯੂਨਾਨ) ਤੋਂ ਲਿਖਿਆ ਗਿਆ ਸੀ (ਰੋਮੀਆਂ 16:1)। ਉਸ ਨੇ ਕੁਰਿੰਥੀਆਂ ਦੇ ਦੂਜੇ ਪੱਤਰ ਨੂੰ ਲਿਖਣ ਤੋਂ ਤੁਰੰਤ ਬਾਅਦ ਹੀ ਰੋਮੀਆਂ ਦੇ ਪੱਤਰ ਨੂੰ ਲਿਖਿਆ ਸੀ।
 
V.             ਸਥਿਤੀ: ਪੌਲੁਸ ਨੇ ਰੋਮੀਆਂ ਦੇ ਪੱਤਰ ਨੂੰ ਉਹਨਾਂ ਵਿਸ਼ਵਾਸੀਆਂ ਨੂੰ ਸੰਬੋਧਨ ਕੀਤਾ ਸੀ (ਰੋਮੀਆਂ 1:7) ਜਿਹਨਾਂ ਦਾ ਗ਼ੈਰ-ਯਹੂਦੀ ਪਿਛੋਕੜ ਸੀ (ਰੋਮੀਆਂ 1:5,6,13; 11:13; 15:15,16)। ਪੌਲੁਸ ਕਦੇ ਰੋਮ ਸ਼ਹਿਰ ਵਿੱਚ ਨਹੀਂ ਗਿਆ ਸੀ, ਫਿਰ ਵੀ ਮਸੀਹੀ ਲੋਕ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਸਨ। ਪੌਲੁਸ ਚਾਹੁੰਦਾ ਸੀ ਕਿ ਸੰਸਾਰ ਦੇ ਪ੍ਰਮੁੱਖ ਸ਼ਹਿਰ ਵਿੱਚ ਰਹਿਣ ਵਾਲੇ ਰੋਮੀ ਲੋਕਾਂ ਅੱਗੇ ਮਸੀਹਤ ਨੂੰ ਵਿਵਸਥਿਤ ਢੰਗ ਨਾਲ ਪੇਸ਼ ਕੀਤਾ ਜਾਵੇ। 
 
VI.           ਲਿਖਣ ਦੀ ਸ਼ੈਲੀ: ਇਹ ਸ਼ੈਲੀ ਰੋਮੀਆਂ ਦੀ ਪੁਸਤਕ ਵਿੱਚ ਪ੍ਰਸਤਾਵਿਤ ਕਥਨਾਂ ਉੱਤੇ ਜ਼ੋਰ ਦਿੰਦੀ ਹੈ।
 
VII.         ਪਿਛੋਕੜ: ਰੋਮ ਸ਼ਹਿਰ, ਰੋਮੀ ਸਾਮਰਾਜ ਦੀ ਰਾਜਧਾਨੀ ਸੀ ਅਤੇ ਇਸ ਦੀ ਸਥਾਪਨਾ 753 ਈਸਾ ਪੂਰਵ ਵਿੱਚ ਹੋਈ ਸੀ। ਪੌਲੁਸ ਦੇ ਦਿਨਾਂ ਵਿੱਚ ਇਸ ਦੀ ਆਬਾਦੀ ਦਸ ਲੱਖ ਤੋਂ ਵੱਧ ਸੀ, ਪਰ ਇਸ ਵਿੱਚ ਬਹੁਤ ਸਾਰੇ ਗ਼ੁਲਾਮ ਸਨ। ਪਰੰਪਰਾ ਅਨੁਸਾਰ ਪੌਲੁਸ ਨੀਰੋ ਦੇ ਰਾਜ ਦੌਰਾਨ ਰੋਮ ਸ਼ਹਿਰ ਵਿੱਚ ਸ਼ਹੀਦ ਹੋਇਆ ਸੀ (54-68 ਈਸਵੀ)।
 
VIII.       ਉਦੇਸ਼:
 
A.   ਭੈਣ ਫ਼ੀਬੀ (ਰੋਮੀਆਂ 16:1) ਵਪਾਰ ਦੇ ਲਈ ਰੋਮ ਸ਼ਹਿਰ ਨੂੰ ਜਾਣ ਵਾਲੀ ਸੀ, ਇਸ ਲਈ ਪੌਲੁਸ ਨੇ ਇਹ ਮੌਕਾ ਲਿਆ ਕਿ ਰੋਮੀਆਂ ਨੂੰ ਲਿਖੇ ਅਤੇ ਇਸ ਨੂੰ ਫ਼ੀਬੀ ਦੇ ਹੱਥ ਭੇਜੇ।
B.   ਪੌਲੁਸ ਆਪਣੀ ਯੋਜਨਾ ਬਾਰੇ ਦੱਸਣਾ ਚਾਹੁੰਦਾ ਸੀ ਕਿ ਉਹ ਯਰੂਸ਼ਲਮ ਦੀ ਯਾਤਰਾ ਤੋਂ ਬਾਅਦ ਕਿਹੜੇ ਖੇਤਰਾਂ ਦਾ ਦੌਰਾ ਕਰੇਗਾ (15:24; 28-29; ਤੁਲਨਾ ਕਰੋ, ਰਸੂਲਾਂ ਦੇ ਕਰਤੱਬ 19:21)
C.   ਪੌਲੁਸ ਸੰਸਾਰ ਦੇ ਸਭ ਤੋਂ ਮਹੱਤਵਪੂਰਣ ਸ਼ਹਿਰ ਵਿੱਚ ਰਹਿਣ ਵਾਲੇ ਵਿਸ਼ਵਾਸੀਆਂ ਅੱਗੇ ਮਸੀਹਤ ਨੂੰ ਸਭ ਤੋਂ ਵਿਆਪਕ ਵਿਵਸਥਿਤ ਢੰਗ ਨਾਲ ਪੇਸ਼ ਕਰਨਾ ਚਾਹੁੰਦਾ ਸੀ।
D.   ਪੌਲੁਸ ਗ਼ੈਰ-ਯਹੂਦੀਆਂ ਲਈ ਆਪਣੇ ਮਿਸ਼ਨ ਨੂੰ ਜਾਇਜ਼ ਠਹਿਰਾਉਣਾ ਚਾਹੁੰਦਾ ਸੀ (15:16)
E.    ਪੌਲੁਸ ਨੇ ਇੱਕ ਅਜਿਹੇ ਸ਼ੁਭ-ਸਮਾਚਾਰ ਨੂੰ ਪੇਸ਼ ਕੀਤਾ ਜੋ ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਦੀ ਮਿਆਰ ਤੱਕ ਪਹੁੰਚਿਆ।
 
IX.           ਵਿਸ਼ਾ: ਪਰਮੇਸ਼ਰ ਦੀ ਸੱਚਾਈ ਅਤੇ ਧਾਰਮਿਕਤਾ। ਰੋਮੀਆਂ ਦੀ ਪੁਸਤਕ ਪਰਮੇਸ਼ਰ ਦੇ ਸਿਧਾਂਤ (ਪਰਮੇਸ਼ਰ ਦੀ ਧਾਰਮਿਕਤਾ) ਲਈ ਦਲੀਲ ਦਿੰਦੀ ਹੈ।
 
X.             ਮੁੱਖ ਸ਼ਬਦ:ਧਾਰਮਿਕਤਾ, ਨਿਆਂਈ, ਧਰਮੀ, ਧਰਮੀ ਠਹਿਰਾਉਣਾ, ਦੋਸ਼, ਪ੍ਰਾਸਚਿਤ
 
XI.           ਮੁੱਖ ਆਇਤਾਂ: 1:16,17
 
XII.         ਪੁਸਤਕ ਦੀਆਂ ਵਿਸ਼ੇਸ਼ਤਾਵਾਂ:
 
A.   ਰੋਮੀਆਂ ਦੀ ਪੁਸਤਕ ਪੌਲੁਸ ਦੇ ਪੱਤਰਾਂ ਦੀ ਸਭ ਤੋਂ ਮਹਾਨ ਰਚਨਾ ਹੈ।
B.   ਇਹ ਮਸੀਹਤ ਬਾਰੇ ਇੱਕ ਵਿਵਸਥਿਤ ਵਿਆਖਿਆ ਹੈ।
C.   ਇਹ ਪੌਲੁਸ ਦੇ ਪੱਤਰਾਂ ਵਿੱਚੋਂ ਸਭ ਤੋਂ ਵੱਧ ਸਿਧਾਂਤਕ ਪੱਤਰ ਹੈ।
D.   ਇਹ ਪੌਲਸ ਦੇ ਪੱਤਰਾਂ ਵਿੱਚੋਂ ਸਭ ਤੋਂ ਲੰਬਾ ਪੱਤਰ ਹੈ।
E.    ਇਹ ਪੌਲਸ ਦਾ ਸਭ ਤੋਂ ਵੱਧ ਰਸਮੀ ਪੱਤਰ ਹੈ, ਪਰ ਇਹ ਇੱਕ ਸੰਖੇਪ-ਸਾਰ ਤੋਂ ਵੱਧਕੇ ਹੈ।
F.    ਇਹ ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਉੱਤੇ ਕੇਂਦਰਿਤ ਹੈ।
G.   ਇਹ ਪੁਸਤਕ ਕਾਰਜ ਖੇਤਰ ਵਿੱਚ ਵਿਆਪਕ ਹੈ।
H.   ਪੌਲੁਸ ਪੁਰਾਣੇ ਨੇਮ ਦੇ ਬਹੁਤ ਸਾਰੇ ਹਵਾਲਿਆਂ ਨੂੰ ਵਰਤਦਾ ਹੈ।
I.      ਕੁਝ ਲੋਕ ਕਹਿੰਦੇ ਹਨ ਕਿ ਇਹ ਬਾਈਬਲ ਦੀ ਸਭ ਤੋਂ ਮਹੱਤਵਪੂਰਣ ਪੁਸਤਕ ਹੈ।
J.    ਇਹ ਉਸ ਕਲੀਸਿਯਾ ਨੂੰ ਲਿਖੀ ਗਈ ਜਿਸ ਦੀ ਪੌਲੁਸ ਨੇ ਸਥਾਪਨਾ ਨਹੀਂ ਕੀਤੀ ਸੀ।
K.   ਪੌਲੁਸ ਨੇ ਅਧਿਆਇ 16 ਵਿੱਚ 35 ਲੋਕਾਂ ਦਾ ਜ਼ਿਕਰ ਕੀਤਾ ਹੈ; ਉਹਨਾਂ ਵਿੱਚੋਂ 27 ਉਸ ਸਮੇਂ ਰੋਮ ਸ਼ਹਿਰ ਵਿੱਚ ਰਹਿੰਦੇ ਸਨ।
L.    ਰੋਮੀਆਂ ਦੀ ਪੁਸਤਕ ਵਿੱਚ ਹੋਰ ਕਿਸੇ ਵੀ ਪੁਸਤਕ ਨਾਲੋਂ ਜ਼ਿਆਦਾ ਨਮਸਕਾਰ ਹਨ (ਅਧਿਆਇ 16)।
M.   ਰੋਮੀਆਂ, ਗਲਾਤੀਆਂ ਅਤੇ ਇਬਰਾਨੀਆਂ ਨੇ ਹਬੱਕੂਕ 2:4 ਦੀ ਵਿਆਖਿਆ ਕੀਤੀ ਹੈ।
N.   ਰੋਮ ਸ਼ਹਿਰ ਵਿਚਲੀ ਕਲੀਸਿਯਾ ਆਤਮਿਕ ਤੌਰ ਤੇ ਸਿਹਤਮੰਦ ਸੀ (ਰੋਮੀਆਂ 1:8; 15:14; 16:19)।
O.   ਰੋਮੀਆਂ ਗਲਾਤੀਆਂ ਦਾ ਵਿਸਤ੍ਰਿਤ ਰੂਪ ਹੈ।
P.    ਵਾਕਾਂਸ਼ “ਪਰਮੇਸ਼ਰ ਦਾ” ਰੋਮੀਆਂ ਵਿੱਚ 59 ਵਾਰ ਆਉਂਦਾ ਹੈ।
 
XIII.       ਸਿਧਾਂਤ: ਧਰਮੀ ਠਹਿਰਾਏ ਜਾਣਾ, ਮੇਲ, ਦੋਸ਼, ਪ੍ਰਾਸਚਿਤ, ਅਤੇ ਪ੍ਰਭੂਸੱਤਾ।
 
XIV.       ਸ਼ਬਦ ਸੁਰ: ਰੋਮੀਆਂ ਵਿਵਾਦਪੂਰਨ ਪੁਸਤਕ ਨਹੀਂ ਬਲਕਿ ਇੱਕ ਯੋਜਨਾਬੱਧ ਪੁਸਤਕ ਹੈ। ਪਹਿਲੇ 11 ਅਧਿਆਏ ਪਰਮੇਸ਼ਰ ਦੀ ਪੂਰਨਤਾ ਬਾਰੇ ਇੱਕ ਸਿਧਾਂਤਕ ਦਲੀਲ ਬਣਾਉਂਦਾ ਹੈ।
 
 
 
ਰੂਪ ਰੇਖਾ
 
I.               ਜਾਣ-ਪਛਾਣ (1:1-17)
 
A.   ਨਮਸਕਾਰ, 1:1-7
 
1.    ਲੇਖਕ, 1:1-5
2.    ਟੀਚਾ, 1:6-7a
3.    ਨਮਸਕਾਰ, 1:7b
 
B.   ਅਵਸਰ 1:8-15
C.   ਵਿਸ਼ਾ, 1:16-17
 
II.             ਪਰਮੇਸ਼ਰ ਦੀ ਧਾਰਮਿਕਤਾ ਦਾ ਸਿਧਾਂਤ (1:18-ਅਧਿਆਇ 11)
 
A.   ਜਿਹੜੇ ਪਰਮੇਸ਼ਰ ਦੀ ਧਾਰਮਿਕਤਾ ਤੋਂ ਵਾਂਝੇ ਰਹਿ ਗਏ ਹਨ, ਉਹਨਾਂ ਦੀ ਕੀ ਲੋੜ ਹੈ (1:18-3:20)
 
                                               1.     ਗ਼ੈਰ-ਯਹੂਦੀਆਂ ਦੀ ਲੋੜ, 1:18-32
2.     ਨੈਤਿਕ ਲੋਕਾਂ ਦੀਲੋੜ, 2:1-16
3.     ਯਹੂਦੀਆਂ ਦੀ ਲੋੜ 2:17-3:8
4.     ਵਿਸ਼ਵ-ਵਿਆਪੀ ਲੋੜ, 3:9-20
 
B.   ਧਰਮੀ ਠਹਿਰਾਉਣ ਦੁਆਰਾ ਪਰਮੇਸ਼ਰ ਦੀ ਧਾਰਮਿਕਤਾ ਦਾ ਪ੍ਰਬੰਧ (3:21-5:21)
 
                                                      1.     ਧਾਰਮਿਕਤਾ ਦੇ ਤੱਥ, 3:21-31
                                                      2.     ਧਰਮੀ ਠਹਿਰਾਉਣ ਦੀਆਂ ਮਿਸਾਲਾਂ, 4:1-25
                                                      3.     ਧਰਮੀ ਠਹਿਰਾਉਣ ਦੇ ਨਤੀਜੇ, 5:1-25
 
C.   ਪਰਮੇਸ਼ਰ ਦੀ ਧਾਰਮਿਕਤਾ ਸ਼ੁੱਧੀਕਰਨ ਵਿੱਚ ਪ੍ਰਗਟ ਹੁੰਦੀ ਹੈ (6-8)
 
                                                      1.     ਸੱਚਾਈ ਦਾ ਬਾਹਰੀ ਚੱਕਰ, 6:1-23
                                                      2.     ਆਤਮਿਕ ਸੰਘਰਸ਼, 7:1-25
                                                      3.     ਪਰਮੇਸ਼ਰ ਦੀ ਸ਼ਕਤੀ, 8:1-39
 
D.   ਪਰਮੇਸ਼ਰ ਦੀ ਧਾਰਮਿਕਤਾ (9-11)
 
                                                      1.     ਪਰਮੇਸ਼ਰ ਦੀ ਪ੍ਰਭੂਸੱਤਾ, 9:1-29
                                                      2.     ਮਨੁੱਖੀ ਜ਼ਿੰਮੇਵਾਰੀ, 9:30-10:21
                                                      3.     ਅੰਤਿਮ ਉਦੇਸ਼, 11:1-36
 
III.           ਵਿਸ਼ਵਾਸੀਆਂ ਦੇ ਜੀਵਨ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਦਾ ਪ੍ਰਗਟਾਵਾ (12:1-15:13)
 
A.   ਮਸੀਹੀ ਚਾਲ-ਚੱਲਣ ਦੇ ਸਿਧਾਂਤ 12:1-2
B.   ਮਸੀਹੀ ਚਾਲ-ਚੱਲਣ ਦਾ ਅਭਿਆਸ, 12:3-15:13
 
                                                      1.     ਆਮ ਤੌਰ ਤੇ, 12:3-21
                                                      2.     ਖ਼ਾਸ ਤੌਰ ਤੇ, 13:1-15:13
 
a.    ਸਰਕਾਰ, 13:1-7
b.    ਗੁਆਂਢੀ, 13:8-14
c.    ਆਜ਼ਾਦੀ, 14:1-15:13
 
IV.           ਸਿੱਟਾ (15:14-16:27)
 
A.   ਪੌਲੁਸ ਦੀਆਂ ਵਿਅਕਤੀਗਤ ਯੋਜਨਾਵਾਂ, 15:14-29
B.   ਪ੍ਰਾਰਥਨਾ ਦੀਆਂ ਬੇਨਤੀਆਂ, 15:30-33
 
V.             ਅੰਤਿਮ ਭਾਗ (16:1-27)
 
A.   ਨਮਸਕਾਰ, 16:1-24
B.   ਆਸ਼ੀਰਵਾਦ, 16:25-27
Share