1 ਫਿਰ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੇ ਵਿੱਚ ਕੀ ਫ਼ਰਕ ਹੋਇਆ ? ਜਾਂ ਸੁੰਨਤ ਦਾ ਕੀ ਲਾਭ ਹੋਇਆ? 2 ਉੱਤਰ ਹੈ, ਬਹੁਤ ! ਸਭ ਤੋਂ ਪਹਿਲੀ ਗੱਲ ਇਹ ਹੈ ਕਿ ਯਹੂਦੀਆਂ ਨੂੰ ਪਰਮੇਸ਼ਰ ਨੇ ਆਪਣਾ ਵਚਨ ਸੌਂਪਿਆ।
ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਤੀਜੇ ਅਧਿਆਇ ਵਿੱਚ, ਪੌਲੁਸ ਨੇ ਉਸ ਦਲੀਲ ਨੂੰ ਜਾਰੀ ਰੱਖਿਆ ਜਿਹੜੀ ਦੂਜੇ ਅਧਿਆਇ (ਰੋਮੀਆਂ 2:17) ਤੋਂ ਸ਼ੁਰੂ ਹੋਈ ਸੀ। ਇੱਥੇ ਉਹ ਪਿਛਲੇ ਅਧਿਆਇ ਦੀ ਆਪਣੀ ਗੱਲ ਨੂੰ ਸਪੱਸ਼ਟ ਕਰਦਾ ਹੈ। ਜੇਕਰ ਪਰਮੇਸ਼ਰ ਨੇ ਯਹੂਦੀ ਨੂੰ ਅਬਰਾਹਾਮ ਦਾ ਨੇਮ ਦਿੱਤਾ ਹੈ ਅਤੇ ਉਸ ਵਾਅਦੇ ਨੂੰ ਸੁੰਨਤ ਨਾਲ ਚਿੰਨ੍ਹਿਤ ਕੀਤਾ ਹੈ, ਤਾਂ ਪੌਲੁਸ ਨੇ ਦੂਜੇ ਅਧਿਆਇ ਵਿੱਚ ਕਿਉਂ ਕਿਹਾ ਕਿ ਉਦੋਂ ਤੱਕ ਕੋਈ ਖ਼ਾਸ ਫਾਇਦਾ ਨਹੀਂ ਹੁੰਦਾ ਹੈ ਜਦੋਂ ਤੱਕ ਉਹਨਾਂ ਦੇ ਮਨ ਠੀਕ ਨਾ ਹੋਣ? ਉਸ ਨੇ ਇਸ ਸਵਾਲ ਦਾ ਜਵਾਬ ਤੀਜੇ ਅਧਿਆਇ ਦੇ ਪਹਿਲੇ ਹਿੱਸੇ ਵਿੱਚ ਦਿੱਤਾ ਹੈ।
ਆਇਤ ਇੱਕ ਤੋਂ ਅੱਠ ਵਿੱਚ, ਪੌਲੁਸ ਨੇ ਸਵਾਲਾਂ ਅਤੇ ਜਵਾਬਾਂ ਦੀ ਇੱਕ ਲੜੀ ਰਾਹੀਂ ਉਹਨਾਂ ਇਤਰਾਜ਼ਾਂ ਦਾ ਜਵਾਬ ਦਿੱਤਾ ਜਿਹੜੇ ਦੂਜੇ ਅਧਿਆਇ ਤੋਂ ਪੈਦਾ ਹੋ ਸਕਦੇ ਸਨ:
- ਯਹੂਦੀ ਹੋਣ ਦਾ ਕੀ ਫਾਇਦਾ ਹੈ ਜੇਕਰ ਪਰਮੇਸ਼ਰ ਗ਼ੈਰ-ਯਹੂਦੀਆਂ ਨੂੰ ਵੀ ਬਰਕਤਾਂ ਦਿੰਦੇ ਹਨ? ਪਰਮੇਸ਼ਰ ਨੇ ਉਹਨਾਂ ਨੂੰ ਪੁਰਾਣੇ ਨੇਮ ਦਾ ਪ੍ਰਕਾਸ਼ਨ ਦਿੱਤਾ ਹੈ (ਰੋਮੀਆਂ 3:1-4)।
- ਜੇਕਰ ਮਨੁੱਖ ਦੀ ਅਧਾਰਮਿਕਤਾ ਪਰਮੇਸ਼ਰ ਦੀ ਧਾਰਮਿਕਤਾ ਨੂੰ ਹੋਰ ਪ੍ਰਗਟ ਕਰਦੀ ਹੈ, ਤਾਂ ਕੀ ਪਰਮੇਸ਼ਰ ਲਾਇ ਮਨੁੱਖ ਨੂੰ ਸਜ਼ਾ ਦੇਣਾ ਠੀਕ ਹੈ? ਪਰਮੇਸ਼ਰ ਸੁਭਾਅ ਅਤੇ ਧਾਰਮਿਕਤਾ ਦੇ ਅਨੁਸਾਰ ਪਾਪ ਦਾ ਨਿਆਂ ਜ਼ਰੂਰ ਕਰਨਗੇ (ਰੋਮੀਆਂ 3:5-6)
- ਜੇਕਰ ਕਿਸੇ ਝੂਠ ਦੇ ਕਾਰਨ ਪਰਮੇਸ਼ਰ ਦੀ ਸੱਚਾਈ ਹੋਰ ਵੀ ਵਧੇਰੇ ਪ੍ਰਗਟ ਹੁੰਦੀ ਹੈ, ਤਾਂ ਫਿਰ ਅਸੀਂ ਇਹ ਕਿਉਂ ਨਾ ਕਰੀਏ ਕਿ ਪਾਪ ਕਰੀਏ ਤਾਂ ਜੋ ਉਸ ਤੋਂ ਭਲਾਈ ਪੈਦਾ ਹੋਵੇ ਪਰਮੇਸ਼ਰ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਅਟੱਲ ਅਤੇ ਸੰਪੂਰਨ ਸੱਚੇ ਸੁਭਾਅ ਦੇ ਅਨੁਸਾਰ ਨਿਆਂ ਕਰਨ (ਰੋਮੀਆਂ 3:7)।
- ਕੀ ਪਰਮੇਸ਼ਰ ਦੇ ਸਾਹਮਣੇ ਯਹੂਦੀ ਗ਼ੈਰ-ਯਹੂਦੀਆਂ ਨਾਲੋਂ ਵੀ ਮਾੜੀ ਹਾਲਤ ਵਿੱਚ ਹਨ? ਨਹੀਂ। ਯਹੂਦੀ ਅਤੇ ਗ਼ੈਰ-ਯਹੂਦੀ ਦੋਵੇਂ ਹੀ ਪਾਪ ਵਿੱਚ ਗੁਆਚੇ ਹੋਏ ਹਨ (ਰੋਮੀਆਂ 3:8)
ਪਹਿਲਾ ਸਵਾਲ ਅਤੇ ਉਸ ਦਾ ਜਵਾਬ ਆਇਤ 1 ਤੋਂ ਆਇਤ 4 ਤੱਕ ਚੱਲਦਾ ਹੈ।
ਰੋਮੀਆਂ 3:1
ਫਿਰ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੇ ਵਿੱਚ ਕੀ ਫ਼ਰਕ ਹੋਇਆ ? ਜਾਂ ਸੁੰਨਤ ਦਾ ਕੀ ਲਾਭ ਹੋਇਆ?
ਪੌਲੁਸ ਨੇ ਅਧਿਆਇ 2 ਵਿੱਚ ਇਹ ਸਮਝਾਇਆ ਸੀ ਕਿ ਸਿਰਫ਼ ਬਾਹਰੀ ਤੌਰ ਤੇ ਸੁੰਨਤ ਕਰਵਾ ਲੈਣਾ ਪਰਮੇਸ਼ਰ ਦੇ ਸਾਹਮਣੇ ਸਹੀ ਹੋਣ ਦਾ ਰਸਤਾ ਨਹੀਂ ਹੈ। ਪਰ ਜੇਕਰ ਇਹ ਗੱਲ ਹੈ, ਤਾਂ ਫਿਰ ਯਹੂਦੀ ਹੋਣ ਦਾ ਕੀ ਲਾਭ ਹੈ? ਪੌਲੁਸ ਇਸ ਸਵਾਲ ਦਾ ਜਵਾਬ ਅਧਿਆਇ 3 ਵਿੱਚ ਦਿੰਦਾ ਹੈ।
ਰੋਮੀਆਂ 3:2
ਉੱਤਰ ਹੈ, ਬਹੁਤ !
ਰੋਮੀਆਂ 2:17–29 ਵਿੱਚ ਪੌਲੁਸ ਦੀ ਪਿਛਲੀ ਗੱਲ ਦਾ ਇਹ ਅਰਥ ਨਹੀਂ ਹੈ ਕਿ ਯਹੂਦੀ ਹੋਣ ਦਾ ਕੋਈ ਲਾਭ ਨਹੀਂ ਹੈ। ਯਹੂਦੀ ਹੋਣ ਦੇ ਕਈ ਪੱਖਾਂ ਤੋਂ ਵੱਡੇ ਲਾਭ ਹਨ। ਇਸ ਲਈ ਯਹੂਦੀ ਅਤੇ ਗ਼ੈਰ-ਯਹੂਦੀ ਹਰ ਗੱਲ ਵਿੱਚ ਬਿਲਕੁਲ ਇੱਕੋ ਜਿਹੀ ਸਥਿਤੀ ਵਿੱਚ ਨਹੀਂ ਹਨ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਯਹੂਦੀਆਂ ਨੂੰ ਪਰਮੇਸ਼ਰ ਨੇ ਆਪਣਾ ਵਚਨ ਸੌਂਪਿਆ।
ਯਹੂਦੀਆਂ ਕੋਲ ਇੱਕ ਬਹੁਤ ਵੱਡਾ ਵਿਸ਼ੇਸ਼ ਅਧਿਕਾਰ ਸੀ — ਪਰਮੇਸ਼ਰ ਨੇ ਆਪਣਾ ਵਚਨ ਉਹਨਾਂ ਨੂੰ ਸੌਂਪਿਆ ਸੀ।
ਇੱਥੇ “ਪਰਮੇਸ਼ਰ ਦੇ ਵਚਨ” ਤੋਂ ਭਾਵ ਪਰਮੇਸ਼ਰ ਵੱਲੋਂ ਦਿੱਤਾ ਗਿਆ ਵਿਸ਼ੇਸ਼ ਪ੍ਰਕਾਸ਼ਨ ਅਤੇ ਸੰਦੇਸ਼ ਹੈ। ਪੁਰਾਣੇ ਸਮੇਂ ਵਿੱਚ ਹੋਰ ਧਰਮਾਂ ਦੇ ਲੋਕ ਵੀ “ਵਚਨ” ਜਾਂ “ਦੈਵੀ ਸੰਦੇਸ਼” ਵਰਗੇ ਸ਼ਬਦ ਵਰਤਦੇ ਸਨ, ਪਰ ਇੱਥੇ ਪੌਲੁਸ ਖਾਸ ਤੌਰ ਤੇ ਪਰਮੇਸ਼ਰ ਵੱਲੋਂ ਆਪਣੇ ਲੋਕਾਂ ਨੂੰ ਦਿੱਤੇ ਗਏ ਸੱਚੇ ਵਚਨ ਦੀ ਗੱਲ ਕਰ ਰਿਹਾ ਹੈ।
ਪਰਮੇਸ਼ਰ ਨੇ ਆਪਣਾ ਵਚਨ ਯਹੂਦੀਆਂ ਨੂੰ ਸੌਂਪਿਆ ਸੀ। “ਸੌਂਪਿਆ” ਸ਼ਬਦ ਇਹ ਦਰਸਾਉਂਦਾ ਹੈ ਕਿ ਪਰਮੇਸ਼ਰ ਦੇ ਇਸ ਵਿਸ਼ੇਸ਼ ਬਚਨ ਦੀ ਰੱਖਿਆ ਕਰਨਾ ਅਤੇ ਉਸ ਨੂੰ ਸੰਭਾਲ ਕੇ ਰੱਖਣਾ ਬਹੁਤ ਮਹੱਤਵਪੂਰਨ ਸੀ। ਪਰਮੇਸ਼ਰ ਨੇ ਇਸਰਾਏਲ ਨੂੰ ਆਪਣੇ ਪ੍ਰਕਾਸ਼ਨ ਦੀ ਰੱਖਿਆ ਕਰਨ ਵਾਲੇ ਲੋਕ ਵਜੋਂ ਚੁਣਿਆ ਸੀ। ਪਰਮੇਸ਼ਰ ਨੇ ਆਪਣਾ ਵਚਨ ਆਪਣੇ ਚੁਣੇ ਹੋਏ ਲੋਕਾਂ ਨੂੰ ਦਿੱਤਾ ਅਤੇ ਉਹਨਾਂ ਨੂੰ ਆਪਣੇ ਪ੍ਰਕਾਸ਼ਨ ਦਾ ਭੰਡਾਰ ਅਤੇ ਰਖਵਾਲਾ ਬਣਾਇਆ ਸੀ।
1 ਥੱਸਲੁਨੀਕੀਆਂ 2:4, ਸਗੋਂ ਪਰਮੇਸ਼ਰ ਨੇ ਆਪ ਸਾਡੀ ਪਰਖ ਕੀਤੀ ਹੈ ਅਤੇ ਸਾਨੂੰ ਇਸ ਦੇ ਯੋਗ ਸਮਝ ਕੇ ਸ਼ੁਭ ਸਮਾਚਾਰ ਸੌਂਪਿਆ ਹੈ। ਅਸੀਂ ਉਹਨਾਂ ਦੀ ਇੱਛਾ ਦੇ ਅਨੁਸਾਰ ਸੁਣਾਉਂਦੇ ਹਾਂ, ਅਸੀਂ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਸਾਡੇ ਦਿਲਾਂ ਦੀ ਜਾਂਚ ਕਰਦੇ ਹਨ।
ਸਿਧਾਂਤ:
ਪਰਮੇਸ਼ਰ ਦਾ ਵਚਨ ਪ੍ਰਾਪਤ ਕਰਨਾ ਇੱਕ ਬਹੁਤ ਵੱਡਾ ਅਤੇ ਅਨਮੋਲ ਵਿਸ਼ੇਸ਼ ਅਧਿਕਾਰ ਹੈ।
ਲਾਗੂ ਕਰਨਾ
ਸਾਡੇ ਕੋਲ ਪਰਮੇਸ਼ਰ ਦਾ ਬਚਨ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਬਰਕਤ ਹੈ। ਪਰ ਵਿਸ਼ੇਸ਼ ਅਧਿਕਾਰ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਜੇਕਰ ਪਰਮੇਸ਼ਰ ਨੇ ਸਾਨੂੰ ਆਪਣਾ ਵਚਨ ਦਿੱਤਾ ਹੈ ਅਤੇ ਆਪਣੇ ਵਚਨ ਰਾਹੀਂ ਆਪਣੇ ਆਪ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਹੈ, ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਵਚਨ ਨੂੰ ਜਾਣੀਏ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ। ਵਿਸ਼ੇਸ਼ ਅਧਿਕਾਰ ਪ੍ਰਭਾਵਸ਼ਾਲੀ ਜੀਵਨ ਅਤੇ ਸੇਵਾ ਲਈ ਇੱਕ ਮਜ਼ਬੂਤ ਆਧਾਰ ਹੋਣਾ ਚਾਹੀਦਾ ਹੈ। ਪਰਮੇਸ਼ਰ ਦੇ ਪ੍ਰਕਾਸ਼ਨ ਦੇ ਕਾਰਨ ਅਸੀਂ ਉਹਨਾਂ ਬਾਰੇ ਬੇਅੰਤ ਵੱਧ ਜਾਣਦੇ ਹਾਂ। ਇਹ ਪ੍ਰਕਾਸ਼ਨ ਇੱਕ ਬਹੁਤ ਵੱਡਾ ਵਿਸ਼ੇਸ਼ ਅਧਿਕਾਰ ਹੈ। ਅੱਜ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਮਸੀਹੀਅਤ ਨਾਲ ਜੋੜਦੇ ਹਨ, ਪਰ ਉਹ ਇਸ ਦੀ ਸ਼ਕਤੀ ਨਾਲ ਨਹੀਂ ਜੁੜਦੇ ਹਨ।
ਅਫ਼ਸੀਆਂ 4:1ਇਸ ਲਈ ਮੈਂ ਪ੍ਰਭੂ ਦਾ ਕੈਦੀ ਹੁੰਦੇ ਹੋਏ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਜੀਵਨ ਬਤੀਤ ਕਰੋ ।
ਫ਼ਿਲਿੱਪੀਆਂ 1: 27ਜ਼ਰੂਰੀ ਗੱਲ ਕੇਵਲ ਇਹ ਹੈ ਕਿ ਤੁਹਾਡਾ ਦੂਜਿਆਂ ਨਾਲ ਹਰ ਰੋਜ਼ ਦਾ ਵਰਤਾਅ ਮਸੀਹ ਦੇ ਸ਼ੁਭ ਸਮਾਚਾਰ ਦੇ ਅਨੁਸਾਰ ਹੋਣਾ ਚਾਹੀਦਾ ਹੈ । ਭਾਵੇਂ ਮੈਂ ਆਪ ਆ ਕੇ ਤੁਹਾਨੂੰ ਦੇਖਾਂ ਜਾਂ ਤੁਹਾਡੇ ਤੋਂ ਦੂਰ ਹੋਵਾਂ ਪਰ ਹਰ ਹਾਲਤ ਵਿੱਚ ਮੈਂ ਤੁਹਾਡੇ ਬਾਰੇ ਇਹ ਹੀ ਸੁਣਾਂ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਮਨ ਹੋ ਕੇ ਸ਼ੁਭ ਸਮਾਚਾਰ ਦੇ ਵਿਸ਼ਵਾਸ ਲਈ ਸੰਘਰਸ਼ ਕਰਦੇ ਹੋ
1 ਥੱਸਲੁਨਿਕਿਆਂ 2: 12ਅਸੀਂ ਤੁਹਾਨੂੰ ਉਤਸ਼ਾਹ ਅਤੇ ਦਿਲਾਸਾ ਦਿੱਤਾ ਅਤੇ ਪ੍ਰੇਰਨਾ ਦਿੱਤੀ ਕਿ ਤੁਸੀਂ ਪਰਮੇਸ਼ਰ ਦੇ ਯੋਗ ਜੀਵਨ ਬਤੀਤ ਕਰੋ ਜਿਹੜੇ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਹਿੱਸੇਦਾਰ ਬਣਨ ਲਈ ਸੱਦਾ ਦਿੰਦੇ ਹਨ ।
