23 ਤੂੰ ਬਿਵਸਥਾ ਉੱਤੇ ਘਮੰਡ ਕਰਦਾ ਹੈਂ ਪਰ ਕੀ ਤੂੰ ਆਪ ਉਸ ਦੀ ਉਲੰਘਣਾ ਕਰ ਕੇ ਪਰਮੇਸ਼ਰ ਦਾ ਅਪਮਾਨ ਨਹੀਂ ਕਰਦਾ? 24 ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ।”
ਆਇਤ 23 ਅਤੇ 24 ਵਿੱਚ, ਪੌਲੁਸ ਯਹੂਦੀਆਂ ਦੇ ਵਚਨ ਉੱਤੇ ਚੱਲਣ ਦੇ ਤਰੀਕੇ ਵਿੱਚ ਪਖੰਡਤਾ ਦੇ ਵਿਰੁੱਧ ਆਪਣੀ ਦਲੀਲ ਜਾਰੀ ਰੱਖਦਾ ਹੈ।
2:23
ਤੂੰ ਬਿਵਸਥਾ ਉੱਤੇ ਘਮੰਡ ਕਰਦਾ ਹੈਂ ਪਰ ਕੀ ਤੂੰ ਆਪ ਉਸ ਦੀ ਉਲੰਘਣਾ ਕਰ ਕੇ ਪਰਮੇਸ਼ਰ ਦਾ ਅਪਮਾਨ ਨਹੀਂ ਕਰਦਾ?
ਪਰਮੇਸ਼ਰ ਦਾ ਸਭ ਤੋਂ ਅੰਤਿਮ ਪ੍ਰਕਾਸ਼ਨ “ਬਿਵਸਥਾ” ਵਿੱਚ ਹੈ। ਯਹੂਦੀਆਂ ਕੋਲ ਬਿਵਸਥਾ ਦਾ ਹੋਣਾ ਇੱਕ ਗੱਲ ਹੈ, ਅਤੇ ਬਿਵਸਥਾ ਦਾ ਯਹੂਦੀਆਂ ਉੱਤੇ ਅਧਿਕਾਰ ਕਰਨਾ ਦੂਜੀ ਗੱਲ ਹੈ। “ਉਲੰਘਣਾ ਕਰਨ” ਦਾ ਅਰਥ ਹੈ ਤੋੜਨਾ। ਉਲੰਘਣਾ ਦਾ ਮਤਲਬ ਹੈ ਲਾਈਨ ਤੋਂ ਬਾਹਰ ਜਾਣਾ ਜਾਂ ਨਿਯਮ ਨੂੰ ਤੋੜਨਾ। ਇੱਥੇ ਉਲੰਘਣਾ ਪਰਮੇਸ਼ਰ ਦੇ ਪ੍ਰਕਾਸ਼ਨ ਦੇ ਵਿਰੁੱਧ ਹੈ। ਅਜਿਹਾ ਕਰਨਾ “ਪਰਮੇਸ਼ਰ ਦੀ ਬੇਇੱਜ਼ਤੀ/ਨਿੰਦਾ” ਕਰਨਾ ਸੀ। ਉਹਨਾਂ ਦਾ ਜੀਵਨ ਉਸ ਗੱਲ ਦਾ ਇਨਕਾਰ ਕਰਦੀ ਸੀ ਜੋ ਉਹ ਆਪਣੇ ਬੁੱਲ੍ਹਾਂ ਦੁਆਰਾ ਬੋਲਦੇ ਸਨ, ਅਤੇ ਉਹਨਾਂ ਦੇ ਕੰਮ ਉਹਨਾਂ ਦੇ ਦਾਅਵਿਆਂ ਨੂੰ ਕਮਜ਼ੋਰ ਕਰਦੇ ਸਨ।
2:24
ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ।
ਪੌਲੁਸ ਨੇ ਇੱਕ ਹਵਾਲਾ ਦੇ ਕੇ ਆਇਤ 23 ਦੀ ਗੱਲ ਨੂੰ ਸਾਬਤ ਕੀਤਾ। ਬਿਵਸਥਾ ਦੇ ਸਿਧਾਂਤਾਂ ਨੂੰ ਲਾਗੂ ਕਰਨ ਵਿੱਚ ਯਹੂਦੀਆਂ ਦੀ ਪਖੰਡਤਾ ਨੇ ਉਹਨਾਂ ਦੇ ਕਪਟ ਨੂੰ ਪ੍ਰਗਟ ਕੀਤਾ ਸੀ। ਗ਼ੈਰ-ਯਹੂਦੀਆਂ ਨੇ ਵੀ ਇਹ ਪਖੰਡਤਾ ਸਾਫ਼ ਦੇਖੀ ਸੀ। ਇਸ ਸਭ ਨੇ ਪਰਮੇਸ਼ਰ ਦੇ “ਨਾਮ” ਨੂੰ ਘਟਾਇਆ ਸੀ। ਕਿਸੇ ਮਨੁੱਖ ਦਾ ਨਾਮ ਉਸ ਦੀ ਪੂਰੀ ਹਸਤੀ ਨੂੰ ਦੱਸਦਾ ਹੈ। ਗ਼ੈਰ-ਯਹੂਦੀ ਪਰਮੇਸ਼ਰ ਦੇ ਚਰਿੱਤਰ ਦੀ ਬਦਨਾਮੀ ਕਰਦੇ ਹਨ, ਕਿਉਂਕਿ ਉਹ ਲੋਕ ਜੋ ਵਚਨ ਨੂੰ ਸਿਖਾਉਂਦੇ ਹਨ ਜਾਂ ਧਰਤੀ ਉੱਤੇ ਉਸ ਦੀ ਨੁਮਾਇੰਦਗੀ ਕਰਦੇ ਹਨ, ਉਹ ਆਪ ਇਸ ਅਨੁਸਾਰ ਨਹੀਂ ਚੱਲਦੇ ਹਨ।
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ
ਆਇਤ 24 ਯਸਾਯਾਹ 52:5 (ਪੁਰਾਣੇ ਨੇਮ ਦੇ ਯੂਨਾਨੀ ਅਨੁਵਾਦ – ਸੈਪਟੂਜਿੰਟ) ਦਾ ਹਵਾਲਾ ਹੈ। “ਲਿਖਿਆ ਹੈ” ਵਾਕਾਂਸ਼ ਯਹੂਦੀ ਨੂੰ ਸਾਬਤ ਕਰਨ ਦੇ ਲਈ ਪਵਿੱਤਰ ਗ੍ਰੰਥ ਦਾ ਸਬੂਤ ਦੇਣ ਵਾਲਾ ਤਰੀਕਾ ਹੈ।
ਸਿਧਾਂਤ:
ਪਰਮੇਸ਼ਰ ਦੇ ਲੋਕਾਂ ਦੀ ਪਖੰਡਤਾ ਪਰਮੇਸ਼ਰ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਲਾਗੂ ਕਰਨਾ:
ਪਰਮੇਸ਼ਰ ਦਾ ਨਾਮ ਵਿਸ਼ਵਾਸੀਆਂ ਦੇ ਜੀਵਨ ਵਿੱਚ ਪਖੰਡਤਾ ਦੇ ਕਾਰਨ ਬਦਨਾਮ ਹੁੰਦਾ ਹੈ। ਲੋਕ ਪੁੱਛਦੇ ਹਨ: “ਤੂੰ ਆਪ ਉਸ ਗੱਲ ਉੱਤੇ ਕਿਉਂ ਨਹੀਂ ਚੱਲਦਾ ਜਿਹੜੀ ਤੂੰ ਪਰਮੇਸ਼ਰ ਦੇ ਵਚਨ ਤੋਂ ਸਿਖਾਉਂਦਾ ਹੈਂ? ਜੇਕਰ ਤੂੰ ਆਪਣੀ ਸਿੱਖਿਆ ਵਿੱਚ ਪੱਕਾ ਨਹੀਂ ਹੈ, ਤਾਂ ਤੇਰਾ ਵਿਸ਼ਵਾਸ ਤੈਨੂੰ ਜ਼ਰੂਰੀ ਨਹੀਂ ਲੱਗਦਾ ਹੈ।” ਜੇਕਰ ਅਸੀਂ ਸਿਰਫ਼ ਚੰਗਾ ਉਪਦੇਸ਼ ਹੀ ਦੇਈਏ, ਪਰ ਜੀਵਨ ਉਸ ਤਰ੍ਹਾਂ ਨਾ ਬਤੀਤ ਕਰੀਏ, ਜਾਂ ਸਿਰਫ਼ ਗੱਲਾਂ ਹੀ ਕਰੀਏ ਅਤੇ ਕੁਝ ਨਾ ਕਰੀਏ, ਤਾਂ ਮਸੀਹ ਨੂੰ ਨਾ ਮੰਨਣ ਵਾਲੇ ਲੋਕ ਸਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਗੇ। ਪਰਮੇਸ਼ਰ ਗੱਲਾਂ ਤੋਂ ਵੱਧ ਦੀ ਮੰਗ ਕਰਦੇ ਹਨ।
