21 ਫਿਰ ਤੂੰ ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ਕੀ ਤੂੰ ਆਪਣੇ ਆਪ ਨੂੰ ਸਿੱਖਿਆ ਨਹੀਂ ਦਿੰਦਾ? ਤੂੰ ਪ੍ਰਚਾਰ ਕਰਦਾ ਹੈਂ, “ਚੋਰੀ ਨਾ ਕਰੋ” ਪਰ ਕੀ ਤੂੰ ਆਪ ਹੀ ਚੋਰੀ ਨਹੀਂ ਕਰਦਾ? 22 ਤੂੰ ਕਹਿੰਦਾ ਹੈਂ, “ਵਿਭਚਾਰ ਨਾ ਕਰੋ” ਪਰ ਕੀ ਤੂੰ ਆਪ ਵਿਭਚਾਰ ਨਹੀਂ ਕਰਦਾ? ਤੂੰ ਮੂਰਤੀਆਂ ਨੂੰ ਨਫ਼ਰਤ ਕਰਦਾ ਹੈਂ ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ?
ਯਹੂਦੀਆਂ ਦੇ ਫਾਇਦਿਆਂ ਨੂੰ ਦੱਸਣ ਤੋਂ ਬਾਅਦ, ਪੌਲੁਸ ਨੇ ਰੋਮੀਆਂ 2:21-24 ਵਿੱਚ ਪੰਜ ਸ਼ਬਦੀ ਸਵਾਲ ਪੁੱਛ ਕੇ ਉਹਨਾਂ ਦੀ ਪਖੰਡਤਾ ਨੂੰ ਦਿਖਾਇਆ ਹੈ। ਉਸ ਨੇ ਸਪੱਸ਼ਟ ਦੋਸ਼ ਲਾਇਆ ਕਿ ਵੱਡੇ ਫਾਇਦਿਆਂ ਦਾ ਹੋਣਾ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਲੋਕ ਉਹਨਾਂ ਉੱਤੇ ਚੱਲਣਗੇ।
2:21
ਫਿਰ ਤੂੰ ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ਕੀ ਤੂੰ ਆਪਣੇ ਆਪ ਨੂੰ ਸਿੱਖਿਆ ਨਹੀਂ ਦਿੰਦਾ?
ਪੌਲੁਸ ਨੇ ਜਲਦੀ-ਜਲਦੀ ਪੰਜ ਸਵਾਲ ਪੁੱਛੇ। ਇਹ ਸਵਾਲ ਕਿਸੇ ਇੱਕ ਵਿਅਕਤੀ ਉੱਤੇ ਦੋਸ਼ ਨਹੀਂ ਲਾਉਂਦੇ ਹਨ, ਸਗੋਂ ਉਹਨਾਂ ਦੇ ਜੀਵਨ ਦੀ ਅਸਲੀਅਤ ਦੀ ਰੀਤ ਜਾਂ ਤਰੀਕਾ ਦਿਖਾਉਂਦੇ ਹਨ।
ਸਭ ਤੋਂ ਪਹਿਲਾਂ, ਪੌਲੁਸ ਨੇ ਯਹੂਦੀਆਂ ਦੇ ਸਿਖਾਉਣ ਦੇ ਅਧਿਕਾਰ ਦਾ ਇੱਕ ਆਮ ਸਿਧਾਂਤ ਦੱਸਿਆ, ਫੇਰ ਉਹਨਾਂ ਦੇ ਜੀਵਨ ਵਿੱਚ ਖ਼ਾਸ ਹਿੱਸਿਆਂ ਦੀ ਪਖੰਡਤਾ ਦੱਸੀ। ਕਿਸੇ ਗੱਲ ਨੂੰ ਸਿਖਾਉਣਾ ਤਾਂ ਸੌਖਾ ਹੈ, ਪਰ ਉਸ ਉੱਤੇ ਆਪ ਚੱਲਣਾ ਔਖਾ ਬਹੁਤ ਔਖਾ ਹੈ।
ਤੂੰ ਪ੍ਰਚਾਰ ਕਰਦਾ ਹੈਂ, “ਚੋਰੀ ਨਾ ਕਰੋ” ਪਰ ਕੀ ਤੂੰ ਆਪ ਹੀ ਚੋਰੀ ਨਹੀਂ ਕਰਦਾ?
ਕੁਝ ਯਹੂਦੀ ਲੋਕ ਚੋਰੀ ਦੇ ਵਿਰੁੱਧ ਉਪਦੇਸ਼ ਦਿੰਦੇ ਸਨ, ਪਰ ਆਪਣੇ ਬੇਈਮਾਨ ਕੰਮਾਂ ਵਿੱਚ ਓਨੇ ਸੁਚੇਤ ਨਹੀਂ ਸਨ। ਉਹ ਇਮਾਨਦਾਰੀ ਦੇ ਪੈਮਾਨਿਆਂ ਨੂੰ ਆਪਣੇ ਪੱਖ ਅਨੁਸਾਰ ਘਟਾਉਣਾ ਚਾਹੁੰਦੇ ਸਨ।
2:22
ਤੂੰ ਕਹਿੰਦਾ ਹੈਂ,
ਇੱਥੇ ਪੌਲੁਸ ਨੇ “ਪ੍ਰਚਾਰ ਕਰਨ” ਦੀ ਥਾਂ “ਕਹਿੰਦਾ” ਸ਼ਬਦ ਵਰਤਿਆ ਹੈ। ਇਹ ਆਪਣੇ ਆਪ ਨੂੰ ਧਰਮੀ ਸਮਝਣ ਦਾ ਦਾਅਵਾ ਹੈ। ਜਿਹੜੇ ਲੋਕ ਵਚਨ ਨੂੰ ਸਿਖਾਉਂਦੇ ਹਨ, ਉਹਨਾਂ ਦੀ ਆਪਣੇ ਜੀਵਨ ਦੇ ਲਈ ਇੱਕ ਵੱਡੀ ਜ਼ੁੰਮੇਵਾਰੀ ਹੁੰਦੀ ਹੈ (ਯਾਕੂਬ 3:1)।
ਮੱਤੀ 23:3, ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ, ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ ਪਰ ਉਹਨਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਹ ਕਹਿੰਦੇ ਕੁਝ ਹਨ ਪਰ ਕਰਦੇ ਕੁਝ ਹੋਰ ਹਨ।
“ਵਿਭਚਾਰ ਨਾ ਕਰੋ” ਪਰ ਕੀ ਤੂੰ ਆਪ ਵਿਭਚਾਰ ਨਹੀਂ ਕਰਦਾ?
ਕੁਝ ਯਹੂਦੀ ਉਹੀ ਕੰਮ ਕਰਦੇ ਸਨ ਜਿਹਨਾਂ ਨੂੰ ਉਹ ਦੂਜਿਆਂ ਵਿੱਚ ਗ਼ਲਤ ਕਹਿੰਦੇ ਸਨ।
ਤੂੰ ਮੂਰਤੀਆਂ ਨੂੰ ਨਫ਼ਰਤ ਕਰਦਾ ਹੈਂ ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ?
ਯਹੂਦੀ ਆਪਣੇ ਧਰਮ ਦੇ ਮੁੱਖ ਥੰਮ੍ਹ (ਇੱਕ ਪਰਮੇਸ਼ਰ ਵਿੱਚ ਵਿਸ਼ਵਾਸ ਕਰਨ) ਉੱਤੇ ਮਾਣ ਕਰਦੇ ਸਨ। ਮੂਰਤੀ-ਪੂਜਾ ਉਹਨਾਂ ਦੀ ਭਗਤੀ ਦਾ ਹਿੱਸਾ ਨਹੀਂ ਸੀ, ਪਰ ਉਹ ਹੈਕਲ ਨੂੰ ਲੁੱਟ ਕੇ ਮੂਰਤੀਆਂ ਨਾਲ ਵਿਹਾਰ ਕਰਦੇ ਸਨ। ਪਵਿੱਤਰ ਗ੍ਰੰਥ ਨੇ ਮੂਰਤੀਆਂ ਜਾਂ ਉਹਨਾਂ ਦੇ ਮੰਦਰਾਂ ਤੋਂ ਆਪਣਾ ਨਿੱਜੀ ਮੁਨਾਫ਼ਾ ਕਮਾਉਣ ਤੋਂ ਮਨ੍ਹਾ ਕੀਤਾ ਸੀ (ਬਿਵਸਥਾ ਸਾਰ 7:25)। ਇਹ ਕੰਮ ਉਹਨਾਂ ਲੋਕਾਂ ਦੇ ਲਈ ਘਿਰਣਾਯੋਗ ਸੀ ਜਿਹਨਾਂ ਨੂੰ ਉਹ ਸਿਖਾਉਣ ਦੀ ਕੋਸ਼ਿਸ਼ ਕਰਦੇ ਸਨ।
ਸਿਧਾਂਤ:
ਸਾਡੀ ਉੱਤਮ ਸਿੱਖਿਆ ਅਕਸਰ ਸਾਡੇ ਉੱਤਮ ਜੀਵਨ (ਕੰਮਾਂ) ਨਾਲ ਮੇਲ ਨਹੀਂ ਖਾਂਦੀ ਹੈ।
ਲਾਗੂ ਕਰਨਾ:
ਬਹੁਤ ਸਾਰੇ ਲੋਕ ਉਸ ਤਰ੍ਹਾਂ ਜੀਵਨ ਬਤੀਤ ਨਹੀਂ ਕਰਦੇ ਹਨ, ਜਿਵੇਂ ਉਹ ਪ੍ਰਚਾਰ ਕਰਦੇ ਹਨ, ਜਾਂ ਨਾ ਹੀ ਉਹ ਅਜਿਹੇ ਕੰਮ ਕਰਦੇ ਹਨ ਜਿਹਨਾਂ ਬਾਰੇ ਉਹ ਸਿਖਾਉਂਦੇ ਹਨ। ਸਾਡੇ ਜੀਵਨ ਦੇ ਕੰਮਾਂ ਨੂੰ ਸਾਡੀ ਸਿੱਖਿਆ ਨਾਲ ਮੇਲ ਖਾਣਾ ਚਾਹੀਦਾ ਹੈ। ਜਿਹੜੇ ਮਸੀਹੀ ਲੋਕ ਪਾਪ ਕਰਦੇ ਹਨ, ਉਹ ਪਰਮੇਸ਼ਰ ਦੀ ਬੇਇੱਜ਼ਤੀ ਕਰਦੇ ਹਨ। ਜਿਹੜੇ ਮਸੀਹੀ ਆਗੂ ਪਾਖੰਡੀ ਅਤੇ ਮਨ-ਮਰਜ਼ੀ ਕਰਨ ਵਾਲੇ ਹੁੰਦੇ ਹਨ, ਉਹ ਖ਼ਾਸ ਤੌਰ ਤੇ ਪਰਮੇਸ਼ਰ ਦੀ ਬੇਇੱਜ਼ਤੀ ਕਰਦੇ ਹਨ। ਉਹ ਆਪਣੀਆਂ ਸਹੂਲਤਾਂ ਅਤੇ ਆਪਣੇ ਫਾਇਦਿਆਂ ਦੇ ਬਾਵਜੂਦ ਦੋਸ਼ੀ ਠਹਿਰਦੇ ਹਨ।
