17 ਹੁਣ ਤੂੰ ਜਿਹੜਾ ਆਪਣੇ ਆਪ ਨੂੰ ਯਹੂਦੀ ਕਹਿੰਦਾ, ਬਿਵਸਥਾ ਉੱਤੇ ਭਰੋਸਾ ਰੱਖਦਾ ਅਤੇ ਪਰਮੇਸ਼ਰ ਉੱਤੇ ਘਮੰਡ ਕਰਦਾ ਹੈਂ। 18 ਤੂੰ ਪਰਮੇਸ਼ਰ ਦੀ ਇੱਛਾ ਨੂੰ ਜਾਣਦਾ ਹੈਂ ਅਤੇ ਸੱਚ ਦੀ ਪਛਾਣ ਕਰ ਸਕਦਾ ਹੈਂ ਕਿਉਂਕਿ ਤੂੰ ਵਿਵਸਥਾ ਦੀ ਸਿੱਖਿਆ ਲਈ ਹੈ।
ਹੁਣ ਰਸੂਲ ਪੌਲੁਸ ਧਰਮੀ ਯਹੂਦੀਆਂ ਵੱਲ ਧਿਆਨ ਦਿੰਦਾ ਹੈ। ਉਸ ਨੇ ਰੋਮੀਆਂ 2:17-29 ਵਿੱਚ ਉਹਨਾਂ ਬਾਰੇ ਸਿੱਧੀ ਗੱਲ ਕੀਤੀ ਹੈ। ਆਇਤ 17 ਅਤੇ 18 ਵਿੱਚ ਯਹੂਦੀਆਂ ਕੋਲ ਸੱਤ ਖ਼ਾਸ ਲਾਭ ਸਨ:
ਪਰਮੇਸ਼ਰ ਦੀ ਖ਼ਾਸ ਕਿਰਪਾ ਯਹੂਦੀਆਂ ਉੱਤੇ ਸੀ, ਕਿਉਂਕਿ ਪਰਮੇਸ਼ਰ ਨੇ ਉਹਨਾਂ ਨਾਲ ਖ਼ਾਸ ਨੇਮ ਬੰਨ੍ਹੇ ਸਨ (ਆਇਤ 17a)।
ਉਹ ਪਵਿੱਤਰ ਗ੍ਰੰਥ ਦੇ ਸਿਧਾਂਤਾਂ ਨੂੰ ਸਮਝਦੇ ਸਨ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਸਨ (ਆਇਤ 17b)।
ਯਹੂਦੀ ਸਾਰੇ ਸੰਸਾਰ ਦੇ ਇੱਕੋ-ਇੱਕ ਸੱਚੇ ਪਰਮੇਸ਼ਰ ਵਿੱਚ ਅਨੰਦ ਕਰਦੇ ਸਨ (ਆਇਤ 17c)।
ਉਹ ਪਰਮੇਸ਼ਰ ਦੀ ਇੱਛਾ ਨੂੰ ਜਾਣਦੇ ਸਨ (ਆਇਤ 18a)।
ਉਹ ਇਹ ਪਛਾਣ ਸਕਦੇ ਸਨ ਕਿ ਪਰਮੇਸ਼ਰ ਦੀ ਨਜ਼ਰ ਵਿੱਚ ਕੀ ਝੂਠ ਹੈ ਅਤੇ ਕੀ ਸੱਚ ਹੈ (ਆਇਤ 18b)।
ਉਹਨਾਂ ਕੋਲ ਸੰਸਾਰ ਤੱਕ ਪਰਮੇਸ਼ਰ ਦੇ ਸੰਦੇਸ਼ ਨੂੰ ਪਹੁਚਾਉਣ ਦਾ ਅਧਿਕਾਰ ਸੀ (ਆਇਤ 19-20a)।
ਉਹ ਪਵਿੱਤਰ ਗ੍ਰੰਥ ਦੀ ਸਮੁੱਚੀ ਰੀਤੀ ਨੂੰ ਸਮਝਦੇ ਸਨ (ਆਇਤ 20b)।
ਇਸ ਹਿੱਸੇ (2:17–3:20) ਵਿੱਚ ਪੌਲੁਸ ਨੇ ਇੱਕ ਵੱਖਰੀ ਕਿਸਮ ਦੀ ਧਾਰਮਿਕਤਾ ਦੀ ਮੰਗ ਕੀਤੀ: ਉਹ ਧਾਰਮਿਕਤਾ ਜਿਹੜੀ ਪਰਮੇਸ਼ਰ ਦੀ ਆਪਣੀ ਧਾਰਮਿਕਤਾ ਉੱਤੇ ਉਸਰੀ ਹੋਵੇ, ਨਾ ਕਿ ਮਨੁੱਖ ਦੀ ਆਪਣੀ ਧਾਰਮਿਕਤਾ ਉੱਤੇ।
ਰੋਮੀਆਂ 2:17
ਤੂੰ ਜਿਹੜਾ ਆਪਣੇ ਆਪ ਨੂੰ ਯਹੂਦੀ ਕਹਿੰਦਾ ਹੈ
ਇੱਕ ਯਹੂਦੀ ਹੋਣ ਦਾ ਪਹਿਲਾ ਫਾਇਦਾ ਇਹ ਸੀ ਕਿ ਉਸ ਕੋਲ ਪਰਮੇਸ਼ਰ ਨਾਲ ਖ਼ਾਸ ਨੇਮ ਸਨ। ਇੱਥੇ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਹੈ ਜੋ ਸੱਚ-ਮੁੱਚ ਯਹੂਦੀ ਹਨ, ਅਤੇ ਉਹ ਗ਼ੈਰ-ਯਹੂਦੀ ਨਹੀਂ ਹਨ। ਇਹਨਾਂ ਲੋਕਾਂ ਦੀ ਪਰਮੇਸ਼ਰ ਨਾਲ ਇੱਕ ਖ਼ਾਸ ਪਛਾਣ ਸੀ।
ਬਿਵਸਥਾ ਉੱਤੇ ਭਰੋਸਾ ਰੱਖਦਾ ਹੈ
ਇੱਕ ਯਹੂਦੀ ਹੋਣ ਦਾ ਦੂਜਾ ਫਾਇਦਾ ਇਹ ਸੀ ਕਿ ਉਹ ਪਵਿੱਤਰ ਗ੍ਰੰਥ ਨੂੰ ਸਮਝਦਾ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਦਾ ਸੀ। ਯਹੂਦੀ ਬਿਵਸਥਾ ਉੱਤੇ ਭਰੋਸਾ ਰੱਖਦੇ ਸਨ, ਉਹ ਇਸ ਵਿਸ਼ਵਾਸ ਵਿੱਚ ਉਮੀਦ ਰੱਖਦੇ ਸਨ ਕਿ ਪਰਮੇਸ਼ਰ ਨੇ ਉਹਨਾਂ ਨੂੰ ਚੁਣੀ ਹੋਈ ਕੌਮ ਹੋਣ ਕਰਕੇ ਖ਼ਾਸ ਪ੍ਰਕਾਸ਼ਨ ਦਿੱਤਾ ਹੈ। ਉਹਨਾਂ ਦੇ ਵਿਸ਼ਵਾਸ ਦਾ ਨੀਂਹ-ਪੱਥਰ ਬਿਵਸਥਾ ਸੀ। “ਭਰੋਸਾ ਰੱਖਦਾ ਹੈ” ਦਾ ਅਰਥ ਹੈ ਸਹਾਰਾ ਲੈਣਾ। ਉਹ ਪਰਮੇਸ਼ਰ ਦੇ ਅਟੱਲ, ਅਚੂਕ ਅਤੇ ਪ੍ਰੇਰਿਤ ਵਚਨ ਉੱਤੇ ਭਰੋਸਾ ਕਰਦੇ ਸਨ। ਉਹ ਅਜਿਹੀ ਲਿਖਤ ਉੱਤੇ ਆਪਣਾ “ਟਿਕਾਣਾ” ਜਾਂ ਭਰੋਸਾ ਰੱਖ ਸਕਦੇ ਸਨ।
ਪਰਮੇਸ਼ਰ ਉੱਤੇ ਘਮੰਡ ਕਰਦਾ ਹੈਂ
ਇੱਕ ਯਹੂਦੀ ਹੋਣ ਦਾ ਤੀਜਾ ਫਾਇਦਾ ਇਹ ਸੀ ਕਿ ਉਹ ਪਰਮੇਸ਼ਰ ਨਾਲ ਆਪਣੇ ਵਿਲੱਖਣ ਸੰਬੰਧ ਵਿੱਚ ਅਨੰਦ ਕਰਦਾ ਸੀ। ਉਹ ਸੱਚੇ ਪਰਮੇਸ਼ਰ ਨਾਲ ਆਪਣੇ ਖ਼ਾਸ ਸੰਬੰਧਾਂ ਉੱਤੇ ਖੁਸ਼ੀਆਂ ਮਨਾਉਂਦੇ ਸਨ।
ਰੋਮੀਆਂ 2:18
ਤੂੰ ਪਰਮੇਸ਼ਰ ਦੀ ਇੱਛਾ ਨੂੰ ਜਾਣਦਾ ਹੈਂ
ਇੱਕ ਯਹੂਦੀ ਹੋਣ ਦਾ ਚੌਥਾ ਫਾਇਦਾ ਇਹ ਸੀ ਕਿ ਉਹ ਪਰਮੇਸ਼ਰ ਦੀ ਇੱਛਾ ਨੂੰ ਜਾਣਦਾ ਸੀ। ਉਹ ਪਰਮੇਸ਼ਰ ਦੇ ਪ੍ਰਕਾਸ਼ਨ ਦੇ ਰਾਹੀਂ ਪਰਮੇਸ਼ਰ ਦੀ ਯੋਜਨਾ ਅਤੇ ਉਦੇਸ਼ ਜਾਣਦਾ ਸੀ।
ਸੱਚ ਦੀ ਪਛਾਣ ਕਰ ਸਕਦਾ ਹੈਂ
ਇੱਕ ਯਹੂਦੀ ਹੋਣ ਦਾ ਪੰਜਵਾਂ ਫਾਇਦਾ ਇਹ ਸੀ ਕਿ ਉਹ ਇਹ ਪਛਾਣ ਸਕਦਾ ਸੀ ਕਿ ਪਰਮੇਸ਼ਰ ਦੀ ਨਜ਼ਰ ਵਿੱਚ ਕੀ ਝੂਠ ਸੀ ਅਤੇ ਕੀ ਸੱਚ ਸੀ। ਯਹੂਦੀ ਜਾਣਦੇ ਸਨ ਕਿ ਪਰਮੇਸ਼ਰ ਕਿਹੜੀਆਂ ਗੱਲਾਂ ਦੀ ਪ੍ਰਵਾਨਗੀ ਦਿੰਦੇ ਹਨ ਅਤੇ ਕਿਹੜੀਆਂ ਗੱਲਾਂ ਦੀ ਨਹੀਂ।
