16 ਇਹ ਸਭ ਉਸ ਦਿਨ ਹੋਵੇਗਾ ਜਦੋਂ ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ, ਪਰਮੇਸ਼ਰ, ਯਿਸੂ ਮਸੀਹ ਦੇ ਦੁਆਰਾ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰਨਗੇ।
ਇਹ ਆਇਤ ਉਸ ਪੈਮਾਨੇ ਨੂੰ ਸੀਮਿਤ ਕਰ ਦਿੰਦੀ ਹੈ ਜਿਸ ਦੇ ਅਨੁਸਾਰ ਪਰਮੇਸ਼ਰ ਮਨੁੱਖ ਦਾ ਨਿਆਂ ਕਰਦੇ ਹਨ। ਉਹ ਮਨੁੱਖ ਦਾ ਨਿਆਂ ਸ਼ੁਭ-ਸਮਾਚਾਰ ਦੇ ਅਨੁਸਾਰ ਕਰਦੇ ਹਨ। ਜਿਹਨਾਂ ਲੋਕਾਂ ਕੋਲ ਪਰਮੇਸ਼ਰ ਬਾਰੇ “ਅੰਤਹਕਰਨ” ਹੁੰਦਾ ਹੈ, ਉਹ ਸ਼ੁਭ-ਸਮਾਚਾਰ ਰਾਹੀਂ ਸੱਚ-ਮੁੱਚ ਉਹਨਾਂ ਨੂੰ ਜਾਣ ਸਕਦੇ ਹਨ। ਅੰਤਹਕਰਨ ਦਾ ਕੰਮ (ਆਇਤ 15) ਲੋਕਾਂ ਨੂੰ ਸਹੀ ਸਿੱਟੇ ਤੱਕ ਲੈ ਜਾਵੇਗਾ ਕਿ ਪਰਮੇਸ਼ਰ ਆਖ਼ਰੀ ਨਿਆਂ ਕਿਵੇਂ ਕਰਨਗੇ। ਪਰਮੇਸ਼ਰ ਦੇ ਨਿਆਂ ਦੇ ਲਈ ਦੋਸ਼ੀ ਹੋਣਾ ਜ਼ਰੂਰੀ ਹੈ, ਅਤੇ ਉਹ ਉਹ ਉਸ ਚਾਨਣ ਦੇ ਅਨੁਸਾਰ ਨਿਆਂ ਕਰਨਗੇ ਜਿਹੜਾ ਲੋਕਾਂ ਨੂੰ ਮਿਲਿਆ ਹੋਇਆ ਹੈ।
ਉਸ ਦਿਨ
ਇੱਥੇ “ਦਿਨ” ਪਰਮੇਸ਼ਰ ਦੇ ਨਿਆਂ ਦਾ ਦਿਨ ਹੈ। ਇਹ ਮੁਲਾਂਕਣ ਆਇਤ 12 ਤੋਂ ਸ਼ੁਰੂ ਹੋਈ ਦਲੀਲ ਦਾ ਅੰਤਿਮ ਪੜਾਅ ਹੈ। ਇਹ ਨਿਆਂ ਆਖ਼ਰੀ ਨਿਆਂ ਹੈ, ਜੋ ਅਵਿਸ਼ਵਾਸੀਆਂ ਦੇ ਲਈ “ਵੱਡੇ ਚਿੱਟੇ ਸਿੰਘਾਸਣ” ਦਾ ਨਿਆਂ ਹੈ।
ਰੋਮੀਆਂ 2:2, 5 ਇਹ ਸੱਚ ਹੈ ਕਿ ਅਜਿਹੇ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਰ ਦਾ ਸਜ਼ਾ ਦੇਣਾ ਠੀਕ ਹੀ ਹੈ… 5 ਪਰ ਤੂੰ ਆਪਣੇ ਕਠੋਰ ਅਤੇ ਜ਼ਿੱਦੀ ਦਿਲ ਦੇ ਦੁਆਰਾ ਆਪਣੇ ਲਈ ਅੰਤਮ ਸਜ਼ਾ ਵਾਲੇ ਦਿਨ ਦੇ ਲਈ ਸਜ਼ਾ ਇਕੱਠੀ ਕਰ ਰਿਹਾ ਹੈਂ, ਜਿਸ ਦਿਨ ਪਰਮੇਸ਼ਰ ਦਾ ਸੱਚਾ ਨਿਆਂ ਪ੍ਰਗਟ ਹੋਵੇਗਾ।
ਪਰਮੇਸ਼ਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰਨਗੇ
ਪਰਮੇਸ਼ਰ ਧਰਮੀ ਨਿਆਂ ਰਾਹੀਂ ਮਨੁੱਖ ਦਾ ਹਰੇਕ ਲੁਕੇ ਭੇਦ ਨੂੰ ਬਾਹਰ ਕੱਢਣਗੇ। ਉਹ ਓਨਾ ਕੁਝ ਦੇਖਦੇ ਹਨ, ਜਿੰਨਾ ਅਸੀਂ ਖੁੱਲ੍ਹ ਕੇ ਨਹੀਂ ਦੇਖ ਸਕਦੇ ਹਾਂ। ਪਰਮੇਸ਼ਰ ਨਾ ਸਿਰਫ਼ ਮੰਤਵ ਦਾ ਨਿਆਂ ਕਰਦੇ ਹਨ, ਪਰ ਬਾਹਰੀ ਕੰਮਾਂ ਦਾ ਵੀ ਨਿਆਂ ਕਰਦੇ ਹਨ। ਇਹ ਨਿਆਂ ਗੰਭੀਰ ਹੈ, ਕਿਉਂਕਿ ਪਰਮੇਸ਼ਰ ਪ੍ਰਸਿੱਧੀ ਦੇ ਅਨੁਸਾਰ ਨਿਆਂ ਨਹੀਂ ਕਰਨਗੇ; ਉਹ ਇਸ ਗੱਲ ਦਾ ਨਿਆਂ ਕਰਨਗੇ ਕਿ ਲੋਕ ਅਸਲ ਵਿੱਚ ਕੀ ਹਨ। ਲੋਕਾਂ ਦਾ ਸਨਮਾਨ ਪਰਮੇਸ਼ਰ ਦੇ ਸੰਪੂਰਨ ਪੈਮਾਨਿਆਂ ਅੱਗੇ ਕੰਮ ਨਹੀਂ ਕਰੇਗਾ।
ਯਿਸੂ ਮਸੀਹ ਦੇ ਦੁਆਰਾ
ਪ੍ਰਭੂ ਯਿਸੂ ਹੀ ਪਰਮੇਸ਼ਰ ਦੀ ਵੱਲੋਂ ਨਿਆਂ ਕਰਨ ਵਾਲੇ ਹਨ। ਅਸੀਂ ਜਾਂ ਤਾਂ ਆਪਣੇ ਪਾਪਾਂ ਉੱਤੇ ਕੀਤਾ ਗਿਆ ਉਹਨਾਂ ਦਾ ਨਿਆਂ ਮੰਨ ਲੈਂਦੇ ਹਾਂ, ਜਾਂ ਫਿਰ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਆਪ ਚੁੱਕਦੇ ਹਾਂ। ਮਨੁੱਖ ਦਾ ਅੰਤਿਮ ਨਿਆਂ ਇਸ ਗੱਲ ਉੱਤੇ ਨਿਰਭਰ ਹੋਵੇਗਾ ਕਿ ਉਸ ਦਾ ਮਸੀਹ ਦੇ ਉਸ ਕੰਮ (ਸਲੀਬ ਉੱਤੇ ਪਾਪਾਂ ਦਾ ਮੁੱਲ ਚੁਕਾਉਣ) ਪ੍ਰਤੀ ਕੀ ਰਵੱਈਆ ਹੈ।
ਯੂਹੰਨਾ 5:22-24, ਪਿਤਾ ਕਿਸੇ ਦਾ ਨਿਆਂ ਨਹੀਂ ਕਰਦੇ, ਉਹਨਾਂ ਨੇ ਨਿਆਂ ਕਰਨ ਦਾ ਸਾਰਾ ਅਧਿਕਾਰ ਪੁੱਤਰ ਦੇ ਹੱਥ ਵਿੱਚ ਸੌਂਪ ਦਿੱਤਾ ਹੈ 23ਤਾਂ ਜੋ ਸਾਰੇ ਪੁੱਤਰ ਦਾ ਆਦਰ ਉਸੇ ਤਰ੍ਹਾਂ ਕਰਨ ਜਿਸ ਤਰ੍ਹਾਂ ਉਹ ਪਿਤਾ ਦਾ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਜਿਹਨਾਂ ਨੇ ਪੁੱਤਰ ਨੂੰ ਭੇਜਿਆ ਹੈ। 24“ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਸ਼ਬਦ ਸੁਣਦਾ ਹੈ ਅਤੇ ਮੇਰੇ ਭੇਜਣ ਵਾਲੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਅਨੰਤ ਜੀਵਨ ਪ੍ਰਾਪਤ ਕਰਦਾ ਹੈ। ਉਹ ਦੋਸ਼ੀ ਨਹੀਂ ਠਹਿਰਦਾ ਸਗੋਂ ਮੌਤ ਨੂੰ ਪਾਰ ਕਰ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।
ਯੂਹੰਨਾ 5:27, ਪਿਤਾ ਨੇ ਪੁੱਤਰ (ਪ੍ਰਭੂ ਯਿਸੂ ਮਸੀਹ) ਨੂੰ ਨਿਆਂ ਕਰਨ ਦਾ ਪੂਰਾ ਅਧਿਕਾਰ ਦੇ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।
ਰਸੂਲਾਂ 17:31 ਕਿਉਂਕਿ ਉਹਨਾਂ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ, ਜਦੋਂ ਉਹ ਪਹਿਲਾਂ ਹੀ ਨਿਯੁਕਤ ਕੀਤੇ ਮਨੁੱਖ ਦੁਆਰਾ ਸੰਸਾਰ ਦਾ ਸੱਚਾਈ ਨਾਲ ਨਿਆਂ ਕਰਨਗੇ । ਉਹਨਾਂ ਨੇ ਉਸ ਆਦਮੀ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ।”
ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ
“ਦੇ ਅਨੁਸਾਰ” ਸ਼ਬਦਾਂ ਦਾ ਅਰਥ ਹੈ ਪੈਮਾਨੇ ਅਤੇ ਨਿਯਮ ਦੇ ਅਨੁਸਾਰ। ਸ਼ੁਭ-ਸਮਾਚਾਰ ਉਹ ਪੈਮਾਨਾ ਹੈ ਜਿਸ ਨੂੰ ਪਰਮੇਸ਼ਰ ਮਨੁੱਖਾਂ ਦਾ ਨਿਆਂ ਕਰਨ ਦੇ ਲਈ ਵਰਤਦੇ ਹਨ। ਇਹ ਇੱਕ ਅਜਿਹਾ ਗਹਿਰਾ ਨਿਆਂ ਹੈ ਜੋ ਕੁਝ ਵੀ ਲੁਕਿਆ ਨਹੀਂ ਛੱਡਦਾ ਹੈ। ਸ਼ੁਭ-ਸਮਾਚਾਰ ਦੇ ਪੈਮਾਨੇ ਦਾ ਇੱਕ ਹਿੱਸਾ ਇਹ ਹੈ ਕਿ ਪਾਪ ਨੇ ਮਸੀਹ ਉੱਤੇ ਸਜ਼ਾ ਲਿਆਂਦੀ, ਮਸੀਹ ਨੇ ਸਾਡੇ ਪਾਪਾਂ ਨੂੰ ਆਪਣੇ ਉੱਤੇ ਸਲੀਬ ਉੱਤੇ ਚੁੱਕ ਲਿਆ। ਪਰਮੇਸ਼ਰ ਸਲੀਬ ਦੇ ਸਿਧਾਂਤ ਦੇ ਅਨੁਸਾਰ ਨਿਆਂ ਕਰਨਗੇ।
ਪੌਲੁਸ ਰਸੂਲ ਨੇ “ਮੈਂ” ਸ਼ਬਦ ਵਰਤ ਕੇ ਸ਼ੁਭ-ਸਮਾਚਾਰ ਨੂੰ ਆਪਣਾ ਕਿਹਾ ਹੈ। ਸ਼ੁਭ-ਸਮਾਚਾਰ ਉਸ ਦਾ ਆਪਣਾ ਸੀ, ਉਹ ਇਸ ਨੂੰ ਆਪਣੀ ਜਾਇਦਾਦ ਸਮਝਦਾ ਸੀ।
ਸਿਧਾਂਤ:
ਸ਼ੁਭ-ਸਮਾਚਾਰ ਪਰਮੇਸ਼ਰ ਦੇ ਨਿਆਂ ਤੋਂ ਬਚਾਅ ਦਾ ਰਾਹ ਦਿੰਦਾ ਹੈ।
ਲਾਗੂ ਕਰਨਾ:
ਪਰਮੇਸ਼ਰ ਦੇ ਨਿਆਂ ਦੇ ਲਈ ਸ਼ੁਭ-ਸਮਾਚਾਰ ਦੀ ਲੋੜ ਹੈ। ਸ਼ੁਭ-ਸਮਾਚਾਰ “ਚੰਗਾ ਸਮਾਚਾਰ” ਹੈ ਕਿਉਂਕਿ ਇਹ ਇੱਕ ਵਿਅਕਤੀ ਨੂੰ ਸਦੀਪਕ ਸਜ਼ਾ ਤੋਂ ਬਚਾਉਂਦਾ ਹੈ।
ਬਹੁਤ ਸਾਰੇ ਲੋਕ ਦੂਜਿਆਂ ਅੱਗੇ ਆਪਣੀ ਚੰਗੀ ਸ਼ਕਲ ਬਣਾ ਕੇ ਰੱਖਦੇ ਹਨ। ਪਰਮੇਸ਼ਰ ਦਾ ਨਿਆਂ ਇਸ ਝੂਠੇ ਪਰਦੇ ਨੂੰ ਉਤਾਰ ਸੁੱਟੇਗਾ, ਅਤੇ ਉਹ ਪਰਮੇਸ਼ਰ ਦੇ ਨਿਆਂ ਦੇ ਦਿਨ ਆਪਣੀ ਅਸਲ ਸ਼ਕਲ ਵਿੱਚ ਦਿਖਾਈ ਦੇਣਗੇ।
ਸੰਸਾਰ ਦੇ ਬਦਲਦੇ ਪੈਮਾਨੇ ਸਾਨੂੰ ਪਰਮੇਸ਼ਰ ਦੇ ਉਸ ਸੰਪੂਰਨ ਚਰਿੱਤਰ ਦੀ ਨਿਰਪੇਖਤਾ ਤੋਂ ਅੰਨ੍ਹੇ ਕਰ ਦਿੰਦੇ ਹਨ, ਜੋ ਕਿ ਉਹ ਪੈਮਾਨਾ ਹੈ ਜਿਸ ਦੇ ਅਨੁਸਾਰ ਉਹ ਸਾਡਾ ਨਿਆਂ ਕਰਨਗੇ। ਕੁਝ ਲੋਕ ਅਜਿਹੇ ਪਾਪ ਕਰਦੇ ਹਨ ਜੋ “ਫੈਸ਼ਨੇਬਲ/ਪ੍ਰਚਲਿਤ” ਹੁੰਦੇ ਹਨ, ਪਰ ਪਰਮੇਸ਼ਰ ਉਹਨਾਂ ਦਾ ਨਿਆਂ ਆਪਣੇ ਪੈਮਾਨਿਆਂ ਦੇ ਅਨੁਸਾਰ ਕਰਨਗੇ। ਪਰਮੇਸ਼ਰ ਜੋ ਹਨ, ਉਸ ਦੇ ਸਾਹਮਣੇ ਸਾਰੇ ਲੁਕਵੇਂ ਭੇਦ ਪਰਗਟ ਹੋ ਜਾਣਗੇ।
