15 ਇਸ ਤਰ੍ਹਾਂ ਉਹ ਆਪਣੇ ਆਚਰਣ ਰਾਹੀਂ ਪ੍ਰਗਟ ਕਰਦੇ ਹਨ ਕਿ ਜੋ ਕੁਝ ਵਿਵਸਥਾ ਚਾਹੁੰਦੀ ਹੈ, ਉਹ ਉਹਨਾਂ ਦੇ ਮਨਾਂ ਉੱਤੇ ਲਿਖਿਆ ਹੋਇਆ ਹੈ। ਉਹਨਾਂ ਦਾ ਅੰਤਹਕਰਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿਉਂਕਿ ਉਹਨਾਂ ਦੇ ਵਿਚਾਰ ਕਦੀ ਉਹਨਾਂ ਨੂੰ ਦੋਸ਼ੀ ਅਤੇ ਕਦੀ ਨਿਰਦੋਸ਼ ਠਹਿਰਾਉਂਦੇ ਹਨ।
ਉਹ [ਅਜਿਹੇ ਲੋਕ, ਜਿਹੜੇ ਅਸਲ ਵਿੱਚ ਉਹੀ ਹਨ]
ਇਸ ਕਿਸਮ ਦੇ ਲੋਕ ਕਿਸੇ ਵੀ ਸਮੇਂ ਹੋ ਸਕਦੇ ਹਨ, ਇਹ ਕੋਈ ਇੱਕ ਵਾਰ ਦੀ ਗੱਲ ਨਹੀਂ।
ਆਪਣੇ ਮਨਾਂ ਵਿੱਚ ਬਿਵਸਥਾ ਦਾ ਕੰਮ ਲਿਖਿਆ ਹੋਇਆ ਦਿਖਾਉਂਦੇ ਹਨ
ਸ਼ਬਦ “ਦਿਖਾਉਂਦੇ” ਤੋਂ ਭਾਵ ਹੈ ਕਿ ਗ਼ੈਰ-ਯਹੂਦੀਆਂ ਦਾ ਚਾਲ-ਚੱਲਣ ਉਸ ਗੱਲ ਨੂੰ ਪ੍ਰਗਟ ਕਰਦਾ ਹੈ ਜਿਹੜੀ ਪਰਮੇਸ਼ਰ ਨੇ ਉਹਨਾਂ ਦੇ ਮਨਾਂ ਵਿੱਚ ਪਾਈ ਹੈ। “ਬਿਵਸਥਾ ਦਾ ਕੰਮ” ਉਸ ਗੱਲ ਦਾ ਕੁਝ ਹਿੱਸਾ ਹੈ ਜਿਹੜੀ ਆਇਤ 14 ਵਿੱਚ ਦੱਸੀ ਗਈ ਹੈ, ਜੋ ਪਰਮੇਸ਼ਰ ਬਾਰੇ ਗਿਆਨ ਹੈ। “ਲਿਖਿਆ” ਉਸੇ ਤਰ੍ਹਾਂ ਹੈ ਜਿਵੇਂ ਪੱਥਰ ਦੀਆਂ ਤਖਤੀਆਂ ਉੱਤੇ ਬਿਵਸਥਾ ਲਿਖੀ ਗਈ ਸੀ। ਭਾਵੇਂ ਇਹਨਾਂ ਗ਼ੈਰ-ਯਹੂਦੀਆਂ ਕੋਲ ਪਰਮੇਸ਼ਰ ਦਾ ਲਿਖਿਆ ਹੋਇਆ ਪ੍ਰਕਾਸ਼ਨ ਨਹੀਂ ਹੈ, ਫਿਰ ਵੀ ਉਹਨਾਂ ਕੋਲ ਪਰਮੇਸ਼ਰ ਨੂੰ ਜਾਣਨ ਦਾ ਇੱਕ ਰੂਪ ਹੈ, ਜਿਸ ਦੇ ਲਈ ਉਹ ਜਵਾਬਦੇਹ ਹਨ।
ਇਹ ਬਿਵਸਥਾ ਖ਼ੁਦ ਨਹੀਂ ਹੈ ਜੋ ਗ਼ੈਰ-ਯਹੂਦੀਆਂ ਦੇ ਮਨਾਂ ਉੱਤੇ ਲਿਖੀ ਗਈ ਹੈ, ਪਰ ਇਹ ਬਿਵਸਥਾ ਦਾ “ਕੰਮ” (ਜ਼ਿਮੇਵਾਰੀ) ਹੈ। ਆਮ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਪ੍ਰਗਟਾਵਾ ਹੁੰਦੀ ਹੈ ਜੋ ਬਿਵਸਥਾ ਚਾਹੁੰਦੀ ਹੈ।
ਉਹਨਾਂ ਦਾ ਅੰਤਹਕਰਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ
ਅੰਤਹਕਰਨ/ਮਨ ਮਨੁੱਖ ਦੇ ਅੰਦਰ ਦਾ ਉਹ ਗਿਆਨ ਹੈ ਜੋ ਇਹ ਪਰਖਦਾ ਹੈ ਕਿ ਕੀ ਚੰਗਾ ਹੈ ਅਤੇ ਕੀ ਬੁਰਾ ਹੈ। ਅੰਗਰੇਜ਼ੀ ਵਿੱਚ“ਅੰਤਹਕਰਨ” ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ: ਜਾਣਨਾ ਅਤੇ ਨਾਲ। ਇੱਥੇ ਅੰਤਹਕਰਨ ਕੋਈ ਸੱਚਾਈ ਦਾ ਪੈਮਾਨਾ ਨਹੀਂ, ਪਰ ਇਹ ਅੰਦਰਲਾ ਗਵਾਹ ਹੈ, ਜੋ ਦੱਸਦਾ ਹੈ ਕਿ ਕੋਈ ਗੱਲ ਠੀਕ ਹੈ ਜਾਂ ਗਲਤ ਹੈ। ਅੰਤਹਕਰਨ ਪਰਮੇਸ਼ਰ ਬਾਰੇ ਸਹਿਜ ਗਿਆਨ ਦੀ ਪੁਸ਼ਟੀ ਕਰਦਾ ਹੈ।
ਦੂਜੇ ਅਧਿਆਇ ਦੀ ਮੁੱਖ ਗੱਲ ਇਹ ਹੈ ਕਿ ਪਰਮੇਸ਼ਰ ਆਪਣਾ ਧਰਮੀ ਨਿਆਂ ਪਰਗਟ ਕਰਨਗੇ (ਰੋਮੀਆਂ 2:5)। ਪਰਮੇਸ਼ਰ ਜੋ ਕੁਝ ਮਨੁੱਖ ਦੇ ਮਨ ਉੱਤੇ ਲਿਖਦੇ ਹਨ, ਉਸ ਨੂੰ ਜਵਾਬ ਅੰਤਹਕਰਨ ਵਿੱਚ ਮਿਲਦਾ ਹੈ। ਚੰਗੇ ਅਤੇ ਬੁਰੇ ਦੀ ਇਹ ਅੰਦਰਲੀ ਸਮਝ ਕਾਫੀ ਹੈ ਕਿ ਇਸ ਦੇ ਆਧਾਰ ਉੱਤੇ ਪਰਮੇਸ਼ਰ ਲੋਕਾਂ ਦਾ ਨਿਆਂ ਕਰ ਸਕਦੇ ਹਨ।
ਕਿਉਂਕਿ ਉਹਨਾਂ ਦੇ ਵਿਚਾਰ ਕਦੀ ਉਹਨਾਂ ਨੂੰ ਦੋਸ਼ੀ ਅਤੇ ਕਦੀ ਨਿਰਦੋਸ਼ ਠਹਿਰਾਉਂਦੇ ਹਨ
ਗ਼ੈਰ-ਯਹੂਦੀ ਆਪਣੇ ਮਨ ਵਿੱਚ ਆਪ ਹੀ ਬਹਿਸ ਕਰਦਾ ਹੈ। ਕਦੇ ਉਹ ਆਪਣੇ ਉੱਤੇ ਦੋਸ਼ ਲਾਉਂਦਾ ਹੈ, ਅਤੇ ਕਦੇ ਆਪਣੇ ਆਪ ਨੂੰ ਨਿਰਦੋਸ਼ ਸਮਝਦਾ ਹੈ। “ਦੋਸ਼ੀ” ਅਤੇ “ਨਿਰਦੋਸ਼” ਦੋਵੇਂ ਅਦਾਲਤੀ ਸ਼ਬਦ ਹਨ ਜੋ ਕਿਸੇ ਮੁਕੱਦਮੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਲਈ ਵਰਤੇ ਜਾਂਦੇ ਹਨ।
ਇੱਥੇ ਸਿੱਧੀ ਗੱਲ ਇਹ ਹੈ ਕਿ ਉਹ ਲੋਕ ਜਿਹਨਾਂ ਕੋਲ ਬਿਵਸਥਾ ਨਹੀਂ ਹੈ, ਉਹਨਾਂ ਨੂੰ ਆਪਣੇ ਕੰਮਾਂ ਬਾਰੇ ਆਪਣੇ ਮਨ ਵਿੱਚ ਪੱਕਾ ਯਕੀਨ ਹੁੰਦਾ ਹੈ ਕਿ ਕੀ ਚੰਗਾ ਹੈ, ਅਤੇ ਕੀ ਬੁਰਾ ਹੈ। ਗ਼ੈਰ-ਯਹੂਦੀਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਗਵਾਈ ਕਰਨ ਵਾਲੀ ਚੀਜ਼ ਹੈ। ਉਹ ਆਪਣੇ ਹੀ ਨਿਆਂ ਦੀ ਕਚਹਿਰੀ ਵਿੱਚ ਖੜ੍ਹੇ ਹੁੰਦੇ ਹਨ। ਉਹਨਾਂ ਦਾ ਮਨ ਜਾਂ ਤਾਂ ਉਹਨਾਂ ਦੇ ਚਰਿੱਤਰ ਦੀ ਤਾਰੀਫ਼ ਕਰਦਾ ਹੈ ਅਤੇ ਜਾਂ ਉਹਨਾਂ ਉੱਤੇ ਦੋਸ਼ ਲਗਾਉਂਦਾ ਹੈ।
ਸਿਧਾਂਤ:
ਪਰਮੇਸ਼ਰ ਨੇ ਮਨੁੱਖ ਨੂੰ ਚੰਗੇ ਅਤੇ ਬੁਰੇ ਦੀ ਪਛਾਣ ਕਰਨ ਦੇ ਲਈ ਉਸ ਦੇ ਅੰਦਰ ਇੱਕ ਪਹਿਰੇਦਾਰ (ਮਨ/ਅੰਤਹਕਰਨ) ਦਿੱਤਾ ਹੈ।
ਲਾਗੂ ਕਰਨਾ:
ਮਨ ਮਨੁੱਖ ਦੇ ਸੁਭਾਅ ਦਾ ਇੱਕ ਅਹਿਮ ਹਿੱਸਾ ਹੈ, ਪਰ ਇਹ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦਾ ਪੂਰਾ ਭਰੋਸੇਯੋਗ ਸਾਧਨ ਨਹੀਂ ਹੈ। ਮਨੁੱਖ ਆਪਣੇ ਮਨ ਨੂੰ ਵਿਗਾੜ ਸਕਦਾ ਹੈ (ਤੀਤੁਸ 1:15), ਅਤੇ ਉਸ ਉੱਤੇ ਦਾਗ ਲਾ ਸਕਦਾ ਹੈ (1 ਤਿਮੋਥਿਉਸ 4:2)। ਇਸ ਲਈ, ਕੋਈ ਵੀ ਮਨੁੱਖ ਅਜਿਹਾ ਨਹੀਂ ਜਿਸ ਨੂੰ ਪਰਮੇਸ਼ਰ ਦੀ ਇੱਛਾ ਦਾ ਕੁਝ ਗਿਆਨ ਨਾ ਹੋਵੇ।
ਅਸੀਂ ਅਜਿਹੇ ਸਮੇਂ ਵਿੱਚ ਰਹਿੰਦੇ ਹਾਂ ਜਦੋਂ ਲੋਕ ਆਪਣੇ ਮਨ ਨਾਲ ਹੇਰਾਫੇਰੀ ਕਰਦੇ ਹਨ। ਇਹ ਹੇਰਾਫੇਰੀ ਮਨੁੱਖ ਨੂੰ ਆਪਣੇ ਆਪ ਨੂੰ ਸਭ ਤੋਂ ਉੱਚਾ ਚੁੱਕਣ ਦਾ ਮੌਕਾ ਦਿੰਦੀ ਹੈ। ਫਿਰ ਉਸ ਨੂੰ ਹਰ ਤਰ੍ਹਾਂ ਦਾ ਰਾਹ ਜਾਇਜ਼ ਲੱਗਦਾ ਹੈ, ਕਿਉਂਕਿ ਉਹ ਉਸ ਗੱਲ ਨਾਲ ਆਪਣੇ ਮਨ ਨੂੰ ਠੇਸ ਨਹੀਂ ਪਹੁੰਚਾਉਂਦਾ ਹੈ। ਮਨ ਦੀ ਨਾ ਸੁਣਨਾ ਇੱਕ ਨਿੱਜੀ (ਆਪਣੇ ਮਨ ਅਨੁਸਾਰ) ਸੋਚ ਦੀ ਨਿਸ਼ਾਨੀ ਹੈ।
ਇਬਰਾਨੀਆਂ 9:14, ਤਾਂ ਫਿਰ ਮਸੀਹ ਦੇ ਖ਼ੂਨ ਦੇ ਦੁਆਰਾ ਕੀ ਨਹੀਂ ਹੋ ਸਕੇਗਾ ਜਿਹਨਾਂ ਨੇ ਅਨੰਤ ਆਤਮਾ ਦੇ ਦੁਆਰਾ ਆਪਣੇ ਆਪ ਨੂੰ ਬਿਨਾ ਦੋਸ਼ ਦੀ ਬਲੀ ਦੇ ਰੂਪ ਵਿੱਚ ਪਰਮੇਸ਼ਰ ਦੇ ਸਾਹਮਣੇ ਬਲੀ ਚੜ੍ਹਾਇਆ । ਉਹਨਾਂ ਦਾ ਖ਼ੂਨ ਸਾਡੇ ਅੰਤਹਕਰਨ ਨੂੰ ਮੁਰਦਾ ਕੰਮਾਂ ਤੋਂ ਸ਼ੁੱਧ ਕਰੇਗਾ ਤਾਂ ਜੋ ਅਸੀਂ ਜਿਊਂਦੇ ਪਰਮੇਸ਼ਰ ਦੀ ਸੇਵਾ ਕਰੀਏ !
