Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

14 ਜਦੋਂ ਪਰਾਈਆਂ ਕੌਮਾਂ ਦੇ ਕੋਲ ਵਿਵਸਥਾ ਨਾ ਹੁੰਦੇ ਹੋਏ ਵੀ ਉਹ ਕੁਦਰਤੀ ਤੌਰ ਤੇ ਉਹ ਹੀ ਕਰਦੀਆਂ ਹਨ, ਜੋ ਵਿਵਸਥਾ ਚਾਹੁੰਦੀ ਹੈ ਤਾਂ ਉਹ ਹੀ ਉਹਨਾਂ ਦੇ ਲਈ ਵਿਵਸਥਾ ਬਣ ਜਾਂਦੀ ਹੈ । 

ਜਦੋਂ

ਇਹ ਸ਼ਬਦ ਇਸ ਆਇਤ ਨੂੰ ਪਿਛਲੀ ਗੱਲ ਨਾਲ ਜੋੜਦਾ ਹੈ। ਗ਼ੈਰ-ਯਹੂਦੀ ਵੀ ਯਹੂਦੀਆਂ ਵਾਂਗ ਦੋਸ਼ੀ ਹਨ ਕਿ ਪਰਮੇਸ਼ਰ ਉਹਨਾਂ ਦਾ ਨਿਆਂ ਕਰ ਸਕਦੇ ਹਨ।

ਪਰਾਈਆਂ ਕੌਮਾਂ ਦੇ ਕੋਲ ਵਿਵਸਥਾ ਨਾ ਹੁੰਦੇ ਹੋਏ ਵੀ

ਗ਼ੈਰ-ਯਹੂਦੀਆਂ ਕੋਲ ਪਰਮੇਸ਼ਰ ਦੀ ਬਿਵਸਥਾ ਦਾ ਲਿਖਤੀ ਪ੍ਰਕਾਸ਼ਨ ਨਹੀਂ ਸੀ।

ਉਹ ਕੁਦਰਤੀ ਤੌਰ ਤੇ ਉਹ ਹੀ ਕਰਦੀਆਂ ਹਨ

ਇੱਕ ਵਿਅਕਤੀ “ਕੁਦਰਤ” ਰਾਹੀਂ ਪਰਮੇਸ਼ਰ ਨੂੰ ਜਾਣ ਸਕਦਾ ਹੈ। ਅਸੀਂ ਆਪਣੇ ਮਨ ਦੀ ਅੰਦਰਲੀ ਸਮਝ, ਆਪਣੇ ਸਹਿਜ ਭਾਵ, ਆਪਣੇ ਜ਼ਮੀਰ ਵਿੱਚ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਪਾ ਸਕਦੇ ਹਾਂ। “ਕੁਦਰਤ” ਸ਼ਬਦ ਜਨਮ ਤੋਂ ਮਿਲੀ ਪ੍ਰਕਿਰਤੀ ਜਾਂ ਸੁਭਾਅ ਵੱਲ ਇਸ਼ਾਰਾ ਕਰਦਾ ਹੈ। ਇਹ ਉਹ ਸੁਭਾਅ ਹੈ ਜਿਸ ਦੁਆਰਾ ਅਸੀਂ ਜੀਵਨ ਬਤੀਤ ਕਰਦੇ ਹਾਂ।

ਤਾਂ ਬਿਵਸਥਾ ਦੇ ਨਾ ਹੁੰਦਿਆ

ਭਾਵੇਂ ਗ਼ੈਰ-ਯਹੂਦੀ ਕੌਮਾਂ ਕੋਲ ਪਵਿੱਤਰ ਪੁਸਤਕ ਦਾ ਪ੍ਰਕਾਸ਼ਨ ਨਹੀਂ ਸੀ, ਪਰ ਉਹਨਾਂ ਉਹਨਾਂ ਦੇ ਕੁਦਰਤੀ ਸੁਭਾਅ ਵਿੱਚ ਪਰਮੇਸ਼ਰ ਦਾ ਕੁਝ ਗਿਆਨ ਮੌਜੂਦ ਸੀ। ਉਹਨਾਂ ਨੇ ਆਪਣੇ ਅੰਦਰ, ਆਪਣੇ ਸੁਭਾਅ ਵਿੱਚ ਪਰਮੇਸ਼ਰ ਬਾਰੇ ਇੱਕ ਅਗਵਾਈ ਕਰਨ ਵਾਲਾ ਸਿਧਾਂਤ ਪਾਇਆ ਸੀ।

ਉਹ ਹੀ ਉਹਨਾਂ ਦੇ ਲਈ ਬਿਵਸਥਾ ਬਣ ਜਾਂਦੀ ਹੈ

ਇਸ ਵਾਕ ਦਾ ਇਹ ਅਰਥ ਨਹੀਂ ਹੈ ਕਿ ਗ਼ੈਰ-ਯਹੂਦੀਆਂ ਦੇ ਲਈ ਬਿਵਸਥਾ ਬੇਲੋੜੀ ਸੀ ਜਾਂ ਜੋ ਉਹ ਚਾਹੁੰਦੇ ਉਹੀ ਕਰ ਸਕਦੇ ਸਨ; ਪਰ ਇਹ ਵਾਕ ਦਰਸਾਉਂਦਾ ਹੈ ਕਿ ਉਹਨਾਂ ਨੇ ਆਪਣੇ ਅੰਦਰ ਹੀ ਉਸ ਨੂੰ ਪਾਇਆ ਜੋ ਪਰਮੇਸ਼ਰ ਨੂੰ ਪ੍ਰਗਟ ਕਰਦਾ ਹੈ। ਪਰਮੇਸ਼ਰ ਨੇ ਆਪਣੇ ਆਪ ਨੂੰ ਕੁਦਰਤ ਰਾਹੀਂ ਉਹਨਾਂ ਉੱਤੇ ਪ੍ਰਗਟ ਕੀਤਾ (ਰੋਮੀਆਂ 1:19-20), ਅਤੇ ਉਹਨਾਂ ਦੇ ਅੰਦਰ ਸੱਚ ਨੂੰ ਪਛਾਣਨ ਦੀ ਸਮਰੱਥਾ ਦਿੱਤੀ। ਗ਼ੈਰ-ਯਹੂਦੀ ਉਸ ਪਰਮੇਸ਼ਰ ਬਾਰੇ ਜਾਣਦੇ ਹਨ ਜੋ ਸੱਚ ਨੂੰ ਨਿਰਧਾਰਤ ਕਰਦਾ ਹੈ। ਉਹਨਾਂ ਦੇ ਮਨ ਵਿੱਚ ਪਰਮੇਸ਼ਰ ਅੱਗੇ ਨੈਤਿਕ ਜ਼ਿੰਮੇਵਾਰੀ ਦੀ ਭਾਵਨਾ ਹੁੰਦੀ ਹੈ।

ਬਿਵਸਥਾ ਨੂੰ ਸੁਣਨਾ, ਭਾਵੇਂ ਕੋਈ ਯਹੂਦੀ ਪ੍ਰਾਰਥਨਾ ਘਰ ਵਿੱਚ ਸੁਣੇ ਜਾਂ ਗ਼ੈਰ-ਯਹੂਦੀ ਆਪਣੇ ਮਨ ਵਿੱਚ ਪਈ ਸਿਖਿਆ ਨੂੰ ਮੰਨੇ, ਇਹ ਆਪਣੇ ਆਪ ਵਿੱਚ ਕਿਸੇ ਨੂੰ ਪਰਮੇਸ਼ਰ ਦੇ ਸਾਹਮਣੇ ਵਿੱਚ ਚੰਗਾ ਨਹੀਂ ਬਣਾਉਂਦਾ ਹੈ। ਪਰ ਪਰਮੇਸ਼ਰ ਦੇ ਪ੍ਰਕਾਸ਼ਨ ਦੇ ਸਿਧਾਂਤ ਪਹਿਲਾਂ ਹੀ ਇਹ ਨਿਸ਼ਚਿਤ ਕਰਦੇ ਹਨ ਕਿ ਪਰਮੇਸ਼ਰ ਮਨੁੱਖਾਂ ਦਾ ਨਿਆਂ ਕਿਵੇਂ ਕਰਨਗੇ।

ਸਿਧਾਂਤ:

ਪਰਮੇਸ਼ਰ ਮਨੁੱਖ ਦਾ ਨਿਆਂ ਉਹਨਾਂ ਪੈਮਾਨਿਆਂ ਦੇ ਅਨੁਸਾਰ ਕਰਨਗੇ ਜਿਹੜੇ ਉਹਨਾਂ ਨੇ ਆਪ ਠਹਿਰਾਏ ਹਨ।

ਲਾਗੂ ਕਰਨਾ:

ਪਰਮੇਸ਼ਰ ਦਾ ਨਿਆਂ ਸੱਚਾਈ ਦੇ ਅਨੁਸਾਰ ਹੋਵੇਗਾ, ਜੋ ਪਰਮੇਸ਼ਰ ਦੀ ਆਪਣੀ ਸੱਚਾਈ ਹੈ। ਸੱਚਾਈ ਜਾਂ ਤੱਥਾਂ ਨਾਲ ਕੋਈ ਛੇੜ-ਛਾੜ ਨਹੀਂ ਹੋਵੇਗੀ। ਇਸ ਨਿਆਂ ਵਿੱਚ ਪਰਮੇਸ਼ਰ ਕਿਸੇ ਮਨੁੱਖ ਦਾ ਪੱਖ ਨਹੀਂ ਕਰਦੇ ਹਨ। ਪਰਮੇਸ਼ਰ ਉਸ ਪੈਮਾਨੇ ਦੇ ਅਨੁਸਾਰ ਨਿਆਂ ਕਰਦੇ ਹੈ ਜੋ ਉਹ ਆਪ ਹਨ; ਇਹ ਨਿਆਂ ਉਹਨਾਂ ਦੀ ਧਾਰਮਿਕਤਾ ਦੇ ਅਨੁਸਾਰ ਹੋਵੇਗਾ। ਇਸ ਲਈ, ਪਰਮੇਸ਼ਰ ਦਾ ਨਿਆਂ ਉਹਨਾਂ ਦੇ ਆਪਣੇ ਪੈਮਾਨਿਆਂ ਦੇ ਆਧਾਰ ਉੱਤੇ ਹੋਵੇਗਾ। ਇਹ ਪੈਮਾਨੇ ਉਹਨਾਂ ਦਾ ਮੂੰਹ ਬੰਦ ਕਰ ਦੇਣਗੇ ਜੋ ਆਪਣੇ ਆਪ ਨੂੰ ਧਰਮੀ ਸਮਝਦੇ ਹਨ। ਮਨੁੱਖ ਦੇ ਆਪਣੇ ਪੈਮਾਨੇ ਪਰਮੇਸ਼ਰ ਦੇ ਨਿਆਂ ਦਾ ਆਧਾਰ ਨਹੀਂ ਹਨ। ਪਰਮੇਸ਼ਰ ਮਨੁੱਖ ਦਾ ਨਿਆਂ ਉੱਚਿਤ ਪੈਮਾਨੇ ਦੇ ਅਨੁਸਾਰ ਕਰਨਗੇ।

 

 

Share