13 ਕਿਉਂਕਿ ਵਿਵਸਥਾ ਦੇ ਸੁਣਨ ਵਾਲੇ ਨਹੀਂ ਸਗੋਂ ਉਸ ਉੱਤੇ ਚੱਲਣ ਵਾਲੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ।
ਕਿਉਂਕਿ
ਸ਼ਬਦ “ਕਿਉਂਕਿ” ਉਹਨਾਂ ਲੋਕਾਂ ਵਿੱਚ ਫ਼ਰਕ ਦੱਸਦਾ ਹੈ ਜੋ ਪਰਮੇਸ਼ਰ ਦੇ ਪ੍ਰਕਾਸ਼ਨ ਪ੍ਰਤੀ ਸਕਾਰਾਤਮਕ ਇੱਛਾ ਰੱਖਦੇ ਹਨ ਅਤੇ ਜਿਹੜੇ ਪਰਮੇਸ਼ਰ ਦੇ ਪ੍ਰਕਾਸ਼ਨ ਪ੍ਰਤੀ ਨਕਾਰਾਤਮਕ ਇੱਛਾ ਰੱਖਦੇ ਹਨ।
ਬਿਵਸਥਾ ਦੇ ਸੁਣਨ ਵਾਲੇ ਨਹੀਂ
ਇੱਥੇ “ਸੁਣਨ ਵਾਲੇ” ਦੇ ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ ਆਮ ਸੁਣਨ ਵਾਲੇ ਦੇ ਲਈ ਨਹੀਂ ਹੈ। ਇਹ ਉਸ ਵਿਅਕਤੀ ਦੇ ਲਈ ਵਰਤਿਆ ਜਾਂਦਾ ਹੈ ਜਿਸ ਦਾ ਕੰਮ ਹੀ ਸੁਣਨਾ ਹੁੰਦਾ ਹੈ; ਅਤੇ ਸੁਣਨਾ ਉਸ ਦੀ ਆਦਤ ਹੁੰਦੀ ਹੈ। ਪਹਿਲੀ ਸਦੀ ਵਿੱਚ ਯਹੂਦੀ ਲੋਕ ਅਕਸਰ ਪ੍ਰਾਰਥਨਾ ਘਰਾਂ ਵਿੱਚ ਪੁਰਾਣੇ ਨੇਮ ਦੇ ਪੜ੍ਹੇ ਜਾਣ ਨੂੰ ਸੁਣਦੇ ਸਨ। ਪਰ ਸਿਰਫ਼ ਸੁਣਨਾ ਕੋਈ ਗੁਣ ਨਹੀਂ ਜੇਕਰ ਉਸ ਉੱਤੇ ਅਮਲ ਨਾ ਕੀਤਾ ਜਾਵੇ।
ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ
“ਧਰਮੀ” ਹੋਣ ਦਾ ਅਰਥ ਹੈ ਬਰੀ ਕੀਤਾ ਜਾਣਾ। ਇਹ ਪਰਮੇਸ਼ਰ ਦੇ ਨਾਲ ਸਹੀ ਰਿਸ਼ਤੇ ਵਿੱਚ ਹੋਣ ਦੀ ਹਾਲਤ ਹੈ, ਜੋ ਉਹਨਾਂ ਦੇ ਪ੍ਰਕਾਸ਼ਨ ਨੂੰ ਮੰਨਣ ਨਾਲ ਹੁੰਦਾ ਹੈ। ਜਿਹੜੇ ਲੋਕ ਸਿਰਫ਼ ਸੁਣਦੇ ਹਨ ਪਰ ਉਸ ਉੱਤੇ ਨਹੀਂ ਚੱਲਦੇ, ਉਹ ਪਰਮੇਸ਼ਰ ਦੀ ਨਜ਼ਰ ਵਿੱਚ ਠੀਕ ਨਹੀਂ ਹਨ। ਪਰ ਪਰਮੇਸ਼ਰ ਉਸ ਵਿਅਕਤੀ ਉੱਤੇ ਕੋਈ ਦੋਸ਼ ਨਹੀਂ ਲਗਾਉਂਦੇ ਹਨ ਜ ਸੁਣਦਾ ਹੈ ਅਤੇ ਉਸ ਉੱਤੇ ਚੱਲਦਾ ਵੀ ਹੈ।
ਸਗੋਂ ਉਸ ਉੱਤੇ ਚੱਲਣ ਵਾਲੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ
ਬਿਵਸਥਾ ਉੱਤੇ ਚੱਲਣ ਵਾਲਾ ਉਹ ਵਿਅਕਤੀ ਹੈ ਜੋ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਮੰਨਣ ਦੀ ਇੱਛਾ ਰੱਖਦਾ ਹੈ। ਸਿਰਫ਼ ਪਰਮੇਸ਼ਰ ਦਾ ਵਚਨ ਸੁਣਨਾ ਹੀ ਕਾਫ਼ੀ ਨਹੀਂ ਹੈ, ਸਾਨੂੰ ਉਸ ਉੱਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ। ਜਿਹੜੇ ਪ੍ਰਕਾਸ਼ਨ ਨੂੰ ਸੁਣਦੇ ਹਨ ਪਰ ਉਸ ਉੱਤੇ ਅਮਲ ਨਹੀਂ ਕਰਦੇ ਹਨ, ਉਹ ਪ੍ਰਕਾਸ਼ਨ ਪ੍ਰਤੀ ਆਪਣੇ ਜਵਾਬ ਵਿੱਚ ਪਰਮੇਸ਼ਰ ਦੇ ਅੱਗੇ ਧਰਮੀ ਜਾਂ ਸਹੀ ਨਹੀਂ ਹਨ।
ਜਿਹੜੇ ਲੋਕ ਪ੍ਰਕਾਸ਼ਨ ਨਾਲ ਜੁੜਦੇ ਹਨ, ਉਹ ਪਰਮੇਸ਼ਰ ਦੀ ਪ੍ਰਵਾਨਗੀ ਪ੍ਰਾਪਤ ਕਰਦੇ ਹਨ। ਇੱਥੇ “ਧਰਮੀ ਠਹਿਰਾਏ ਜਾਣ” ਦਾ ਅਰਥ ਮੁਕਤੀ ਦੇ ਲਈ ਧਰਮੀ ਠਹਿਰਾਏ ਜਾਣਾ ਨਹੀਂ ਹੈ, ਪਰ ਇਸ ਦਾ ਸਿੱਧਾ ਅਰਥ ਹੈ ਕਿ ਪਰਮੇਸ਼ਰ ਉਹਨਾਂ ਦੀ ਪ੍ਰਕਾਸ਼ਨ ਨੂੰ ਮੰਨਣ ਦੀ ਚੰਗੀ ਇੱਛਾ ਨੂੰ ਠੀਕ ਠਹਿਰਾਉਂਦੇ ਹਨ। ਇਸ ਆਇਤ ਵਿੱਚ ਕੰਮਾਂ ਦੁਆਰਾ ਧਰਮੀ ਠਹਿਰਾਏ ਜਾਣ ਦੀ ਕੋਈ ਗੱਲ ਨਹੀਂ ਹੈ। ਜੇਕਰ ਅਜਿਹਾ ਹੁੰਦਾ, ਤਾਂ ਇਹ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਣ ਬਾਰੇ ਦੂਜੀਆਂ ਆਇਤਾਂ ਦੇ ਉਲਟ ਹੋਵੇਗਾ।
ਸਿਧਾਂਤ:
ਵਿਸ਼ਵਾਸੀਆਂ ਦਾ ਇਹ ਕੰਮ ਹੈ ਕਿ ਉਹ ਪਰਮੇਸ਼ਰ ਦੇ ਵਚਨ ਨੂੰ ਸਰਗਰਮੀ ਨਾਲ ਆਪਣੇ ਜੀਵਨ ਵਿੱਚ ਲਾਗੂ ਕਰਨ।
ਲਾਗੂ ਕਰਨਾ:
ਸਾਡੇ ਲਈ ਸਿਰਫ਼ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਣ ਨੂੰ ਸਮਝ ਲੈਣਾ ਕਾਫ਼ੀ ਨਹੀਂ ਹੈ; ਸਾਨੂੰ ਇਸ ਗੱਲ ਨੂੰ ਸੱਚੇ ਦਿਲੋਂ ਅਤੇ ਪੂਰੇ ਯਕੀਨ ਨਾਲ ਮੰਨਣਾ ਵੀ ਚਾਹੀਦਾ ਹੈ। ਸਹੀ ਸਿਧਾਂਤ ਜਾਨਣ ਦਾ ਅਰਥ ਸਰਗਰਮ ਇੱਛਾ ਹੋਣਾ ਨਹੀਂ ਹੈ। ਇੱਕ ਰਸਮੀ ਵਿਸ਼ਵਾਸ ਅਤੇ ਇੱਕ ਸਰਗਰਮ (ਜੀਵਿਤ ਵਿਸ਼ਵਾਸ) ਵਿੱਚ ਫ਼ਰਕ ਹੁੰਦਾ ਹੈ। ਪਰਮੇਸ਼ਰ ਦੇ ਵਚਨ ਨੂੰ ਸਿਰਫ਼ ਸੁਣਨ ਵਿੱਚ ਕੋਈ ਗੁਣ ਨਹੀਂ ਹੈ; ਅਸਲ ਗੁਣ ਇਸ ਗੱਲ ਵਿੱਚ ਹੈ ਕਿ ਅਸੀਂ ਇਸ ਨੂੰ ਸੱਚ ਮੰਨੀਏ ਅਤੇ ਇਸ ਉੱਤੇ ਅਮਲ ਕਰੀਏ। ਇਹ ਵਿਸ਼ਵਾਸ ਕਰਨ ਵਿੱਚ ਹਿੱਸਾ ਲੈਣ ਦਾ ਇੱਕ ਪੱਖ ਵੀ ਹੈ।
ਇਹ ਵਿਦਿਆਰਥੀਆਂ ਦਾ ਕੰਮ ਹੁੰਦਾ ਹੈ ਕਿ ਉਹ ਕਲਾਸ ਵਿੱਚ ਗੱਲ ਨੂੰ ਸੁਣਨ। ਜਿਹੜਾ ਵਿਦਿਆਰਥੀ ਕੋਰਸ ਕਰ ਰਿਹਾ ਹੈ, ਉਸ ਨੂੰ ਸੁਣੀ ਹੋਈ ਗੱਲ ਦਾ ਇਮਤਿਹਾਨ ਦੇਣਾ ਪਵੇਗਾ। ਇਹੀ ਉਸ ਦਾ ਕੰਮ ਹੈ। ਜਿਹੜਾ ਵਿਅਕਤੀ ਸਿਰਫ਼ ਸੁਣਨ ਦੇ ਲਈ ਆਉਂਦਾ ਹੈ, ਉਹ ਸੁਣੀ ਹੋਈ ਗੱਲ ਦੇ ਲਈ ਜ਼ਿੰਮੇਵਾਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸ ਦਾ ਕੋਈ ਇਮਤਿਹਾਨ ਹੁੰਦਾ ਹੈ। ਮਸੀਹੀ ਵਿਸ਼ਵਾਸੀ ਦਾ ਕੰਮ ਹੈ ਕਿ ਉਹ ਪਰਮੇਸ਼ਰ ਦੇ ਵਚਨ ਬਾਰੇ ਜੋ ਕੁਝ ਜਾਣਦਾ ਹੈ, ਉਸ ਨੂੰ ਅਮਲ ਵਿੱਚ ਪਰਖੇ। ਪਰਮੇਸ਼ਰ ਦੇ ਵਚਨ ਨੂੰ ਸਾਡੇ ਮਨਾਂ ਵਿੱਚ ਪਾਪ ਦਾ ਦੋਸ਼ ਸਾਬਤ ਕਰਨਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਪਾਪ ਨੂੰ ਮੰਨਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
