Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

12 ਜਿਹਨਾਂ ਨੇ ਵਿਵਸਥਾ ਤੋਂ ਬਾਹਰ ਪਾਪ ਕੀਤਾ ਹੈ, ਉਹ ਵਿਵਸਥਾ ਤੋਂ ਬਾਹਰ ਹੀ ਨਾਸ਼ ਹੋਣਗੇ ਅਤੇ ਜਿਹਨਾਂ ਨੇ ਵਿਵਸਥਾ ਦੇ ਵਿੱਚ ਰਹਿ ਕੇ ਪਾਪ ਕੀਤਾ ਹੈ, ਉਹਨਾਂ ਨੂੰ ਵਿਵਸਥਾ ਦੇ ਅਨੁਸਾਰ ਸਜ਼ਾ ਮਿਲੇਗੀ।

ਇਸ ਆਇਤ ਵਿੱਚ ਪੌਲੁਸ ਨੇ ਉਸ ਪ੍ਰਕਾਸ਼ਨ ਪ੍ਰਤੀ ਲੋਕਾਂ ਦੀ ਸਕਾਰਾਤਮਕ ਅਤੇ ਨਕਾਰਾਤਮਕ ਇੱਛਾ ਬਾਰੇ ਆਪਣੀ ਦਲੀਲ ਨੂੰ ਜਾਰੀ ਰੱਖਿਆ ਹੈ। 

ਅਸੀਂ ਆਇਤ 11 ਵਿੱਚ ਪਰਮੇਸ਼ਰ ਦੇ ਨਿਆਂ ਦੀ ਨਿਰਪੱਖਤਾ ਨੂੰ ਦੇਖ ਸਕਦੇ ਹਾਂ ਕਿ ਉਹ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦੋਵਾਂ ਨਾਲ ਇੱਕੋ ਨਿਆਂਪੂਰਨ ਤਰੀਕੇ ਨਾਲ ਪੇਸ਼ ਆਉਂਦੇ ਹਨ।

ਕਿਉਂਕਿ

“ਕਿਉਂਕਿ” ਸ਼ਬਦ ਦਰਸਾਉਂਦਾ ਹੈ ਕਿ ਪਰਮੇਸ਼ਰ ਬਿਨਾਂ ਕਿਸੇ ਪੱਖਪਾਤ ਦੇ ਨਿਆਂ ਕਰਦੇ ਹਨ (ਆਇਤ 11): ਉਹ ਹਰੇਕ ਮਨੁੱਖ ਦਾ ਨਿਆਂ ਇਸ ਗੱਲ ਦੇ ਅਨੁਸਾਰ ਕਰਦੇ ਹਨ ਕਿ ਉਹ ਉਸ ਪ੍ਰਕਾਸ਼ਨ ਪ੍ਰਤੀ ਕਿਵੇਂ ਜਵਾਬ ਦਿੰਦਾ ਹੈ ਜੋ ਉਸ ਨੂੰ ਮਿਲਿਆ ਹੈ।

ਜਿਹਨਾਂ ਨੇ ਵਿਵਸਥਾ ਤੋਂ ਬਾਹਰ ਪਾਪ ਕੀਤਾ ਹੈ (ਗ਼ੈਰ-ਯਹੂਦੀ – ਪਰਾਈਆਂ ਕੌਮਾਂ ਦੇ ਸਾਰੇ ਲੋਕ)

ਜਿਹਨਾਂ ਨੇ “ਪਾਪ ਕੀਤਾ” (ਇਹ ਕਾਲ ਸਮੇਂ ਤੋਂ ਪਰੇ ਹੈ), ਇਹ ਉਹ ਲੋਕ ਹਨ ਜੋ ਵਰਤਮਾਨ, ਭੂਤਕਾਲ ਜਾਂ ਭਵਿੱਖ ਵਿੱਚ ਪਾਪ ਕਰਦੇ ਹਨ।

ਪਰਮੇਸ਼ਰ ਨੇ ਆਪਣੀ ਬਿਵਸਥਾ ਦਾ ਪ੍ਰਕਾਸ਼ਨ ਗ਼ੈਰ-ਯਹੂਦੀਆਂ ਨੂੰ ਨਹੀਂ, ਪਰ ਯਹੂਦੀਆਂ ਨੂੰ ਦਿੱਤਾ ਸੀ। ਇਸ ਭਾਗ ਵਿੱਚ ਪਰਮੇਸ਼ਰ ਗ਼ੈਰ-ਯਹੂਦੀਆਂ ਦਾ ਨਿਆਂ ਬਿਵਸਥਾ ਦੇ ਪ੍ਰਕਾਸ਼ਨ ਦੇ ਅਨੁਸਾਰ ਨਹੀਂ, ਪਰ ਸ੍ਰਿਸ਼ਟੀ ਵਿੱਚ ਦਿੱਤੇ ਪ੍ਰਕਾਸ਼ਨ ਦੇ ਆਧਾਰ ਉੱਤੇ ਕਰਦੇ ਹਨ।

ਉਹ ਵਿਵਸਥਾ ਤੋਂ ਬਾਹਰ ਹੀ ਨਾਸ਼ ਹੋਣਗੇ

ਪਰਮੇਸ਼ਰ ਗ਼ੈਰ-ਯਹੂਦੀਆਂ ਦਾ ਨਿਆਂ ਕਰਨ ਦੇ ਲਈ ਇਸਰਾਏਲ ਨੂੰ ਕੌਮ ਵਜੋਂ ਦਿੱਤੀ ਗਈ ਬਿਵਸਥਾ ਦੀ ਵਰਤੋਂ ਨਹੀਂ ਕਰਨਗੇ। ਉਹ ਉਹਨਾਂ ਦੇ ਲਈ ਨਿਆਂ ਦਾ ਇੱਕ ਵੱਖਰਾ ਮਾਪਦੰਡ ਵਰਤਣਗੇ। ਉਹ ਉਹਨਾਂ ਦਾ ਨਿਆਂ ਇਸ ਗੱਲ ਦੇ ਅਨੁਸਾਰ ਕਰਨਗੇ ਕਿ ਉਹਨਾਂ ਨੇ ਸ੍ਰਿਸ਼ਟੀ ਵਿੱਚ ਆਮ ਪ੍ਰਕਾਸ਼ਨ ਅਤੇ ਆਪਣੇ ਵਿਵੇਕ ਵਿੱਚ ਪ੍ਰਕਾਸ਼ਨ ਤੋਂ ਪਰਮੇਸ਼ਰ ਨੂੰ ਕਿੰਨਾ ਸਮਝਿਆ।

“ਬਿਵਸਥਾ ਤੋਂ ਬਾਹਰ ਜਾਂ ਬਿਨਾਂ ਬਿਵਸਥਾ ਦੇ” ਸ਼ਬਦ ਨਵੇਂ ਨੇਮ ਵਿੱਚ ਸਿਰਫ਼ ਇਸ ਆਇਤ ਵਿੱਚ ਹੀ ਆਉਂਦੇ ਹਨ। ਗ਼ੈਰ-ਯਹੂਦੀ ਮੂਸਾ ਦੀ ਬਿਵਸਥਾ ਦੇ ਪ੍ਰਕਾਸ਼ਨ ਤੋਂ ਅਣਜਾਣ ਸਨ। ਇਸ ਦਾ ਅਰਥ ਇਹ ਹੈ ਕਿ, ਪਰਮੇਸ਼ਰ ਨੇ ਗ਼ੈਰ-ਯਹੂਦੀਆਂ ਨੂੰ ਬਾਈਬਲ ਵਿੱਚ ਪਾਇਆ ਜਾਣ ਵਾਲਾ ਖ਼ਾਸ ਪ੍ਰਕਾਸ਼ਨ ਨਹੀਂ ਦਿੱਤਾ ਸੀ; ਪਰਮੇਸ਼ਰ ਨੇ ਉਹਨਾਂ ਨੂੰ ਆਮ ਪ੍ਰਕਾਸ਼ਨ ਦਿੱਤਾ ਸੀ ਜੋ ਸ੍ਰਿਸ਼ਟੀ ਵਿੱਚ ਪ੍ਰਗਟ ਹੋਇਆ ਹੈ।

“ਬਿਵਸਥਾ ਦੇ ਬਾਹਰ” ਸ਼ਬਦ ਇਹ ਵੀ ਦਰਸਾਉਂਦੇ ਹਨ ਕਿ ਜਿਹੜੇ ਲੋਕ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਸਵੀਕਾਰ ਨਹੀਂ ਕਰਦੇ ਹਨ, ਉਹਨਾਂ ਦਾ ਅੰਤਿਮ ਨਤੀਜਾ ਕੀ ਹੋਵੇਗਾ (ਯੂਹੰਨਾ 3:16; 1 ਕੁਰਿੰਥੀਆਂ 1:18)। ਇਹ ਉਹਨਾਂ ਲੋਕਾਂ ਦਾ ਸਦੀਪਕ ਨੁਕਸਾਨ ਹੈ ਜੋ ਪਰਮੇਸ਼ਰ ਦੀ ਸੱਚ ਤੋਂ ਮੂੰਹ ਮੋੜ ਲੈਂਦੇ ਹਨ; ਇਹ ਉਹਨਾਂ ਦਾ ਸਦੀਪਕ ਨਾਸ਼ ਹੈ। “ਨਾਸ਼” ਹੋਣ ਦਾ ਅਰਥ ਹੋਂਦ ਦਾ ਨਾਸ਼ ਨਹੀਂ ਹੈ, ਪਰ ਉਸ ਦੀ ਭਲਾਈ ਦਾ ਨਾਸ਼ ਹੈ। ਇਸ ਦਾ ਭਾਵ ਵਿਨਾਸ਼ ਹੈ, ਪਰ ਇਹ ਪੂਰੀ ਤਰ੍ਹਾਂ ਮਿਟ ਜਾਣਾ ਨਹੀਂ ਹੈ। ਲੋਕ ਨਾਸ਼ ਹੁੰਦੇ ਹਨ ਕਿਉਂਕਿ ਉਹ ਉਸ ਪ੍ਰਕਾਸ਼ਨ ਪ੍ਰਤੀ ਜਵਾਬ ਨਹੀਂ ਦਿੰਦੇ ਜੋ ਉਹਨਾਂ ਦੇ ਕੋਲ ਹੈ।

ਅਤੇ ਜਿਹਨਾਂ ਨੇ ਵਿਵਸਥਾ ਦੇ ਵਿੱਚ [ਬਿਵਸਥਾ ਦੇ ਘੇਰੇ ਵਿੱਚ] ਰਹਿ ਕੇ ਪਾਪ ਕੀਤਾ ਹੈ

ਪਰਮੇਸ਼ਰ ਨੇ ਮੂਸਾ ਨੂੰ ਆਪਣੀ ਬਿਵਸਥਾ ਦਾ ਪ੍ਰਕਾਸ਼ਨ ਦੇਣ ਵਾਲੇ ਦੇ ਰੂਪ ਵਿੱਚ ਚੁਣਿਆ ਸੀ (ਯੂਹੰਨਾ 1:17)। ਯਹੂਦੀਆਂ ਨੇ ਪੁਰਾਣੇ ਨੇਮ ਵਿੱਚ ਦਿੱਤੇ ਗਏ ਪਰਮੇਸ਼ਰ ਦੇ ਪ੍ਰਕਾਸ਼ਨ ਦੇ ਪੂਰੇ ਗਿਆਨ ਨੂੰ ਜਾਣਦੇ ਹੋਏ ਪਾਪ ਕੀਤਾ।

ਉਹਨਾਂ ਨੂੰ ਵਿਵਸਥਾ ਦੇ ਅਨੁਸਾਰ ਸਜ਼ਾ ਮਿਲੇਗੀ

ਬਿਵਸਥਾ ਦਾ ਹੋਣਾ ਪਰਮੇਸ਼ਰ ਦੇ ਨਿਆਂ ਤੋਂ ਕੋਈ ਬਚਾਅ ਨਹੀਂ ਹੈ। ਕਿਉਂਕਿ ਯਹੂਦੀਆਂ ਕੋਲ ਬਿਵਸਥਾ ਰਾਹੀਂ ਪ੍ਰਕਸ਼ਨ ਸੀ, ਤਾਂ ਉਹ ਉਹਨਾਂ ਨਾਲੋਂ ਨਾਲੋਂ ਬਿਹਤਰ ਨਹੀਂ ਬਣ ਜਾਂਦੇ ਜਿਹਨਾਂ ਕੋਲ ਬਿਵਸਥਾ ਨਹੀਂ ਹੈ। ਮੁੱਖ ਗੱਲ ਇਹ ਹੈ ਕਿ ਕੀ ਉਹ ਬਿਵਸਥਾ ਪ੍ਰਤੀ ਸਕਾਰਾਤਮਕ ਇੱਛਾ ਵਿਕਸਿਤ ਕਰਦੇ ਹਨ ਜਾਂ ਨਹੀਂ। ਪਰਮੇਸ਼ਰ ਉਹਨਾਂ ਦਾ ਨਿਆਂ ਉਸ ਪ੍ਰਕਾਸ਼ਨ ਅਨੁਸਾਰ ਕਰਨਗੇ ਜੋ ਉਹਨਾਂ ਦੇ ਕੋਲ ਹੈ (ਪ੍ਰਕਾਸ਼ਨ ਦੇ ਉੱਚੇ ਮਾਪਦੰਡ ਦੇ ਅਨੁਸਾਰ)। ਯਹੂਦੀਆਂ ਦੇ ਕੋਲ ਜ਼ਿਆਦਾ ਪ੍ਰਕਾਸ਼ਨ ਹੈ, ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੈ।

ਸਿਧਾਂਤ: 

ਪਰਮੇਸ਼ਰ ਸਾਰੇ ਲੋਕਾਂ ਦਾ ਨਿਆਂ ਉਸ ਪ੍ਰਕਾਸ਼ਨ ਅਨੁਸਾਰ ਕਰਦੇ ਹਨ ਜੋ ਉਹਨਾਂ ਕੋਲ ਹੈ।

ਲਾਗੂ ਕਰਨਾ:

ਲੋਕ ਉਸ ਪ੍ਰਕਾਸ਼ਨ ਦੇ ਵਿਰੁੱਧ ਪਾਪ ਕਰਦੇ ਹਨ ਜੋ ਉਹਨਾਂ ਦੇ ਕੋਲ ਹੈ, ਨਾ ਕਿ ਉਸ ਪ੍ਰਕਾਸ਼ਨ ਦੇ ਵਿਰੁੱਧ ਜੋ ਉਹਨਾਂ ਦੇ ਕੋਲ ਨਹੀਂ ਹੈ। ਪਰਮੇਸ਼ਰ ਲੋਕਾਂ ਦਾ ਨਿਆਂ ਉਸ ਰੌਸ਼ਨੀ ਦੇ ਅਨੁਸਾਰ ਕਰਨਗੇ ਜੋ ਉਹਨਾਂ ਦੇ ਕੋਲ ਹੈ (ਰੋਮੀਆਂ 1:19-20), ਨਾ ਕਿ ਉਸ ਰੌਸ਼ਨੀ ਦੇ ਅਨੁਸਾਰ ਜੋ ਉਹਨਾਂ ਦੇ ਕੋਲ ਨਹੀਂ ਹੈ।

ਪਰਮੇਸ਼ਰ ਕਿਸੇ ਝੂਠੇ ਭੇਦਭਾਵ ਦੇ ਅਧੀਨ ਕੰਮ ਨਹੀਂ ਕਰਦੇ ਹਨ। ਜਦੋਂ ਇਹ ਗੱਲ ਆਉਂਦੀ ਹੈ ਕਿ ਪਰਮੇਸ਼ਰ ਪਾਪ ਦਾ ਨਿਆਂ ਕਿਵੇਂ ਕਰਦੇ ਹਨ, ਤਾਂ ਸਿਰਫ਼ ਬਿਵਸਥਾ ਦੇ ਹੋਣ ਕਾਰਨ ਯਹੂਦੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੈ। ਉਹ ਯਹੂਦੀ ਅਤੇ ਗ਼ੈਰ-ਯਹੂਦੀ ਦੋਵਾਂ ਦਾ ਨਿਆਂ ਬਰਾਬਰ ਅਤੇ ਇੱਕ ਨਿਰਪੱਖ ਮਾਪਦੰਡ ਨਾਲ ਕਰਨਗੇ। ਪਰਮੇਸ਼ਰ ਮਨੁੱਖ ਦੇ ਜੀਵਨ ਦਾ ਨਿਆਂ ਵਾਸਤਵਿਕਤਾ ਦੇ ਆਧਾਰ ਉੱਤੇ ਕਰਦੇ ਹਨ। ਇਸ ਮਾਮਲੇ ਵਿੱਚ, ਉਹ ਗ਼ੈਰ-ਯਹੂਦੀਆਂ ਦਾ ਨਿਆਂ ਉਹਨਾਂ ਦੇ ਵਿਵੇਕ ਦੇ ਆਧਾਰ ਉੱਤੇ ਅਤੇ ਯਹੂਦੀਆਂ ਦਾ ਨਿਆਂ ਬਿਵਸਥਾ ਦੇ ਆਧਾਰ ਉੱਤੇ ਕਰਨਗੇ।

ਯੂਹੰਨਾ 3:18 “ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਪਰ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਵਿੱਚ ਵਿਸ਼ਵਾਸ ਨਹੀਂ ਕੀਤਾ।

 
 

 

 

 

 

 

 

Share