Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

11 ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ।

ਇਹ ਆਇਤ, ਆਇਤ 6 ਨੂੰ ਦੁਹਰਾਉਂਦੀ ਹੈ, ਜਿੱਥੇ ਪਰਮੇਸ਼ਰ ਹਰੇਕ ਮਨੁੱਖ ਦਾ ਨਿਆਂ ਇੱਕੋ ਮਾਪਦੰਡ ਅਨੁਸਾਰ ਕਰਦੇ ਹਨ। ਇਹ ਆਇਤ ਅਗਲੀਆਂ ਆਇਤਾਂ ਦੇ ਲਈ ਇੱਕ ਬਦਲਾਅ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ।

ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ

“ਪੱਖਪਾਤ” ਦੋ ਸ਼ਬਦਾਂ ਤੋਂ ਬਣਿਆ ਹੈ: ਸਵੀਕਾਰ ਕਰਨਾ ਅਤੇ ਚਿਹਰਾ। ਇਹ ਸ਼ਬਦ ਕਿਸੇ ਦੇ ਚਿਹਰੇ ਜਾਂ ਬਾਹਰੀ ਦਿਖਾਵੇ ਦੇ ਆਧਾਰ ਉੱਤੇ ਉਸ ਨੂੰ ਤਰਜੀਹ ਦੇਣਾ ਹੈ। ਨਵਾਂ ਨੇਮ ਇਸ ਸ਼ਬਦ ਨੂੰ ਨਿਰੰਤਰ ਨਕਾਰਾਤਮਕ ਅਰਥਾਂ ਵਿੱਚ ਵਰਤਦਾ ਹੈ, ਜਿਸ ਵਿੱਚ ਬਿਨਾਂ ਕਿਸੇ ਚੰਗੇ ਕਾਰਨ ਦੇ ਕਿਸੇ ਪ੍ਰਤੀ ਸਤਿਕਾਰ ਦਿਖਾਉਣ ਦਾ ਹਵਾਲਾ ਦਿੱਤਾ ਗਿਆ ਹੈ।

ਪਰਮੇਸ਼ਰ ਸਾਰੇ ਲੋਕਾਂ ਦਾ ਨਿਰਪੱਖ ਨਿਆਂ ਕਰਦੇ ਹਨ, ਭਾਵੇਂ ਉਹ ਨੈਤਿਕ ਹੋਣ ਜਾਂ ਅਨੈਤਿਕ ਹੋਣ, ਯਹੂਦੀ ਹੋਣ ਜਾਂ ਗ਼ੈਰ-ਯਹੂਦੀ ਹੋਣ। ਪਰਮੇਸ਼ਰ ਲੋਕਾਂ ਨੂੰ ਆਪਣੇ ਸਦੀਪਕ ਮਾਪਦੰਡਾਂ ਤੋਂ ਇਲਾਵਾ ਕਿਸੇ ਹੋਰ ਮਾਪਦੰਡ ਅਨੁਸਾਰ ਬਰੀ ਨਹੀਂ ਕਰਦੇ ਹਨ। ਕਿਸੇ ਦਾ ਵੀ ਪਰਮੇਸ਼ਰ ਨਾਲ ਕੋਈ ਖ਼ਾਸ ਸੰਬੰਧ ਨਹੀਂ ਹੈ।

ਸੰਦਰਭ ਅਨੁਸਾਰ, ਪਰਮੇਸ਼ਰ ਦੀ ਨਿਰਪੱਖਤਾ ਇਹ ਦਰਸਾਉਂਦੀ ਹੈ ਕਿ ਉਹ ਇਸ ਵਿੱਚ ਪੱਖਪਾਤ ਨਹੀਂ ਕਰਦੇ ਹਨ ਕਿ ਲੋਕ ਪ੍ਰਕਾਸ਼ਨ ਪ੍ਰਤੀ ਕਿਵੇਂ ਜਵਾਬ ਦਿੰਦੇ ਹਨ। ਜੇਕਰ ਉਹ ਪਰਮੇਸ਼ਰ ਦੇ ਸੱਚ ਪ੍ਰਤੀ ਆਪਣੀ ਇੱਛਾ ਵਿੱਚ ਨਕਾਰਾਤਮਕ ਹੋ ਜਾਂਦੇ ਹਨ, ਤਾਂ ਪਰਮੇਸ਼ਰ ਉਹਨਾਂ ਦਾ ਨਿਆਂ ਕਰਨਗੇ। ਜੇਕਰ ਉਹ ਪਰਮੇਸ਼ਰ ਪ੍ਰਤੀ ਸਕਾਰਾਤਮਕ ਇੱਛਾ ਰੱਖਦੇ ਹਨ, ਤਾਂ ਪਰਮੇਸ਼ਰ ਉਹਨਾਂ ਨੂੰ ਸਵੀਕਾਰ ਕਰਨਗੇ।

ਸਿਧਾਂਤ:

ਪਰਮੇਸ਼ਰ ਆਪਣੇ ਨਿਆਂ ਵਿੱਚ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦੇ ਹਨ।

ਲਾਗੂ ਕਰਨਾ:

ਪਰਮੇਸ਼ਰ ਸਾਡੇ ਨਾਲ ਹਮੇਸ਼ਾ ਨਿਰਪੱਖ ਤਰੀਕੇ ਨਾਲ ਪੇਸ਼ ਆਉਂਦੇ ਹਨ। ਉਹਨਾਂ ਦੇ ਕੋਈ ਮਨਪਸੰਦ ਲੋਕ ਨਹੀਂ ਹਨ। ਉਹ ਨਿੱਜੀ ਪਸੰਦ ਜਾਂ ਦਿਖਾਵੇ ਦੇ ਆਧਾਰ ਉੱਤੇ ਨਹੀਂ ਪਰ ਹਮੇਸ਼ਾ ਤੱਥਾਂ ਦੇ ਆਧਾਰ ਉੱਤੇ ਨਿਆਂ ਕਰਦੇ ਹਨ। ਉਹ ਕਦੇ ਵੀ ਨਸਲ, ਸਥਾਨ, ਜਾਂ ਚਿਹਰੇ ਦੇ ਆਧਾਰ ਉੱਤੇ ਕੰਮ ਆਹੀਂ ਕਰਨਗੇ। ਪਰਮੇਸ਼ਰ ਆਪਣੇ ਆਪ ਨੂੰ ਧਾਰਮਿਕ ਸਮਝਣ ਵਾਲੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਨਗੇ।

ਯੂਨਾਨੀ ਦੇਵੀ-ਮੰਦਰਾਂ ਵਿੱਚ, ਨਿਆਂ ਦੀ ਦੇਵੀ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹੀ ਹੁੰਦੀ ਸੀ ਤਾਂ ਜੋ ਉਹ ਮੂੰਹ ਜਾਂ ਚਿਹਰਾ ਨੂੰ ਨਾ ਦੇਖ ਸਕੇ। ਇਸ ਲਈ, ਉਸ ਦੀ ਤੱਕੜੀ, ਜੋ ਸੱਚਾਈ ਨੂੰ ਸੰਤੁਲਿਤ ਕਰਦੀ ਸੀ, ਬਿਨਾਂ ਪੱਖਪਾਤ ਦੇ ਤੋਲਦੀ ਸੀ। ਉਸ ਦੀ ਤਲਵਾਰ ਸਾਰਿਆਂ ਦਾ ਇੱਕ-ਸਮਾਨ ਨਿਆਂ ਕਰਦੀ ਸੀ। ਅਸਲ ਵਿੱਚ, ਮਨੁੱਖ ਦੇ ਕੋਲ ਕੋਈ ਸੰਪੂਰਨ ਨਿਆਂ ਨਹੀਂ ਹੈ। ਪਰ, ਪਰਮੇਸ਼ਰ ਹਰ ਮਕਸਦ ਅਤੇ ਨਿਆਂ ਦੇ ਹਰ ਪਹਿਲੂ ਨੂੰ ਜਾਣਦੇ ਹਨ। ਪਰਮੇਸ਼ਰ ਬਿਨਾ ਕਿਸੇ ਪੱਖਪਾਤ ਦੇ ਸਾਰਿਆਂ ਨੂੰ ਮੁਕਤੀ ਦਾ ਸੱਦਾ ਦਿੰਦਾ ਹਨ। ਪਰਮੇਸ਼ਰ ਦੇ ਕੋਲ ਮੁਕਤੀ ਦਾ ਸਿਰਫ਼ ਇੱਕੋ ਇੱਕ ਤਰੀਕਾ ਹੈ, ਅਤੇ ਉਹ ਲੋਕਾਂ ਦਾ ਨਿਆਂ ਉਸ ਮੁਕਤੀ ਦੇ ਮਾਪਦੰਡਾਂ ਅਨੁਸਾਰ ਕਰਨਗੇ।

Share