7 ਜਿਹੜੇ ਲੋਕ ਧੀਰਜ ਨਾਲ ਭਲੇ ਕੰਮ ਕਰਦੇ ਹੋਏ ਵਡਿਆਈ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹਨਾਂ ਨੂੰ ਉਹ ਅਨੰਤ ਜੀਵਨ ਪ੍ਰਦਾਨ ਕਰਨਗੇ।
ਰੋਮੀਆਂ ਅਧਿਆਇ 2 ਦੀਆਂ 7–10 ਆਇਤਾਂ ਦੋ ਕਿਸਮ ਦੇ ਜੀਵਨ-ਦ੍ਰਿਸ਼ਟੀਕੋਣ ਅਤੇ ਉਹਨਾਂ ਨਾਲ ਸੰਬੰਧਿਤ ਨਤੀਜੇ ਪੇਸ਼ ਕਰਦੀਆਂ ਹਨ। ਪਹਿਲਾ ਸਮੂਹ (ਆਇਤ 7 ਅਤੇ 10) ਆਪਣੇ ਜੀਵਨ ਨੂੰ ਸਦੀਪਕ ਗੱਲਾਂ ਵੱਲ ਮੋੜਦਾ ਹੈ। ਉਹ ਪਰਮੇਸ਼ਰ ਪ੍ਰਤੀ ਆਪਣੇ ਸਕਾਰਾਤਮਕ ਮਨੋਭਾਵ ਵਿੱਚ ਰੱਖਦੇ ਹਨ। ਦੂਜਾ ਸਮੂਹ (ਆਇਤ 8 ਅਤੇ 9) ਆਪਣੇ ਜੀਵਨ ਨੂੰ ਆਪਣੇ ਆਪ ਉੱਤੇ ਕੇਂਦਰਿਤ ਹੋਣ ਵੱਲ ਮੋੜਦਾ ਹੈ। ਉਹ ਸਦੀਪਕ ਗੱਲਾਂ ਪ੍ਰਤੀ ਨਕਾਰਾਤਮਕ ਮਨੋਭਾਵ ਰੱਖਦੇ ਹਨ। ਇਹ ਦੋਵੇਂ ਜੀਵਨ ਦ੍ਰਿਸ਼ਟੀਕੋਣ ਇੱਕ-ਦੂਜੇ ਦੇ ਵਿਰੋਧ ਹਨ; ਇਹਨਾਂ ਵਿੱਚੋਂ ਕੋਈ ਇੱਕ ਹੀ ਹੋ ਸਕਦਾ ਹੈ। ਆਇਤ 7–10, ਆਇਤ 6 ਨੂੰ ਹੋਰ ਵਿਸਥਾਰ ਨਾਲ ਸਮਝਾਉਂਦੀਆਂ ਹਨ।
ਪੌਲੁਸ ਨੇ ਇੱਥੇ ਆਇਤ 6 ਦੇ ਸਿਧਾਂਤ ਨੂੰ ਹੋਰ ਖੋਲ੍ਹ ਕੇ ਸਮਝਾਇਆ ਹੈ। ਆਇਤਾਂ 6, 7 ਅਤੇ 10 ਉਹਨਾਂ ਲੋਕਾਂ ਬਾਰੇ ਹਨ ਜੋ ਪਰਮੇਸ਼ਰ ਪ੍ਰਤੀ ਸਕਾਰਾਤਮਕ ਇੱਛਾ ਰੱਖਦੇ ਹਨ। ਆਇਤਾਂ 8 ਅਤੇ 9 ਉਹਨਾਂ ਲੋਕਾਂ ਬਾਰੇ ਹਨ ਜੋ ਪਰਮੇਸ਼ਰ ਪ੍ਰਤੀ ਨਕਾਰਾਤਮਕ ਇੱਛਾ ਰੱਖਦੇ ਹਨ। ਇਸ ਤਰ੍ਹਾਂ, ਰੋਮੀਆਂ ਦੀ ਪੁਸਤਕ ਦਾ ਇਹ ਭਾਗ ਪਹਿਲੇ ਅਧਿਆਇ ਵਰਗਾ ਹੀ ਹੈ, ਜਿੱਥੇ ਪਰਮੇਸ਼ਰ ਆਪਣੇ ਆਪ ਨੂੰ ਇੱਕ ਬਚਾਉਣ ਵਾਲੇ ਦੇ ਰੂਪ ਵਿੱਚ ਨਹੀਂ, ਪਰ ਸਿਰਜਣਹਾਰ ਦੇ ਰੂਪ ਵਿੱਚ ਪ੍ਰਗਟ ਕਰਦੇ ਹਨ।
ਜਿਹੜੇ ਲੋਕ ਧੀਰਜ ਨਾਲ ਭਲੇ ਕੰਮ ਕਰਦੇ ਹਨ, ਉਹਨਾਂ ਨੂੰ ਉਹ ਅਨੰਤ ਜੀਵਨ ਪ੍ਰਦਾਨ ਕਰਨਗੇ
ਪਹਿਲਾ ਦ੍ਰਿਸ਼ਟੀਕੋਣ ਉਸ ਵਿਅਕਤੀ ਦਾ ਹੈ ਜੋ ਸਕਾਰਾਤਮਕ ਇੱਛਾ ਰੱਖਦਾ ਹੈ। ਉਸ ਦੀ ਪਰਮੇਸ਼ਰ ਪ੍ਰਤੀ ਪ੍ਰੇਰਨਾ ਅਤੇ ਜੀਵਨ ਦਿਸ਼ਾ ਪਰਮੇਸ਼ਰ ਸਹੀ ਹੈ, ਅਤੇ ਇਹ ਅਧਿਆਇ 1 ਦੇ ਵਿਗੜੇ ਮਨ ਵਾਲਿਆਂ ਦੇ ਵਾਂਗ ਨਹੀਂ ਹੈ। ਉਸ ਦੇ ਜੀਵਨ ਦਾ ਇਰਾਦਾ ਪਰਮੇਸ਼ਰ ਪ੍ਰਤੀ ਉਸ ਦੇ ਰਵੱਈਏ ਦੀ ਵਾਸਤਵਿਕਤਾ ਨੂੰ ਪ੍ਰਗਟ ਕਰਦਾ ਹੈ। ਇਹ ਵਿਅਕਤੀ ਪਰਮੇਸ਼ਰ ਪ੍ਰਤੀ ਆਪਣੇ ਖੁੱਲ੍ਹੇਪਣ ਦੀ ਸੱਚਾਈ ਨੂੰ ਦਰਸਾਏਗਾ।
“ਭਲੇ ਕੰਮ” ਦਾ ਅਨੁਵਾਦ “ਚੰਗੇ ਕੰਮ ਕਰਨ” ਦੇ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਹੈ। ਇੱਥੇ ਪੌਲੁਸ ਇੱਕ ਵੱਡਾ ਸੱਚ ਪੇਸ਼ ਕਰਦਾ ਹੈ: ਇਹ ਉਹ ਵਿਅਕਤੀ ਹੈ ਜੋ ਆਪਣੇ ਜੀਵਨ ਨੂੰ ਪਰਮੇਸ਼ਰ ਦੀ ਇੱਛਾ ਅਨੁਸਾਰ ਢਾਲਦਾ ਹੈ। ਇਸ ਆਇਤ ਵਿੱਚ ਇੱਕ ਵਿਅਕਤੀ ਜਿਸ ਮਿਆਰ ਅਨੁਸਾਰ ਕੰਮ ਕਰਦਾ ਹੈ, ਉਹ ਪਰਮੇਸ਼ਰ ਦੀ ਇੱਛਾ ਪ੍ਰਤੀ ਖੁੱਲ੍ਹਾ ਮਨ ਰੱਖਦਾ ਹੈ।
ਇੱਥੇ “ਭਲੇ ਕੰਮ ਕਰਨ” ਦਾ ਅਰਥ ਹੈ ਉਹ ਕੰਮ ਕਰਨਾ ਜੋ ਸਹੀ ਹੈ, ਅਰਥਾਤ, ਉਹ ਜੀਵਨ ਜੋ ਮਨੁੱਖ ਨੂੰ ਪਰਮੇਸ਼ਰ ਨੂੰ ਹੋਰ ਜਾਣਨ ਵੱਲ ਖਿੱਚਦਾ ਹੈ। ਪਰਮੇਸ਼ਰ ਉਹਨਾਂ ਨੂੰ ਸਦੀਪਕ ਜੀਵਨ ਦਿੰਦੇ ਹਨ ਜੋ ਆਪਣੇ “ਭਲੇ ਕੰਮਾਂ” ਤੋਂ ਪਰੇ ਦੇਖਦੇ ਹਨ। ਚੰਗੇ ਕੰਮ ਆਪਣੇ-ਆਪ ਵਿੱਚ ਅੰਤ ਨਹੀਂ ਹਨ। ਇਹ ਕੰਮ ਇਸ ਗੱਲ ਦਾ ਸੰਕੇਤ ਹਨ ਕਿ ਇੱਕ ਵਿਅਕਤੀ ਆਪਣੀ ਹੀ ਉਪਲਬਧੀ ਉੱਤੇ ਭਰੋਸਾ ਨਹੀਂ ਭਰੋਸਾ ਨਹੀਂ ਕਰਦਾ ਹੈ, ਪਰ ਉਹ ਪਰਮੇਸ਼ਰ ਦੀ ਵਾਸਤਵਿਕਤਾ ਨੂੰ ਮੰਨਦਾ ਹੈ। ਇਹ ਲੋਕ ਚੰਗੇ ਕੰਮਾਂ ਵਿੱਚ ਨਹੀਂ, ਪਰ ਸ੍ਰਿਸ਼ਟੀ ਵਿੱਚ ਪਰਮੇਸ਼ਰ ਦੇ ਸਿਧਾਂਤਾਂ ਉੱਤੇ ਭਰੋਸਾ ਰੱਖਦੇ ਹਨ। ਇਹ ਰਵੱਈਆ “ਮਹਿਮਾ, ਆਦਰ ਅਤੇ ਅਟੁੱਟਤਾ” ਦਾ ਸਰੋਤ ਹੈ।
ਇੱਥੇ ਮੁੱਖ ਗੱਲ ਸੋਚ ਦਾ ਢਾਂਚਾ ਹੈ। ਇਹ ਉਹ ਲੋਕ ਹਨ ਜੋ ਪਰਮੇਸ਼ਰ ਦੇ ਕੁਝ ਗੁਣਾਂ ਨੂੰ ਖੋਜਣ ਦਾ ਰਵੱਈਆ ਰੱਖਦੇ ਹਨ। ਉਹਨਾਂ ਦਾ ਭਰੋਸਾ ਪਰਮੇਸ਼ਰ ਦੁਆਰਾ ਸ੍ਰਿਸ਼ਟੀ ਵਿੱਚ ਦਿੱਤੇ ਗਏ ਸਿਧਾਂਤਾਂ ਉੱਤੇ ਹੈ। ਉਹਨਾਂ ਦੀ ਸੋਚ ਸ੍ਰਿਸ਼ਟੀ ਵਿੱਚ ਦਿਖਾਈ ਦੇਣ ਵਾਲੇ ਸਦੀਪਕ ਗੁਣਾਂ ਵੱਲ ਠੀਕ ਤਰੀਕੇ ਨਾਲ ਮੁੜੀ ਹੋਈ ਹੈ। ਉਹਨਾਂ ਦਾ ਰੁਝਾਨ ਅਤੇ ਸਕਾਰਾਤਮਕ ਇੱਛਾ ਪਰਮੇਸ਼ਰ ਅਤੇ ਉਹਨਾਂ ਦੀ ਇੱਛਾ ਵੱਲ ਹੈ।
ਸਕਾਰਾਤਮਕ ਇੱਛਾ ਆਪਣੇ ਆਪ ਵਿੱਚ ਇੱਕ ਵਿਅਕਤੀ ਨੂੰ ਬਚਾਉਣ ਦੇ ਲਈ ਕਾਫੀ ਨਹੀਂ ਹੈ, ਪਰ ਇਹ ਵਿਸ਼ਵਾਸੀ ਬਣਨ ਦੇ ਲਈ ਪੂਰਵ-ਸ਼ਰਤ ਹੈ। ਪਰਮੇਸ਼ਰ ਉਹਨਾਂ ਕੋਲ ਸ਼ੁਭ-ਸਮਾਚਾਰ ਦਾ ਸੰਦੇਸ਼ਵਾਹਕ ਭੇਜਦੇ ਹਨ ਜੋ ਉਹਨਾਂ ਪ੍ਰਤੀ ਸਕਾਰਾਤਮਕ ਇੱਛਾ ਰੱਖਦੇ ਹਨ — “ਉਹ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ?” (ਰੋਮੀਆਂ 10:14-15)।
ਵਡਿਆਈ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ
ਇਹ ਵਿਅਕਤੀ ਨਿੱਜੀ ਸਵਾਰਥ ਦੇ ਲਈ ਕੁਝ ਨਹੀਂ ਖੋਜਦਾ ਹੈ, ਬਲਕਿ ਉਹ ਇੱਕ ਅਜਿਹੇ ਮੁੱਲ ਦੀ ਖੋਜ ਕਰਦਾ ਹੈ ਜਿਸ ਨਾਲ ਪਰਮੇਸ਼ਰ ਦੀ ਕਿਰਪਾ ਰਾਹੀਂ ਮਿਲਣ ਵਾਲੇ ਲਾਭਾਂ ਦੀ ਤੁਲਨਾ ਨਹੀਂ ਹੋ ਸਕਦੀ ਹੈ। ਇਹ ਉਹ ਲੋਕ ਹਨ ਜੋ ਪਰਮੇਸ਼ਰ ਅਤੇ ਉਹਨਾਂ ਦੀ ਯੋਜਨਾ ਪ੍ਰਤੀ ਸਕਾਰਾਤਮਕ ਇੱਛਾ ਰੱਖਦੇ ਹਨ। ਉਹ ਆਪਣੇ ਜੀਵਨ ਨੂੰ ਸਦੀਪਕ ਮੁੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਊਂਦੇ ਹਨ। ਉਹ ਉਹਨਾਂ ਲੋਕਾਂ ਤੋਂ ਬਿਲਕੁਲ ਵੱਖਰੇ ਹਨ ਜੋ ਸੱਚਾਈ ਨੂੰ “ਦਬਾਉਂਦੇ” ਹਨ (ਰੋਮੀਆਂ 1:18)।
ਤਿੰਨ ਅੰਤਿਮ ਇੱਛਾਵਾਂ ਇਸ ਵਿਅਕਤੀ ਨੂੰ ਪ੍ਰੇਰਿਤ ਕਰਦੀਆਂ ਹਨ: “ਵਡਿਆਈ,” “ਆਦਰ,” ਅਤੇ “ਅਮਰਤਾ”।” “ਵਡਿਆਈ” ਪਰਮੇਸ਼ਰ ਪ੍ਰਤੀ ਸਕਾਰਾਤਮਕ ਇੱਛਾ ਰੱਖਣ ਵਾਲੇ ਵਿਅਕਤੀ ਦੇ ਜੀਵਨ ਦਾ ਪਰਿਵਰਤਨ ਹੈ; ਇਹ ਪਰਮੇਸ਼ਰ ਦੀ ਮਹਿਮਾ ਹੈ ਜੋ ਵਿਅਕਤੀ ਉੱਤੇ ਪ੍ਰਤੀਬਿੰਬਤ ਹੁੰਦੀ ਹੈ। “ਆਦਰ” ਪਰਮੇਸ਼ਰ ਦੀ ਉਸ ਵਿਅਕਤੀ ਦੇ ਲਈ ਮਨਜ਼ੂਰੀ ਹੈ ਜੋ ਪਰਮੇਸ਼ਰ ਪ੍ਰਤੀ ਖੁੱਲ੍ਹਾ ਦਿਲ ਰੱਖਦਾ ਹੈ; ਇਹ ਉਸ ਦਾ ਆਪਣੇ ਲਈ ਆਦਰ ਲੱਭਣਾ ਨਹੀਂ ਹੈ। “ਅਮਰਤਾ” ਉਸ ਸਦੀਪਕ ਮੁਕਤੀ ਦਾ ਸੰਕੇਤ ਹੈ ਜੋ ਸਿਰਜਣਹਾਰ ਪਰਮੇਸ਼ਰ ਦੀ ਖੋਜ ਕਰਨ ਵਾਲਿਆਂ ਦੀ ਉਡੀਕ ਕਰਦੀ ਹੈ। ਉਹ ਇੱਕ ਅਜਿਹੀ ਹਾਲਤ ਦੀ ਖੋਜ ਕਰਦੇ ਹਨ ਜੋ ਨਾਸ਼ ਨਹੀਂ ਹੋ ਸਕਦੀ ਹੈ। ਸਦੀਪਕ ਅਵਸਥਾ ਵਿੱਚ, ਕੋਈ ਬਿਮਾਰੀ ਜਾਂ ਮੌਤ ਨਹੀਂ ਹੋਵੇਗੀ। ਇਹ ਉਸ ਵਿਅਕਤੀ ਦੀਆਂ ਉਮੀਦਾਂ ਹਨ ਜੋ ਪਰਮੇਸ਼ਰ ਪ੍ਰਤੀ ਸਕਾਰਾਤਮਕ ਇੱਛਾ ਰੱਖਦਾ ਹੈ।
ਸਿਧਾਂਤ:
ਜਿਹੜੇ ਲੋਕ ਪ੍ਰਮੇਸ਼ਰ ਨੂੰ ਲੱਭਣਾ ਚਾਹੁੰਦੇ ਹਨ, ਉਹ ਉਹਨਾਂ ਨੂੰ ਲੱਭ ਸਕਦੇ ਹਨ ਜੇਕਰ ਉਹ ਸ੍ਰਿਸ਼ਟੀ ਵਿੱਚ ਉਹਨਾਂ ਦੇ ਪ੍ਰਕਾਸ਼ਨ ਨੂੰ ਦੇਖਣ ਦੇ ਲਈ ਖੁੱਲ੍ਹਾ ਦਿਲ ਰੱਖਦੇ ਹਨ।
ਲਾਗੂ ਕਰਨਾ:
ਸਕਾਰਾਤਮਕ ਇੱਛਾ ਵਾਲੇ ਲੋਕ ਪਰਮੇਸ਼ਰ ਨੂੰ ਜਾਣ ਸਕਦੇ ਹਨ, ਉਹ ਪਰਮੇਸ਼ਰ ਦੀ ਵਡਿਆਈ ਨੂੰ ਨਜ਼ਰ ਵਿੱਚ ਰੱਖ ਸਕਦੇ ਹਨ ਅਤੇ ਪਰਮੇਸ਼ਰ ਨੂੰ ਆਪਣਾ ਉਦੇਸ਼ ਬਣਾਉਣ ਤੋਂ ਪ੍ਰਾਪਤ ਹੋਣ ਵਾਲਾ ਆਦਰ ਪ੍ਰਾਪਤ ਕਰ ਸਕਦੇ ਹਨ। ਉਹ ਅਜਿਹਾ ਜੀਵਨ ਲੱਭ ਸਕਦੇ ਹਨ ਜਿਸ ਦੇ ਮੂਲ ਵਿੱਚ ਅਮਰਤਾ ਅਤੇ ਅਵਿਨਾਸ਼ੀਤਾ ਹੈ। ਇਹ ਲੋਕ ਸਦੀਪਕ ਜੀਵਨ ਦੇ ਅਸਲ ਮਤਲਬ ਨੂੰ ਸਮਝਣ ਵਾਲਾ ਦਿਲ ਰੱਖਦੇ ਹਨ। ਉਹ ਸਦੀਪਕ ਗੱਲਾਂ ਦੇ ਲਈ ਦਿਲ ਰੱਖ ਕੇ ਸਦੀਪਕ ਜੀਵਨ ਦੇ ਹੱਕਦਾਰ ਨਹੀਂ ਬਣੇ ਹਨ, ਪਰ ਹੁਣ ਪਰਮੇਸ਼ਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਹਨਾਂ ਨੂੰ ਇਹ ਗਿਆਨ ਦੇਣ ਕਿ ਉਹ ਮਸੀਹ ਦੇ ਕੰਮ ਰਾਹੀਂ ਧਰਮੀ ਠਹਿਰਾਏ ਜਾ ਸਕਦੇ ਹਨ, ਜਿਵੇਂ ਕਿ ਰੋਮੀਆਂ ਦੀ ਪੁਸਤਕ ਵਿੱਚ ਵਾਰ-ਵਾਰ ਦੱਸਿਆ ਗਿਆ ਹੈ।
ਪਰਮੇਸ਼ਰ ਲੋਕਾਂ ਨੂੰ ਭਲੇ ਕੰਮਾਂ rahin ਨਹੀਂ ਬਚਾਉਂਦੇ ਹਨ; ਇਹ ਤਾਂ ਇੱਕ “ਹੋਰ ਕਿਸਮ ਦਾ ਸ਼ੁਭ-ਸਮਾਚਾਰ” ਹੈ (ਗਲਾਤੀਆਂ 1:6–7)। ਪੌਲੁਸ ਨੇ ਇਹ ਕਹਿ ਕੇ ਇਸ ਪੁਸਤਕ ਦੀ ਹੋਰ ਕਿਸੇ ਵੀ ਗੱਲ ਦਾ ਵਿਰੋਧ ਨਹੀਂ ਕੀਤਾ ਕਿ ਭਲੇ ਕੰਮ ਸਾਨੂੰ ਬਚਾ ਸਕਦੇ ਹਨ।
