6 ਪਰਮੇਸ਼ਰ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਅਨੁਸਾਰ ਫਲ ਦੇਣਗੇ।
ਆਇਤਾਂ 6-16 ਉਹਨਾਂ ਸਾਰੀਆਂ ਗੱਲਾਂ ਦੀ ਬੁਨਿਆਦ ਹੈ ਜੋ ਪਰਮੇਸ਼ਰ ਨੇ ਆਇਤਾਂ 1-5 ਵਿੱਚ ਨੈਤਿਕ/ਧਾਰਮਿਕ ਲੋਕਾਂ ਨੂੰ ਕਹੀਆਂ ਸਨ, ਪਰ ਇਹ ਮੁਕਤੀ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਬਲਕਿ ਸਿਰਜਣਾ ਦੇ ਕੁਦਰਤੀ ਕ੍ਰਮ ਦੇ ਦ੍ਰਿਸ਼ਟੀਕੋਣ ਤੋਂ ਸਨ। ਰੋਮੀਆਂ ਦੇ 1 ਅਧਿਆਇ ਵਿੱਚ ਸ੍ਰਿਸ਼ਟੀ ਦੇ ਕੁਦਰਤੀ ਕ੍ਰਮ ਨੂੰ ਸੰਬੋਧਿਤ ਕੀਤਾ ਗਿਆ ਸੀ, ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਰਾਹੀਂ ਆਪਣੇ ਆਪ ਨੂੰ ਪ੍ਰਗਟ ਕੀਤਾ ਸੀ, ਪਰ ਲੋਕਾਂ ਨੇ ਉਸ ਗਿਆਨ ਨੂੰ ਦਬਾ ਦਿੱਤਾ ਅਤੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਸੀ। ਫਿਰ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੀ ਭ੍ਰਿਸ਼ਟ ਬੁੱਧੀ ਦੇ ਸਹਾਰੇ “ਛੱਡ ਦਿੱਤਾ”। ਉਸ ਭ੍ਰਿਸ਼ਟ ਬੁੱਧੀ ਨੂੰ ਇਸ ਅਧਿਆਇ ਦੇ ਅੰਤ ਵਿੱਚ ਪਾਪਾਂ ਦੀ ਲੰਬੀ ਸੂਚੀ ਵਿੱਚ ਦੇਖਿਆ ਜਾ ਸਕਦਾ ਹੈ।
ਪੌਲੁਸ ਰੋਮੀਆਂ 2:6-10 ਵਿੱਚ ਇਸ ਆਮ ਬਣਤਰ ਤੋਂ ਦਲੀਲ ਦਿੰਦਾ ਹੈ ਕਿ ਪਰਮੇਸ਼ਰ ਸੰਸਾਰ ਦੀ ਕਿਵੇਂ ਚਲਾਉਂਦੇ ਹਨ। ਉਹ ਮੁਕਤੀ ਦੇ ਸਿਧਾਂਤਾਂ ਦਾ ਹਵਾਲਾ ਨਹੀਂ ਦੇ ਰਿਹਾ ਹੈ, ਪਰ ਉਹ ਇਹ ਦੱਸ ਰਿਹਾ ਹੈ ਕਿ ਪਰਮੇਸ਼ਰ ਆਪਣੇ ਸੁਭਾਅ ਅਨੁਸਾਰ ਕੰਮ ਕਿਉਂ ਕਰਦੇ ਹਨ। ਮੁਕਤੀ ਦਾ ਸਿਧਾਂਤ ਅਸਲ ਵਿੱਚ ਅਧਿਆਇ ਤਿੰਨ ਤੱਕ ਸ਼ੁਰੂ ਨਹੀਂ ਹੁੰਦਾ ਹੈ। ਪਰਮੇਸ਼ਰ ਦਾ ਨਿਆਂ ਉਹਨਾਂ ਦੀ ਸੱਚਾਈ, ਧਾਰਮਿਕਤਾ, ਅਤੇ ਇਨਸਾਫ਼ ਦੇ ਮਾਪਦੰਡ ਉੱਤੇ ਨਿਰਭਰ ਕਰਦਾ ਹੈ। ਪਰਮੇਸ਼ਰ ਲੋਕਾਂ ਦਾ ਮੁਲਾਂਕਣ ਹਮੇਸ਼ਾ ਆਪਣੀ ਸੰਪੂਰਨ ਧਾਰਮਿਕਤਾ ਦੇ ਮਾਪਦੰਡਾਂ ਦੇ ਆਧਾਰ ਉੱਤੇ ਕਰਦੇ ਹਨ। ਧਾਰਮਿਕ ਵਿਅਕਤੀ ਜਾਂ ਯਹੂਦੀ ਕੋਈ ਹੋਰ ਮਾਪਦੰਡ ਦਾ ਦਾਅਵਾ ਨਹੀਂ ਕਰ ਸਕਦੇ ਹਨ। ਪਰਮੇਸ਼ਰ ਦੀ ਨਜ਼ਰ ਵਿੱਚ ਸਭ ਇੱਕੋ ਜਿਹੇ ਹਨ। ਇੱਕ ਯਹੂਦੀ ਸਿਰਫ਼ ਯਹੂਦੀ ਹੋਣ ਦੇ ਕਾਰਨ ਗ਼ੈਰ-ਯਹੂਦੀ ਨਾਲੋਂ ਜ਼ਿਆਦਾ ਧਾਰਮਿਕ ਨਹੀਂ ਹੈ। ਪਰਮੇਸ਼ਰ ਦੇ ਨਿਆਂ ਪੱਖਪਾਤ ਰਹਿਤ ਹਨ, ਕਿਉਂਕਿ ਪਰਮੇਸ਼ਰ ਹਮੇਸ਼ਾ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਉਹ ਆਪ ਕੌਣ ਹਨ, ਉਹ ਮਨੁੱਖਾਂ ਦੀ ਧਾਰਮਿਕਤਾ ਦਾ ਸਮਰਥਨ ਨਹੀਂ ਕਰਦੇ ਹਨ। ਉਹ ਧਾਰਮਿਕ ਵਿਅਕਤੀ ਨਾਲ ਕਦੇ ਵੀ ਖ਼ਾਸ ਪੱਖਪਾਤ ਨਹੀਂ ਦਿਖਾਉਣਗੇ।
ਪੌਲੁਸ ਆਇਤਾਂ 7-10 ਵਿੱਚ ਸਪੱਸ਼ਟ ਕਰੇਗਾ ਕਿ ਉਸ ਦਾ “ਕੰਮਾਂ” ਨਾਲ ਕੀ ਭਾਵ ਹੈ। ਪਰਮੇਸ਼ਰ ਇਸ ਸੰਸਾਰ ਵਿੱਚ ਸਥਿਤੀਆਂ ਦਾ ਇਨਾਮ ਜਾਂ ਸਜ਼ਾ ਦਿੰਦੇ ਹਨ; ਇਹ ਹਵਾਲਾ ਭਵਿੱਖ ਦੇ ਨਿਆਂ, ਇਨਾਮ, ਜਾਂ ਕੰਮਾਂ ਦੁਆਰਾ ਮੁਕਤੀ ਬਾਰੇ ਗੱਲ ਨਹੀਂ ਕਰ ਰਿਹਾ ਹੈ।
ਪਰਮੇਸ਼ਰ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਅਨੁਸਾਰ ਫਲ ਦੇਣਗੇ
ਇਹ ਵਾਕਾਂਸ਼ ਜ਼ਬੂਰ 62:12 ਅਤੇ ਕਹਾਉਤਾਂ 24:12 ਤੋਂ ਲਿਆ ਗਿਆ ਹੈ। ਅੰਤ ਵਿੱਚ, ਅਸੀਂ ਪਰਮੇਸ਼ਰ ਦੀ ਸ੍ਰਿਸ਼ਟੀ ਦੇ ਰੂਪ ਵਿੱਚ ਆਪਣੀਆਂ ਚੋਣਾਂ ਰਾਹੀਂ ਆਪਣੀ ਸਥਿਤੀ ਨੂੰ ਨਿਰਧਾਰਿਤ ਕਰਦੇ ਹਾਂ। “ਕੰਮ” ਉਹ ਹਰ ਗੱਲ ਹੈ ਜੋ ਇੱਕ ਵਿਅਕਤੀ ਪਰਮੇਸ਼ਰ ਦੇ ਨੈਤਿਕ ਕ੍ਰਮ ਦੇ ਜਵਾਬ ਵਜੋਂ ਕਰਦਾ ਹੈ। ਪਰਮੇਸ਼ਰ ਹਰ ਇੱਕ ਵਿਅਕਤੀ ਨੂੰ ਉਸ ਦਾ ਹੱਕ ਦੇਣਗੇ। ਪਰਮੇਸ਼ਰ ਇੱਕ ਵਿਅਕਤੀ ਦੇ ਕੰਮਾਂ ਦਾ ਬਦਲਾ ਦੇਣਗੇ। ਪਰਮੇਸ਼ਰ ਇਸ ਨਿਆਂ ਦੇ ਲਈ “ਹਰ ਇੱਕ” ਵਿਅਕਤੀ ਨੂੰ ਵੱਖਰਾ ਕਰਦੇ ਹਨ; ਇਹ ਸਾਰਿਆਂ ਉੱਤੇ ਬਿਨਾਂ ਪੱਖਪਾਤ ਦੇ ਲਾਗੂ ਹੁੰਦਾ ਹੈ।
ਇਸ ਹਵਾਲੇ ਵਿੱਚ ਮੁੱਦਾ ਮੁਕਤੀ ਨਹੀਂ ਹੈ, ਬਲਕਿ ਮੁੱਦਾ ਇਹ ਹੈ ਕਿ ਪਰਮੇਸ਼ਰ ਲੋਕਾਂ ਦਾ ਮੁਲਾਂਕਣ ਨਿਰਪੱਖਤਾ ਨਾਲ, ਬਿਨਾਂ ਪੱਖਪਾਤ ਦੇ ਕਿਵੇਂ ਕਰਦੇ ਹਨ। ਉਹ ਨੈਤਿਕ/ਧਾਰਮਿਕ ਵਿਅਕਤੀ ਨਾਲ ਕੋਈ ਪੱਖਪਾਤ ਨਹੀਂ ਦਿਖਾਉਣਗੇ। ਪਰਮੇਸ਼ਰ ਮਸੀਹੀਆਂ ਅਤੇ ਗ਼ੈਰ-ਮਸੀਹੀਆਂ ਨਾਲ ਆਪਣੇ ਨੈਤਿਕ ਕ੍ਰਮ ਦੇ ਅਨੁਸਾਰ ਹੀ ਨਜਿੱਠਦੇ ਹਨ। ਪਰਮੇਸ਼ਰ ਆਪਣੇ ਹੀ ਮਾਪਦੰਡਾਂ ਅਨੁਸਾਰ ਨਿਆਂ “ਕਰਨਗੇ”।
ਸ਼ਬਦ “ਫਲ ਦੇਣਗੇ ਜਾਂ ਬਦਲਾ ਦੇਣਗੇ” ਦਾ ਅਰਥ ਹੈ ਹਿਸਾਬ ਚੁਕਾਉਣਾ ਜਾਂ ਜੋ ਦੇਣ ਯੋਗ ਹੈ ਉਹ ਅਦਾ ਕਰਨਾ। ਪਰਮੇਸ਼ਰ ਹਰ ਇੱਕ ਮਨੁੱਖ ਨੂੰ ਉਹੀ ਦੇਣਗੇ ਜੋ ਉਸ ਦੇ ਹਿੱਸੇ ਵਿੱਚ ਆਉਂਦਾ ਹੈ। ਇਸ ਸੰਦਰਭ ਵਿੱਚ “ਕੰਮ” ਉਹ ਹਨ ਜਿਸ ਤਰ੍ਹਾਂ ਲੋਕ ਪਰਮੇਸ਼ਰ ਪ੍ਰਤੀ ਜਵਾਬ ਦੇ ਵਿੱਚ ਕੰਮ ਕਰਦੇ ਹਨ। ਇਸ ਦਾ ਭਾਵ ਇਹ ਹੈ ਕਿ ਇੱਕ ਵਿਅਕਤੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਦੇ ਪ੍ਰਕਾਸ਼ਨ ਦਾ ਜਵਾਬ ਕਿਵੇਂ ਦਿੰਦਾ ਹੈ। ਪਰਮੇਸ਼ਰ ਦਾ ਕ੍ਰੋਧ ਉਸ ਨਕਾਰਾਤਮਕ ਰਵੱਈਏ ਦੇ ਅਨੁਪਾਤ ਵਿੱਚ ਹੁੰਦਾ ਹੈ ਜੋ ਮਨੁੱਖ ਪਰਮੇਸ਼ਰ ਦੇ ਉਹਨਾਂ ਨੈਤਿਕ ਸਿਧਾਂਤਾਂ ਵੱਲ ਰੱਖਦਾ ਹੈ ਜੋ ਸ੍ਰਿਸ਼ਟੀ ਰਾਹੀਂ ਪ੍ਰਗਟ ਕੀਤੇ ਗਏ ਹਨ। ਅਸੀਂ ਪਰਮੇਸ਼ਰ ਦੇ ਅੱਗੇ ਕੋਈ ਹਲਕੇ ਹਾਲਾਤਾਂ ਵਾਲੇ ਬਹਾਨੇ ਨਹੀਂ ਪੇਸ਼ ਕਰ ਸਕਦੇ ਹਾਂ, ਕਿਉਂਕਿ ਉਹ ਇਸ ਗੱਲ ਦੀ ਵਾਸਤਵਿਕਤਾ ਮਾਪਣਗੇ ਕਿ ਕੀ ਅਸੀਂ ਉਹਨਾਂ ਦੇ ਸ੍ਰਿਸ਼ਟੀ ਦੇ ਸਿਧਾਂਤਾਂ ਨੂੰ ਸਵੀਕਾਰ ਕੀਤਾ ਸੀ ਜਾਂ ਨਹੀਂ।
ਇਹ ਧਿਆਨ ਦਿਉ ਕਿ ਪਰਮੇਸ਼ਰ ਮਨੁੱਖ ਦਾ ਨਿਆਂ ਉਸ ਦੀ ਨੈਤਿਕਤਾ/ਧਾਰਮਿਕਤਾ ਦੇ ਆਧਾਰ ਉੱਤੇ ਨਹੀਂ ਕਰਨਗੇ, ਪਰ ਪਰਮੇਸ਼ਰ ਦੇ ਪ੍ਰਕਾਸ਼ਨ ਪ੍ਰਤੀ ਸਕਾਰਾਤਮਕ ਜਵਾਬ ਦੇ “ਉਸ ਦੇ ਕੰਮਾਂ ਅਨੁਸਾਰ” ਕਰਨਗੇ। ਇੱਥੇ ਸੰਦਰਭ ਪਰਮੇਸ਼ਰ ਦੇ ਨਿਆਂ ਨਾਲ ਸੰਬੰਧਿਤ ਹੈ। ਇਸ ਵਾਕਾਂਸ਼ ਵਿੱਚ ਮੁਕਤੀ ਸ਼ਾਮਲ ਨਹੀਂ ਹੈ; ਇਹ ਸਿਰਫ਼ ਪਰਮੇਸ਼ਰ ਦੇ ਨਿਆਂ ਦੀਆਂ ਹੱਦਾਂ ਨਾਲ ਸੰਬੰਧਿਤ ਹੈ। ਪਰਮੇਸ਼ਰ “ਉਹਨਾਂ ਨੂੰ ਫਲ ਦਿੰਦੇ ਹਨ ਜੋ ਪਰਮੇਸ਼ਰ ਨੂੰ ਦਿਲ ਤੋਂ ਖੋਜਦੇ ਹਨ” (ਇਬਰਾਨੀਆਂ 11:6)। ਪਰਮੇਸ਼ਰ ਲੋਕਾਂ ਦਾ ਨਿਆਂ ਉਸ ਪ੍ਰਕਾਸ਼ਨ ਦੇ ਅਨੁਸਾਰ ਕਰਨਗੇ ਜੋ ਉਹਨਾਂ ਨੂੰ ਸ੍ਰਿਸ਼ਟੀ ਦੇ ਨੈਤਿਕ ਸਿਧਾਂਤਾਂ ਬਾਰੇ ਮਿਲਿਆ ਹੈ। ਇਹ ਦਲੀਲ ਇਸ ਗੱਲ ਉੱਤੇ ਟਿਕੀ ਹੋਈ ਹੈ ਕਿ ਪਰਮੇਸ਼ਰ ਲੋਕਾਂ ਨਾਲ ਕਿਰਪਾ ਦੇ ਅਧੀਨ ਨਹੀਂ, ਪਰ ਨੈਤਿਕ ਨਿਯਮ ਦੇ ਅਧੀਨ ਕਿਵੇਂ ਪੇਸ਼ ਆਉਂਦੇ ਹਨ।
ਸਿਧਾਂਤ:
ਪਰਮੇਸ਼ਰ ਦੇ ਸ੍ਰਿਸ਼ਟੀ ਦੇ ਸਿਧਾਂਤਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਕੋਈ ਖਾਸ ਛੂਟ ਨਹੀਂ ਹੈ।
ਲਾਗੂ ਕਰਨਾ:
ਪਰਮੇਸ਼ਰ ਕਿਸੇ ਨਾਲ ਪੱਖਪਾਤ ਨਹੀਂ ਕਰਦੇ ਹਨ। ਉਹ ਧਾਰਮਿਕ ਅਤੇ ਗ਼ੈਰ-ਧਾਰਮਿਕ ਦੋਵਾਂ ਦਾ ਇੱਕੋ ਮਾਪਦੰਡ ਨਾਲ ਨਿਆਂ ਕਰਨਗੇ। ਉਹ ਸਾਰਿਆਂ ਦੇ ਨਿਆਂ ਦੇ ਲਈ ਇੱਕੋ ਸਿਧਾਂਤ ਦੀ ਵਰਤੋਂ ਕਰਦੇ ਹਨ।
ਨਕਾਰਾਤਮਕ ਮਨੋਭਾਵ ਦੇ ਕਾਰਨ ਮਨੁੱਖ ਆਪਣੇ ਆਪ ਨੂੰ ਸਹੀ ਸਮਝਦਾ ਹੈ। ਅਵਿਸ਼ਵਾਸੀ ਪਰਮੇਸ਼ਰ ਦੇ ਸਪੱਸ਼ਟ ਪ੍ਰਕਾਸ਼ਨ ਨੂੰ ਰੱਦ ਕਰਨ ਦੇ ਕਈ ਸਾਰੇ ਬਹਾਨੇ ਬਣਾਉਣਗੇ। ਉਹ ਸੰਸਾਰ ਦੀ ਸ੍ਰਿਸ਼ਟੀ ਦੇ ਲਈ ਪਰਮੇਸ਼ਰ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਹਨ।
ਪ੍ਰਭੂ ਯਿਸੂ ਨੇ ਸਾਡੇ ਲਈ ਪਰਮੇਸ਼ਰ ਦੇ ਕ੍ਰੋਧ ਦਾ ਪੂਰਾ ਭਾਰ ਚੁੱਕਿਆ ਹੈ। ਜੇਕਰ ਅਸੀਂ ਸਾਡੇ ਲਈ ਚੁੱਕੇ ਕ੍ਰੋਧ ਨੂੰ ਰੱਦ ਕਰਦੇ ਹਾਂ, ਤਾਂ ਸਾਨੂੰ ਇਹ ਆਪਣੇ ਉੱਤੇ ਹੀ ਚੁੱਕਣਾ ਪਵੇਗਾ।
1 ਪਤਰਸ 3:18, ਕਿਉਂਕਿ ਮਸੀਹ ਨੇ ਸਾਡੇ ਪਾਪਾਂ ਦੇ ਲਈ ਇੱਕ ਹੀ ਵਾਰ ਦੁੱਖ ਸਹਿਆ। ਉਹਨਾਂ ਨੇ ਕਦੀ ਵੀ ਪਾਪ ਨਹੀਂ ਕੀਤਾ ਪਰ ਤੁਹਾਨੂੰ ਪਰਮੇਸ਼ਰ ਦੇ ਕੋਲ ਲਿਆਉਣ ਦੇ ਲਈ ਉਹ ਪਾਪੀਆਂ ਦੇ ਲਈ ਮਰੇ । ਉਹਨਾਂ ਨੇ ਸਰੀਰਕ ਮੌਤ ਸਹਿਣ ਕੀਤੀ ਪਰ ਉਹ ਆਤਮਾ ਦੇ ਵਿੱਚ ਜਿਊਂਦੇ ਕੀਤੇ ਗਏ,
