4 ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਨੂੰ ਤੁੱਛ ਸਮਝਦਾ ਹੈਂ ? ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ ?
ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ ?
ਪਰਮੇਸ਼ਰ ਦੀ ਕਿਰਪਾ ਨੂੰ ਮਨੁੱਖ ਨੂੰ ਤੋਬਾ ਵੱਲ ਲੈ ਜਾਣਾ ਚਾਹੀਦਾ ਹੈ। ਪਰ ਜਾਣ-ਬੁੱਝ ਕੇ ਅਣਜਾਣ ਬਣੇ ਰਹਿਣਾ ਪਰਮੇਸ਼ਰ ਦੀ ਨਜ਼ਰ ਵਿੱਚ ਨਿਆਂ ਦੇ ਯੋਗ ਹੈ।
ਇੱਥੇ “ਕਿਰਪਾ” ਦੇ ਲਈ ਵਰਤਿਆ ਗਿਆ ਸ਼ਬਦ ਪਿਛਲੇ ਹਿੱਸੇ ਵਾਲੇ ਸ਼ਬਦ ਵਰਗਾ ਬਿਲਕੁਲ ਨਹੀਂ ਹੈ। ਪਰ ਦੋਵੇਂ ਸ਼ਬਦਾਂ ਦੀ ਵਰਤੋਂ ਇਹ ਦਰਸਾਉਂਦੀ ਹੈ ਕਿ ਪਰਮੇਸ਼ਰ ਲੋਕਾਂ ਨੂੰ ਆਪਣੇ ਵੱਲ ਲਿਆਉਣ ਦੀ ਪ੍ਰਕਿਰਿਆ ਵਿੱਚ ਭਲੇ ਅਤੇ ਦਿਆਲੂ ਹਨ। ਪਰਮੇਸ਼ਰ ਦੀ ਆਮ ਕਿਰਪਾ ਨਾਲ ਮਨੁੱਖ ਨੂੰ ਤੋਬਾ ਵੱਲ ਮੁੜਨਾ ਚਾਹੀਦਾ ਹੈ।
“ਤੋਬਾ” ਦਾ ਅਰਥ ਮਨ ਦਾ ਬਦਲਣਾ ਹੈ। ਇਹ ਸਦਾ ਉਸ ਬਾਰੇ ਮਨ ਬਦਲਣਾ ਹੈ ਕਿ ਪਰਮੇਸ਼ਰ ਸਾਡੇ ਬਾਰੇ ਕੀ ਸੋਚਦੇ ਹਨ — ਉਹ ਸਾਡੇ ਬਾਰੇ ਕਿਰਪਾ, ਸ਼ਹਿਣਸ਼ੀਲਤਾ, ਅਤੇ ਧੀਰਜ ਨਾਲ ਸੋਚਦੇ ਹਨ। ਤੋਬਾ ਵਿੱਚ ਫੌਜੀ ਹੁਕਮ “ਸਾਹਮਣੇ/ਪਿੱਛੇ ਮੁੜੋ” ਦਾ ਵਿਚਾਰ ਸ਼ਾਮਲ ਹੁੰਦਾ ਹੈ! ਸਿਪਾਹੀ ਇੱਕ ਦਿਸ਼ਾ ਵਿੱਚ ਖੜ੍ਹੇ ਹੁੰਦੇ ਹਨ, ਅਤੇ ਉਹਨਾਂ ਦਾ ਅਧਿਕਾਰੀ ਉਹਨਾਂ ਨੂੰ ਉਲਟ ਦਿਸ਼ਾ ਵਿੱਚ ਖੜ੍ਹੇ ਹੋਣ ਦਾ ਹੁਕਮ ਦਿੰਦਾ ਹੈ। ਸਾਡੇ ਮਾਮਲੇ ਵਿੱਚ, ਜਿਹਨਾਂ ਲੋਕਾਂ ਦੇ ਦਿਲ ਪਰਮੇਸ਼ਰ ਦੀ ਵੱਲ ਨਹੀਂ ਹੈ, ਉਹਨਾਂ ਨੂੰ ਪਰਮੇਸ਼ਰ ਦੀ ਕਿਰਪਾ ਵੱਲ ਮੂੰਹ ਕਰਨ ਦੇ ਲਈ “ਮੁੜਨਾ” ਚਾਹੀਦਾ ਹੈ। ਇਹ ਬਦਲਾਅ ਨਜ਼ਰੀਏ ਵਿੱਚ ਇੱਕ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ। ਇਸ ਬਿੰਦੂ ਉੱਤੇ, ਉਹਨਾਂ ਦੀ ਨਕਾਰਾਤਮਕ ਇੱਛਾ ਉਹਨਾਂ ਨੂੰ ਤੋਬਾ ਵੱਲ ਨਹੀਂ ਲਿਆਈ ਹੈ।
ਸਿਧਾਂਤ:
ਪਰਮੇਸ਼ਰ ਦੀ ਆਮ ਕਿਰਪਾ ਅਵਿਸ਼ਵਾਸੀਆਂ ਨੂੰ ਪਰਮੇਸ਼ਰ ਦੀ ਖ਼ਾਸ ਕਿਰਪਾ (ਜੋ ਕਿ ਸਲੀਬ ਰਾਹੀਂ ਮੁਕਤੀ ਦਿੰਦੀ ਹੈ) ਨੂੰ ਸਵੀਕਾਰ ਕਰਨ ਵੱਲ ਲੈ ਜਾਣੀ ਚਾਹੀਦੀ ਹੈ।
ਲਾਗੂ ਕਰਨਾ:
ਜਦੋਂ ਅਸੀਂ ਇਹ ਸਮਝਦੇ ਹਾਂ ਕਿ ਪਰਮੇਸ਼ਰ ਸਾਨੂੰ ਆਪਣੀ ਕਿਰਪਾ, ਸਹਿਣਸ਼ੀਲਤਾ, ਅਤੇ ਧੀਰਜ ਦੇ ਕਾਰਨ ਬਰਦਾਸ਼ਤ ਕਰਦੇ ਹਨ, ਤਾਂ ਇਸ ਦਾ ਸਾਡੇ ਉੱਤੇ ਡੂੰਘਾ ਪ੍ਰਭਾਵ ਹੋਣਾ ਚਾਹੀਦਾ ਹੈ, ਜਿਸ ਨਾਲ ਪਰਮੇਸ਼ਰ ਪ੍ਰਤੀ ਸਾਡਾ ਰਵੱਈਆ ਬਦਲਣਾ ਚਾਹੀਦਾ ਹੈ। ਪਰ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਇਹਨਾਂ ਗੁਣਾਂ ਉੱਤੇ ਵਿਚਾਰ ਨਹੀਂ ਕਰਦੇ ਹਨ ਅਤੇ ਪਰਮੇਸ਼ਰ ਨੂੰ ਨਜ਼ਰਅੰਦਾਜ਼ ਕਰਕੇ ਤੁੱਛ ਸਮਝਦੇ ਹਨ। ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਉਹਨਾਂ ਦੇ ਵਿਰੁੱਧ ਵਰਤ ਕੇ ਉਹਨਾਂ ਦੇ ਗੁਣਾਂ ਨੂੰ ਤੁੱਛ ਸਮਝਦੇ ਹਾਂ।
ਨੈਤਿਕ ਲੋਕ ਇਹ ਗੱਲ ਸਮਝਣ ਵਿੱਚ ਅਸਫਲ ਰਹਿੰਦੇ ਹਨ ਕਿ ਪਰਮੇਸ਼ਰ ਦੇ ਸੁਭਾਵ ਦੀ ਮਹਾਨਤਾ ਮਨੁੱਖ ਨੂੰ ਤੋਬਾ ਵੱਲ ਲੈ ਜਾਂਦੀ ਹੈ। ਜੇਕਰ ਤੁਸੀਂ ਅਜੇ ਤੱਕ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਨਹੀਂ ਮੰਨਿਆ ਹੈ, ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਪਰਮੇਸ਼ਰ ਬਾਰੇ ਕੋਈ ਨਕਾਰਾਤਮਕ ਫੈਸਲਾ ਲਵੋ, ਤੁਹਾਨੂੰ ਪਰਮੇਸ਼ਰ ਦੀ ਆਮ ਕਿਰਪਾ ਵੱਲ ਦੇਖਣਾ ਚਾਹੀਦਾ ਹੈ। ਆਮ ਕਿਰਪਾ ਸਾਨੂੰ ਪਰਮੇਸ਼ਰ ਦੀ ਸ੍ਰਿਸ਼ਟੀ ਵਿੱਚ ਜੀਉਣ ਦਿੰਦੀ ਹੈ, ਉਹ ਕਿਰਪਾ ਜਿਸ ਵਿੱਚ ਸਿਹਤ, ਸੁਰੱਖਿਅਤ ਦੇਸ਼, ਜਾਂ ਲਾਭਦਾਇਕ ਰੋਜ਼ਗਾਰ ਵਰਗੀਆਂ ਚੀਜ਼ਾਂ ਸ਼ਾਮਲ ਹਨ।
ਪਰਮੇਸ਼ਰ ਦੇ ਗੁਣਾਂ ਨੂੰ ਜਾਣਨਾ ਸਾਨੂੰ ਤੋਬਾ ਵੱਲ ਲੈ ਜਾਣਾ ਚਾਹੀਦਾ ਹੈ। ਪਰਮੇਸ਼ਰ ਆਪਣੇ ਸੁਭਾਵ ਕਰਕੇ ਪਾਪੀਆਂ ਨਾਲ ਧੀਰਜ ਰੱਖਦੇ ਹਨ, ਪਰ ਇਹ ਪਾਪ ਦੀ ਮਨਜ਼ੂਰੀ ਨਹੀਂ ਹੈ। ਉਹ ਕਿਸੇ ਕਮਜ਼ੋਰੀ ਦੇ ਕਾਰਨ ਨਹੀਂ ਬਲਕਿ ਆਪਣੀ ਕਿਰਪਾ ਦੇ ਕਾਰਨ ਸਾਡੇ ਨਾਲ ਧੀਰਜ ਰੱਖਦੇ ਹਨ।
ਪਰ, ਅੱਜ ਕਈ ਲੋਕ ਪਰਮੇਸ਼ਰ ਦੀ ਦਇਆ ਅਤੇ ਆਮ ਕਿਰਪਾ ਦਾ ਗਲਤ ਫਾਇਦਾ ਉਠਾਉਂਦੇ ਹਨ। ਇਹ ਇੱਕ ਵੱਡੀ ਗਲਤੀ ਹੈ। ਕਈ ਲੋਕ ਸਜ਼ਾ ਤੋਂ ਬਚਣ ਦੇ ਲਈ ਆਪਣੀ ਨੈਤਿਕਤਾ/ਧਾਰਮਿਕਤਾ ਉੱਤੇ ਆਸ ਰੱਖਦੇ ਹਨ। ਉਹ ਸੋਚਦੇ ਹਨ ਕਿ ਉਹਨਾਂ ਨੂੰ ਪਰਮੇਸ਼ਰ ਦੇ ਮਾਪਦੰਡ ਤੋਂ ਛੋਟ ਮਿਲ ਜਾਵੇਗੀ। ਉਹਨਾਂ ਦੀ ਆਪਣੀ ਧਾਰਮਿਕਤਾ ਉਹਨਾਂ ਨੂੰ ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਤੋਂ ਅੰਨ੍ਹਾ ਕਰ ਦਿੰਦੀ ਹੈ। ਇਸ ਤਣਾਅ ਪ੍ਰਤੀ ਪਰਮੇਸ਼ਰ ਦਾ ਜਵਾਬ ਰੋਮੀਆਂ ਅਧਿਆਇ 3–5 ਵਿੱਚ ਮਿਲਦਾ ਹੈ।
