2 ਅਸੀਂ ਜਾਣਦੇ ਹਾਂ ਕਿ ਇਹ ਸੱਚ ਹੈ ਕਿ ਅਜਿਹੇ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਰ ਦਾ ਸਜ਼ਾ ਦੇਣਾ ਠੀਕ ਹੀ ਹੈ।
ਪਰਮੇਸ਼ਰ ਦੇ ਨਿਆਂ ਦਾ ਮਾਪਦੰਡ ਸੱਚ ਹੈ। ਪਰਮੇਸ਼ਰ ਦੇ ਨਿਆਂ ਵਿੱਚ ਕੋਈ ਨਿੱਜੀ ਪੱਖਪਾਤ ਨਹੀਂ ਹੈ।
ਅਸੀਂ ਜਾਣਦੇ ਹਾਂ
ਇੱਥੇ “ਅਸੀਂ ਜਾਣਦੇ ਹਾਂ” ਇੱਕ ਆਮ ਸੱਚਾਈ ਦਾ ਬਿਆਨ ਹੈ, ਇਹ ਇੱਕ ਅਜਿਹਾ ਗਿਆਨ ਹੈ ਜੋ ਜ਼ਿਆਦਾਤਰ ਲੋਕਾਂ ਕੋਲ ਹੁੰਦਾ ਹੈ।
ਪਰਮੇਸ਼ਰ ਦਾ ਸਜ਼ਾ ਦੇਣਾ ਠੀਕ ਹੀ ਹੈ
ਪਰਮੇਸ਼ਰ ਆਪਣੇ ਨਿਆਂ ਸੱਚ ਦੇ ਅਨੁਸਾਰ ਕਰਦੇ ਹਨ। ਸੱਚ ਪਰਮੇਸ਼ਰ ਦਾ ਇੱਕ ਗੁਣ ਹੈ; ਇਸ ਲਈ, ਉਹਨਾਂ ਦੇ ਨਿਆਂ ਨਿਰਪੱਖ ਹੁੰਦੇ ਹਨ, ਕਿਉਂਕਿ ਉਹ ਖਾਲਿਸ ਤੱਥਾਂ ਉੱਤੇ ਆਧਾਰਿਤ ਹੁੰਦੇ ਹਨ। ਸੱਚ ਪਹਿਲਾ ਮੂਲ ਸਿਧਾਂਤ ਹੈ, ਕਿਉਂਕਿ ਪਰਮੇਸ਼ਰ ਕੋਲ ਸਾਰੇ ਤੱਥ ਹਨ, ਪਰ ਮਨੁੱਖ ਕੋਲ ਨਹੀਂ। ਬਾਈਬਲ ਨਿਆਂ ਕਰਨ ਨੂੰ ਆਪਣੇ ਆਪ ਵਿੱਚ ਗਲਤ ਨਹੀਂ ਠਹਿਰਾਉਂਦੀ ਹੈ; ਮਹੱਤਵਪੂਰਣ ਵਿਚਾਰ ਇਹ ਹੈ ਕਿ ਨਿਆਂ ਕਿਸ ਆਧਾਰ ਉੱਤੇ ਕੀਤਾ ਜਾਂਦਾ ਹੈ।
ਰੋਮੀਆਂ 3:4 “ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ! ਭਾਵੇਂ ਸਾਰੇ ਮਨੁੱਖ ਝੂਠੇ ਹੋ ਜਾਣ ਪਰ ਪਰਮੇਸ਼ਰ ਹਮੇਸ਼ਾ ਸੱਚੇ ਹੀ ਰਹਿਣਗੇ। ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜਦੋਂ ਤੂੰ ਬੋਲੇਂ ਤਾਂ ਸੱਚਾ ਸਿੱਧ ਹੋਵੇ, ਜਦੋਂ ਤੇਰਾ ਨਿਆਂ ਹੋਵੇ ਤਾਂ ਤੇਰੀ ਜਿੱਤ ਹੋਵੇ।”
ਅਜਿਹੇ ਕੰਮ ਕਰਨ ਵਾਲਿਆਂ ਨੂੰ
ਪਰਮੇਸ਼ਰ ਦਾ ਨਿਆਂ ਉਹਨਾਂ ਦੇ ਆਪਣੇ ਸੱਚੇ ਸੁਭਾਅ ਤੋਂ ਨਿਕਲਦਾ ਹੈ। ਉਹ ਆਪਣੇ ਨਿਆਂ ਆਪਣੇ ਸੁਭਾਅ ਦੀ ਸਥਿਰਤਾ ਦੇ ਅਨੁਸਾਰ ਕਰਦੇ ਹਨ। ਪਰ ਸਵੈ-ਧਾਰਮਿਕ ਮਨੁੱਖ ਵਿੱਚ ਸਥਿਰਤਾ (ਨਿਰੰਤਰਤਾ) ਦੀ ਘਾਟ ਹੁੰਦੀ ਹੈ। ਉਹ ਦੂਜਿਆਂ ਨੂੰ ਹੇਠਾਂ ਦੇਖਦੇ ਹੈ, ਪਰ ਆਪਣੀ ਧਾਰਮਿਕਤਾ ਦਾ ਝੂਠਾ ਦਿਖਾਵਾ ਬਣਾਈ ਰੱਖਦਾ ਹੈ।
ਸਿਧਾਂਤ:
ਪਰਮੇਸ਼ਰ ਦੇ ਨਿਆਂ ਦਾ ਮਾਪਦੰਡ ਸੱਚ ਹੈ।
ਲਾਗੂ ਕਰਨਾ:
ਨਿਆਂ ਕਰਨਾ ਆਪਣੇ ਆਪ ਵਿੱਚ ਗਲਤ ਨਹੀਂ। ਇਹ ਉਹ ਕੰਮ ਹੈ ਜੋ ਪਰਮੇਸ਼ਰ ਆਪ ਕਰਦੇ ਹਨ। ਕਿਉਂਕਿ ਪਰਮੇਸ਼ਰ ਮਨੁੱਖਾਂ ਦਾ ਨਿਆਂ ਕਰਦੇ ਹਨ, ਇਸ ਲਈ ਹਰ ਕੋਈ ਨਿਰਪੱਖ ਨਿਆਂ ਦੀ ਉਮੀਦ ਰੱਖ ਸਕਦਾ ਹੈ; ਉਹਨਾਂ ਦਾ ਨਿਆਂ ਤੱਥਾਂ ਨਾਲ ਮੇਲ ਖਾਂਦਾ ਹੈ। ਪੌਲੁਸ ਨੇ ਰੋਮੀਆਂ ਦੇ ਪਹਿਲੇ ਤਿੰਨ ਅਧਿਆਇਆਂ ਵਿੱਚ ਨਿਆਂਇਕ ਫੈਸਲੇ ਕੀਤੇ। ਬਾਈਬਲ ਦੇ ਕਈ ਵਚਨ ਨਿਆਂ ਕਰਨ ਦੀ ਲੋੜ ਬਾਰੇ ਗੱਲ ਕਰਦੇ ਹਨ। ਨਿਰਪੱਖ ਨਿਆਂ ਹੁੰਦਾ ਠੀਕ ਹੈ। ਪਰ ਜਿਹੜਾ ਨਿਆਂ ਅਸਥਿਰ, ਨਿੱਜੀ ਪੱਖਪਾਤ ਵਾਲਾ ਅਤੇ ਆਪਣੇ ਆਪ ਨੂੰ ਧੋਖਾ ਦੇਣ ਵਾਲਾ ਹੋਵੇ, ਉਹ ਬਾਈਬਲ ਦੇ ਨਿਆਂ ਦਾ ਵਿਗਾੜ ਹੈ।
ਸੇਬ ਦੇ ਰੁੱਖ ਨੂੰ ਸੇਬ ਦਾ ਰੁੱਖ ਕਹਿਣਾ ਗਲਤ ਨਹੀਂ ਹੈ, ਕਿਉਂਕਿ ਉਸ ਉੱਤੇ ਸੇਬ ਲੱਗੇ ਹੁੰਦੇ ਹਨ। ਇਹ ਤੱਥਾਂ ਉੱਤੇ ਆਧਾਰਿਤ ਸਹੀ ਨਿਆਂ ਹੈ। ਪਰ ਜੇਕਰ ਅਸੀਂ ਕਿਸੇ ਰੁੱਖ ਨੂੰ ਸੰਤਰੇ ਦਾ ਰੁੱਖ ਕਹਿੰਦੇ ਹਾਂ, ਪਰ ਸਾਨੂੰ ਸੰਤਰੇ ਦੇ ਰੁੱਖ ਦੀਆਂ ਵਿਸ਼ੇਸ਼ਤਾਵਾਂ ਨਹੀਂ ਪਤਾ ਹਨ, ਅਤੇ ਅਸੀਂ ਇਸ ਉੱਤੇ ਸੰਗਤੇ ਲੱਗੇ ਹੋਏ ਨਹੀਂ ਦੇਖਦੇ ਹਾਂ, ਤਾਂ ਇਹ ਪਰਮੇਸ਼ਰ ਦੀ ਨਜ਼ਰ ਵਿੱਚ ਗਲਤ ਨਿਆਂ ਹੈ।
ਇਹ ਕਹਿਣਾ ਬਿਲਕੁਲ ਹੀ ਭੋਲਾ ਵਿਚਾਰ ਹੈ ਕਿ “ਪਰਮੇਸ਼ਰ ਕਦੇ ਵੀ ਕਿਸੇ ਦਾ ਨਿਆਂ ਨਹੀਂ ਕਰਨਗੇ”। ਜੇਕਰ ਪਰਮੇਸ਼ਰ ਨਿਆਂ ਨਾ ਕਰਨ, ਤਾਂ ਉਹਨਾਂ ਦੇ ਸੱਚ, ਨਿਆਂ ਅਤੇ ਧਾਰਮਿਕਤਾ ਦੇ ਗੁਣਾਂ ਦਾ ਕੋਈ ਮੁੱਲ ਨਹੀਂ ਰਹਿ ਜਾਵੇਗਾ। ਜੇਕਰ ਬਾਈਬਲ ਦੇ ਪਰਮੇਸ਼ਰ ਹਨ, ਤਾਂ ਹਰ ਚੀਜ਼ ਦੀ ਬਣਤਰ ਅਤੇ ਅਰਥ ਹੈ।
ਪਰਮੇਸ਼ਰ ਦੀ ਨਿਆਂਇਕ ਅਦਾਲਤ ਵਿੱਚ ਕਦੇ ਵੀ ਨਿਆਂ ਦੀ ਗਲਤੀ ਨਹੀਂ ਹੁੰਦੀ ਹੈ। ਉਹਨਾਂ ਨੂੰ ਕਿਸੇ ਵੀ ਮੁੱਦੇ ਬਾਰੇ ਕੋਈ ਗਲਤਫਹਿਮੀ ਨਹੀਂ ਹੁੰਦੀ ਹੈ। ਉਹ ਕਦੇ ਵੀ ਗਲਤ ਪੇਸ਼ਕਾਰੀ ਜਾਂ ਗਲਤੀ ਨੂੰ ਨਿਆਂ ਨੂੰ ਵਿਗਾੜਨ ਨਹੀਂ ਦੇਣਗੇ।
ਅਸੀਂ ਪਰਮੇਸ਼ਰ ਦੇ ਅੰਤਿਮ ਨਿਆਂ ਨੂੰ ਅਦਾਲਤ ਤੋਂ ਬਾਹਰ ਹੀ ਨਿਪਟਾ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਸਾਡੇ ਪਾਪਾਂ ਦੀ ਕ਼ੀਮਤ ਅਦਾ ਕਰਕੇ ਸਾਡੀ ਸਦੀਪਕ ਮੌਤ ਦੀ ਸਜ਼ਾ ਆਪਣੇ ਉੱਤੇ ਲੈ ਲਈ। ਜੇਕਰ ਅਸੀਂ ਇਸ ਉੱਤੇ ਵਿਸ਼ਵਾਸ ਕਰਦੇ ਹਾਂ, ਤਾਂ ਪਰਮੇਸ਼ਰ ਸਾਡੇ ਉੱਤੇੋਂ ਸਦੀਪਕ ਨਿਆਂ ਹਟਾ ਲੈਂਦੇ ਹਨ।
