31 ਬੁੱਧੀਹੀਣ, ਅਵਿਸ਼ਵਾਸੀ, ਬਿਨਾਂ ਪਿਆਰ ਦੇ, (ਮਾਫ਼ ਨਾ ਕਰਨ ਵਾਲੇ) ਬਿਨਾਂ ਦਇਆ ਦੇ ਹੋ ਗਏ।
ਮਾਫ਼ ਨਾ ਕਰਨ ਵਾਲੇ
ਇਹ ਸ਼ਬਦ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਮਿਲਦਾ ਹੈ, ਪਰ ਇਹ ਬਹੁਤ ਸਾਰੀਆਂ ਪ੍ਰਮਾਣਿਕ ਲਿਖਤਾਂ ਵਿੱਚ ਮੌਜੂਦ ਹੈ। ਇਸ ਦਾ ਅਰਥ ਹੈ ਬਿਨਾਂ ਦਇਆ ਜਾਂ ਬਿਨਾਂ ਤਰਸ ਦੇ। ਅਜਿਹੇ ਲੋਕ ਬੇਰਹਮ ਹੁੰਦੇ ਹਨ। ਉਹ ਦੂਜਿਆਂ ਪ੍ਰਤੀ ਸਖ਼ਤ ਦਿਲ ਹੁੰਦੇ ਹਨ ਅਤੇ ਉਹਨਾਂ ਵਿੱਚ ਕੋਈ ਤਰਸ ਦੀ ਭਾਵਨਾ ਨਹੀਂ ਹੁੰਦੀ ਹੈ।
ਸਿਧਾਂਤ:
ਮਾਫ਼ ਨਾ ਕਰ ਸਕਣਾ ਪਰਮੇਸ਼ਰ ਦੇ ਸੁਭਾਅ ਦੇ ਵਿਰੁੱਧ ਹੈ।
ਲਾਗੂ ਕਰਨਾ:
ਕੁਝ ਲੋਕ ਬਹੁਤ ਹੀ ਤੰਗ ਦਿਲ ਵਾਲੇ ਅਤੇ ਮੇਲ ਨਾ ਕਰਨ ਵਾਲੇ ਹੁੰਦੇ ਹਨ। ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ, ਤਾਂ ਉਹ ਤੁਹਾਡੇ ਹਮੇਸ਼ਾ ਦੇ ਦੁਸ਼ਮਣ ਬਣ ਜਾਂਦੇ ਹਨ। ਜੇਕਰ ਤੁਸੀਂ ਉਹਨਾਂ ਨੂੰ ਇੱਕ ਵਾਰ ਨਾਰਾਜ਼ ਕਰ ਦਿੰਦੇ ਹੋ, ਤਾਂ ਫਿਰ ਕੁਝ ਨਹੀਂ ਬਚਦਾ ਹੈ।
ਜਦੋਂ ਇੱਕ ਵਿਅਕਤੀ ਕਿਸੇ ਹੋਰ ਵਿਅਕਤੀ ਪੂਰੀ ਕੋਸ਼ਿਸ਼ ਅਤੇ ਬੇਨਤੀ ਤੋਂ ਬਾਅਦ ਵੀ ਮਿਲਾਪ ਕਰਨਾ ਨਹੀਂ ਚਾਹੁੰਦਾ ਹੈ। ਅਜਿਹੇ ਲੋਕ ਦਿਲੋਂ ਕਠੋਰ ਹੁੰਦੇ ਹਨ। ਉਹਨਾਂ ਵਿੱਚ ਦਇਆ ਨਹੀਂ ਹੁੰਦੀ ਹੈ ਅਤੇ ਉਹ ਦੂਜਿਆਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਕੁਝ ਲੋਕ ਖੂਨ–ਖਰਾਬਾ ਦੇਖ ਕੇ ਖੁਸ਼ ਹੁੰਦੇ ਹਨ। ਇਹ ਕਠੋਰਤਾ ਦਿਲ ਦੀ ਸਖ਼ਤੀ ਹੈ, ਇਹ ਲੋਕਾਂ ਪ੍ਰਤੀ ਹਮਦਰਦੀ ਦੀ ਘਾਟ ਹੈ। ਇਸ ਤਰ੍ਹਾਂ ਦੀ ਮਾਨਸਿਕਤਾ ਬਹੁਤ ਨਿਰਦਈ ਅਤੇ ਬੇਰਹਿਮ ਹੁੰਦੀ ਹੈ।
