Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

30  ਨਿੰਦਕ, ਪਰਮੇਸ਼ੁਰ ਦੇ ਵੈਰੀ, ਦੂਜਿਆਂ ਦਾ ਹੱਕ ਮਾਰਨ ਵਾਲੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣ-ਆਗਿਆਕਾਰ।

ਬਦੀਆਂ ਦੇ ਉਸਤਾਦ,

ਇਹ ਲੋਕ ਉਹ ਗਲਤ ਚੀਜ਼ਾਂ ਨੂੰ ਘੜ੍ਹਨ ਵਿੱਚ ਮਾਹਿਰ ਹੁੰਦੇ ਹਨ ਜੋ ਬੁਰੀਆਂ ਹਨ। ਉਹ ਬੁਰਾਈ ਦੇ ਰਾਹਾਂ ਵਿੱਚ ਸੀਮਿਤ ਨਹੀਂ ਰਹਿੰਦੇ, ਬਲਕਿ ਨਵੀਆਂ ਬੁਰਾਈਆਂ ਘੜ੍ਹਨ ਲਈ ਅੱਗੇ ਵਧਦੇ ਹਨ, ਕਿਉਂਕਿ ਉਹਨਾਂ ਨੂੰ ਪੁਰਾਣੀਆਂ ਬੁਰਾਈਆਂ ਹੁਣ ਫਿੱਕੀਆਂ ਲੱਗਦੀਆਂ ਹਨ।

ਸਿਧਾਂਤ:

ਕੁਝ ਲੋਕ ਪੁਰਾਣੇ ਪਾਪਾਂ ਤੋਂ ਅੱਕ ਜਾਂਦੇ ਹਨ, ਅਤੇ ਨਵੇਂ ਪਾਪਾਂ ਦੀ ਖੋਜ ਕਰਦੇ ਹਨ।

ਲਾਗੂ ਕਰਨਾ:

ਅਸਲੀ ਅਤੇ ਪੂਰਨ ਸਿਰਜਣਾ ਦਾ ਸਰੋਤ ਸਿਰਫ਼ ਪਰਮੇਸ਼ਰ ਹੀ ਹਨ। ਬੁਰਾਈਆਂ ਦੇ ਖੋਜੀ ਪਰਮੇਸ਼ਰ ਦੀ ਇਸ ਸਿਰਜਣਾਤਮਕਤਾ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਹਨ, ਪਰ ਉਹ ਇਸ ਦੇ ਲਈ ਨਵੀਆਂ ਬੁਰਾਈਆਂ ਨੂੰ ਘੜ੍ਹਦੇ ਹਨ। ਉਹਨਾਂ ਨੂੰ ਪੁਰਾਣੇ ਪਾਪ ਫਿੱਕੇ ਲੱਗਣ ਲੱਗਦੇ ਹਨ। ਉਹ ਪਾਪ ਕਰਨ ਦੇ ਪੁਰਾਣੇ ਤਰੀਕਿਆਂ ਤੋਂ ਅਸੰਤੁਸ਼ਟ ਹੋ ਜਾਂਦੇ ਹਨ। ਇੱਕ ਪਾਪ ਪੁਰਾਣਾ ਹੋ ਜਾਂਦਾ ਹੈ। ਇਹ ਲੋਕ ਵਿਰੋਧੀ ਲਿੰਗ ਨਾਲ ਨਾਜਾਇਜ਼ ਸੰਬੰਧਾਂ ਤੋਂ ਥੱਕ ਜਾਂਦੇ ਹਨ, ਇਸ ਲਈ ਉਹ ਸਮਲਿੰਗੀ ਸੰਬੰਧਾਂ ਵੱਲ ਜਾਂਦੇ ਹਨ।

 

 

Share