Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

30 ਨਿੰਦਕ, ਪਰਮੇਸ਼ਰ ਦੇ ਵੈਰੀ, ਢੀਠ, ਘਮੰਡੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ,

ਘਮੰਡੀ

“ਘਮੰਡੀ” ਦੇ ਲਈ ਯੂਨਾਨੀ ਸ਼ਬਦ ਦਾ ਅਰਥ ਹੈ, ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਦਿਖਾਉਣਾ। “ਘਮੰਡੀ” ਲੋਕ ਹੰਕਾਰੀ ਹੁੰਦੇ ਹਨ। ਉਹ ਆਤਮ-ਨਿਰਭਰ ਹੁੰਦੇ ਹਨ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਚੁੱਕਦੇ ਹਨ। ਪਵਿੱਤਰ ਬਾਈਬਲ ਇਸ ਸ਼ਬਦ ਦੀ ਵਰਤੋਂ ਤਿੰਨ ਥਾਵਾਂ ਤੇ ਕਰਦੀ ਹੈ:

ਯਾਕੂਬ 4:6: ਪਰ ਪਰਮੇਸ਼ਰ ਸਾਡੇ ਉੱਤੇ ਹੋਰ ਵੀ ਵੱਧ ਕਿਰਪਾ ਕਰਦੇ ਹਨ, ਇਸ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਹੰਕਾਰੀ ਦਾ ਵਿਰੋਧ ਕਰਦੇ ਹਨ, ਪਰ ਉਹ ਨਿਮਰ ਦੇ ਉੱਤੇ ਕਿਰਪਾ ਕਰਦੇ ਹਨ।”

1 ਪਤਰਸ 5:5: “ਇਸੇ ਤਰ੍ਹਾਂ ਤੁਸੀਂ ਜਿਹੜੇ ਨੌਜਵਾਨ ਹੋ, ਆਪਣੇ ਬਜ਼ੁਰਗਾਂ ਦੇ ਅਧੀਨ ਰਹੋ । ਸਾਰੇ ਨਿਮਰਤਾ ਦੇ ਨਾਲ ਇੱਕ ਦੂਜੇ ਦੀ ਸੇਵਾ ਕਰੋ, ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਹੰਕਾਰੀਆਂ ਦਾ ਵਿਰੋਧ ਕਰਦੇ ਹਨ, ਪਰ ਉਹ ਨਿਮਰ ਲੋਕਾਂ ਦੇ ਉੱਤੇ ਕਿਰਪਾ ਕਰਦੇ ਹਨ।”

ਕਹਾਉਤਾਂ 3:34: “ਸੱਚੀਂ ਮੁੱਚੀਂ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ, ਪਰ ਹਲੀਮਾਂ ਉੱਤੇ ਉਹ ਕਿਰਪਾ ਕਰਦਾ ਹੈ।”

ਸਿਧਾਂਤ:

ਕੁਝ ਲੋਕਾਂ ਦੇ ਅੰਦਰ “ਆਪਣੇ ਆਪ ਨੂੰ ਉੱਚਾ ਸਮਝਣ” ਦਾ ਪਾਪ ਹੁੰਦਾ ਹੈ।

ਲਾਗੂ ਕਰਨਾ:

ਬਹੁਤ ਸਾਰੇ ਲੋਕਾਂ ਵਿੱਚ ਦੂਜਿਆਂ ਉੱਤੇ ਆਪਣੀ ਨਿੱਜੀ ਉੱਤਮਤਾ ਦਾ ਭਰਮ ਹੁੰਦਾ ਹੈ। ਇਹ ਇੱਕ ਝਗੜਾਲੂ ਸੁਭਾਅ ਹੈ। ਇਹ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਦਾ ਹੈ। ਇਹ ਰਵੱਈਆ ਨਿਮਰਤਾ ਦੇ ਉਲਟ ਹੈ।

 

 

 

Share