30 ਨਿੰਦਕ, ਪਰਮੇਸ਼ੁਰ ਦੇ ਵੈਰੀ, ਦੂਜਿਆਂ ਦਾ ਹੱਕ ਮਾਰਨ ਵਾਲੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣ-ਆਗਿਆਕਾਰ।
ਅੱਗੇ ਲਿਖੇ 12 ਪਾਪ (ਪਿਛਲੀ ਆਇਤ ਦੇ ਪਾਪ ਚੁਗਲਖੋਰ ਤੋਂ ਸ਼ੁਰੂ ਕਰਕੇ) ਵਾਕ ਦੀ ਫੁਸਫੁਸਾਹਟ ਤੋਂ ਸ਼ੁਰੂ ਹੋ ਕੇ) ਯੂਨਾਨੀ ਭਾਸ਼ਾ ਵਿੱਚ ਆਪਣਾ ਰੂਪ ਬਦਲਦੇ ਹਨ, ਇਹ ਉਹਨਾਂ ਲੋਕਾਂ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੇ ਹਨ ਜੋ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ।
ਚੁਗਲਖੋਰ,
ਚੁਗਲਖੋਰ ਝੂਠੀਆਂ ਗੱਲਾਂ ਨੂੰ ਫੈਲਾਉਣ ਵਾਲੇ ਹੁੰਦੇ ਹਨ। ਸ਼ਾਬਦਿਕ ਰੂਪ ਵਿੱਚ, ਇਸ ਸ਼ਬਦ ਦਾ ਅਰਥ ਹੈ “ਪਿੱਠ ਪਿੱਛੇ ਬੋਲਣਾ“। ਇਹ ਲੋਕ ਹਰ ਪਾਸੇ ਦੂਜਿਆਂ ਬਾਰੇ ਝੂਠ ਫੈਲਾਉਂਦੇ ਹਨ। ਨਿੰਦਾ ਚੁਗਲਖੋਰ ਤੋਂ ਵੀ ਇੱਕ ਕਦਮ ਅੱਗੇ ਹੈ; ਇਹ ਝੂਠ ਨੂੰ ਖੁੱਲ੍ਹੇ ਆਮ ਫੈਲਾਉਂਦੀ ਹੈ।
ਸਿਧਾਂਤ:
ਜਿਹੜੀ ਗੱਲ ਚੁਗਲਖੋਰ ਗੁਪਤ ਵਿੱਚ ਕਰਦੇ ਹਨ, ਉਹੀ ਗੱਲ ਨਿੰਦਾ ਕਰਨ ਵਾਲੇ ਖੁੱਲ੍ਹੇ ਆਮ ਕਰਦੇ ਹਨ।
ਲਾਗੂ ਕਰਨਾ:
ਕੁਝ ਲੋਕਾਂ ਨੂੰ ਦੂਜਿਆਂ ਦੀ ਪਿੱਠ ਪਿੱਛੇ ਗੱਲਾਂ ਕਰਨਾ ਪਸੰਦ ਹੁੰਦਾ ਹੈ। ਉਹ ਦੂਸਰਿਆਂ ਦੀ ਇੱਜ਼ਤ ਨੂੰ ਮੈਲਾ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਉਹ ਜਿੰਨਾ ਹੋ ਸਕੇ ਓਨਾ ਝੂਠ ਫੈਲਾਉਂਦੇ ਹਨ ਤਾਂ ਜੋ ਦੂਜਿਆਂ ਦੀ ਤਸਵੀਰ ਨੂੰ ਖਰਾਬ ਕਰ ਸਕਣ।
ਇਹ ਕਿਹਾ ਗਿਆ ਹੈ: “ਦੋ ਚੀਜ਼ਾਂ ਦਿਲ ਦੇ ਲਈ ਹਾਨੀਕਾਰਕ ਹਨ: ਪੌੜੀਆਂ ਚੜ੍ਹਣਾ ਅਤੇ ਲੋਕਾਂ ਦੀ ਬਦਨਾਮੀ ਕਰਨਾ।”
