Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

29 ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਉਹ ਚੁਗਲਖੋਰ,

ਚੁਗਲਖੋਰ, 

“ਚੁਗਲਖੋਰ” ਚੁਗਲੀ ਕਰਨ ਵਾਲੇ ਹੁੰਦੇ ਹਨ। ਇਹ ਲੋਕ ਗੁਪਤ ਜਾਂ ਖੁਲ੍ਹੇ ਤੌਰ ਤੇ ਬਦਨਾਮੀ/ਚੁਗਲੀ ਕਰਨਾ ਪਸੰਦ ਕਰਦੇ ਹਨ। ਇਹ ਲੋਕ ਦੂਜਿਆਂ ਬਾਰੇ ਝੂਠੀਆਂ ਅਤੇ ਬੁਰੀਆਂ ਗੱਲਾਂ ਇਕੱਠੀਆਂ ਕਰਦੇ ਹਨ। ਉਹਨਾਂ ਦਾ ਦੂਜਿਆਂ ਦੀ ਚੁਗਲੀ ਕਰਨ ਦਾ ਦਾ ਮੁੱਖ ਤਰੀਕਾ ਗੁਪਤ ਤੌਰ ਤੇ ਚੁਗਲੀ ਕਰਨਾ ਹੁੰਦਾ ਹੈ।

ਸਿਧਾਂਤ:

ਚੁਗਲੀ ਦੂਜਿਆਂ ਨੂੰ ਦੁੱਖ ਪਹੁੰਚਾਉਂਦੀ ਹੈ, ਇਹ ਇੱਕ ਕਾਇਰਤਾ ਦਾ ਬਦਲਾ ਹੈ।

ਲਾਗੂ ਕਰਨਾ:

ਕੁਝ ਲੋਕ ਦੂਜਿਆਂ ਨੂੰ ਬਦਨਾਮ ਕਰਦੇ ਹਨ। ਉਹ ਦੂਜਿਆਂ ਦੀ ਨੇਕਨਾਮੀ ਨੂੰ ਨੁਕਸਾਨ ਪਹੁੰਚਾ ਕੇ ਖੁਸ਼ ਹੁੰਦੇ ਹਨ। ਇਸ ਬਾਰੇ ਪਰਮੇਸ਼ਰ ਦੇ ਵਚਨ ਵਿੱਚ ਬਹੁਤ ਸਾਰੀਆਂ ਚੇਤਾਵਨੀਆਂ ਹਨ। ਚੁਗਲਖੋਰ ਅਤੇ ਅਫਵਾਹ ਫੈਲਾਉਣ ਵਾਲੇ ਬਿਨਾਂ ਕਿਸੇ ਝਿਜਕ ਦੇ ਦੂਜਿਆਂ ਬਾਰੇ ਬੁਰੀਆਂ ਗੱਲਾਂ ਫੈਲਾਉਂਦੇ ਹਨ।

ਲੋਕ ਜਨਤਕ ਤੌਰ ਤੇ ਹੋਣ ਵਾਲੀ ਬਦਨਾਮੀ ਦਾ ਜਵਾਬ ਤਾਂ ਦੇ ਸਕਦੇ ਹਨ, ਪਰ ਗੁਪਤ ਤੌਰ ਤੇ ਕੀਤੀ ਬਦਨਾਮੀ ਤੋਂ ਬਚਣਾ ਮੁਸ਼ਕਲ ਹੁੰਦਾ ਹੈ।

ਜਿਵੇਂ ਇੱਕ ਕਹਾਵਤ ਕਹਿੰਦੀ ਹੈ: ਜਿਹੜਾ ਦੂਜਿਆਂ ਨੂੰ ਕਾਲਾ ਕਰਦਾ ਹੈ, ਉਹ ਆਪਣੇ ਆਪ ਨੂੰ ਚਿੱਟਾ ਨਹੀਂ ਕਰ ਸਕਦਾ ਹੈ।

 

Share