29 ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਉਹ ਚੁਗਲਖੋਰ,
ਧੋਖਾ,
“ਧੋਖਾ” ਸ਼ਬਦ ਮੱਛੀ ਫੜਨ ਦੇ ਲਈ ਚਾਰੇ ਵਜੋਂ ਵਰਤਿਆ ਜਾਂਦਾ ਸੀ; ਇਸ ਲਈ, ਇਸ ਵਿੱਚ ਮੱਛੀ ਨੂੰ ਚਾਰੇ ਨਾਲ ਫਸਾਉਣ ਦਾ ਭਾਵ ਹੈ। ਇਸ ਸੰਦਰਭ ਵਿੱਚ, ਧੋਖੇ ਦਾ ਅਰਥ ਲੋਕਾਂ ਨੂੰ ਫਸਾਉਣਾ ਜਾਂ ਠੱਗੀ ਮਾਰਨਾ ਹੈ। ਧੋਖੇਬਾਜ਼ ਲੋਕਾਂ ਵਿੱਚ ਸਿੱਧਾਪਣ ਬਹੁਤ ਘੱਟ ਹੁੰਦਾ ਹੈ।
ਇਹ ਯੂਨਾਨੀ ਸ਼ਬਦ ਸ਼ਰਾਬ ਨੂੰ ਪਾਣੀ ਨਾਲ ਪਤਲਾ ਕਰਨ ਅਤੇ ਸੋਨੇ ਵਰਗੀਆਂ ਕੀਮਤੀ ਧਾਤੂਆਂ ਨੂੰ ਮਿਲਾਵਟ ਨਾਲ ਖਰਾਬ ਕਰਨ ਲਈ ਵਰਤਿਆ ਜਾਂਦਾ ਸੀ।
ਸਿਧਾਂਤ:
ਧੋਖਾ ਮਨੁੱਖ ਦੇ ਚਲਾਕ ਅਤੇ ਵਿਸ਼ਵਾਸਘਾਤੀ ਸੁਭਾਅ ਨੂੰ ਪ੍ਰਗਟ ਕਰਦਾ ਹੈ।
ਲਾਗੂ ਕਰਨਾ:
ਪਾਪੀ ਮਨੁੱਖ ਸ਼ਬਦਾਂ ਨੂੰ ਵੀ ਧੋਖੇ ਦੇ ਹਥਿਆਰ ਵਜੋਂ ਵਰਤਦਾ ਹੈ ਅਤੇ ਉਹ ਬੇਖ਼ਬਰ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਹੈ। ਉਹ ਇਹ ਸਭ ਨਿੱਜੀ ਲਾਭ ਦੇ ਲਈ ਕਰਦੇ ਹਨ। ਉਹ ਦੂਜਿਆਂ ਨਾਲ ਚਲਾਕੀ ਨਾਲ ਪੇਸ਼ ਆਉਂਦੇ ਹਨ। ਇਹ ਨਥਾਨਿਏਲ ਦੇ ਸੁਭਾਅ ਦੇ ਬਿਲਕੁਲ ਉਲਟ ਹੈ, ਜਿਸ ਵਿੱਚ ਕੋਈ ਧੋਖਾ ਨਹੀਂ ਸੀ। ਇੱਕ ਧੋਖੇਬਾਜ਼ ਵਿਅਕਤੀ ਸਿੱਧੇ ਤਰੀਕੇ ਨਾਲ ਨਹੀਂ ਚੱਲ ਸਕਦਾ ਹੈ; ਉਹ ਕਪਟ ਅਤੇ ਗੁਪਤ ਤਰੀਕੇ ਨਾਲ ਕੰਮ ਕਰਨ ਵਾਲਾ ਹੁੰਦਾ ਹੈ। ਉਹ ਗੁਪਤ ਸਾਜ਼ਿਸ਼ਾਂ ਅਤੇ ਗੁਪਤ ਮਨੋਰਥਾਂ ਨਾਲ ਕੰਮ ਕਰਦਾ ਹੈ।
ਯੂਹੰਨਾ 1:47 ਜਦੋਂ ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਉਹਨਾਂ ਨੇ ਉਸ ਦੇ ਬਾਰੇ ਕਿਹਾ, “ਦੇਖੋ, ਸੱਚਾ ਇਸਰਾਏਲੀ ਜਿਸ ਵਿੱਚ ਕਿਸੇ ਤਰ੍ਹਾਂ ਦਾ ਕਪਟ ਨਹੀਂ ਹੈ!”
ਹਮੇਸ਼ਾ ਅਜਿਹੇ ਲੋਕ ਹੁੰਦੇ ਹਨ ਜੋ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਰਹਿੰਦੇ ਹਨ। ਉਹ ਆਪਣੀ ਮਰਜ਼ੀ ਪੂਰੀ ਕਰਨ ਦੇ ਲਈ ਕਪਟ ਅਤੇ ਗ਼ਲਤ ਤਰੀਕੇ ਅਪਣਾਉਣਗੇ। ਇਹ ਲੋਕ ਦੋਗਲੇ ਹੁੰਦੇ ਹਨ। “ਜਦੋਂ ਅਸੀਂ ਪਹਿਲੀ ਵਾਰ ਧੋਖਾ ਦੇਣ ਦਾ ਅਭਿਆਸ ਕਰਦੇ ਹਾਂ, ਤਾਂ ਅਸੀਂ ਕਿੰਨਾ ਉਲਝਿਆ ਹੋਇਆ ਜਾਲ ਬੁਣਦੇ ਹਾਂ!”‘
1 ਪਤਰਸ 2:22 “ਉਹਨਾਂ ਨੇ ਕੋਈ ਪਾਪ ਨਾ ਕੀਤਾ, ਅਤੇ ਨਾ ਹੀ ਉਹਨਾਂ ਦੇ ਮੂੰਹ ਦੇ ਵਿੱਚੋਂ ਕਪਟ ਦੇ ਸ਼ਬਦ ਨਿੱਕਲੇ।”
