Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

29 ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ। ਉਹ ਚੁਗਲਖੋਰ,

ਲੋਭ

ਲੋਭ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਇੱਕ ਤੀਬਰ ਅਤੇ ਗਲਤ ਇੱਛਾ ਹੈ। ਇਹ ਸ਼ਬਦ ਦੋ ਯੂਨਾਨੀ ਸ਼ਬਦਾਂ ਤੋਂ ਬਣਿਆ ਹੈ: “ਹੋਰ” ਅਤੇ “ਹੋਣਾ”। ਇਹ ਅਸੀਮ ਸੁਆਰਥ ਹੈ। ਇਹ ਉਹ ਵਿਅਕਤੀ ਹੈ ਜੋ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਹੋਰਾਂ ਦੀ ਪਰਵਾਹ ਨਹੀਂ ਕਰਦਾ ਹੈ। ਇਹ ਵਿਅਕਤੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਹੈ; ਉਸ ਦੇ ਅੰਦਰ ਹਮੇਸ਼ਾ ਹੋਰ ਪਾਉਣ ਦੀ ਲਾਲਸਾ ਰਹਿੰਦੀ ਹੈ।

ਸਿਧਾਂਤ:

ਕੁਝ ਲੋਕਾਂ ਦਾ ਦਿਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਕਦੇ ਤ੍ਰਿਪਤ/ਸੰਤੁਸ਼ਟ ਨਹੀਂ ਹੋ ਸਕਦੇ ਹਨ।

ਲਾਗੂ ਕਰਨਾ:

ਕੁਝ ਲੋਕਾਂ ਦੇ ਅੰਦਰ ਹਮੇਸ਼ਾਂ ਹੋਰ ਪਾਉਣ ਦੀ ਅੰਤਹੀਣ ਲਾਲਸਾ ਹੁੰਦੀ ਹੈ। ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ ਹਨ। ਉਹਨਾਂ ਨੂੰ ਦੂਜਿਆਂ ਦੀ ਫਸਲ ਹਮੇਸ਼ਾ ਜ਼ਿਆਦਾ ਲੱਗਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਘਰ ਵੱਡਾ ਨਹੀਂ ਹੈ, ਉਹਨਾਂ ਕੋਲ ਮਹਿੰਗੀ ਗੱਡੀ ਨਹੀਂ ਹੈ। ਅਤੇ ਉਹ ਜਿੱਥੇ ਵੀ ਪਹੁੰਚਣ, ਉਹਨਾਂ ਨੂੰ ਉਹ ਪੱਧਰ ਨੀਵਾਂ ਲੱਗਦਾ ਹੈ।

ਇਸ ਤਰ੍ਹਾਂ ਦਾ ਵਿਅਕਤੀ ਧਨ ਦਾ ਮਾਲਕ ਨਹੀਂ ਹੁੰਦਾ ਹੈ, ਪਰ ਧਨ ਉਸ ਦਾ ਮਾਲਕ ਬਣ ਜਾਂਦਾ ਹੈ। ਉਹ ਪ੍ਰਾਪਤੀ ਦੀ ਦੌੜ ਵਿੱਚ ਆਪਣੇ ਆਪ ਨੂੰ ਗੁਆ ਬੈਠਦਾ ਹੈ। ਉਹ ਚੀਜ਼ਾਂ ਨੂੰ ਆਨੰਦ ਲੈਣ ਦੇ ਲਈ ਨਹੀਂ, ਪਰ ਸਿਰਫ਼ ਉਹਨਾਂ ਨੂੰ ਆਪਣੇ ਕੋਲ ਰੱਖਣ ਦੇ ਲਈ ਇਕੱਠਾ ਕਰਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਭਰਪੂਰਤਾ ਵਿੱਚ ਵੀ ਭੁੱਖਾ ਰਹਿਣਾ ਹੈ। ਇਹ ਬਿਨਾਂ ਕਮਾਈ ਦੀ ਗੁਲਾਮੀ ਅਤੇ ਭਰਪੂਰਤਾ ਵਿੱਚ ਵੀ ਹੋਰ ਜ਼ਿਆਦਾ ਹੋਣ ਦੀ ਤਾਂਘ ਹੈ। ਲੋਕ ਪਾਣੀ ਵਿੱਚ ਡੁੱਬੇ ਹੋਏ ਹੋ ਸਕਦੇ ਹਨ, ਅਤੇ ਫਿਰ ਵੀ ਪਿਆਸੇ ਰਹਿ ਸਕਦੇ ਹਨ। ਲੋਭ ਹੋਰ ਜ਼ਿਆਦਾ ਪ੍ਰਾਪਤ ਕਰਨ ਦੀ ਲਾਲਸਾ ਹੈ। 

ਲੋਭ ਇੱਕ ਹਮਲਾਵਰ ਬੁਰਾਈ ਹੈ। ਇਹ ਆਪਣੀਆਂ ਸਵਾਰਥੀ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਦੂਜਿਆਂ ਦੀ ਪਰਵਾਹ ਨਾ ਕਰਨ ਦੀ ਇੱਛਾ ਹੈ। ਲਾਲਚ ਲੋਭ ਦੀ ਵਿਸ਼ੇਸ਼ਤਾ ਹੈ, ਇਹ ਜ਼ਿਆਦਾ ਪ੍ਰਾਪਤ ਕਰਨ ਦੀ ਲਾਲਸਾ ਹੈ। ਕੁਝ ਲੋਕ ਕਦੇ ਵੀ ਉਸ ਨਾਲ ਸੰਤੁਸ਼ਟ ਨਹੀਂ ਹੁੰਦੇ ਹਨ ਜੋ ਉਹਨਾਂ ਦੇ ਕੋਲ ਹੈ। ਕੁਲੁੱਸੀਆਂ 3:5 ਦੱਸਦਾ ਹੈ ਕਿ ਲੋਭ ਇੱਕ ਮੂਰਤੀ ਪੂਜਾ ਹੈ, ਕਿਉਂਕਿ ਜਦੋਂ ਕਿਸੇ ਦਾ ਧਿਆਨ ਸਿਰਫ਼ “ਪ੍ਰਾਪਤ ਕਰਨ” ਉੱਤੇ ਕੇਂਦਰਿਤ ਹੁੰਦਾ ਹੈ, ਤਾਂ ਉਹ ਚੀਜ਼ਾਂ ਹੀ ਉਸ ਦਾ ਪਰਮੇਸ਼ਰ ਬਣ ਜਾਂਦੀਆਂ ਹਨ। ਲੋਭ ਸਿਰਫ਼ ਇੱਕ ਵਿਅਕਤੀ ਦੀ ਮੌਤ ਨਾਲ ਹੀ ਖ਼ਤਮ ਹੁੰਦਾ ਹੈ। 

ਕੁਲੁੱਸੀਆਂ 3:5 ਇਸ ਲਈ ਤੁਸੀਂ ਆਪਣੀਆਂ ਸੰਸਾਰਕ ਵਾਸਨਾਵਾਂ ਨੂੰ ਮਾਰ ਦੇਵੋ, ਭਾਵ ਵਿਭਚਾਰ, ਅਨੈਤਿਕਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ, ਜੋ ਕਿ ਮੂਰਤੀ ਪੂਜਾ ਦੇ ਬਰਾਬਰ ਹੈ।

Share