Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

29 ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਉਹ ਚੁਗਲਖੋਰ, 

ਬੁਰਾਈ (ਅਨੈਤਿਕ ਸਰੀਰਕ ਸੰਬੰਧ)

ਹਾਲਾਂਕਿ ਸ਼ੁਰੂਆਤੀ ਹੱਥ-ਲਿਖਤਾਂ ਵਿੱਚ ਇਸ ਪਾਪ ਦਾ ਜ਼ਿਕਰ ਨਹੀਂ ਹੈ, ਫਿਰ ਵੀ ਇਹ ਜ਼ਿਆਦਾਤਰ ਹੱਥ-ਲਿਖਤਾਂ ਵਿੱਚ ਮੌਜੂਦ ਹੈ। ਇਸ ਸ਼ਬਦ ਦਾ ਅਰਥ ਹਰ ਪ੍ਰਕਾਰ ਦਾ ਗ਼ੈਰ-ਕਾਨੂੰਨੀ ਜਾਂ ਗ਼ਲਤ ਜਿਨਸੀ ਸੰਬੰਧ ਹੈ। ਇੱਥੇ ਯੂਨਾਨੀ ਸ਼ਬਦ “ਪੋਨੇਰੀਆ” ਹੈ, ਜਿਸ ਤੋਂ ਅੰਗਰੇਜ਼ੀ ਸ਼ਬਦ ਪੋਰਨੋਗ੍ਰਾਫੀ ਆਇਆ ਹੈ। ਅਨੈਤਿਕ ਸਰੀਰਕ ਸੰਬੰਧ ਵਿੱਚ ਹਰ ਕਿਸਮ ਦਾ ਗ਼ੈਰ-ਵਿਵਾਹਿਤ ਜਾਂ ਨਾਜਾਇਜ਼ ਸਰੀਰਕ ਸੰਬੰਧ ਸ਼ਾਮਲ ਹੈ।

ਸਿਧਾਂਤ:

ਅਨੈਤਿਕ ਸਰੀਰਕ ਪਾਪਾਂ ਤੋਂ ਭੱਜਣਾ ਹੀ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨ ਦਾ ਮੂਲ ਸਿਧਾਂਤ ਹੈ। 

ਲਾਗੂ ਕਰਨਾ: 

ਅਨੈਤਿਕ ਸਰੀਰਕ ਸੰਬੰਧ ਦਾ ਪਾਪ ਸਭ ਤੋਂ ਸ਼ਕਤੀਸ਼ਾਲੀ ਪਾਪਾਂ ਵਿੱਚੋਂ ਇੱਕ ਹੈ ਜਿਸ ਉੱਤੇ ਜਿੱਤ ਪ੍ਰਾਪਤ ਕਰਨਾ ਮੁਸ਼ਕਲ ਹੈ। ਬਾਈਬਲ ਦਾ ਕੇਂਦਰੀ ਸਿਧਾਂਤ ਇਹੀ ਹੈ ਕਿ “ਇਸ ਤੋਂ ਭੱਜਿਆ ਜਾਵੇ।” ਯੂਸਫ਼ ਨੇ ਪੋਟੀਫ਼ਰ ਦੀ ਪਤਨੀ ਤੋਂ ਭੱਜ ਕੇ ਆਪਣੇ ਆਪ ਨੂੰ ਬਚਾਇਆ ਸੀ। ਨਵਾਂ ਨੇਮ ਸਾਨੂੰ ਜਿਨਸੀ ਪਾਪਾਂ ਤੋਂ ਨਿਰਣਾਇਕ ਢੰਡ ਨਾਲ ਬਚ ਨਿਕਲਣ ਦੀ ਚਣੌਤੀ ਦਿੰਦਾ ਹੈ; ਸਾਨੂੰ ਇਸ ਕਿਸਮ ਦੇ ਪਾਪ ਤੋਂ ਦੂਰ ਭੱਜਣ ਦਾ ਇੱਕ ਸਪੱਸ਼ਟ ਅਤੇ ਹਮੇਸ਼ਾ ਦਾ ਫੈਸਲਾ ਕਰਨਾ ਚਾਹੀਦਾ ਹੈ।

1 ਕੁਰਿੰਥੀਆਂ 6:18, ਵਿਭਚਾਰ ਤੋਂ ਦੂਰ ਰਹੋ ਕਿਉਂਕਿ ਉਹ ਸਾਰੇ ਪਾਪ ਜਿਹੜੇ ਮਨੁੱਖ ਕਰਦਾ ਹੈ, ਉਸ ਦੇ ਸਰੀਰ ਤੋਂ ਬਾਹਰ ਹਨ ਪਰ ਜਿਹੜਾ ਮਨੁੱਖ ਵਿਭਚਾਰ ਕਰਦਾ ਹੈ, ਉਹ ਆਪਣੇ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ।

2 ਤਿਮੋਥਿਉਸ 2:22, ਜਵਾਨੀ ਦੀਆਂ ਵਾਸਨਾਵਾਂ ਤੋਂ ਦੂਰ ਭੱਜ ਅਤੇ ਨੇਕੀ, ਵਿਸ਼ਵਾਸ ਪਿਆਰ ਅਤੇ ਸ਼ਾਂਤੀ ਦੀ ਖੋਜ ਕਰ ਅਤੇ ਉਹਨਾਂ ਦੀ ਸੰਗਤ ਵਿੱਚ ਰਹਿ ਜਿਹੜੇ ਸੱਚੇ ਦਿਲ ਨਾਲ ਪ੍ਰਭੂ ਦਾ ਨਾਮ ਲੈਂਦੇ ਹਨ। 

 

Share