Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

27 ਇਸੇ ਤਰ੍ਹਾਂ ਆਦਮੀ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ। ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਦੇ ਨਾਲ ਹੀ ਦੁਸ਼ਟ ਕੰਮ ਕਰ ਕੇ ਆਪਣੇ ਕੰਮਾਂ ਦੀ ਠੀਕ ਸਜ਼ਾ ਪਾਈ।

ਯੂਨਾਨੀ-ਰੋਮੀ ਸਮਾਜ ਵਿੱਚ ਸਮਲਿੰਗਕਤਾ ਆਮ ਸੀ ਅਤੇ ਇਸ ਨੂੰ ਆਮ ਤੌਰ ਤੇ ਸਵੀਕਾਰ ਕੀਤਾ ਗਿਆ ਸੀ। ਪਲੈਟੋ ਅਤੇ ਪਲੂਟਾਰਕ ਨੇ ਇਸ ਸਥਿਤੀ ਨੂੰ ਠੀਕ ਮੰਨਿਆ ਸੀ। ਦੇਵਤਿਆਂ ਅਤੇ ਰੋਮੀ ਸਮਰਾਟਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਸੀ। ਨੀਰੋ ਨੇ ਲੜਕਿਆਂ ਨੂੰ ਇਸ ਲਈ ਭਰਮਾਇਆ ਸੀ। ਪਹਿਲੇ 15 ਰੋਮੀ ਸਮਰਾਟਾਂ ਵਿੱਚੋਂ 14 ਸਮਲਿੰਗਕ ਸਨ।

ਇਸੇ ਤਰ੍ਹਾਂ ਆਦਮੀ ਵੀ

ਪੁਰਸ਼ਾਂ ਨੇ ਵੀ ਸ੍ਰਿਸ਼ਟੀ ਦੇ ਲਈ ਪਰਮੇਸ਼ਰ ਦੀ ਕੁਦਰਤੀ ਵਿਵਸਥਾ ਨੂੰ ਤੋੜਿਆ।

ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ

ਇਹਨਾਂ ਸਮਲਿੰਗਕ ਪੁਰਸ਼ਾਂ ਨੇ ਔਰਤਾਂ ਨਾਲ ਕੁਦਰਤੀ ਸੰਭੋਗ ਨੂੰ ਛੱਡ ਕੇ ਪੁਰਸ਼ਾਂ ਦੇ ਨਾਲ ਸੰਭੋਗ ਕੀਤਾ।

ਲੇਵੀਆਂ 18:22 ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।

ਲੇਵੀਆਂ 20:13 ਜਿਸ ਤਰ੍ਹਾਂ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰਦਾ ਹੈ, ਜੇਕਰ ਉਹ ਉਸੇ ਤਰ੍ਹਾਂ ਹੀ ਪੁਰਖ ਨਾਲ ਸੰਗ ਕਰੇ ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ। ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ।

ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ

ਸ਼ਬਦ “ਸੜਨ ਲੱਗੇ” ਦਾ ਸ਼ਾਬਦਿਕ ਅਰਥ ਹੈ ਜਿਨਸੀ ਰੂਪ ਵਿੱਚ ਅੰਦਰੋਂ ਅੱਗ ਲੱਗਣਾ। ਸਮਲਿੰਕਗਤਾ ਦੀਆਂ ਤੇਜ਼ ਅਤੇ ਬੇਕਾਬੂ ਸਨ। ਇੱਕ ਦੂਜੇ ਪ੍ਰਤੀ ਇਹ ਜਨੂੰਨ ਉਹਨਾਂ ਨੂੰ ਖਾ ਗਿਆ, ਉਹਨਾਂ ਉੱਤੇ ਹਾਵੀ ਹੋ ਗਿਆ, ਅਤੇ ਇਸ ਨੇ ਉਹਨਾਂ ਨੂੰ ਚਲਾਇਆ। ਜਦੋਂ ਪਰਮੇਸ਼ਰ ਨੂੰ ਆਦਰ ਨਹੀਂ ਦਿੱਤਾ ਜਾਂਦਾ ਹੈ ਤਾਂ ਜਿਨਸੀ ਵਿਗਾੜ ਬੇਰੋਕ ਹੁੰਦਾ ਹੈ।

ਆਦਮੀਆਂ ਨੇ ਆਦਮੀਆਂ ਦੇ ਨਾਲ

ਇਹ ਵਾਕ ਖਾਸ ਤੌਰ ਤੇ ਪੁਰਸ਼ਾਂ ਦੇ ਸਮਲਿੰਗਕ ਸੰਬੰਧਾਂ ਨੂੰ ਦਰਸਾਉਂਦਾ ਹੈ।

ਦੁਸ਼ਟ ਕੰਮ ਕਰ ਕੇ

ਇਹ ਪੁਰਸ਼ ਅਸ਼ੁੱਧ ਅਤੇ ਸ਼ਰਮਨਾਕ ਕੰਮ ਕਰਦੇ ਸਨ। ਉਹ ਸਿਰਫ਼ ਇਸ ਦੀ ਇੱਛਾ ਹੀ ਨਹੀਂ ਕਰਦੇ ਸਨ, ਸਗੋਂ ਅਸਲ ਵਿੱਚ ਇਹਨਾਂ ਲਿੰਗਿਕ ਕਿਰਿਆਵਾਂ ਵਿੱਚ ਸ਼ਾਮਲ ਹੋਏ ਸਨ।

ਆਪਣੇ ਕੰਮਾਂ (ਭੁੱਲ) ਦੀ ਸਜ਼ਾ ਪਾਈ

ਜਿਹੜਾ ਸੰਭੋਗ ਕੁਦਰਤੀ ਨਹੀਂ ਹੈ ਉਹ ਆਪਣੀ ਸਜ਼ਾ ਪ੍ਰਾਪਤ ਕਰਦਾ ਹੈ। ਉਹਨਾਂ ਨੇ ਸਮਲਿੰਗਕ ਸੰਭੋਗ ਦੇ ਰਾਹੀਂ ਆਪਣੇ ਉੱਤੇ ਸਜ਼ਾ ਲਿਆਂਦੀ। “ਭੁੱਲ” ਦਾ ਅਰਥ ਰਾਹ ਤੋਂ ਭਟਕ ਜਾਣਾ ਹੈ, ਇਸ ਤਰ੍ਹਾਂ ਇਹ ਪਰਮੇਸ਼ਰ ਦੇ ਨਿਯਮਾਂ ਭਟਕਣਾ ਹੈ।

ਆਪਣੀ ਕੰਮਾਂ ਦੇ ਯੋਗ

ਪਰਮੇਸ਼ਰ ਤੋਂ ਦੂਰ ਹੋ ਜਾਣ ਦੇ ਇਹਨਾਂ ਅਭਿਆਸਾਂ ਦੇ ਆਪਣੇ ਕੁਦਰਤੀ ਨਤੀਜੇ ਹਨ। ਪਾਪ ਪਾਪੀ ਨੂੰ ਉਸ ਦੇ ਕੰਮਾਂ ਦਾ ਬਦਲਾ ਦਿੰਦਾ ਹੈ। ਉਸ ਨੂੰ ਉਹੀ ਮਿਲਦਾ ਹੈ ਜੋ ਉਹ ਹੱਕਦਾਰ ਹੈ।

ਸਿਧਾਂਤ:

ਸਮਲਿੰਗਕਤਾ ਮਨੁੱਖ ਦੇ ਨਾਸ਼ ਦਾ ਕਾਰਨ ਬਣਦੀ ਹੈ।

ਲਾਗੂ ਕਰਨਾ:

ਆਧੁਨਿਕ ਸਮਲਿੰਗੀ ਲੋਕ ਆਇਤਾਂ 26 ਅਤੇ 27 ਨੂੰ ਤੋੜ ਮਰੋੜ ਕੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇਕਰ ਵਿਵਾਹਿਤ ਪੁਰਸ਼ ਜਾਂ ਆਊਟ ਸਮਲਿੰਗੀ ਕਿਰਿਆ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਹ ਗ਼ਲਤ ਹੈ, ਪਰ ਇਹ ਉਹਨਾਂ ਲੋਕਾਂ ਦੇ ਲਈ ਗ਼ਲਤ ਨਹੀਂ ਹੈ ਜੋ ਵਿਵਾਹਿਤ ਨਹੀਂ ਹਨ। ਪਰ ਇਹਨਾਂ ਆਇਤਾਂ ਵਿੱਚ ਇਸ ਵਿਆਖਿਆ ਦਾ ਕੋਈ ਆਧਾਰ ਨਹੀਂ ਹੈ। ਇਹੀ ਪਾਪ ਸਦੂਮ ਅਤੇ ਅਮੂਰਾਹ ਦਾ ਸੀ। ਬਾਈਬਲ ਵਿੱਚ ਪਰਮੇਸ਼ਰ ਦਾ ਜਿਨਸੀ ਸੰਬੰਧਾਂ ਲਈ ਮਾਪਦੰਡ ਹਮੇਸ਼ਾਂ ਪੁਰਸ਼ ਅਤੇ ਔਰਤ ਵਿਚਕਾਰ ਸੰਬੰਧ ਹੈ।

 

Share