Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

24 ਇਸ ਕਾਰਨ ਪਰਮੇਸ਼ਰ ਨੇ ਉਹਨਾਂ ਦੇ ਦਿਲਾਂ ਦੀਆਂ ਹੀ ਦੁਸ਼ਟ ਇੱਛਾਵਾਂ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਕਿ ਉਹ ਆਪਸ ਵਿੱਚ ਸ਼ਰਮਨਾਕ ਕੰਮ ਕਰ ਕੇ ਆਪਣੇ ਸਰੀਰਾਂ ਨੂੰ ਅਪਵਿੱਤਰ ਕਰਨ।

ਇਹ ਆਇਤ “ਪਰਮੇਸ਼ਰ ਨੇ ਉਹਨਾਂ ਨੂੰ ਛੱਡ ਦਿੱਤਾ” ਵਾਲੀਆਂ ਤਿੰਨ ਆਇਤਾਂ ਵਿੱਚੋਂ ਪਹਿਲੀ ਹੈ (ਆਇਤਾਂ 24, 26, 28)।

ਇਸ ਕਾਰਨ

ਪਿਛਲੀਆਂ ਆਇਤਾਂ (18-23) ਕਾਰਨ, ਪਰਮੇਸ਼ਰ ਨੇ ਆਇਤਾਂ 24 ਅਤੇ 25 ਵਿੱਚ ਦੱਸਿਆ ਹੋਇਆ ਕੰਮ ਕੀਤਾ -ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਤਿੰਨ ਪੱਧਰਾਂ ਵਿੱਚ ਛੱਡ ਦਿੱਤਾ। ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੀ ਆਪਣੀ ਇੱਛਾ ਦੇ ਵਿੱਚ ਛੱਡ ਦਿੱਤਾ। ਰੋਮੀਆਂ ਅਧਿਆਇ 1 ਵਿੱਚ ਚਾਰ ਵਾਰ ਦੱਸਿਆ ਗਿਆ ਹੈ ਕਿ ਮਨੁੱਖਜਾਤੀ ਨੇ ਸੱਚ ਨੂੰ ਝੂਠ ਨਾਲ ਬਦਲ ਦਿੱਤਾ।

ਪਰਮੇਸ਼ਰ ਬਾਰੇ ਸਹੀ ਸਮਝ ਗੁਆਉਣ ਦਾ (ਆਇਤ 23) ਸ਼ਰਮਨਾਕ ਕੰਮਾਂ ਨਾਲ (ਜਿਵੇਂ ਇਸ ਆਇਤ ਵਿੱਚ) ਸਿੱਧਾ ਸੰਬੰਧ ਹੈ।

ਪਰਮੇਸ਼ਰ ਨੇ ਉਹਨਾਂ ਦੇ ਦਿਲਾਂ ਦੀਆਂ ਹੀ ਦੁਸ਼ਟ ਇੱਛਾਵਾਂ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ

ਪਹਿਲਾਂ, ਕਿਉਂਕਿ ਮਨੁੱਖ ਆਤਮਿਕ ਪਤਨ ਵਿੱਚ ਚਲਾ ਗਿਆ ਸੀ (ਆਇਤ 23), ਪਰਮੇਸ਼ਰ ਨੇ ਮਨੁੱਖਜਾਤੀ ਨੂੰ ਸਰੀਰਕ ਭ੍ਰਿਸ਼ਟਾਚਾਰ ਅਤੇ ਆਜ਼ਾਦੀ ਵਿੱਚ ਛੱਡ ਦਿੱਤਾ (ਇਹ ਆਜ਼ਾਦੀ ਮੁਫ਼ਤ ਸੰਭੋਗ, ਗਰੁੱਪ ਸੰਭੋਗ, ਜਾਨਵਰਾਂ ਨਾਲ ਸੰਭੋਗ, ਵਿਆਹੁਤਾ ਜੋੜਿਆਂ ਦੀ ਅਦਲਾ-ਬਦਲੀ ਦੀ ਸੀ)। ਲੋਕਾਂ ਨੇ ਪਰਮੇਸ਼ਰ ਨੂੰ ਛੱਡਿਆ, ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਤਿਆਗ ਦਿੱਤਾ। ਇੱਥੇ ਇਹ ਹਮੇਸ਼ਾ ਦੇ ਲਈ ਤਿਆਗ ਦੇਣਾ ਜਾਂ ਛੱਡ ਦੇਣਾ ਨਹੀਂ ਹੈ। ਇਸ ਦਾ ਅਰਥ ਇਹ ਹੈ ਕਿ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਦਾ ਨਿਯੰਤਰਣ ਜਾਂ ਜ਼ਿੰਮੇਵਾਰੀ ਸੌਂਪ ਦਿੱਤੀ। ਮਨੁੱਖ ਪਰਮੇਸ਼ਰ ਦੀਆਂ ਪਾਬੰਦੀਆਂ ਤੋਂ ਆਜ਼ਾਦੀ ਚਾਹੁੰਦਾ ਹੈ।

“ਸ਼ਰਮਨਾਕ ਕੰਮ” ਦਾ ਅਰਥ ਭ੍ਰਿਸ਼ਟ ਇੱਛਾ, ਜਿਨਸੀ ਵਿਗਾੜ ਹੈ। ਇਸ ਯੂਨਾਨੀ ਸ਼ਬਦ ਦੀ ਵਰਤੋਂ ਸੜੇ-ਗਲੇ ਪਦਾਰਥ ਦੇ ਲਈ ਕੀਤੀ ਜਾਂਦੀ ਸੀ, ਜਿਵੇਂ ਕਿ ਕਬਰ ਵਿੱਚ ਪਏ ਲੋਥ ਹੁੰਦੀ ਹੈ। ਇੱਥੇ ਇੱਕ ਰਸਾਇਣਕ ਪ੍ਰਕਿਰਿਆ ਹੁੰਦੀ ਹੈ ਜਿਸ ਦਾ ਨਤੀਜਾ ਭ੍ਰਿਸ਼ਟਤਾ ਹੁੰਦਾ ਹੈ।

ਦਿਲਾਂ ਦੀਆਂ ਹੀ ਦੁਸ਼ਟ ਇੱਛਾਵਾਂ ਦੇ ਵਿੱਚ

ਲੋਕ ਭੋਗ-ਵਿਲਾਸ ਦੇ ਫ਼ਲਸਫ਼ੇ ਵਿੱਚ ਰਹਿਣਾ ਚਾਹੁੰਦੇ ਸਨ। ਉਹ ਜਾਨਵਰਾਂ ਦੇ ਪੱਧਰ ਤੇ ਰਹਿਣਾ ਚਾਹੁੰਦੇ ਸਨ। ਅਵਿਸ਼ਵਾਸੀ ਲੋਕਾਂ ਦੇ (ਮਨਾਂ) ਅੰਦਰ ਪਰਮੇਸ਼ਰ ਦੇ ਨਿਯਮ ਨਹੀਂ ਹੁੰਦੇ ਹਨ। ਉਹ ਆਜ਼ਾਦੀ ਅਤੇ ਅਨੁਸ਼ਾਸਨ ਦੇ ਸੱਚੇ ਸਿਧਾਂਤਾਂ ਨੂੰ ਨਹੀਂ ਸਮਝਦੇ ਹਨ ਕਿਉਂਕਿ ਉਹ ਪਰਮੇਸ਼ਰ ਦੇ ਵਚਨ ਤੋਂ ਖਾਲੀ ਹੁੰਦੇ ਹਨ। ਉਹ ਸਿਰਫ਼ ਆਪਣੇ ਆਪ ਨੂੰ ਸੰਤੁਸ਼ਟ ਕਰਨ ਬਾਰੇ ਹੀ ਸੋਚਦੇ ਹਨ। ਇਸ ਲਈ, ਉਹ ਸਿਰਫ਼ ਭ੍ਰਿਸ਼ਟਤਾ ਬਾਰੇ ਹੀ ਸੋਚਦੇ ਹਨ। ਇਹ ਉਹ ਲੋਕ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਛੱਡ ਦਿੱਤਾ ਹੈ।

ਆਪਣੇ ਸਰੀਰਾਂ ਨੂੰ ਅਪਵਿੱਤਰ ਕਰਨ

ਪਰਮੇਸ਼ਰ ਨੇ ਸਰੀਰ ਨੂੰ ਆਦਰ ਦੇ ਲਈ ਬਣਾਇਆ ਸੀ, ਪਰ ਇਹ ਲੋਕ ਜਿਨਸੀ ਭ੍ਰਿਸ਼ਟਤਾ ਦੁਆਰਾ ਇਸ ਨੂੰ ਆਦਰ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦੇ ਸਨ। ਦੁਸ਼ਟ ਇੱਛਾਵਾਂ ਨੇ ਸੰਭੋਗ ਦੇ ਪਰਮੇਸ਼ਰ ਦੇ ਉਦੇਸ਼ ਦਾ ਨਿਰਾਦਰ ਕੀਤਾ ਹੈ। ਇਹ ਲੋਕ ਆਪਣੇ ਹੀ ਸਰੀਰਾਂ ਦੇ ਵਿਰੁੱਧ ਪਾਪ ਕਰਦੇ ਹਨ।

“ਆਪਸ ਵਿੱਚ” ਸਮਲਿੰਗੀ ਸੰਬੰਧਾਂ ਵੱਲ ਇਸ਼ਾਰਾ ਕਰਦਾ ਹੈ। ਸਮਲਿੰਗੀ ਸੰਬੰਧ ਸਰੀਰ ਲਈ ਨਿਰਾਦਰ ਹੈ। ਪਰਮੇਸ਼ਰ ਨੇ ਕਦੇ ਵੀ ਪੁਰਸ਼ ਦੇ ਸਰੀਰ ਨੂੰ ਕਿਸੇ ਹੋਰ ਪੁਰਸ਼ ਦੇ ਲਈ ਨਹੀਂ ਬਣਾਇਆ ਸੀ। ਇਹ ਵਿਗਾੜ “ਭ੍ਰਿਸ਼ਟਤਾ” ਦੀ ਨਿਸ਼ਾਨੀ ਹੈ। ਸਮਲਿੰਗੀ ਸੰਬੰਧ ਸਮਾਜ ਦੇ ਲਈ ਇੱਕ ਕੈਂਸਰ ਹੈ; ਜਦੋਂ ਲੋਕ ਇਸ ਨੂੰ ਸਮਾਜ ਵਿੱਚ ਇੱਕ ਸਾਧਾਰਨ ਗੱਲ ਮੰਨ ਲੈਂਦੇ ਹਨ ਤਾਂ ਇਹ ਸਮਾਜ ਨੂੰ ਨਸ਼ਟ ਕਰ ਦਿੰਦਾ ਹੈ। ਲੋਕਾਂ ਦੇ ਸਮਲਿੰਗੀ ਹੋਣ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਸਰੀਰਾਂ ਵਿੱਚ ਨਹੀਂ ਪਰ ਉਹਨਾਂ ਦੀਆਂ ਆਤਮਾਵਾਂ ਵਿੱਚ ਕੁਝ ਗੜਬੜ ਹੈ।

ਅੰਤ ਵਿੱਚ, ਪਾਪ ਆਪਣੀ ਹੀ ਸਜ਼ਾ ਪੈਦਾ ਕਰਦਾ ਹੈ, ਅਤੇ ਧਰਮ-ਤਿਆਗ ਆਪਣੀ ਗਤੀ ਉੱਤੇ ਚੱਲਦਾ ਹੈ। ਇਹ ਪਰਮੇਸ਼ਰ ਦਾ ਇੱਕ ਵਰਤਮਾਨ ਕ੍ਰੋਧ ਹੈ। ਕਿਉਂਕਿ ਮਨੁੱਖ ਆਪਣੀ ਮਰਜ਼ੀ ਨਾਲ ਚੱਲਿਆ, ਇਸ ਲਈ ਏਡਜ਼ ਇਸ ਦੇ ਨਤੀਜਿਆਂ ਵਿੱਚੋਂ ਇੱਕ ਹੈ, ਕਿਉਂਕਿ ਮਨੁੱਖਾਂ ਨੇ ਆਤਮਾ ਨੂੰ ਵਿਗਾੜਿਆ, ਇਸ ਲਈ ਪਾਪ ਨੇ ਸਰੀਰਕ ਬਿਮਾਰੀ ਨੂੰ ਪੈਦਾ ਕੀਤਾ। ਆਪਣੀਆਂ ਚੋਣਾਂ ਦੇ ਲਈ ਦੁੱਖ ਝੱਲ ਰਹੇ ਲੋਕ ਪਰਮੇਸ਼ਰ ਦੇ ਭਵਿੱਖ ਦੇ ਕ੍ਰੋਧ ਦਾ ਸਾਹਮਣਾ ਵੀ ਕਰਨਗੇ। ਉਹਨਾਂ ਦਾ ਚਰਿੱਤਰ ਜਾਨਵਰਾਂ ਦੇ ਪੱਧਰ ਤੱਕ ਘਟ ਜਾਂਦਾ ਹੈ।

ਸਿਧਾਂਤ:

ਪਰਮੇਸ਼ਰ ਲੋਕਾਂ ਨੂੰ ਉਹਨਾਂ ਦੀਆਂ ਦੁਸ਼ਟ ਇੱਛਾਵਾਂ ਦੇ ਨਿਯੰਤਰਣ ਵਿੱਚ ਛੱਡ ਦਿੰਦੇ ਹਨ।

ਲਾਗੂ ਕਰਨਾ

ਪਰਮੇਸ਼ਰ ਮਨੁੱਖ ਦੀ ਮਰਜ਼ੀ ਦਾ ਵਿਰੋਧ ਨਹੀਂ ਕਰਦੇ ਹਨ। ਜਦੋਂ ਵੀ ਸਾਡੀ ਆਪਣੀ ਮਰਜ਼ੀ ਦੀ ਗੱਲ ਆਉਂਦੀ ਹੈ, ਪਰਮੇਸ਼ਰ ਲਗਾਮ ਨੂੰ ਛੱਡ ਦਿੰਦੇ ਹਨ। ਇਸ ਦਾ ਕੁਦਰਤੀ ਨਤੀਜਾ ਬੇਲਗਾਮ ਦੁਸ਼ਟਤਾ ਹੋਵੇਗਾ। ਇਹ ਨਤੀਜਾ ਨਾ ਸਿਰਫ਼ ਪਰਮੇਸ਼ਰ ਦੀ ਇਜਾਜ਼ਤ ਹੈ, ਬਲਕਿ ਇੱਕ ਨਿਆਂਇਕ ਸਜ਼ਾ ਵੀ ਹੈ।

 

 

 

Share