Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

21 ਲੋਕਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਉਹਨਾਂ ਨੂੰ ਉਹ ਆਦਰ ਨਾ ਦਿੱਤਾ ਜਿਹੜਾ ਉਹਨਾਂ ਦਾ ਬਣਦਾ ਸੀ ਅਤੇ ਨਾ ਹੀ ਉਹਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ। ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ ਅਤੇ ਉਹਨਾਂ ਦੇ ਮੂਰਖ ਦਿਲ ਹਨੇਰੇ ਹੋ ਗਏ।

ਇਹ ਆਇਤ ਸਮਝਾਉਂਦੀ ਹੈ ਕਿ ਮਨੁੱਖਤਾ ਕਿਸੇ ਵੀ ਬਹਾਨੇ ਤੋਂ ਬਿਨਾਂ ਕਿਉਂ ਹੈ (ਆਇਤ 20)। ਜਦੋਂ ਅਸੀਂ ਪ੍ਰਕਾਸ਼ਨ ਰਾਹੀਂ ਪਰਮੇਸ਼ਰ ਨੂੰ ਜਾਣਦੇ ਹਾਂ ਤਾਂ ਇਸ ਦਾ ਨਤੀਜਾ ਪਰਮੇਸ਼ਰ ਦੀ ਮਹਿਮਾ ਕਰਨਾ ਹੋਣਾ ਚਾਹੀਦਾ ਹੈ।

ਕਿਉਂਕਿ,

ਰਚਨਾ ਵਿੱਚ ਪਰਮੇਸ਼ਰ ਦੇ ਸਪੱਸ਼ਟ ਸਬੂਤ ਨੂੰ ਰੱਦ ਕਰਨਾ ਮਨੁੱਖ ਦੇ ਭ੍ਰਿਸ਼ਟ ਹੋਣ ਨੂੰ ਦਿਖਾਉਂਦਾ ਹੈ, ਇਹ ਸੱਚਾਈ ਨੂੰ ਮੋੜਨਾ ਹੈ ਤਾਂ ਜੋ ਲੋਕ ਮੂਰਤੀ-ਪੂਜਾ ਵੱਲ ਮੁੜ ਜਾਣ। ਉਹਨਾਂ ਕੋਲ ਪਰਮੇਸ਼ਰ ਦਾ ਗਿਆਨ ਤਾਂ ਸੀ, ਪਰ ਇਹ ਉਹਨਾਂ ਨੂੰ ਪਰਮੇਸ਼ਰ ਦੀ ਅਰਾਧਨਾ ਵੱਲ ਨਹੀਂ ਲਿਜਾ ਰਿਹਾ ਹੈ।

ਪਰਮੇਸ਼ਰ ਨੂੰ ਜਾਣਦੇ ਹੋਏ ਵੀ [ਇਹ ਰਚਨਾ ਨੂੰ ਦੇਖ ਕੇ ਨਿੱਜੀ ਅਨੁਭਵ ਦੁਆਰਾ ਉਹਨਾਂ ਦੀ ਸਮਝ ਹੈ; ਇਹ ਮਸੀਹ ਰਾਹੀਂ ਬਚਾਉਣ ਵਾਲਾ ਗਿਆਨ ਨਹੀਂ ਹੈ],

ਇੱਕ ਸਮੇਂ ਲੋਕਾਂ ਨੇ ਰਚਨਾ ਕਰਨ ਵਾਲੇ ਪਰਮੇਸ਼ਰ ਨੂੰ ਜਾਣਿਆ, ਪਰ ਇਹ ਉਹਨਾਂ ਨੂੰ ਮੁਕਤੀਦਾਤਾ ਦੇ ਰੂਪ ਵਿੱਚ ਜਾਣਨਾ ਨਹੀਂ ਸੀ। ਉਹਨਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਇਸ ਗਿਆਨ ਨੂੰ ਰੱਦ ਕੀਤਾ, ਜੋ ਉਹਨਾਂ ਦੇ ਲਈ ਨਿੰਦਣਯੋਗ ਸੀ।

ਉਹਨਾਂ ਨੂੰ ਉਹ ਆਦਰ ਨਾ ਦਿੱਤਾ ਜਿਹੜਾ ਉਹਨਾਂ ਦਾ ਬਣਦਾ ਸੀ

ਪਰਮੇਸ਼ਰ ਦਾ ਗਿਆਨ ਹੋਣਾ, ਉਹਨਾਂ ਦੀ ਮਹਿਮਾ ਕਰਨ ਦੇ ਬਰਾਬਰ ਨਹੀਂ ਹੈ। ਪਰਮੇਸ਼ਰ ਨੇ ਮਨੁੱਖ ਨੂੰ ਆਪਣੀ ਮਹਿਮਾ ਕਰਨ ਲਈ ਬਣਾਇਆ ਸੀ। ਪਰਮੇਸ਼ਰ ਦੀ ਮਹਿਮਾ ਉਹਨਾਂ ਦੀ ਮਹਾਨਤਾ ਦਾ ਪ੍ਰਗਟਾਵਾ ਹੈ। ਰਚਨਾ ਦਾ ਉਦੇਸ਼ ਪਰਮੇਸ਼ਰ ਦੀ ਮਹਿਮਾ ਕਰਨਾ ਅਤੇ ਹਮੇਸ਼ਾ ਦੇ ਲਈ ਉਸ ਦਾ ਆਨੰਦ ਲੈਣਾ ਹੈ। ਇਹ ਲੋਕ ਪਰਮੇਸ਼ਰ ਬਾਰੇ ਇੰਨਾ ਕੁ ਜਾਣਦੇ ਸਨ ਕਿ ਉਹਨਾਂ ਨੂੰ ਪਰਮੇਸ਼ਰ ਦੀ ਇੱਕ ਸਿਰਜਣਹਾਰ ਦੇ ਰੂਪ ਵਿੱਚ ਮਹਿਮਾ ਕਰਨੀ ਚਾਹੀਦੀ ਸੀ, ਪਰ ਉਹਨਾਂ ਨੇ ਪਰਮੇਸ਼ਰ ਦੀ ਅਰਾਧਨਾ ਨਹੀਂ ਕੀਤੀ। ਇਹ ਕੰਮ ਅਵਿਸ਼ਵਾਸ ਦੇ ਕਾਰਨ ਹੁੰਦਾ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਉਹ ਭੋਜਨ, ਪਾਣੀ, ਸ੍ਰਿਸ਼ਟੀ ਦੀ ਸੁੰਦਰਤਾ ਅਤੇ ਹੋਰ ਬਹੁਤ ਕੁਝ ਦੇਣ ਦੇ ਲਈ ਪਰਮੇਸ਼ਰ ਦੀ ਅਰਾਧਨਾ ਕਰਦੇ।

ਨਾ ਹੀ ਉਹਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ

ਕਿਉਂਕਿ ਲੋਕਾਂ ਨੇ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕੀਤਾ ਸੀ ਤਾਂ ਉਹਨਾਂ ਨੂੰ ਪਰਮੇਸ਼ਰ ਦੇ ਰਚਨਾ ਦੇ ਕੰਮ ਲਈ ਧੰਨਵਾਦੀ ਹੋਣਾ ਚਾਹੀਦਾ ਸੀ। ਪਰ ਉਹਨਾਂ ਨੇ ਪਰਮੇਸ਼ਰ ਦੀ ਪ੍ਰਸ਼ੰਸਾ ਨਹੀਂ ਕੀਤੀ; ਅਤੇ ਪਰਮੇਸ਼ਰ ਦੀ ਰਚਨਾ ਦੇ ਲਈ ਨਾਸ਼ੁਕਰੇ ਸਨ।

ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ

ਰਚਨਾ ਕਰਨ ਵਾਲੇ ਪਰਮੇਸ਼ਰ ਨੂੰ ਰੱਦ ਕਰਨ ਨਾਲ ਉਹਨਾਂ ਦੀ ਸੋਚ “ਨਿਕੰਮੀ” ਹੋ ਗਈ ਹੈ। “ਨਿਕੰਮੀ” ਦਾ ਅਰਥ ਹੈ, ਵਿਅਰਥ, ਬੇਮਤਲਬ, ਅਤੇ ਬਿਨਾਂ ਉਦੇਸ਼ ਦੇ। ਉਹ ਸੱਚਾਈ ਬਾਰੇ ਪਰਮੇਸ਼ਰ ਦੇ ਪ੍ਰਕਾਸ਼ਨ ਦੁਆਰਾ ਸੋਚਣ ਦੀ ਬਜਾਏ ਆਪਣੇ ਖਾਲੀ ਸਿਧਾਂਤਾਂ ਵੱਲ ਮੁੜ ਗਏ ਸਨ। ਉਹਨਾਂ ਦੇ ਸੋਚਣ ਦੀ ਸ਼ਕਤੀ ਹਿੱਲ ਗਈ ਹੈ।

ਯੂਨਾਨੀ ਸ਼ਬਦ “ਨਿਕੰਮੇ” ਵਿੱਚ ਵਿਅਰਥ, ਖਾਲੀਪਣ, ਬੇਕਾਰ ਦਾ ਭਾਵ ਹੈ। ਇੱਥੇ ਵਿਚਾਰ ਇਹ ਹੈ ਕਿ ਮੂਰਖ ਅਤੇ ਬੁਰੇ ਵਿਚਾਰਾਂ ਨੇ ਉਹਨਾਂ ਦੇ ਮਨਾਂ ਵਿੱਚ ਪਰਮੇਸ਼ਰ ਦੇ ਸਿਰਜਣਹਾਰ ਹੋਣ ਦੇ ਵਿਚਾਰ ਦੀ ਥਾਂ ਲੈ ਲਈ ਸੀ। ਉਹਨਾਂ ਦੀ ਮਨੁੱਖੀ ਸੋਚ ਬੇਬੁਨਿਆਦ ਸੀ ਅਤੇ ਇਸ ਦੇ ਨਤੀਜੇ ਵਜੋਂ ਉਹਨਾਂ ਨੇ ਪਰਮੇਸ਼ਰ ਦੀ ਹੋਂਦ ਵਿੱਚ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ ਸੀ। ਅੰਤ ਵਿੱਚ ਖਾਲੀਪਣ ਉੱਤੇ ਰੋਣਾ ਹੀ ਰਹਿ ਗਿਆ ਸੀ। ਇਹ ਉਹਨਾਂ ਨੂੰ “ਖਾਲੀਪਣ” ਵਿੱਚ ਲੈ ਗਿਆ ਸੀ। ਉਹਨਾਂ ਨੇ ਸੱਚ ਤੱਕ ਪਹੁੰਚਣ ਦੀ ਉਮੀਦ ਛੱਡ ਦਿੱਤੀ ਸੀ ਅਤੇ ਅਤੇ ਇਸ ਦਾ ਨਤੀਜਾ ਮੂਰਤੀਪੂਜਕ ਸੋਚ ਵਾਲਾ ਜੀਵਨ ਸੀ। ਮਨੁੱਖ ਇਸ ਸੋਚ ਨਾਲ ਉਦੇਸ਼ਹੀਣ ਹੋ ਗਿਆ ਸੀ।

ਅਫ਼ਸੀਆਂ 4:17,ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਸਗੋਂ ਮੈਂ ਇਹ ਪ੍ਰਭੂ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ ਕਿ ਪਰਾਈਆਂ ਕੌਮਾਂ ਦੀ ਤਰ੍ਹਾਂ ਨਾ ਬਣੋ ਜਿਹਨਾਂ ਦੇ ਵਿਚਾਰ ਵਿਅਰਥ ਹਨ।

ਸਿਧਾਂਤ:

ਨਕਾਰਾਤਮਕ ਰੁਝਾਨ ਵਾਲਾ ਮਨੁੱਖ ਆਪਣੇ ਆਪ ਨੂੰ ਉਸ ਤੋਂ ਦੂਰ ਕਰ ਲੈਂਦਾ ਹੈ ਜੋ ਹਰੇਕ ਚੀਜ਼ ਨੂੰ ਅਰਥ ਦਿੰਦਾ ਹੈ।

ਲਾਗੂ ਕਰਨਾ:

ਰਚਨਾ ਵਿੱਚ ਪਰਮੇਸ਼ਰ ਦੇ ਗਿਆਨ ਨੂੰ ਰੱਦ ਕਰਕੇ, ਲੋਕ ਆਪਣੇ ਦਿਲਾਂ ਨੂੰ ਹੋਰ ਹਨੇਰਾ ਵਿੱਚ ਕਰ ਲਿਆ ਹੈ। ਮਨੁੱਖ ਦੀ ਸਮੱਸਿਆ ਇਹ ਨਹੀਂ ਹੈ ਕਿ ਉਹ ਅਣਪੜ੍ਹ ਹੈ, ਪਰ ਇਹ ਕਿ ਉਹ ਪਰਮੇਸ਼ਰ ਨੂੰ ਨਫ਼ਰਤ ਕਰਦਾ ਹੈ ਅਤੇ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਦਖ਼ਲਅੰਦਾਜ਼ੀ ਨੂੰ ਨਫ਼ਰਤ ਕਰਦਾ ਹੈ। ਇਹ ਨਫ਼ਰਤ ਉਸ ਦੀ ਆਤਮਾ ਨੂੰ ਉਸ ਪਰਮੇਸ਼ਰ ਦੇ ਵਿਰੁੱਧ ਹਨੇਰੇ ਵਿੱਚ ਲੈ ਜਾਂਦੀ ਹੈ, ਜੋ ਆਪ ਚਾਨਣ ਦੇ ਪਰਮੇਸ਼ਰ ਹਨ। ਇਸ ਦਾ ਪ੍ਰਭਾਵ ਸਾਡੇ ਜਾਣਨ ਦੇ ਤਰੀਕੇ ਉੱਤੇ ਵੀ ਪੈਂਦਾ ਹੈ; ਅਸੀਂ ਪਰਮੇਸ਼ਰ ਨੂੰ ਪੂਰੀ ਨਿਸ਼ਚਿਤਤਾ ਨਾਲ ਜਾਣਨ ਦੀ ਸੰਭਾਵਨਾ ਨੂੰ ਹੀ ਖਤਮ ਕਰ ਦਿੰਦੇ ਹਾਂ। ਰਚਨਾ ਇੱਕ ਬਣਾਉਣ ਵਾਲੇ ਦੀ ਮੌਜੂਦਗੀ ਨੂੰ ਦੱਸਦੀ ਹੈ ਅਤੇ ਬਣਤਰ ਇੱਕ ਬਣਾਉਣ ਵਾਲੇ ਦੀ ਮੰਗ ਕਰਦੀ ਹੈ।

ਬਾਈਬਲ ਦੇ ਅਨੁਸਾਰ ਮਨੁੱਖ ਉੱਪਰ ਵੱਲ ਨਹੀਂ ਵੱਧਦਾ ਹੈ। ਉਸ ਦੀ ਪ੍ਰਵਿਰਤੀ ਵਿਕਾਸ ਦੀ ਨਹੀਂ, ਪਰ ਵਿੱਚ ਹੇਠਾਂ ਵੱਲ ਢਹਿੰਦੇ ਜਾਣ ਦੀ ਹੁੰਦੀ ਹੈ। ਜੇਕਰ ਉਹ ਪਰਮੇਸ਼ਰ ਦੇ ਵਿਰੁੱਧ ਜਾਣਾ ਚੁਣਦਾ ਹੈ, ਤਾਂ ਉਸ ਦੇ ਦਿਲ ਦਾ ਖਿੱਚਾਵ ਹੇਠਾਂ ਵੱਲ ਹੁੰਦਾ ਹੈ। ਜੇਕਰ ਮਨੁੱਖ ਆਪਣੀ ਮਰਜ਼ੀ ਨਾਲ ਪਰਮੇਸ਼ਰ ਦੇ ਵਿਰੁੱਧ ਚਲੇ ਜਾਂਦਾ ਹੈ (ਜਿਵੇਂ ਕਿ ਰੋਮੀਆਂ 1 ਵਿਚਲੇ ਲੋਕ), ਤਾਂ ਪਰਮੇਸ਼ਰ ਦਾ ਆਮ ਪ੍ਰਕਾਸ਼ਨ ਵੀ ਉਸ ਨੂੰ ਉਲਝਾ ਸਕਦਾ ਹੈ। ਪਾਪ ਅਤੇ ਅਵਿਸ਼ਵਾਸ ਦਾ ਇੱਕ ਸਪੱਸ਼ਟ ਰਿਸ਼ਤਾ ਹੈ। ਪਾਪ ਦਾ ਮਨੁੱਖ ਦੀ ਇੱਛਾ ਉੱਤੇ ਅੰਨ੍ਹਾਪਣ ਲਿਆਉਣ ਵਾਲਾ ਪ੍ਰਭਾਵ ਹੁੰਦਾ ਹੈ। ਬੁਰਾਈ ਆਮ ਤੌਰ ਤੇ ਆਪਣੇ ਅਸਲੀ ਭਿਆਨਕ ਰੂਪ ਵਿੱਚ ਸਾਡੇ ਸਾਹਮਣੇ ਨਹੀਂ ਆਉਂਦੀ ਹੈ।

 

Share