Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

20 ਪਰਮੇਸ਼ਰ ਦੇ ਅਣਦੇਖੇ ਗੁਣ, ਉਹਨਾਂ ਦੀ ਸਦੀਵੀ ਸਮਰੱਥਾ ਅਤੇ ਉਹਨਾਂ ਦਾ ਪਰਮੇਸ਼ਰੀ ਸੁਭਾਅ ਸ਼ੁਰੂ ਤੋਂ ਹੀ ਸੰਸਾਰ ਦੀ ਰਚਨਾ ਵਿੱਚ ਦੇਖੇ ਜਾ ਸਕਦੇ ਹਨ । ਇਹ ਉਹਨਾਂ ਦੀਆਂ ਰਚੀਆਂ ਹੋਈਆਂ ਚੀਜ਼ਾਂ ਵਿੱਚ ਅਨੁਭਵ ਕੀਤੇ ਜਾ ਸਕਦੇ ਹਨ, ਇਸ ਲਈ ਉਹਨਾਂ ਕੋਲ ਕੋਈ ਬਹਾਨਾ ਨਹੀਂ।

ਆਇਤਾਂ 19 ਅਤੇ 20 ਇਹ ਸਮਝਾਉਂਦੀਆਂ ਹਨ ਕਿ ਪਰਮੇਸ਼ਰ ਆਪਣਾ ਕ੍ਰੋਧ ਕਿਉਂ ਪ੍ਰਗਟ ਕਰਦੇ ਹਨ। ਪਰਮੇਸ਼ਰ ਲੋਕਾਂ ਨੂੰ ਪ੍ਰਕਾਸ਼ਨ ਪ੍ਰਤੀ ਜ਼ਿੰਮੇਵਾਰ ਠਹਿਰਾਉਣ ਦੇ ਲਈ ਆਪਣੇ ਆਪ ਦੇ ਕਾਫ਼ੀ ਸਬੂਤ ਪ੍ਰਦਾਨ ਕਰਦੇ ਹਨ। ਆਇਤ 20 ਇਹ ਦਰਸਾਉਂਦੀ ਹੈ ਕਿ ਅਸੀਂ ਪਰਮੇਸ਼ਰ ਦੇ “ਅਣਦੇਖੇ ਗੁਣਾਂ” ਨੂੰ ਕਿਵੇਂ ਸਮਝ ਸਕਦੇ ਹਾਂ।

ਪਰਮੇਸ਼ਰ ਦੇ ਅਣਦੇਖੇ ਗੁਣ ਸ਼ੁਰੂ ਤੋਂ ਹੀ ਸੰਸਾਰ ਦੀ ਰਚਨਾ ਵਿੱਚ ਦੇਖੇ ਜਾ ਸਕਦੇ ਹਨ, 

ਪਰਮੇਸ਼ਰ ਆਤਮਾ ਹਨ (ਯੂਹੰਨਾ 4:24), ਇਸ ਲਈ ਉਹਨਾਂ ਦੇ ਗੁਣ ਅਣਦੇਖੇ ਹਨ। ਪਰ ਅਸੀਂ ਰਚਨਾ ਵਿੱਚ ਉਹਨਾਂ ਦੇ ਅਣਦੇਖੇ ਗੁਣਾਂ ਦੇ ਪ੍ਰਭਾਵਾਂ ਨੂੰ ਦੇਖ ਸਕਦੇ ਹਾਂ।

ਕਿਉਂਕਿ ਪਰਮੇਸ਼ਰ ਸਿਰਜਣਹਾਰ ਹਨ, ਇਸ ਲਈ ਅਸੀਂ ਉਹਨਾਂ ਦੇ ਕੰਮ ਦੇ ਨਿਸ਼ਾਨ ਨੂੰ ਸਪੱਸ਼ਟ ਦੇਖ ਸਕਦੇ ਹਾਂ। ਅਸੀਂ ਉਹਨਾਂ ਦੇ ਪਰਮੇਸ਼ਰੀ ਤੱਤ ਨੂੰ ਆਮ ਪ੍ਰਕਾਸ਼ਨ ਵਿੱਚ ਦੇਖਦੇ ਹਾਂ। “ਸਪੱਸ਼ਟ” ਦਾ ਅਰਥ ਇਹ ਹੈ ਕਿ ਇਹ ਬਿਨਾਂ ਕਿਸੇ ਸ਼ੱਕ ਦੇ ਹੈ। ਰਚਨਾ ਸਾਨੂੰ ਪਰਮੇਸ਼ਰ ਦਾ ਪਿਆਰ ਨਹੀਂ ਦਿਖਾਉਂਦੀ ਹੈ, ਪਰ ਇਹ ਉਹਨਾਂ ਦੀ ਸ਼ਕਤੀ ਅਤੇ ਕ੍ਰਮਬੱਧਤਾ ਨੂੰ ਜ਼ਰੂਰ ਦਿਖਾਉਂਦੀ ਹੈ।

ਰਚੀਆਂ ਹੋਈਆਂ ਚੀਜ਼ਾਂ ਵਿੱਚ ਅਨੁਭਵ ਕੀਤੇ ਜਾ ਸਕਦੇ ਹਨ,

ਅਸੀਂ ਰਚਨਾ ਰਾਹੀਂ ਪਰਮੇਸ਼ਰ ਦੇ ਕੁਝ ਗੁਣਾਂ ਨੂੰ ਸਮਝ ਸਕਦੇ ਹਨ, ਰਚਨਾ ਸਾਡੇ ਗਿਆਨ ਦਾ ਸਰੋਤ ਹੈ। ਪਰ ਇਹ ਸਮਝ ਸੀਮਿਤ ਹੈ ਕਿਉਂਕਿ ਇਹ ਸ਼ੁਭ-ਸਮਾਚਾਰ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੰਦੀ ਹੈ। ਇਹ ਖ਼ਾਸ ਪ੍ਰਕਾਸ਼ਨ ਨਹੀਂ, ਪਰ ਆਮ ਪ੍ਰਕਾਸ਼ਨ ਹੈ।

“ਸਮਝੇ/ਅਨੁਭਵ ਕੀਤੇ” ਦਾ ਅਰਥ ਇਹ ਹੈ ਕਿ ਇਹ ਬੁੱਧ ਦੁਆਰਾ ਸਮਝੇ ਜਾਂਦੇ ਹਨ। ਇਹ ਸਮਝ ਸੋਚ-ਵਿਚਾਰ ਦਾ ਨਤੀਜਾ ਹੈ।

ਉਹਨਾਂ ਦੀ ਸਦੀਵੀ ਸਮਰੱਥਾ ਅਤੇ ਉਹਨਾਂ ਦਾ ਪਰਮੇਸ਼ਰੀ ਸੁਭਾਅ

ਅਸੀਂ ਪਰਮੇਸ਼ਰ ਬਾਰੇ ਦੋ ਗੱਲਾਂ ਰਚਨਾ ਰਾਹੀਂ ਜਾਣ ਸਕਦੇ ਹਾਂ: (1) ਉਹਨਾਂ ਦੀ “ਸਦੀਵੀ ਸਮਰੱਥਾ” ਅਤੇ (2) ਉਹਨਾਂ ਦਾ “ਪਰਮੇਸ਼ਰੀ ਸੁਭਾਅ।” ਨਵੇਂ ਨੇਮ ਵਿੱਚ ਸ਼ਬਦ “ਸਦੀਵੀ” ਕੇਵਲ ਇੱਥੇ ਅਤੇ ਯਹੂਦਾਹ 6 ਵਿੱਚ ਆਉਂਦਾ ਹੈ। ਪਰਮੇਸ਼ਰ ਆਪਣੇ ਸਾਰੇ ਗੁਣਾਂ ਸਮੇਤ ਸਦੀਵੀ ਹਨ। ਰਚਨਾ ਸੀਮਿਤ, ਨਾਸ਼ਵਾਨ, ਅਤੇ ਅਨਿਯਮਿਤ ਹੈ। ਪਰ ਪਰਮੇਸ਼ਰ ਸੀਮਿਤ ਨਹੀਂ ਹਨ, ਨਾਸ਼ਵਾਨ ਨਹੀਂ ਹਨ, ਅਤੇ ਅਨਿਯਮਿਤ ਨਹੀਂ ਹਨ।

ਯੂਨਾਨੀ ਸ਼ਬਦ “ਪਰਮੇਸ਼ਰੀ ਸੁਭਾਅ” ਨਵੇਂ ਨੇਮ ਵਿੱਚ ਕੇਵਲ ਇੱਥੇ ਹੀ ਮਿਲਦਾ ਹੈ। ਉਹਨਾਂ ਦਾ ਪਰਮੇਸ਼ਰੀ ਸੁਭਾਅ ਉਹ ਹੈ ਜਿਸ ਨੂੰ ਅਸੀਂ ਪਰਮੇਸ਼ਰ ਕਹਿੰਦੇ ਹਾਂ; ਇਸ ਵਿੱਚ ਉਹਨਾਂ ਦੀ ਸ਼ਖ਼ਸੀਅਤ ਵੀ ਸ਼ਾਮਲ ਹੁੰਦੀ ਹੈ। ਪਰਮੇਸ਼ਰ ਦਾ ਸੁਭਾਅ ਉਹਨਾਂ ਦੇ ਸਾਰੇ ਗੁਣਾਂ ਦਾ ਜੋੜ ਹੈ।

“ਪਰਮੇਸ਼ਰੀ ਸੁਭਾਅ” ਅਤੇ “ਪਰਮੇਸ਼ਰ ਹੋਣ” ਵਿੱਚ ਅੰਤਰ ਹੈ। ਪਰਮੇਸ਼ਰੀ ਸੁਭਾਅ ਦਾ ਅਰਥ ਹੈ ਜੋ ਪਰਮੇਸ਼ਰ ਨਾਲ ਸੰਬੰਧਿਤ ਹੈ। ਪਰਮੇਸ਼ਰ ਹੋਣ ਦਾ ਅਰਥ ਹੈ ਪਰਮੇਸ਼ਰ ਹੋਣ ਦੀ ਅਵਸਥਾ। ਅਸੀਂ ਰਚਨਾ ਨੂੰ ਦੇਖ ਕੇ ਉਹਨਾਂ ਦੇ ਪਰਮੇਸ਼ਰੀ ਸੁਭਾਅ ਨੂੰ ਜਾਣ ਸਕਦੇ ਹਾਂ। ਪਰ ਜਿਹੜੇ ਲੋਕ ਖ਼ਾਸ ਪ੍ਰਕਾਸ਼ਨ (ਬਾਈਬਲ) ਨੂੰ ਜਾਣਦੇ ਹਨ, ਉਹ ਉਹਨਾਂ ਦੇ ਪਰਮੇਸ਼ਰ ਹੋਣ ਨੂੰ ਜਾਣ ਸਕਦੇ ਹਨ। ਪਰਮੇਸ਼ਰ ਹੋਣਾ ਕਿਸੇ ਇੱਕ ਗੁਣ ਵੱਲ ਇਸ਼ਾਰਾ ਨਹੀਂ ਕਰਦਾ ਹੈ, ਪਰ ਉਹਨਾਂ ਦੇ ਸਾਰੇ ਅਣਦੇਖੇ ਗੁਣਾਂ ਦੇ ਸਾਰ ਵੱਲ ਇਸ਼ਾਰਾ ਕਰਦਾ ਹੈ।

ਰਚਨਾ ਵਿੱਚ ਪਰਮੇਸ਼ਰ ਦਾ ਪ੍ਰਕਾਸ਼ਨ ਕੇਵਲ ਇੱਕ ਸਰਬ-ਪਰਮੇਸ਼ਰਵਾਦ ਨਹੀਂ ਹੈ, ਪਰ ਇਹ ਪਰਮੇਸ਼ਰ ਦਾ ਸੱਚਾ ਪਰਮੇਸ਼ਰੀ ਸੁਭਾਅ ਹੈ। 

ਇਸ ਲਈ ਉਹਨਾਂ ਕੋਲ ਕੋਈ ਬਹਾਨਾ ਨਹੀਂ

ਲੋਕ ਰਚਨਾ ਵਿੱਚ ਪਰਮੇਸ਼ਰ ਨੂੰ ਇੰਨਾ ਸਪੱਸ਼ਟ ਦੇਖ ਸਕਦੇ ਹਨ ਕਿ ਉਸ ਨੂੰ ਨਜ਼ਰਅੰਦਾਜ਼ ਕਰਨਾ ਬਚਾਅਯੋਗ ਨਹੀਂ ਹੈ। ਉਹ ਕੁਦਰਤ ਵਿੱਚ ਦਿਖਣ ਪ੍ਰਕਾਸ਼ ਦੇ ਲਈ ਜ਼ਿੰਮੇਵਾਰ ਹਨ। ਲੋਕਾਂ ਦੇ ਕੋਲ ਅਵਿਸ਼ਵਾਸ ਦਾ ਕੋਈ ਬਚਾਅ ਨਹੀਂ ਹੈ। 

“ਕੋਈ ਬਹਾਨਾ ਨਹੀਂ” ਦੇ ਲਈ ਯੂਨਾਨੀ ਸ਼ਬਦ ਕਾਨੂੰਨੀ ਦੋਸ਼ ਨੂੰ ਦਰਸਾਉਂਦਾ ਹੈ। ਕਿਸੇ ਕੋਲ ਵੀ ਪਰਮੇਸ਼ਰ ਦੇ ਨਿਆਂ ਦੇ ਵਿਰੁੱਧ ਕੋਈ ਬਚਾਅ ਨਹੀਂ ਹੈ। ਰਚਨਾ ਨੂੰ ਦੇਖਣ ਤੋਂ ਬਾਅਦ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉਹ ਪਰਮੇਸ਼ਰ ਦੇ ਸਿਰਜਣਹਾਰ ਹੋਣ ਤੋਂ ਅਤੇ ਉਹਨਾਂ ਦੇ ਗੁਣਾਂ ਤੋਂ ਅਣਜਾਣ ਸੀ। ਉਹਨਾਂ ਕੋਲ ਪਰਮੇਸ਼ਰ ਵਿਰੁੱਧ ਕੋਈ ਵੀ ਦਲੀਲ ਨਹੀਂ ਹੈ। ਇਹ “ਕੋਈ ਬਹਾਨਾ ਨਹੀਂ” ਨਾਲੋਂ ਵੀ ਵੱਧ ਮਜ਼ਬੂਤ ਹੈ। ਮੁੱਖ ਗੱਲ ਇਹ ਹੈ ਕਿ ਲੋਕਾਂ ਕੋਲ ਸਿਰਜਣਹਾਰ ਪਰਮੇਸ਼ਰ ਨੂੰ ਰੱਦ ਕਰਨ ਦੇ ਲਈ ਕੋਈ ਕਾਨੂੰਨੀ ਬਚਾਅ ਨਹੀਂ ਹੈ। ਸਾਰੇ ਸਮਿਆਂ ਦੇ ਸਾਰੇ ਲੋਕ ਨਾਸਤਿਕਤਾ ਅਤੇ ਅਗਿਆਨਤਾਵਾਦ ਦੇ ਲਈ ਆਪਣੀਆਂ ਦਲੀਲਾਂ ਵਿੱਚ ਬਚਾਅ ਤੋਂ ਬਿਨਾਂ ਹਨ। 

ਸਿਧਾਂਤ:

ਸਾਰੇ ਲੋਕ, ਨਾ ਸਿਰਫ਼ ਉਹ ਜੋ ਬਾਈਬਲ ਨੂੰ ਜਾਣਦੇ ਹਨ, ਪਰਮੇਸ਼ਰ ਦੇ ਸਾਹਮਣੇ ਜ਼ਿੰਮੇਵਾਰ ਹਨ।

ਲਾਗੂ ਕਰਨਾ:

ਸਾਰੇ ਲੋਕਾਂ ਕੋਲ ਕੁਦਰਤ ਵਿੱਚ ਪ੍ਰਕਾਸ਼ਨ ਹੈ। ਹਰ ਪ੍ਰਭਾਵ ਦੇ ਲਈ ਕੋਈ ਕਾਰਨ ਹੋਣਾ ਜ਼ਰੂਰੀ ਹੈ। ਸਾਨੂੰ ਨਤੀਜਾ ਕੱਢਣਾ ਪੈਂਦਾ ਹੈ ਕਿ ਬ੍ਰਹਿਮੰਡ ਦੇ ਮਹਾਨ ਪ੍ਰਭਾਵ ਦੇ ਲਈ ਇਸ ਦਾ ਇੱਕ ਸਿਰਜਣਹਾਰ ਹੋਣਾ ਲਾਜ਼ਮੀ ਹੈ ਜੋ ਕਿ ਸਦੀਵੀ ਸਮਰੱਥਾ ਅਤੇ ਪਰਮੇਸ਼ਰੀ ਗੁਣਾਂ ਵਾਲਾ ਹੋਵੇ। ਅਸੀਂ ਦੁਨੀਆ ਦੇ ਰਾਹੀਂ ਪਰਮੇਸ਼ਰ ਨੂੰ ਖੋਜ ਸਕਦੇ ਹਾਂ; ਅਸੀਂ ਰਚਨਾ ਵਿੱਚ ਉਹਨਾਂ ਦੀ ਸਮਰੱਥਾ ਅਤੇ ਮਹਿਮਾ ਨੂੰ ਦੇਖ ਸਕਦੇ ਹਾਂ। ਇਸ ਲਈ ਪਰਮੇਸ਼ਰ ਕੋਲ ਅਧਿਕਾਰ ਹੈ ਕਿ ਉਹ ਉਹਨਾਂ ਉੱਤੇ ਆਪਣਾ ਕ੍ਰੋਧ ਲਿਆਉਣ ਜੋ ਪ੍ਰਕਾਸ਼ਨ ਦੇ ਲਈ ਜ਼ਿੰਮੇਵਾਰ ਹਨ। 

 

ਜ਼ਬੂਰ 19:1-6 1 ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। 2 ਦਿਨ, ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ, ਰਾਤ ਨੂੰ ਗਿਆਨ ਦੱਸਦੀ ਹੈ। 3 ਉਨ੍ਹਾਂ ਦੀ ਨਾ ਕੋਈ ਬੋਲੀ ਨਾ ਕੋਈ ਸ਼ਬਦ ਹਨ, ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ। 4 ਸਾਰੀ ਧਰਤੀ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ। ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਬਣਾਇਆ ਹੈ, 5 ਜਿਹੜਾ ਲਾੜੇ ਵਾਂਗੂੰ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ, ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। 6 ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੱਕ ਹੈ, ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ।
 
ਪੱਛਮੀ ਸੋਚ ਪਰਮੇਸ਼ਰ, ਜੀਵਨ ਦੇ ਉਦੇਸ਼, ਅਰਥ ਅਤੇ ਕੀਮਤ ਨੂੰ “ਅਸਲੀ” ਦੁਨੀਆ ਤੋਂ ਕੱਢ ਦਿੰਦੀ ਹੈ। ਪਰ ਜਦੋਂ ਅਸੀਂ ਰਚਨਾ ਵੱਲ ਦੇਖਦੇ ਹਾਂ ਤਾਂ ਸਾਡੇ ਕੋਲ ਕੋਈ ਬਹਾਨਾ ਨਹੀਂ ਹੈ। ਹਰ ਇੱਕ ਪ੍ਰਭਾਵ ਦੇ ਲਈ ਉਸ ਤੋਂ ਇੱਕ ਵੱਡਾ ਕਾਰਨ ਹੋਣਾ ਲਾਜ਼ਮੀ ਹੈ।
Share