19 ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਰ ਦੇ ਬਾਰੇ ਜਾਣ ਸਕਦੇ ਹਨ, ਉਹ ਉਹਨਾਂ ਦੇ ਸਾਹਮਣੇ ਸਾਫ਼ ਪ੍ਰਗਟ ਹੈ ਕਿਉਂਕਿ ਪਰਮੇਸ਼ਰ ਨੇ ਆਪ ਇਸ ਨੂੰ ਉਹਨਾਂ ਉੱਤੇ ਪ੍ਰਗਟ ਕੀਤਾ ਹੈ।
ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਰ ਦੇ ਬਾਰੇ ਜਾਣ ਸਕਦੇ ਹਨ
ਆਇਤਾਂ 19 ਅਤੇ 20 ਉਸ ਗੱਲ ਨੂੰ ਦਰਸਾਉਂਦੀਆਂ ਹਨ ਜਿਸ ਨੂੰ “ਆਮ ਪ੍ਰਕਾਸ਼ਨ” ਕਿਹਾ ਜਾਂਦਾ ਹੈ; ਅਸੀਂ ਸਿਰਜੀ ਹੋਈ ਦੁਨੀਆ/ਸ੍ਰਿਸ਼ਟੀ ਵਿੱਚ ਅਧਿਆਤਮਿਕਤਾ ਦੇ ਗਿਆਨ ਨੂੰ ਦੇਖ ਸਕਦੇ ਹਾਂ। ਇਹ ਜਾਗਰੂਕਤਾ ਹਰ ਇੱਕ ਦੇ ਲਈ ਹੈ —ਮਸੀਹੀ ਅਤੇ ਗ਼ੈਰ-ਮਸੀਹੀ ਦੋਵਾਂ ਦੇ ਲਈ—ਭਾਵੇਂ ਉਹ ਪਰਮੇਸ਼ਰ ਦੇ ਵਚਨ ਤੋਂ ਬਿਨਾਂ ਹੀ ਕਿਉਂ ਨਾ ਹੋਣ। ਪਰਮੇਸ਼ਰ ਉਹਨਾਂ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਜੋ ਉਹਨਾਂ ਦੇ ਆਮ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ।
ਉਹ ਉਹਨਾਂ ਦੇ ਸਾਹਮਣੇ ਸਾਫ਼ ਪ੍ਰਗਟ ਹੈ,
ਪਰਮੇਸ਼ਰ ਬਾਰੇ ਗਿਆਨ “ਉਹਨਾਂ ਦੇ ਸਾਹਮਣੇ ਪ੍ਰਗਟ ਹੈ।” “ਪ੍ਰਗਟ” ਦਾ ਅਰਥ ਸਾਫ਼, ਸਪੱਸ਼ਟ ਹੈ। ਸਾਰੀ ਸ੍ਰਿਸ਼ਟੀ ਪਰਮੇਸ਼ਰ ਬਾਰੇ ਕੁਝ ਗਿਆਨ ਸਾਫ਼-ਸਾਫ਼ ਪ੍ਰਗਟ ਕਰਦੀ ਹੈ। ਪਰਮੇਸ਼ਰ ਦੇ ਬਾਰੇ ਆਮ ਪ੍ਰਕਾਸ਼ਨ ਮਨੁੱਖਾਂ ਦੇ ਵਿਚਕਾਰ ਇੱਕ ਆਮ ਗਿਆਨ ਹੈ। ਆਇਤ 20 ਸਮਝਾਏਗੀ ਕਿ ਇਹ ਕਿਵੇਂ ਸੱਚ ਹੈ।
ਵਾਕਾਂਸ਼ “ਉਹਨਾਂ ਸਾਹਮਣੇ” ਦਾ ਇੱਥੇ ਅਰਥ ਹੈ “ਉਹਨਾਂ ਦੇ ਵਿਚਕਾਰ।” ਸ੍ਰਿਸ਼ਟੀ ਵਿੱਚ ਪ੍ਰਕਾਸ਼ਨ ਦਾ ਸੰਦਰਭ ਇਸ ਵਿਆਖਿਆ ਦੇ ਹੱਕ ਵਿੱਚ ਹੈ। ਮਨੁੱਖ ਦੇ ਲਈ ਪਰਮੇਸ਼ਰ ਦਾ ਗਿਆਨ ਸ੍ਰਿਸ਼ਟੀ ਰਾਹੀਂ ਪ੍ਰਗਟ ਹੁੰਦਾ ਹੈ।
ਕਿਉਂਕਿ ਪਰਮੇਸ਼ਰ ਨੇ ਆਪ ਇਸ ਨੂੰ ਉਹਨਾਂ ਉੱਤੇ ਪ੍ਰਗਟ ਕੀਤਾ ਹੈ।
“ਪ੍ਰਗਟ ਕੀਤਾ” ਸ਼ਬਦ ਪ੍ਰਕਾਸ਼ਨ ਦੇ ਲਈ ਵਰਤਿਆ ਗਿਆ ਹੈ। ਇੱਥੇ ਇਹ ਕੁਦਰਤ ਵਿੱਚ ਪਰਮੇਸ਼ਰ ਦਾ ਪ੍ਰਕਾਸ਼ਨ ਹੈ। ਪਰਮੇਸ਼ਰ ਸ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਲੋਕ ਇਸ ਪ੍ਰਕਾਸ਼ਨ ਨੂੰ ਆਪਣੀ ਕੁਦਰਤੀ ਯੋਗਤਾ ਨਾਲ ਨਹੀਂ ਲੈਂਦੇ ਹਨ, ਕਿਉਂਕਿ ਅਸੀਂ ਪਰਮੇਸ਼ਰ ਨੂੰ ਸਿਰਫ਼ ਉਹਨਾਂ ਦੁਆਰਾ ਚੁਣੇ ਹੋਏ ਤਰੀਕੇ ਨਾਲ ਹੀ ਜਾਣਦੇ ਹਾਂ; ਇਹ ਉਹਨਾਂ ਦੀ ਹੀ ਪਹਿਲ ਹੈ। ਅਸੀਂ ਉਹਨਾਂ ਦੀ “ਸਮਰੱਥਾ ਅਤੇ ਪਰਮੇਸ਼ਰੀ ਸੁਭਾਅ” ਬਾਰੇ ਕੁਝ ਜਾਣ ਸਕਦੇ ਹਾਂ (ਆਇਤ 20)। ਮਨੁੱਖ ਆਪਣੀ ਯੋਗਤਾ ਨਾਲ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ ਹੈ।
ਸਿਧਾਂਤ:
ਲੋਕ ਆਮ ਪ੍ਰਕਾਸ਼ਨ ਦੇ ਪ੍ਰਤੀ ਜ਼ਿੰਮੇਵਾਰ ਹਨ।
ਲਾਗੂ ਕਰਨਾ:
ਬਹੁਤ ਸਾਰੇ ਲੋਕਾਂ ਨੇ ਕਦੇ ਸ਼ੁਭ-ਸਮਾਚਾਰ ਨਹੀਂ ਸੁਣਿਆ ਹੈ, ਅਤੇ ਕੁਝ ਲੋਕਾਂ ਨੇ ਕਦੇ ਪ੍ਰਭੂ ਯਿਸੂ ਦਾ ਨਾਮ ਵੀ ਨਹੀਂ ਸੁਣਿਆ ਹੈ। ਉਹਨਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਉਸ ਪ੍ਰਕਾਸ਼ਨ ਦਾ ਜਵਾਬ ਦੇਣ ਜੋ ਉਹਨਾਂ ਦੇ ਕੋਲ ਹੈ। ਉਹਨਾਂ ਕੋਲ ਜਿਹੜਾ ਪ੍ਰਕਾਸ਼ਨ ਹੈ, ਉਹ ਸ੍ਰਿਸ਼ਟੀ ਵਿੱਚ ਪਰਮੇਸ਼ਰ ਦਾ ਕੰਮ ਹੈ। ਇਹ ਇੱਕ ਵਿਅਕਤੀ ਨੂੰ ਮਸੀਹੀ ਬਣਾਉਣ ਦੇ ਲਈ ਕਾਫ਼ੀ ਨਹੀਂ ਹੈ, ਪਿਆਰ ਇਹ ਪਰਮੇਸ਼ਰ ਵੱਲ ਸਕਾਰਾਤਮਕ ਰੁਝਾਨ ਨੂੰ ਦਿਖਾਉਂਦਾ ਹੈ। ਜਦੋਂ ਉਹ ਆਪਣੇ ਮਨ ਵਿੱਚ ਪਰਮੇਸ਼ਰ ਵੱਲ ਸਕਾਰਾਤਮਕ ਰੁਝਾਨ ਰੱਖਦੇ ਹਨ, ਤਾਂ ਪਰਮੇਸ਼ਰ ਮਿਸ਼ਨਰੀਆਂ ਨੂੰ ਉਹਨਾਂ ਕੋਲ ਇੱਕ ਖ਼ਾਸ ਪ੍ਰਕਾਸ਼ਨ ਦੇ ਨਾਲ ਭੇਜਦੇ ਹਨ, ਕਿਉਂਕਿ “ਅਤੇ ਉਹ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ?” (ਰੋਮੀਆਂ 10:14)। ਇਸ ਲਈ, ਜੇਕਰ ਉਹ ਸ੍ਰਿਸ਼ਟੀ ਵਿੱਚ ਪ੍ਰਗਟ ਕੀਤੇ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ (ਆਇਤ 20), ਤਾਂ ਉਹ ਬਿਨਾਂ ਕਿਸੇ ਬਹਾਨੇ ਦੇ ਦੋਸ਼ੀ ਹਨ।
