Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

17 ਸ਼ੁਭ ਸਮਾਚਾਰ ਦੁਆਰਾ ਹੀ ਪਰਮੇਸ਼ਰ ਦਾ ਪਾਪੀ ਨੂੰ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ ਜਿਹੜਾ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਦਾ ਹੈ, ਉਹ ਜਿਊਂਦਾ ਰਹੇਗਾ।”

ਜਿਹੜਾ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ

ਇਹ ਵਾਕਾਂਸ਼ ਸ਼ਾਬਦਿਕ ਤੌਰ ਤੇ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ – ਵਿਸ਼ਵਾਸ ਵਿੱਚੋਂ ਵਿਸ਼ਵਾਸ ਵੱਲ। ਵਿਸ਼ਵਾਸ ਆਧਾਰ ਅਤੇ ਉਦੇਸ਼ ਦੋਵੇਂ ਹੈ। ਮਸੀਹੀ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਵਿਸ਼ਵਾਸ ਉੱਤੇ ਟਿਕਿਆ ਹੋਇਆ ਹੈ; ਇਹ ਸ਼ੁਰੂ ਤੋਂ ਅਖੀਰ ਤੱਕ ਵਿਸ਼ਵਾਸ ਦੁਆਰਾ ਹੈ। ਅਸੀਂ ਮੁਕਤੀ ਦੇ ਲਈ ਪੂਰੀ ਤਰ੍ਹਾਂ ਪਰਮੇਸ਼ਰ ਦੀ ਸਮਰੱਥਾ ਉੱਤੇ ਨਿਰਭਰ ਕਰਦੇ ਹਾਂ। ਅਸੀਂ ਪਰਮੇਸ਼ਰ ਦੀ ਧਾਰਮਿਕਤਾ ਸਿਰਫ਼ ਵਿਸ਼ਵਾਸ ਦੁਆਰਾ ਹੀ ਪ੍ਰਾਪਤ ਕਰਦੇ ਹਾਂ। ਇਹ ਵਿਸ਼ਵਾਸ ਦੀ ਪ੍ਰਮੁੱਖਤਾ ਹੈ।

ਪਰਮੇਸ਼ਰ ਦੀ ਧਾਰਮਿਕਤਾ ਦਾ ਸਰੋਤ ਵਿਸ਼ਵਾਸ ਹੈ। ਵਿਸ਼ਵਾਸ ਉਹ ਆਧਾਰ ਹੈ ਜਿਸ ਨਾਲ ਅਸੀਂ ਉਸ ਧਾਰਮਿਕਤਾ ਨੂੰ ਪ੍ਰਾਪਤ ਕਰਦੇ ਹਾਂ। ਪਰਮੇਸ਼ਰ ਦੀ ਧਾਰਮਿਕਤਾ ਨੂੰ ਸਵੀਕਾਰ ਕਰਨ ਵਿੱਚ ਨਿਮਰਤਾ ਹੈ ਕਿਉਂਕਿ ਅਸੀਂ ਸਾਨੂੰ ਇਸ ਪ੍ਰਾਪਤ ਕਰਨ ਦੇ ਲਈ ਕਿਸੇ ਹੋਰ ਉੱਤੇ ਭਰੋਸਾ ਕਰਨਾ ਪੈਂਦਾ ਹੈ।

“ਵਿਸ਼ਵਾਸ ਉੱਤੇ” ਵਾਕਾਂਸ਼ ਇੱਕ ਵਿਸ਼ਵਾਸੀ ਦੇ ਵਿਸ਼ਵਾਸ ਦੇ ਕੰਮ ਨੂੰ ਦਰਸਾਉਂਦਾ ਹੈ, ਨਾ ਕਿ ਉਸ ਦੇ ਭਲੇ ਕੰਮਾਂ ਨੂੰ। ਪਰਮੇਸ਼ਰ ਆਪਣੀ ਧਾਰਮਿਕਤਾ ਇਸ ਆਧਾਰ ਉੱਤੇ ਦਿੰਦੇ ਹਾਂ ਕਿ ਇੱਕ ਵਿਅਕਤੀ ਉਹਨਾਂ ਦੀ ਮੁਕਤੀ ਦੇਣ ਦੀ ਪ੍ਰਬੰਧਤਾ ਉੱਤੇ ਭਰੋਸਾ/ਵਿਸ਼ਵਾਸ ਕਰਦਾ ਹੈ। ਸ਼ੁਭ-ਸਮਾਚਾਰ ਵਿਸ਼ਵਾਸ ਨੂੰ ਜਗਾਉਂਦਾ ਅਤੇ ਵਿਸ਼ਵਾਸ ਨੂੰ ਪੈਦਾ ਕਰਦਾ ਹੈ। ਮੁਕਤੀ ਦੇ ਸਮੇਂ, ਪਰਮੇਸ਼ਰ ਸਾਨੂੰ ਆਪਣੀ ਧਾਰਮਿਕਤਾ ਦੀ ਸਥਿਤੀ ਦਿੰਦੇ ਹਨ; ਆਤਮਿਕ ਪਰਿਪੱਕਤਾ ਦੇ ਸਮੇਂ, ਅਸੀਂ ਵਚਨ ਦੇ ਸਿਧਾਂਤਾਂ ਨੂੰ ਜੀਵਨ ਵਿੱਚ ਲਾਗੂ ਕਰਕੇ ਪਰਮੇਸ਼ਰ ਦੀ ਖਰਿਆਈ ਦਾ ਅਨੁਭਵ ਕਰਦੇ ਹਾਂ।

ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ

ਪੌਲੁਸ ਆਪਣੀ ਗੱਲ ਨੂੰ ਹਬੱਕੂਕ 2:4 ਦੇ ਹਵਾਲੇ ਨਾਲ ਮਜ਼ਬੂਤ ਕਰਦਾ ਹੈ। ਉਸ ਦੇ ਇਸ ਤਰ੍ਹਾਂ ਦੇ ਹਵਾਲੇ ਦਰਸਾਉਂਦੇ ਹਨ ਕਿ ਉਸ ਕੋਲ ਪੁਰਾਣੇ ਨੇਮ ਦਾ ਡੂੰਘਾ ਗਿਆਨ ਸੀ। ਨਵੇਂ ਨੇਮ ਵਿੱਚ ਇਸ ਆਇਤ ਨੂੰ ਤਿੰਨ ਵਾਰ ਵਰਤਿਆ ਗਿਆ ਹੈ: ਹੋਰ ਵਚਨ ਹਨ: ਗਲਾਤੀਆਂ 3:11; ਇਬਰਾਨੀਆਂ 10:38। ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਣਾ ਨਵੇਂ ਨੇਮ ਦਾ ਕੋਈ ਨਵਾਂ ਵਿਚਾਰ ਨਹੀਂ ਹੈ।

“ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਦਾ ਹੈ, ਉਹ ਜਿਊਂਦਾ ਰਹੇਗਾ”

ਜੇਕਰ ਅਸੀਂ ਪਰਮੇਸ਼ਰ ਦੇ ਸੰਦੇਸ਼ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਉਹ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰਦੇ ਹਨ। ਇਹ ਮਨੁੱਖੀ ਯਤਨਾਂ ਨਾਲ ਪ੍ਰਾਪਤ ਨਹੀਂ ਹੁੰਦੀ ਹੈ।

ਹਬੱਕੂਕ ਨੇ ਉਸ ਭਰੋਸੇਯੋਗਤਾ ਨਾਲ ਸੰਬੰਧਿਤ ਕੀਤਾ ਜੋ ਅਸੀਂ ਭਵਿੱਖਬਾਣੀ ਦੇ ਵਚਨ ਨੂੰ ਦੇਦੇ ਹਾਂ। ਜੇਕਰ ਮਨੁੱਖ ਪਰਮੇਸ਼ਰ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ ਤਾਂ ਉਸ ਦਾ ਸਾਧਨ ਵਿਸ਼ਵਾਸ ਹੀ ਹੈ; ਇਹ ਪ੍ਰਕਾਸ਼ਨ ਦੁਆਰਾ ਦਿੱਤੇ ਗਏ ਸ਼ੁਭ-ਸਮਾਚਾਰ ਵਿੱਚ ਵਿਸ਼ਵਾਸ ਕਰਨਾ ਹੈ।

ਸਿਧਾਂਤ:

ਨਵੇਂ ਨੇਮ ਦਾ ਇੱਕ ਬੁਨਿਆਦੀ ਨਿਯਮ ਇਹ ਹੈ ਕਿ ਧਰਮੀ ਮਨੁੱਖ ਵਿਸ਼ਵਾਸ ਨਾਲ ਜਿਊਂਦਾ ਰਹੇਗਾ।

ਲਾਗੂ ਕਰਨਾ:

ਪਰਮੇਸ਼ਰ ਸਾਨੂੰ ਆਪਣੇ ਸਾਹਮਣੇ ਧਰਮੀ ਠਹਿਰਾਉਣ ਦੀ ਸਥਿਤੀ ਸਿਰਫ਼ ਵਿਸ਼ਵਾਸ ਦੁਆਰਾ ਹੀ ਦਿੰਦੇ ਹਨ। ਸ਼ੁਭ-ਸਮਾਚਾਰ ਜਿਹੜੀ ਧਾਰਮਿਕਤਾ ਇੱਕ ਪਾਪੀ ਵਿਅਕਤੀ ਨੂੰ ਪੇਸ਼ ਕਰਦਾ ਹੈ, ਉਹ ਪਰਮੇਸ਼ਰ ਦੀ ਆਪਣੀ ਧਾਰਮਿਕਤਾ ਹੈ। ਮਨੁੱਖ ਜਾਂ ਤਾਂ ਆਪਣੀ ਧਾਰਮਿਕਤਾ ਵਿੱਚ ਖੜ੍ਹੇ ਹੋਣਗੇ ਜਾਂ ਪਰਮੇਸ਼ਰ ਦੀ ਧਾਰਮਿਕਤਾ ਵਿੱਚ ਖੜ੍ਹੇ ਹੋਣਗੇ। ਦੋਵਾਂ ਦੇ ਵਿਚਕਾਰ ਦੀ ਕੋਈ ਜਗ੍ਹਾ ਨਹੀਂ ਹੈ।

ਪਰਮੇਸ਼ਰ ਦੇ ਲਈ ਸਾਨੂੰ ਮਸੀਹ ਦੇ ਸਲੀਬ ਉੱਤੇ ਕੀਤੇ ਕੰਮ ਤੋਂ ਬਿਨਾਂ ਸਵੀਕਾਰ ਕਰਨਾ ਅਸੰਭਵ ਹੈ। ਸਲੀਬ ਉਹ ਰਾਹ ਹੈ ਜਿਸ ਰਾਹੀਂ ਪਰਮੇਸ਼ਰ ਆਪਣੀ ਧਾਰਮਿਕਤਾ ਨੂੰ ਸਥਿਰ ਰੱਖਦੇ ਹਨ। ਪਰਮੇਸ਼ਰ ਸਾਨੂੰ ਆਪਣੇ ਸੁਭਾਅ ਦੇ ਮਿਆਰ ਤੋਂ ਬਿਨਾਂ ਪਿਆਰ ਨਹੀਂ ਕਰਦੇ ਹਨ। ਸ਼ੁਭ-ਸਮਾਚਾਰ ਪਰਮੇਸ਼ਰ ਦੇ ਨਿਆਂ ਅਤੇ ਧਾਰਮਿਕਤਾ ਦੇ ਬਿਨਾਂ ਹੀ ਪਰਮੇਸ਼ਰ ਦੇ ਪਿਆਰ ਨੂੰ ਹੀ ਪ੍ਰਗਟ ਨਹੀਂ ਕਰਦਾ ਹੈ। ਪਰਮੇਸ਼ਰ ਆਪਣੇ ਆਪ ਨੂੰ ਸਾਡੇ ਮਿਆਰਾਂ ਅਨੁਸਾਰ ਢਾਲ ਨਹੀਂ ਸਕਦੇ ਹਨ। ਪਰਮੇਸ਼ਰ ਦਾ ਸਾਡੇ ਪ੍ਰਤੀ ਪਿਆਰ ਸਾਡੇ ਉੱਤੇ ਨਿਰਭਰ ਨਹੀਂ ਕਰਦਾ ਹੈ; ਇਹ ਮਸੀਹ ਦੇ ਸਲੀਬ ਉੱਤੇ ਕੀਤੇ ਬਲੀਦਾਨ ਉੱਤੇ ਨਿਰਭਰ ਕਰਦਾ ਹੈ। ਅਸੀਂ ਭਾਵੇਂ ਕਿੰਨੇ ਵੀ ਬੁਰੇ ਪਾਪ ਕਿਉਂ ਨਾ ਕਰ ਲਈਏ, ਪਰ ਸਲੀਬ ਦੇ ਕਾਰਨ ਪਰਮੇਸ਼ਰ ਫਿਰ ਵੀ ਸਾਨੂੰ ਪਿਆਰ ਕਰਦੇ ਹਨ। ਸਲੀਬ ਉਹ ਰਾਹ ਹੈ ਜਿਸ ਰਾਹੀਂ ਪਰਮੇਸ਼ਰ ਸਾਡੇ ਨਾਲ ਸੰਬੰਧ ਰੱਖਣ ਦੇ ਲਈ ਸੁਤੰਤਰ ਹਨ।

ਸਦੀਪਕ ਕਾਲ ਦੇ ਲਈ ਪਰਮੇਸ਼ਰ ਦੀ ਧਾਰਮਿਕਤਾ ਵਿੱਚ ਖੜ੍ਹੇ ਹੋਣਾ ਅਨੰਤ ਜੀਵਨ ਦਾ ਅਧਿਕਾਰ ਹੈ। ਵਿਸ਼ਵਾਸੀ ਨਾ ਸਿਰਫ਼ ਆਪਣੇ ਪਾਪ ਤੋਂ ਮੁਕਤ ਹੈ ਕਿਉਂਕਿ ਪ੍ਰਭੂ ਯਿਸੂ ਨੇ ਉਸ ਦੇ ਪਾਪ ਦਾ ਭੁਗਤਾਨ ਕੀਤਾ ਹੈ, ਬਲਕਿ (ਇੱਕ ਸਕਾਰਾਤਮਕ ਰੂਪ ਵਿੱਚ) ਪਰਮੇਸ਼ਰ ਵਿਸ਼ਵਾਸ ਦੁਆਰਾ ਉਸ ਨੂੰ ਉਨਾ ਹੀ ਧਰਮੀ ਘੋਸ਼ਿਤ ਕਰਦੇ ਹਨ ਜਿੰਨਾ ਪਰਮੇਸ਼ਰ ਆਪ ਧਰਮੀ ਹਨ। ਇਸ ਲਈ, ਸ਼ੁਭ-ਸਮਾਚਾਰ ਜਿਹੜੀ ਧਾਰਮਿਕਤਾ ਇੱਕ ਪਾਪੀ ਨੂੰ ਪੇਸ਼ ਕਰਦਾ ਹੈ, ਉਹ ਪਰਮੇਸ਼ਰ ਦੀ ਆਪਣੀ ਧਾਰਮਿਕਤਾ ਹੈ ਜਿਸ ਰਾਹੀਂ ਇੱਕ ਵਿਸ਼ਵਾਸੀ ਸਦੀਪਕ ਕਾਲ ਤੱਕ ਉਹਨਾਂ ਨਾਲ ਸੰਬੰਧ ਵਿੱਚ ਰਹੇਗਾ। ਇਹ ਸਾਰਾ ਕੁਝ ਕੰਮਾਂ ਦੇ ਨਾਲ ਨਹੀਂ, ਪਰ ਕਿਰਪਾ ਦੁਆਰਾ ਵਿਸ਼ਵਾਸ ਨਾਲ ਹੁੰਦਾ ਹੈ।

Share