17 ਸ਼ੁਭ ਸਮਾਚਾਰ ਦੁਆਰਾ ਹੀ ਪਰਮੇਸ਼ਰ ਦਾ ਪਾਪੀ ਨੂੰ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ ਜਿਹੜਾ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਦਾ ਹੈ, ਉਹ ਜਿਊਂਦਾ ਰਹੇਗਾ।”
ਕਿਉਂਕਿ
ਪੌਲੁਸ ਨੇ ਹੁਣ ਆਇਤ 16 ਦਾ ਆਧਾਰ ਸਮਝਾਇਆ ਕਿ ਸ਼ੁਭ-ਸਮਾਚਾਰ ਦੇ ਸੰਦੇਸ਼ ਵਿੱਚ ਪਰਮੇਸ਼ਰ ਦੀ ਸ਼ਕਤੀ ਹੁੰਦੀ ਹੈ। ਸ਼ੁਭ-ਸਮਾਚਾਰ ਉਹ ਸੰਦੇਸ਼ ਹੈ ਜੋ ਸਵਰਗ ਤੋਂ ਆਇਆ ਅਤੇ ਪਰਮੇਸ਼ਰ ਦਾ ਪ੍ਰਕਾਸ਼ਨ ਹੈ।
ਇਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਦਾ ਰਾਹ
ਸ਼ਬਦ “ਧਾਰਮਿਕਤਾ” ਰੋਮੀਆਂ ਦੀ ਪੁਸਤਕ ਦਾ ਮੁੱਖ ਵਿਸ਼ਾ ਹੈ, ਖ਼ਾਸ ਕਰਕੇ ਵਾਕਾਂਸ਼ “ਪਰਮੇਸ਼ਰ ਦੀ ਧਾਰਮਿਕਤਾ”।
ਯੂਨਾਨੀ ਭਾਸ਼ਾ ਵਿੱਚ “ਧਾਰਮਿਕਤਾ” ਅਤੇ “ਧਰਮੀ ਠਹਿਰਾਉਣਾ” ਦੋਵੇਂ ਸ਼ਬਦ ਇੱਕੋ ਹੀ ਸ਼ਬਦ “ਸਹੀ” ਤੋਂ ਆਉਂਦੇ ਹਨ। ਪੌਲੁਸ ਨੇ ਰੋਮੀਆਂ ਦੀ ਪੁਸਤਕ ਵਿੱਚ “ਧਰਮੀ ਠਹਿਰਾਉਣਾ” ਵਾਲੇ ਕਿਰਿਆ-ਸ਼ਬਦ ਨੂੰ 15 ਵਾਰ ਵਰਤਿਆ ਹੈ। “ਧਰਮੀ ਠਹਿਰਾਉਣਾ” ਦਾ ਅਰਥ ਹੈ ਕਿਸੇ ਵਿਅਕਤੀ ਨੂੰ ਕਾਨੂੰਨੀ ਤੌਰ ਤੇ ਸਹੀ ਘੋਸ਼ਿਤ ਕਰਨਾ। ਯੂਨਾਨੀ ਵਿਦਵਾਨ ਕ੍ਰੇਮਰ ਨੇ “ਧਾਰਮਿਕਤਾ” ਸ਼ਬਦ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ: “ਜੋ ਸਹੀ ਹੈ, ਜੋ ਸਹੀ ਦੇ ਅਨੁਸਾਰ ਹੈ।” ਉਸ ਨੇ ਕਿਹਾ ਕਿ “ਧਾਰਮਿਕਤਾ” ਦਾ ਭਾਵ “ਇੱਕ ਅਜਿਹੀ ਅਵਸਥਾ ਜਾਂ ਸਥਿਤੀ ਹੈ ਜੋ ਵਿਧੀ ਦੇ ਅਨੁਸਾਰ ਹੈ।” ਇਸ ਦਾ ਅਰਥ ਇਹ ਹੈ ਕਿ ਇੱਕ ਅਜਿਹਾ ਮਾਪਦੰਡ ਹੈ ਜੋ ਕਿਸੇ ਵੀ ਵਿਹਾਰਕ ਜਾਂ ਉਪਯੋਗਤਾਵਾਦ ਤੋਂ ਉੱਪਰ ਹੈ। ਪਰਮੇਸ਼ਰ ਆਪਣੇ ਚਰਿੱਤਰ ਦੇ ਮਾਪਦੰਡਾਂ ਨੂੰ ਹਾਲਾਤਾਂ ਦੇ ਅਨੁਸਾਰ ਨਹੀਂ ਬਦਲਦੇ ਹਨ। ਇਸ ਲਈ ਪੌਲੁਸ ਨੇ “ਧਾਰਮਿਕਤਾ” ਦੇ ਨਾਲ “ਪਰਮੇਸ਼ਰ ਦੀ” ਨੂੰ ਜੋੜਿਆ (ਰੋਮੀਆਂ 1:17; 3:21)।
ਇੱਥੇ ਉਸ ਧਾਰਮਿਕਤਾ ਦੀ ਗੱਲ ਹੋ ਰਹੀ ਹੈ ਜੋ ਪਰਮੇਸ਼ਰ ਦੀ ਆਪਣੀ ਧਾਰਮਿਕਤਾ ਹੈ। ਇਹ ਉਹਨਾਂ ਦਾ ਕੋਈ ਸਮਾਜਿਕ ਗੁਣ ਨਹੀਂ ਹੈ। ਪਰਮੇਸ਼ਰ ਮਨੁੱਖ ਦੇ ਲਈ ਅੰਤਿਮ ਮਾਪਦੰਡ ਹਨ। ਪਰਮੇਸ਼ਰ ਹਮੇਸ਼ਾ ਮਨੁੱਖ ਦੇ ਨਾਲ ਮਨੁੱਖ ਦੀ ਧਾਰਮਿਕਤਾ ਦੇ ਆਧਾਰ ਤੇ ਨਹੀਂ, ਬਲਕਿ ਆਪਣੀ ਧਾਰਮਿਕਤਾ ਦੇ ਆਧਾਰ ਤੇ ਵਿਵਹਾਰ ਕਰਦੇ ਹਨ।
ਸ਼ਬਦ “ਪਰਮੇਸ਼ਰ ਦੀ” ਉਸ ਧਾਰਮਿਕਤਾ ਨੂੰ ਦਰਸਾਉਂਦਾ ਹੈ ਜੋ ਪਰਮੇਸ਼ਰ ਆਪ ਦਿੰਦੇ ਹਨ। ਇਸ ਦੀ ਸ਼ੁਰੂਆਤ ਮਨੁੱਖ ਵਿੱਚ ਨਹੀਂ ਹੁੰਦੀ ਹੈ। ਪਰਮੇਸ਼ਰ ਇੱਕ ਵਿਸ਼ਵਾਸੀ ਦੇ ਯਿਸੂ ਮਸੀਹ ਦੇ ਕੰਮ ਉੱਤੇ ਵਿਸ਼ਵਾਸ ਕਰਨ ਦੁਆਰਾ ਆਪਣੀ ਧਾਰਮਿਕਤਾ ਉਸ ਦੇ ਖਾਤੇ ਵਿੱਚ ਜੋੜਦੇ ਹਨ। ਪਰਮੇਸ਼ਰ ਖਰਿਆਈ ਦਾ ਮਿਆਰ ਹਨ। ਉਹਨਾਂ ਦੀ ਖਰਿਆਈ ਮਨੁੱਖੀ ਧਾਰਮਿਕਤਾ ਤੋਂ ਵੱਖ ਹੈ। ਸਾਡੀ ਧਾਰਮਿਕਤਾ ਅਤੇ ਪਰਮੇਸ਼ਰ ਦੀ ਧਾਰਮਿਕਤਾ ਦੋ ਵੱਖ-ਵੱਖ ਚੀਜ਼ਾਂ ਹਨ।
ਪਰਮੇਸ਼ਰ ਦੀ ਧਾਰਮਿਕਤਾ ਉਹਨਾਂ ਦੇ ਫੈਸਲਿਆਂ ਉੱਤੇ ਅਸਰ ਪਾਉਂਦੀ ਹੈ। ਉਹਨਾਂ ਦੀ ਧਾਰਮਿਕਤਾ ਸੰਪੂਰਨ ਹੈ, ਇਸ ਲਈ ਜੋ ਕੋਈ ਵੀ ਉਹਨਾਂ ਨਾਲ ਸੰਬੰਧ ਰੱਖਣਾ ਚਾਹੁੰਦਾ ਹੈ, ਉਸ ਨੂੰ ਇਹ ਸੰਪੂਰਨਤਾ ਦੇ ਆਧਾਰ ਤੇ ਰੱਖਣਾ ਪਵੇਗਾ। ਸਾਡੇ ਵਿੱਚ ਆਪਣੀ ਕੋਈ ਸੰਪੂਰਨ ਧਾਰਮਿਕਤਾ ਨਹੀਂ ਹੈ; ਪਰਮੇਸ਼ਰ ਨੂੰ ਹੀ ਸਾਨੂੰ ਆਪਣੀ ਧਾਰਮਿਕਤਾ ਦੇਣੀ ਪੈਂਦੀ ਹੈ। ਪਰਮੇਸ਼ਰ ਹਮੇਸ਼ਾ ਆਪਣੇ ਨਿਆਂ ਨੂੰ ਆਪਣੀ ਧਾਰਮਿਕਤਾ ਦੇ ਆਧਾਰ ਤੇ ਰੱਖਦੇ ਹਨ।
ਪ੍ਰਗਟ ਕੀਤਾ ਗਿਆ
ਅਸੀਂ ਪਰਮੇਸ਼ਰ ਦੀ ਧਾਰਮਿਕਤਾ ਨੂੰ ਪ੍ਰਕਾਸ਼ਨ ਦੁਆਰਾ ਹੀ ਸਮਝਦੇ ਹਾਂ; ਅਸੀਂ ਇਸ ਨੂੰ ਕੁਦਰਤੀ ਸਮਝ ਨਾਲ ਨਹੀਂ ਸਮਝ ਸਕਦੇ ਹਾਂ। ਅਸੀਂ ਇਸ ਨੂੰ ਸਿਰਫ਼ ਉਦੋਂ ਹੀ ਜਾਣ ਸਕਦੇ ਹਾਂ ਜਦੋਂ ਪਰਮੇਸ਼ਰ ਇਸ ਨੂੰ ਪ੍ਰਗਟ ਕਰਦੇ ਹਨ। ਸ਼ੁਭ-ਸਮਾਚਾਰ ਕੋਈ ਮਨੁੱਖੀ ਦ੍ਰਿਸ਼ਟੀਕੋਣ ਨਹੀਂ ਹੈ, ਬਲਕਿ ਇਹ ਇੱਕ “ਪ੍ਰਕਾਸ਼ਨ” ਹੈ। ਸ਼ਬਦ “ਪ੍ਰਕਾਸ਼ਨ” ਦਾ ਅਰਥ ਹੈ ਲੁਕੇ ਹੋਏ ਨੂੰ ਖੋਲ੍ਹਣਾ, ਜਾਂ ਪਰਦਾ ਉਤਾਰਣਾ। ਜੇਕਰ ਪਰਮੇਸ਼ਰ ਆਪਣੇ ਚਰਿੱਤਰ ਨੂੰ ਪ੍ਰਗਟ ਨਾ ਕਰਦੇ ਤਾਂ ਇਹ ਮਨੁੱਖ ਲਈ ਲੁਕਿਆ ਰਹਿੰਦਾ। ਸ਼ੁਭ-ਸਮਾਚਾਰ ਪਰਮੇਸ਼ਰ ਦੀ ਧਾਰਮਿਕਤਾ ਨੂੰ ਖੋਲ੍ਹਦਾ ਹੈ; ਇਹ ਉਹਨਾਂ ਦੀ ਸੰਪੂਰਨ ਧਾਰਮਿਕਤਾ ਤੋਂ ਪਰਦਾ ਹਟਾਉਂਦਾ ਹੈ।
ਸਿਧਾਂਤ:
ਸ਼ੁਭ-ਸਮਾਚਾਰ ਦਾ ਸੰਦੇਸ਼ ਹੀ ਉਹ ਇੱਕੋ-ਇੱਕ ਰਾਹ ਹੈ ਜਿਸ ਰਾਹੀਂ ਸਾਡੇ ਅੰਦਰ ਪਰਮੇਸ਼ਰ ਦੀ ਧਾਰਮਿਕਤਾ ਦੀ ਅਵਸਥਾ ਮਿਲ ਸਕਦੀ ਹੈ।
ਲਾਗੂ ਕਰਨਾ:
ਇੱਕ ਵਿਸ਼ਵਾਸੀ ਦੇ ਪਰਮੇਸ਼ਰ ਦੇ ਅੱਗੇ ਧਰਮੀ ਘੋਸ਼ਿਤ ਕੀਤੇ ਜਾਣ ਦੀ ਧਾਰਮਿਕਤਾ ਉਸ ਦੇ ਆਪਣੇ ਵਿੱਚੋਂ ਨਹੀਂ ਆਉਂਦੀ ਹੈ। ਇਹ ਉਹ ਹੈ ਜੋ ਸਾਡੀ ਲਈ ਕੀਤੀ ਜਾਂਦੀ ਹੈ ਅਤੇ ਸਾਡੇ ਅੰਦਰ ਰੱਖੀ ਜਾਂਦੀ ਹੈ। ਇਹ ਸਲੀਬ ਦੇ ਉੱਤੇ ਮਸੀਹ ਦਾ ਕੀਤਾ ਗਿਆ ਕੰਮ ਹੈ। ਇਹ ਧਾਰਮਿਕਤਾ ਸਾਡੀ ਆਪਣੀ ਨਹੀਂ ਹੈ। ਪਰਮੇਸ਼ਰ ਸਾਨੂੰ ਇਹ ਧਾਰਮਿਕਤਾ ਦੀ ਸਥਿਤੀ ਸਿਰਫ਼ ਵਿਸ਼ਵਾਸ ਦੇ ਦੁਆਰਾ ਦਿੰਦੇ ਹਨ।
ਮਨੁੱਖ ਦੀ ਧਾਰਮਿਕਤਾ ਅਤੇ ਪਰਮੇਸ਼ਰ ਦੀ ਧਾਰਮਿਕਤਾ ਦੋ ਪੂਰੀ ਤਰ੍ਹਾਂ ਵੱਖਰੀਆਂ ਕਿਸਮਾਂ ਦੀਆਂ ਧਾਰਮਿਕਤਾਵਾਂ ਹਨ। ਇਹ ਇੱਕੋ ਹੀ ਧਾਰਮਿਕਤਾ ਦੇ ਦੋ ਪੜਾਅ ਨਹੀਂ ਹਨ। ਮਨੁੱਖ ਦੀ ਧਾਰਮਿਕਤਾ ਦਾ ਕੋਈ ਵੀ ਦਰਜਾ ਪਰਮੇਸ਼ਰ ਨੂੰ ਸਵੀਕਾਰ ਨਹੀਂ ਹੈ। ਪਰਮੇਸ਼ਰ ਮਨੁੱਖ ਦੇ ਕਿਸੇ ਵੀ ਮਿਆਰ ਤੋਂ ਬਿਨਾਂ ਮੁਕਤੀ ਦਿੰਦੇ ਹਨ; ਉਹ ਆਪਣੇ ਹੀ ਮਿਆਰ ਦੇ ਅਨੁਸਾਰ ਕੰਮ ਕਰਦੇ ਹਨ।
ਮਨੁੱਖ ਪਰਮੇਸ਼ਰ ਨੂੰ ਇਹ ਨਹੀਂ ਕਹਿ ਸਕਦਾ ਹੈ: “90% ਤਾਂ ਮੈਂ ਆਪ ਕੀਤਾ ਹੈ, ਹੁਣ ਤੁਸੀਂ 10% ਪੂਰਾ ਕਰ ਦੇਵੋ।” ਇਸ ਦੇ ਉਲਟ, ਪਰਮੇਸ਼ਰ ਦੁਆਰਾ ਸਵੀਕਾਰ ਕੀਤੇ ਜਾਣ ਦੇ ਲਈ ਸਾਨੂੰ ਆਪਣਾ 90% ਛੱਡਣਾ ਪੈਂਦਾ ਹੈ। ਸਾਨੂੰ ਪਾਪਾਂ ਦੀ ਮਾਫ਼ੀ ਪਾਉਣ ਦੇ ਲਈ ਸਲੀਬ ਦੇ ਅੱਗੇ ਖਾਲ੍ਹੀ ਹੱਥ ਆਉਣਾ ਚਾਹੀਦਾ ਹੈ।
ਰੋਮੀਆਂ 4:5 ਪਰ ਦੂਜੇ ਪਾਸੇ ਜਿਹੜਾ ਕੰਮ ਨਹੀਂ ਕਰਦਾ ਸਗੋਂ ਦੁਸ਼ਟਾਂ ਨੂੰ ਨੇਕ ਠਹਿਰਾਉਣ ਵਾਲੇ ਪਰਮੇਸ਼ਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦਾ ਵਿਸ਼ਵਾਸ ਹੀ ਨੇਕੀ ਗਿਣਿਆ ਜਾਂਦਾ ਹੈ ।
ਜੇ ਅਸੀਂ ਆਪਣੇ 90%—ਜਾਂ ਕੋਈ ਵੀ ਹਿੱਸਾ—ਜਿਸ ਨੂੰ ਅਸੀਂ ਆਪਣੇ ਆਪ ਮੁਕਤੀ ਦੇ ਲਈ ਕੀਤਾ ਸਮਝਦੇ ਹਾਂ, ਉਸ ਨੂੰ ਨਾ ਰੱਦ ਕਰਦੇ ਹਾਂ, ਤਾਂ ਅਸੀਂ ਉਸ ਦੀ ਉਲੰਘਣਾ ਕਰਦੇ ਹਾਂ ਜੋ ਪ੍ਰਭੂ ਯਿਸੂ ਨੇ ਸਲੀਬ ਉੱਤੇ ਕੀਤਾ ਸੀ। ਸਾਨੂੰ ਮੁਕਤੀ ਦੇ ਲਈ “ਕੰਮ” ਨਹੀਂ ਕਰਨਾ, ਬਲਕਿ ਉਸ ਕੰਮ ਉੱਤੇ ਵਿਸ਼ਵਾਸ ਕਰਨਾ ਹੈ ਜੋ ਸਿਰਫ਼ ਪ੍ਰਭੂ ਯਿਸੂ ਨੇ ਸਾਨੂੰ ਧਰਮੀ ਠਹਿਰਾਉਣ ਦੇ ਲਈ ਕੀਤਾ ਸੀ। ਜੇ ਅਸੀਂ ਆਪਣੇ 10% “ਕੰਮ” ਨੂੰ ਰੱਦ ਨਹੀਂ ਕਰਦੇ ਹਾਂ, ਤਾਂ ਅਸੀਂ ਯਿਸੂ ਦੇ ਸਲੀਬ ਉੱਤੇ ਕੀਤੇ ਕੰਮ ਦੀ ਬੇਅਦਬੀ ਕਰਦੇ ਹਾਂ।
ਅਸੀਂ ਜਾਣਦੇ ਹਾਂ ਕਿ ਇਹ ਸਹੀ ਹੈ ਕਿਉਂਕਿ ਪਰਮੇਸ਼ਰ ਨੇ ਇਸ ਨੂੰ ਸਾਨੂੰ “ਪ੍ਰਗਟ” ਕੀਤਾ ਹੈ।
