16 ਮੈਂ ਸ਼ੁਭ ਸਮਾਚਾਰ ਤੋਂ ਸ਼ਰਮਾਉਂਦਾ ਨਹੀਂ ਕਿਉਂਕਿ ਇਹ ਪਰਮੇਸ਼ਰ ਦੀ ਸਮਰੱਥਾ ਹੈ ਜਿਹੜੀ ਹਰ ਇੱਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਹੈ। ਪਹਿਲਾਂ ਯਹੂਦੀਆਂ ਲਈ ਅਤੇ ਫਿਰ ਪਰਾਈਆਂ ਕੌਮਾਂ ਦੇ ਲਈ।
ਪੌਲੁਸ ਨੇ ਸ਼ੁਭ-ਸਮਾਚਾਰ ਦੇ ਸੰਦੇਸ਼ ਨੂੰ ਬਹੁਤ ਮਹੱਤਵ ਦਿੱਤਾ ਸੀ। ਇਹ ਸ਼ੁਭ-ਸਮਾਚਾਰ ਨੂੰ ਸਾਂਝਾ ਕਰਨ ਦੀ ਉਸ ਦੀ ਪ੍ਰੇਰਣਾ ਸੀ।
ਮੈਂ ਸ਼ਰਮਾਉਂਦਾ ਨਹੀਂ
ਸਰਮਾਉਣਾ ਕਿਸੇ ਚੀਜ਼ ਵਿੱਚ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ। ਸ਼ੁਭ-ਸਮਾਚਾਰ ਨੂੰ ਸਾਂਝਾ ਕਰਨ ਲਈ ਹਿੰਮਤ ਚਾਹੀਦੀ ਹੈ।
2 ਤਿਮੋਥਿਉਸ 1:8 8ਇਸ ਲਈ ਤੂੰ ਸਾਡੇ ਪ੍ਰਭੂ ਦੇ ਬਾਰੇ ਗਵਾਹੀ ਦੇਣ ਤੋਂ ਸ਼ਰਮਿੰਦਾ ਨਾ ਹੋ ਅਤੇ ਨਾ ਹੀ ਮੇਰੇ ਤੋਂ ਜਿਹੜਾ ਉਹਨਾਂ ਦਾ ਕੈਦੀ ਹਾਂ ਸਗੋਂ ਪਰਮੇਸ਼ਰ ਤੋਂ ਮਿਲੀ ਸਮਰੱਥਾ ਦੁਆਰਾ ਮੇਰੇ ਨਾਲ ਸ਼ੁਭ ਸਮਾਚਾਰ ਦੇ ਲਈ ਦੁੱਖ ਸਹਿ।
ਸ਼ੁਭ ਸਮਾਚਾਰ ਤੋਂ
ਰੋਮੀਆਂ ਦੇ ਪਹਿਲੇ ਅਧਿਆਇ ਵਿੱਚ ਪੌਲੁਸ ਨੇ ਪੰਜ ਵਾਰ “ਸ਼ੁਭ-ਸਮਾਚਾਰ” ਸ਼ਬਦ ਵਰਤਿਆ, ਇਸ ਆਇਤ ਵਿੱਚ ਇਹ ਚੌਥੀ ਵਾਰ ਵਰਤਿਆ ਗਿਆ ਹੈ (1:1, 9, 15–17)। ਇੱਥੇ ਉਹ ਇਸ ਨੂੰ “ਮਸੀਹ ਦਾ ਸ਼ੁਭ-ਸਮਾਚਾਰ” ਕਹਿੰਦਾ ਹੈ। ਉਸ ਨੇ ਪਹਿਲਾਂ ਇਸ ਨੂੰ “ਪਰਮੇਸ਼ਰ ਦਾ ਸ਼ੁਭ-ਸਮਾਚਾਰ” ਕਿਹਾ ਸੀ। ਇਸ ਦਾ ਮੁੱਖ ਕੇਂਦਰ ਮਸੀਹ ਹੀ ਹਨ।
ਕਿਉਂਕਿ ਇਹ ਮੁਕਤੀ ਲਈ ਪਰਮੇਸ਼ਰ ਦੀ ਸਮਰੱਥਾ ਹੈ
ਸ਼ਰਮਿੰਦਗੀ ਦੇ ਉਲਟ, ਪੌਲੁਸ ਦੇ ਲਈ ਸ਼ੁਭ-ਸਮਾਚਾਰ ਉਹ ਸਮਰੱਥਾ ਹੈ ਜੋ ਪ੍ਰਾਣਾਂ ਨੂੰ ਬਚਾਉਂਦੀ ਹੈ। ਸ਼ੁਭ-ਸਮਾਚਾਰ ਵਿੱਚ ਮੁਕਤੀ ਪ੍ਰਧਾਨ ਕਰਨ ਦੀ ਸਮਰੱਥਾ ਹੈ। ਇਹ ਸਿਰਫ਼ ਕੋਈ ਅਜਿਹੀ ਮਨੁੱਖੀ ਸਲਾਹ ਨਹੀਂ ਹੈ ਜੋ ਸਾਨੂੰ ਆਪਣੇ ਯਤਨਾਂ ਨਾਲ ਪਰਮੇਸ਼ਰ ਦੇ ਨਾਲ ਸਹੀ ਸੰਬੰਧ ਵਿੱਚ ਲਿਆਉਂਦੀ ਹੈ। ਨਹੀਂ, ਪਰ ਇਹ ਸ਼ੁਭ-ਸਮਾਚਾਰ ਦਾ ਸੰਦੇਸ਼ ਹੈ ਜੋ ਸਾਨੂੰ ਪਰਮੇਸ਼ਰ ਨਾਲ ਸਹੀ ਸੰਬੰਧ ਵਿੱਚ ਲਿਆਉਂਦਾ ਹੈ। ਸ਼ੁਭ-ਸਮਾਚਾਰ ਵਿੱਚ ਇੱਕ ਸਮਰੱਥਾ ਹੈ। ਪਰਮੇਸ਼ਰ ਲੋਕਾਂ ਨੂੰ ਆਪਣੇ ਕੋਲ ਲਿਆਉਣ ਦੇ ਲਈ ਖ਼ੁਦ ਕੰਮ ਕਰਦੇ ਹਨ।
ਸ਼ੁਭ-ਸਮਾਚਾਰ ਦੀ ਸਮਰੱਥਾ ਦਾ ਧਿਆਨ “ਮੁਕਤੀ” ਵੱਲ ਹੈ। ਬਾਈਬਲ ਦਾ ਵਿਸ਼ਵਾਸ ਹਮੇਸ਼ਾ ਹੀ ਲੋਕਾਂ ਨੂੰ ਮੁਕਤੀ ਵੱਲ ਲੈ ਜਾਂਦਾ ਹੈ। ਸ਼ੁਭ-ਸਮਾਚਾਰ ਲੋਕਾਂ ਕੋਲ ਪਰਮੇਸ਼ਰ ਦੀ ਬੇਅੰਤ ਸ਼ਕਤੀ ਵਾਲੀ ਸਮਰੱਥਾ ਨਾਲ ਆਉਂਦਾ ਹੈ। ਇਸ ਲਈ, ਸ਼ੁਭ-ਸਮਾਚਾਰ ਨਿਸ਼ਚਿਤ ਤੌਰ ਤੇ ਪ੍ਰਭਾਵਸ਼ਾਲੀ ਹੈ।
ਕੁਰਿੰਥੀਆਂ ਦੀਆਂ ਦੋਵੇਂ ਪੁਸਤਕਾਂ ਸ਼ੁਭ-ਸਮਾਚਾਰ ਨੂੰ ਇੱਕ ਸਮਰੱਥਾ ਵਜੋਂ ਦੱਸਦੀਆਂ ਹਨ -ਸ਼ੁਭ ਸਮਾਚਾਰ ਆਪਣੀ ਸਮਰੱਥਾ ਤਰਕ ਨਾਲ ਨਹੀਂ, ਪਰ ਸ਼ਕਤੀਸ਼ਾਲੀ ਪ੍ਰਭਾਵ ਨਾਲ ਦਿਖਾਉਂਦਾ ਹੈ। ਇਸੇ ਕਰਕੇ ਪੌਲੁਸ ਇਸ ਤੋਂ ਸ਼ਰਮਾਉਂਦਾ ਨਹੀਂ ਸੀ।
ਹਰ ਇੱਕ ਦੇ ਲਈ
ਮੁਕਤੀ “ਹਰ ਇੱਕ” ਦੇ ਲਈ ਹੈ। ਸ਼ੁਭ-ਸਮਾਚਾਰ ਵਿੱਚ ਵਿਸ਼ਵ-ਵਿਆਪੀ ਸੰਦੇਸ਼ ਹੁੰਦਾ ਹੈ।
ਇੱਥੇ ਸ਼ਬਦ “ਦੇ ਲਈ” ਦਾ ਅਰਥ ਨਤੀਜਾ ਹੈ। ਪਰਮੇਸ਼ਰ ਦੀ ਸਮਰੱਥਾ ਦਾ ਨਤੀਜਾ ਪ੍ਰਾਣਾਂ ਦੀ ਮੁਕਤੀ ਹੈ। ਪਵਿੱਤਰ ਆਤਮਾ ਸ਼ੁਭ-ਸਮਾਚਾਰ ਨੂੰ ਸ਼ਕਤੀ ਦਿੰਦਾ ਹੈ, ਅਤੇ ਇਸ ਨੂੰ ਇਸ ਦੇ ਪ੍ਰਭਾਵਾਂ ਵਿੱਚ ਸ਼ਕਤੀਸ਼ਾਲੀ ਬਣਾਉਂਦਾ ਹੈ।
ਵਿਸ਼ਵਾਸ ਕਰਨ ਵਾਲੇ
ਯੂਨਾਨੀ ਭਾਸ਼ਾ ਵਿੱਚ ਸ਼ਬਦ “ਵਿਸ਼ਵਾਸ ਕਰਨ” ਦਾ ਅਰਥ ਨਿਰੰਤਰ ਵਿਸ਼ਵਾਸ ਦੀ ਸਥਿਤੀ ਹੈ। ਪਰਮੇਸ਼ਰ ਮੁਕਤੀ ਦੇ ਦਾਇਰੇ ਨੂੰ ਸ਼ੁਭ-ਸਮਾਚਾਰ ਦੇ ਸੰਦੇਸ਼ ਵਿੱਚ ਵਿਸ਼ਵਾਸ ਵਿੱਚ ਸੀਮਿਤ ਕਰਦੇ ਹਨ।
ਪਹਿਲਾਂ ਯਹੂਦੀਆਂ ਲਈ ਅਤੇ ਫਿਰ ਪਰਾਈਆਂ ਕੌਮਾਂ ਦੇ ਲਈ
ਪਰਮੇਸ਼ਰ ਦੀ ਯੋਜਨਾ ਵਿੱਚ, ਪਹਿਲੀ ਪ੍ਰਾਥਮਿਕਤਾ ਯਹੂਦੀਆਂ ਨੂੰ ਸ਼ੁਭ-ਸਮਾਚਾਰ ਸੁਣਾਉਣ ਦੀ ਸੀ। ਯਹੂਦੀ ਪਰਮੇਸ਼ਰ ਦੇ ਚੁਣੇ ਹੋਏ ਲੋਕ ਸਨ। ਕਿਉਂਕਿ ਉਹਨਾਂ ਕੋਲ ਪਵਿੱਤਰ-ਗ੍ਰੰਥ ਦਾ ਵਧੀਆ ਗਿਆਨ ਸੀ, ਇਸ ਲਈ ਸ਼ੁਭ-ਸਮਾਚਾਰ ਰੋਮੀ ਸਾਮਰਾਜ ਵਿੱਚ ਪਹਿਲਾਂ ਯਹੂਦੀਆਂ ਦੇ ਕੋਲ ਆਇਆ ਸੀ।
ਸਿਧਾਂਤ:
ਸ਼ੁਭ-ਸਮਾਚਾਰ ਦਾ ਸੰਦੇਸ਼ ਇਹ ਹੈ ਕਿ ਪਰਮੇਸ਼ਰ ਆਪਣੀ ਸਮਰੱਥਾ ਨਾਲ ਕੰਮ ਕਰ ਰਹੇ ਹਨ।
ਲਾਗੂ ਕਰਨਾ:
ਸ਼ੁਭ-ਸਮਾਚਾਰ ਕੋਈ ਆਮ ਸਮਰੱਥਾ ਨਹੀਂ ਹੈ, ਇਸ ਦਾ ਇੱਕ ਉਦੇਸ਼ ਅਤੇ ਇੱਕ ਦਿਸ਼ਾ ਹੈ- ਇਹ ਪਰਮੇਸ਼ਰ ਦੀ ਸਦੀਪਕ ਯੋਜਨਾ ਨੂੰ ਪੂਰਾ ਕਰਦਾ ਹੈ।
ਮਸੀਹੀ ਲੋਕਾਂ ਨੂੰ ਸ਼ੁਭ-ਸਮਾਚਾਰ ਦੇ ਸੰਦੇਸ਼ ਦੇ ਲਈ ਡਟ ਕੇ ਖੜ੍ਹਨਾ ਚਾਹੀਦਾ ਹੈ। ਸ਼ੁਭ-ਸਮਾਚਾਰ ਦਾ ਸੰਦੇਸ਼ ਹਰੇਕ ਪੀੜ੍ਹੀ ਦੇ ਲਈ ਯੋਗ ਹੈ।
ਕੀ ਅਸੀਂ ਸ਼ੁਭ-ਸਮਾਚਾਰ ਤੇ ਮਾਣ ਕਰਦੇ ਹਾਂ? ਸਾਨੂੰ ਆਪਣੀ ਸ਼ਰਮਿੰਦਗੀ ਤੇ ਹੀ ਸ਼ਰਮਿੰਦਾ ਹੋਣਾ ਚਾਹੀਦਾ ਹੈ। ਸਾਨੂੰ ਸਭਿਆਚਾਰਕ ਵਿਚਾਰਧਾਰਵਾਂ ਕਿਉਂ ਡਰਾਉਂਦੀਆਂ ਹਨ? ਇਹ ਲੋਕਾਂ ਦੇ ਵਿਚਾਰਾਂ ਦਾ ਡਰ ਹੈ। ਇਹ ਖੇਤਾਂ ਵਿੱਚ ਖੜ੍ਹੇ ਕੀਤੇ ਗਏ ਪੁਤਲੇ ਤੋਂ ਡਰ ਕੇ ਭੱਜਣ ਦੀ ਤਰ੍ਹਾਂ ਹੈ। ਜੇ ਅਸੀਂ ਆਪਣੇ ਡਰਾਂ ਨੂੰ ਸ਼ੁਭ-ਸਮਾਚਾਰ ਦੀ ਸਮਰੱਥਾ ਦੇ ਅਧੀਨ ਕਰਾਂਗੇ, ਤਾਂ ਕਲੀਸਿਯਾਵਾਂ ਅਜਿਹੇ ਲੋਕਾਂ ਨਾਲ ਭਰ ਜਾਣਗੀਆਂ ਜੋ ਮਸੀਹ ਨੂੰ ਸਵੀਕਾਰ ਕਰਦੇ ਹਨ। ਸ਼ੁਭ-ਸਮਾਚਾਰ ਦੀ ਵਿਲੱਖਣਤਾ ਦੇ ਲਈ ਸਮਝੌਤਾ ਕਰਨਾ ਮਸੀਹ ਦੇ ਕੰਮ ਨੂੰ ਬੰਦ ਕਰ ਦੇਵੇਗਾ।
ਰਸੂਲਾਂ ਦੇ ਕਰਤੱਬ 4:12 12ਕਿਸੇ ਹੋਰ ਦੇ ਦੁਆਰਾ ਮੁਕਤੀ ਨਹੀਂ ਕਿਉਂਕਿ ਸਵਰਗ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਇਸ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ।
