15 ਇਸੇ ਲਈ ਮੈਂ ਤੁਹਾਨੂੰ, ਰੋਮ ਨਿਵਾਸੀਆਂ ਨੂੰ, ਸ਼ੁਭ ਸਮਾਚਾਰ ਸੁਣਾਉਣ ਦਾ ਵੀ ਚਾਹਵਾਨ ਹਾਂ।
ਇਸੇ ਲਈ ਮੈਂ ਤੁਹਾਨੂੰ,
ਪੌਲੁਸ ਨੇ ਆਪਣੇ ਆਪ ਨੂੰ ਰੋਮ ਤੱਕ ਸ਼ੁਭ-ਸਮਾਚਾਰ ਪਹੁੰਚਾਉਣ ਦੀ ਭਾਰੀ ਜ਼ਿੰਮੇਵਾਰੀ ਹੇਠ ਸਮਝਿਆ ਸੀ। ਕਰਜ਼ੇਦਾਰ ਹੁਣ ਆਪਣਾ ਕਰਜ਼ਾ ਚੁਕਾਉਣ ਦੇ ਲਈ ਤਿਆਰ ਸੀ।
ਰੋਮ ਨਿਵਾਸੀਆਂ ਨੂੰ, ਸ਼ੁਭ ਸਮਾਚਾਰ ਸੁਣਾਉਣ ਦਾ ਵੀ ਚਾਹਵਾਨ ਹਾਂ
“ਤਿਆਰ” ਸ਼ਬਦ ਦਾ ਅਰਥ ਹੈ “ਚਾਹਵਾਨ ਜਾਂ ਉਤਸੁਕ”। ਪੌਲੁਸ ਸ਼ੁਭ-ਸਮਾਚਾਰ ਸੁਣਾਉਣ ਦੀ ਕੋਈ ਝੂਠੀ ਜ਼ਿੰਮੇਵਾਰੀ ਮਹਿਸੂਸ ਨਹੀਂ ਕਰਦਾ ਸੀ। ਉਹ ਇਸ ਨੂੰ ਸੁਣਾਉਣ ਦੇ ਲਈ ਉਤਾਵਲਾ ਸੀ। ਉਹ ਰੋਮ ਅਤੇ ਰੋਮ ਦੀ ਕਲੀਸਿਯਾ ਪ੍ਰਤੀ ਆਪਣਾ ਕਰਜ਼ਾ ਚੁਕਾਉਣਾ ਚਾਹੁੰਦਾ ਸੀ।
ਸਿਧਾਂਤ:
ਮਸੀਹੀ ਜ਼ਿੰਮੇਵਾਰੀ ਬਿਵਸਥਾ ਤੋਂ ਨਹੀਂ, ਪਰ ਕਿਰਪਾ ਤੋਂ ਆਉਂਦੀ ਹੈ।
ਲਾਗੂ ਕਰਨਾ:
ਕਈ ਵਾਰ ਜ਼ਿੰਮੇਵਾਰੀ ਦੀ ਭਾਵਨਾ ਸਾਡੇ ਅੰਦਰ ਸ਼ਿਕਾਇਤ ਅਤੇ ਅਸੰਤੁਸ਼ਟੀ ਦੀ ਭਾਵਨਾ ਪੈਦਾ ਕਰ ਸਕਦੀ ਹੈ। ਪਰ ਜਿਹਨਾਂ ਦੇ ਅੰਦਰ ਸ਼ੁਭ-ਸਮਾਚਾਰ ਦੇ ਲਈ ਯਕੀਨ ਅਤੇ ਨਿਸ਼ਚਿਤਤਾ ਹੁੰਦੀ ਹੈ, ਉਹ ਇਸ ਸੰਦੇਸ਼ ਨੂੰ ਸੁਣਾਉਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਜੁਨੂੰਨ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਕਿਸੇ ਵਿਅਕਤੀ ਨੂੰ ਮਸੀਹ ਤੱਕ ਲਿਜਾਣ ਵਰਗੀ ਖੁਸ਼ੀ ਸਾਡੇ ਮਨ ਨੂੰ ਹੋਰ ਕਿਸੇ ਗੱਲ ਨਾਲ ਨਹੀਂ ਮਿਲਦੀ ਹੈ।
