13 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਵਾਰ ਮੈਂ ਤੁਹਾਡੇ ਕੋਲ ਆਉਣ ਦਾ ਵਿਚਾਰ ਕੀਤਾ ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਰੁਕਿਆ ਰਿਹਾ। ਮੈਨੂੰ ਤੁਹਾਡੇ ਕੋਲੋਂ ਵੀ ਮਸੀਹ ਦੇ ਲਈ ਕੁਝ ਫਲ ਮਿਲਣ ਦੀ ਆਸ ਹੈ ਜਿਸ ਤਰ੍ਹਾਂ ਮੈਨੂੰ ਹੋਰ ਪਰਾਈਆਂ ਕੌਮਾਂ ਤੋਂ ਹੈ।
ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ
ਰੋਮ ਦੇ ਲੋਕ ਇਹ ਸੋਚ ਸਕਦੇ ਸਨ ਕਿ ਪੌਲੁਸ ਉਹਨਾਂ ਕੋਲ ਆਉਣਾ ਨਹੀਂ ਚਾਹੁੰਦਾ ਹੈ, ਇਸ ਲਈ ਉਸ ਨੇ ਉਹਨਾਂ ਨੂੰ ਇਹ ਦੱਸਣਾ ਚਾਹਿਆ ਕਿ ਉਸ ਨੇ ਕਈ ਵਾਰ ਉਹਨਾਂ ਕੋਲ ਆਉਣ ਦੀ ਯੋਜਨਾ ਬਣਾਈ ਸੀ।
ਕਿ ਬਹੁਤ ਵਾਰ ਮੈਂ ਤੁਹਾਡੇ ਕੋਲ ਆਉਣ ਦਾ ਵਿਚਾਰ ਕੀਤਾ ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਰੁਕਿਆ ਰਿਹਾ
ਪੌਲੁਸ ਨੇ ਰੋਮ ਜਾਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ, ਪਰ ਪਰਮੇਸ਼ਰ ਨੇ ਹੁਣ ਤੱਕ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਹ ਉਸ ਦੀ ਆਪਣੀ ਨਿੱਜੀ ਪਸੰਦ ਜਾਂ ਯੋਜਨਾ ਦੇ ਕਾਰਨ ਨਹੀਂ ਸੀ ਕਿ ਉਹ ਉੱਥੇ ਨਹੀਂ ਗਿਆ। ਇਸ ਉਸ ਦੇ ਨਿਯੰਤਰਣ ਤੋਂ ਬਾਹਰ ਦੀਆਂ ਪਰਿਸਥਿਤੀਆਂ ਸਨ, ਜਿਹਨਾਂ ਦੇ ਉਸ ਨੂੰ ਰੋਕਿਆ ਸੀ। ਪਰਮੇਸ਼ਰ ਨੇ ਪਹਿਲਾਂ ਰੋਮ ਦੇ ਲੋਕਾਂ ਦੇ ਮਨਾਂ ਨੂੰ ਤਿਆਰ ਕਰਨਾ ਸੀ।
ਮੈਨੂੰ ਤੁਹਾਡੇ ਕੋਲੋਂ ਵੀ ਮਸੀਹ ਦੇ ਲਈ ਕੁਝ ਫਲ ਮਿਲਣ ਦੀ ਆਸ ਹੈ
ਪੌਲੁਸ ਦਾ ਰੋਮ ਜਾਣ ਦਾ ਉਦੇਸ਼ “ਫਲ” ਪ੍ਰਾਪਤ ਕਰਨਾ ਸੀ। “ਤੁਹਾਡੇ ਕੋਲੋਂ” (ਰੋਮੀ ਦੇ ਮਸੀਹੀ ਲੋਕਾਂ ਕੋਲੋਂ) ਫਲ ਦਾ ਅਰਥ ਉਹਨਾਂ ਦਾ ਵਿਸ਼ਵਾਸ ਵਿੱਚ ਉਤਸ਼ਾਹ ਅਤੇ ਉਹਨਾਂ ਦੇ ਮਿੱਤਰਾਂ ਦਾ ਨਵੇਂ ਵਿਸ਼ਵਾਸੀ ਬਣਨਾ ਸੀ।
ਜਿਸ ਤਰ੍ਹਾਂ ਮੈਨੂੰ ਹੋਰ ਪਰਾਈਆਂ ਕੌਮਾਂ ਤੋਂ ਹੈ
ਰੋਮ ਜਾਣ ਦਾ ਉਦੇਸ਼ ਸਿਰਫ਼ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ ਸੀ, ਬਲਕਿ ਪਰਾਈਆਂ ਕੌਮਾਂ ਤੱਕ ਪਹੁੰਚਣਾ ਵੀ ਸੀ। ਪੌਲੁਸ ਦੇ ਜੀਵਨ ਦਾ ਕੇਂਦਰ ਹੀ ਪਰਾਈਆਂ ਕੌਮਾਂ ਦੀ ਸੇਵਾ ਸੀ।
ਸਿਧਾਂਤ:
ਪ੍ਰਾਥਮਿਕਤਾਵਾਂ ਇਹ ਦਰਸਾਉਂਦੀਆਂ ਹਨ ਕਿ ਸਾਡੇ ਲਈ ਕੀ ਮਹੱਤਵਪੂਰਣ ਹੈ।
ਲਾਗੂ ਕਰਨਾ:
ਪ੍ਰਬੰਧਕ ਹੋਣ ਅਤੇ ਆਗੂ ਹੋਣ ਵਿਚਕਾਰ ਫਰਕ ਹੈ। ਪ੍ਰਬੰਧਕ ਇਹ ਯਕੀਨੀ ਬਣਾਉਂਦਾ ਹੈ ਕਿ ਕੰਮ ਠੀਕ ਤਰੀਕੇ ਨਾਲ ਹੋਣ; ਆਗੂ ਇਹ ਯਕੀਨੀ ਬਣਾਉਂਦਾ ਹੈ ਕਿ ਠੀਕ ਕੰਮ ਕੀਤੇ ਜਾਣ। ਪ੍ਰਾਥਮਿਕਤਾਵਾਂ ਦਰਸਾਉਂਦੀਆਂ ਹਨ ਕਿ ਸਾਡੇ ਲਈ ਅਸਲ ਵਿੱਚ ਕੀ ਮਹੱਤਵਪੂਰਣ ਹੈ।
