Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

9 ਪਰਮੇਸ਼ਰ, ਜਿਹਨਾਂ ਦੀ ਸੇਵਾ ਮੈਂ ਆਪਣੀ ਆਤਮਾ ਦੇ ਨਾਲ ਉਹਨਾਂ ਦੇ ਪੁੱਤਰ ਦੇ ਸ਼ੁਭ ਸਮਾਚਾਰ ਸੁਣਾਉਣ ਦੇ ਰਾਹੀਂ ਕਰਦਾ ਹਾਂ, ਮੇਰੇ ਗਵਾਹ ਹਨ । ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਮੈਂ ਲਗਾਤਾਰ ਤੁਹਾਨੂੰ, ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ ।

ਪਰਮੇਸ਼ਰ ਮੇਰੇ ਗਵਾਹ ਹਨ

ਪੌਲੁਸ ਹੁਣ ਰੋਮੀਆਂ ਦੀ ਕਲੀਸਿਯਾ ਨੂੰ ਆਪਣੇ ਪ੍ਰਾਰਥਨਾ ਦੇ ਜੀਵਨ ਬਾਰੇ ਯਕੀਨ ਦਿਵਾਉਂਦਾ ਹੈ। ਉਸ ਨੇ ਪਰਮੇਸ਼ਰ ਨੂੰ ਆਪਣੇ ਇਸ ਬਿਆਨ ਦੀ ਗਵਾਹੀ ਦੇ ਲਈ ਬੁਲਾਇਆ। ਪਰਮੇਸ਼ਰ ਨੂੰ ਆਪਣੇ ਗਵਾਹ ਦੇ ਰੂਪ ਵਿੱਚ ਬੁਲਾਉਣਾ ਕੋਈ ਖਾਲੀ ਗੱਲ ਨਹੀਂ ਸੀ। ਪੌਲੁਸ ਇੱਕ ਗੰਭੀਰ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਸੀ।

ਜਿਹਨਾਂ ਦੀ ਸੇਵਾ ਮੈਂ ਆਪਣੀ ਆਤਮਾ ਦੇ ਨਾਲ ਉਹਨਾਂ ਦੇ ਪੁੱਤਰ ਦੇ ਸ਼ੁਭ ਸਮਾਚਾਰ ਸੁਣਾਉਣ ਦੇ ਰਾਹੀਂ ਕਰਦਾ ਹਾਂ

ਪੌਲੁਸ ਪੂਰੇ ਦਿਲ ਨਾਲ ਪ੍ਰਭੂ ਦੀ ਸੇਵਾ ਕਰਦਾ ਸੀ। ਉਸ ਦੀ ਸੇਵਾ ਉਸ ਦੇ ਦਿਲ ਵਿੱਚੋਂ “ਉਹਨਾਂ ਦੇ ਪੁੱਤਰ ਦੇ ਸ਼ੁਭ-ਸਮਾਚਾਰ” ਲਈ ਨਿਕਲਦੀ ਸੀ। ਸ਼ਬਦ “ਸੇਵਾ” ਦਾ ਅਰਥ ਧਾਰਮਿਕ ਸੇਵਾ ਹੈ, ਜਿਵੇਂ ਕਿ ਇੱਕ ਜਾਜਕ ਹੈਕਲ ਵਿੱਚ ਕਰਦਾ ਹੈ। ਪੌਲੁਸ ਦੀ ਹੋਰ ਲੋਕਾਂ ਦੇ ਲਈ ਪ੍ਰਾਰਥਨਾ ਉਸ ਦੀ ਜਾਜਕੀ ਵਿਚੋਲਗੀ ਦੀ ਪ੍ਰਾਰਥਨਾ ਸੀ।

ਕਿ ਕਿਸ ਤਰ੍ਹਾਂ ਮੈਂ ਲਗਾਤਾਰ ਤੁਹਾਨੂੰ, ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ

ਪੌਲੁਸ ਰੋਮੀਆਂ ਦੇ ਲਈ ਨਿਰੰਤਰ ਪ੍ਰਾਰਥਨਾ ਕਰਦਾ ਸੀ, ਭਾਵੇਂ ਉਹ ਉੱਥੇ ਕਦੇ ਨਹੀਂ ਗਿਆ ਸੀ।

ਸਿਧਾਂਤ:

ਪਰਮੇਸ਼ਰ ਇਹ ਉਮੀਦ ਕਰਦੇ ਹਨ ਕਿ ਅਸੀਂ ਆਪਣੇ ਪ੍ਰਾਰਥਨਾ ਦੇ ਜੀਵਨ ਉੱਤੇ ਧਿਆਨ ਕਰੀਏ।

ਲਾਗੂ ਕਰਨਾ:

ਜੇ ਸਾਨੂੰ ਪਰਮੇਸ਼ਰ ਨੂੰ ਆਪਣੇ ਪ੍ਰਾਰਥਨਾ ਦੇ ਜੀਵਨ ਦਾ ਗਵਾਹ ਬਣਾਉਣਾ ਹੈ, ਤਾਂ ਸੋਚੋ ਕਿ ਸਾਨੂੰ ਕਿਵੇਂ ਪ੍ਰਾਰਥਨਾ ਕਰਨੀਚਾਹੀਦੀ ਹੈ ? ਸਾਡੀਆਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਗੰਭੀਰ ਅਤੇ ਕੇਂਦਿਰਤ ਹੋਣ ਦੀ ਬਜਾਏ ਉਪਰੋਂ-ਉਪਰੋਂ ਅਤੇ ਆਮ ਹੁੰਦੀਆਂ ਹਨ। ਅਸੀਂ ਅਕਸਰ ਬੜੀ ਜਲਦੀ ਕਿਸੇ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਉਸ ਦੇ ਲਈ ਪ੍ਰਾਰਥਨਾ ਕਰਾਂਗੇ ਪਰ ਫਿਰ ਕਰਦੇ ਨਹੀਂ ਹਾਂ। ਕੇਂਦਰਿਤ ਪ੍ਰਾਰਥਨਾ ਦਾ ਅਰਥ ਹੈ ਕਿਜੇਕਰ ਅਸੀਂ ਕਿਸੇ ਮਿਸ਼ਨਰੀ ਦੇ ਲਈ ਪ੍ਰਾਰਥਨਾ ਕਰਨ ਦਾ ਵਾਅਦਾ ਕਰਦੇ ਹਾਂ, ਤਾਂ ਬਿਨਾਂ ਕਿਸੇ ਸਵਾਲ ਦੇ ਅਸੀਂ ਉਸ ਬੇਨਤੀ ਲਈ ਪ੍ਰਾਰਥਨਾ ਕਰਾਂਗੇ।

ਹੋਰ ਵਿਸ਼ਵਾਸੀਆਂ ਦੇ ਲਈ ਕਦੇ-ਕਦੇ ਪ੍ਰਾਰਥਨਾ ਕਰਨੀ ਇੱਕ ਗੱਲ ਹੈ, ਪਰ ਪੌਲੁਸ ਰੋਮੀਆਂ ਦੇ ਲੋਕਾਂ ਦੇ ਲਈ “ਨਿਰੰਤਰ” ਪ੍ਰਾਰਥਨਾ ਕਰਦਾ ਸੀ।

Share