Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

7 ਇਸ ਲਈ ਤੁਹਾਨੂੰ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਹੋ ਜਿਹਨਾਂ ਨੂੰ ਪਰਮੇਸ਼ਰ ਪਿਆਰ ਕਰਦੇ ਹਨ ਅਤੇ ਜਿਹੜੇ ਉਹਨਾਂ ਦੇ ਆਪਣੇ ਹੋਣ ਦੇ ਲਈ ਸੱਦੇ ਗਏ ਹਨ, ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ!

ਤੁਹਾਨੂੰ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਹੋ

ਪੌਲੁਸ ਨੇ ਇਹ ਪੱਤਰ ਰੋਮ ਸ਼ਹਿਰ ਦੀ ਕਲੀਸਿਯਾ ਦੇ ਵਿਸ਼ਵਾਸੀਆਂ ਨੂੰ ਲਿਖਿਆ ਸੀ। ਇਹ ਇਸ ਪੱਤਰ ਦੇ ਪ੍ਰਾਪਤਕਰਤਾ ਸਨ। ਰੋਮ ਸ਼ਹਿਰ ਉਸ ਵੇਲੇ ਸੰਸਾਰ ਦੀ ਧਨ-ਸ਼ਕਤੀ ਅਤੇ ਮੂਰਤੀ ਪੂਜਾ ਦਾ ਕੇਂਦਰ ਸੀ। ਨਾ ਪੌਲੁਸ, ਨਾ ਪਤਰਸ, ਤੇ ਨਾ ਹੀ ਹੋਰ ਕਿਸੇ ਰਸੂਲ ਨੇ ਇਹ ਕਲੀਸਿਯਾ ਸਥਾਪਿਤ ਕੀਤੀ ਸੀ। ਇਸ ਪੱਤਰ ਦੇ ਲਿਖਣ ਵੇਲੇ ਪੌਲੁਸ ਕਦੇ ਵੀ ਰੋਮ ਨਹੀਂ ਗਿਆ ਸੀ।

ਜਿਹਨਾਂ ਨੂੰ ਪਰਮੇਸ਼ਰ ਪਿਆਰ ਕਰਦੇ ਹਨ

ਰੋਮ ਦੇ ਵਿਸ਼ਵਾਸੀ ਨੂੰ ਪਰਮੇਸ਼ਰ ਪਿਆਰ ਕਰਦੇ ਸਨ। ਪਰਮੇਸ਼ਰ ਨੇ ਉਹਨਾਂ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਨੇ ਰੋਮ ਦੇ ਲੋਕਾਂ ਨੂੰ ਸ਼ੁਭ-ਸਮਾਚਾਰ ਦਿੱਤਾ ਸੀ, ਜਿਵੇਂ ਕਿ ਪਿਛਲੀਆਂ ਆਇਤਾਂ ਵਿੱਚ ਦਰਸਾਇਆ ਗਿਆ ਹੈ। ਉਹ ਮਸੀਹ ਨਾਲ ਸੰਬੰਧਿਤ ਹੋਣ ਦੇ ਕਾਰਨ ਪਰਮੇਸ਼ਰ ਦੇ ਪਿਆਰ ਦਾ ਵਿਸ਼ਾ ਬਣੇ। ਪਰਮੇਸ਼ਰ ਦਾ ਸਾਡੇ ਲਈ ਪਿਆਰ ਕਦੇ ਬਦਲਦਾ ਨਹੀਂ ਹੈ।

ਯਿਰਮਿਯਾਹ 31:3 – “ਯਹੋਵਾਹ ਨੇ ਕਿਹਾ, ਹਾਂ, ਮੈਂ ਤੈਨੂੰ ਸਦੀਪਕ ਪਿਆਰ ਨਾਲ ਪਿਆਰ ਕੀਤਾ ਹੈ; ਇਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।

ਜਿਹੜੇ ਸੰਤ ਹੋਣ ਦੇ ਲਈ ਸੱਦੇ ਗਏ ਹਨ

ਇੱਕ ਵਾਰ ਫਿਰ ਤੋਂ, “ਹੋਣ ਦੇ ਲਈ” ਸ਼ਬਦ ਯੂਨਾਨੀ ਭਾਸ਼ਾ ਵਿੱਚ ਨਹੀਂ ਹਨ। ਅਸਲ ਵਿੱਚ ਇੱਥੇ ਲਿਖਿਆ ਹੈ ਕਿ ਉਹ “ਬੁਲਾਏ ਸੰਤ” ਹਨ। ਇਹ ਲੋਕ ਪਰਮੇਸ਼ਰ ਦੇ ਮੁਕਤੀ ਦੇ ਸੱਦੇ ਦੁਆਰਾ ਸੰਤ ਬਣੇ ਹਨ।

“ਸੰਤ” ਦਾ ਮਤਲਬ ਹੈ ਉਹ ਜੋ ਪਰਮੇਸ਼ਰ ਦੇ ਲਈ ਵੱਖਰੇ ਕੀਤੇ ਗਏ ਹਨ। ਉਹ ਸ਼ੈਤਾਨ ਦੇ ਨਹੀਂ, ਪਰ ਪਰਮੇਸ਼ਰ ਦੇ ਹਨ। ਪਰਮੇਸ਼ਰ ਦੇ ਹੋਣ ਵਿੱਚ ਕੁਝ ਵੱਖਰਾ, ਅਤੇ ਕੁਝ ਖ਼ਾਸ ਹੁੰਦਾ ਹੈ। “ਸੰਤ” ਉਹਨਾਂ ਵਿਅਕਤੀਆਂ ਦੇ ਲਈ ਵਰਤਿਆ ਸ਼ਬਦ ਹੈ ਜੋ ਵਿਸ਼ਵਾਸੀ ਹਨ।

ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ!

“ਕਿਰਪਾ” ਯੂਨਾਨੀ ਨਮਸਕਾਰ ਸੀ ਅਤੇ “ਸ਼ਾਂਤੀ” ਇਬਰਾਨੀ ਨਮਸਕਾਰ ਸੀ। ਅਸੀਂ ਕਿਰਪਾ ਪ੍ਰਾਪਤ ਕਰਦੇ ਹਾਂ, ਪਰ ਜਦੋਂ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਸਵੀਕਾਰ ਕਰਦੇ ਹਾਂ, ਤਾਂ ਅਸੀਂ ਸ਼ਾਂਤੀ ਦਾ ਅਨੁਭਵ ਕਰਦੇ ਹਾਂ। ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਇਕੱਠੇ ਸਾਨੂੰ ਕਿਰਪਾ ਅਤੇ ਸ਼ਾਂਤੀ ਦਿੰਦੇ ਹਨ। ਪਿਤਾ ਕਿਰਪਾ ਅਤੇ ਸ਼ਾਂਤੀ ਦੇ ਸਰੋਤ ਹਨ, ਅਤੇ ਪੁੱਤਰ ਇਹਨਾਂ ਦੇ ਸਾਧਨ ਹਨ। ਸਾਨੂੰ ਇਹ ਦੋਵੇਂ ਦਾਤਾਂ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਤੋਂ ਹੀ ਮਿਲਦੀਆਂ ਹਨ।

ਸਿਧਾਂਤ:

ਜਿਹੜੇ ਲੋਕ ਮਸੀਹ ਦੇ ਵਿਅਕਤੀਤਵ ਅਤੇ ਕੰਮ ਵਿੱਚ ਵਿਸ਼ਵਾਸ ਕਰਦੇ ਹਨ, ਉਹ ਪਰਮੇਸ਼ਰ ਦੇ ਅੱਗੇ ਇੱਕ ਖ਼ਾਸ ਰੁਤਬਾ/ਦਰਜ ਰੱਖਦੇ ਹਨ।

ਲਾਗੂ ਕਰਨਾ:

ਪਰਮੇਸ਼ਰ ਵਿਸ਼ਵਾਸੀਆਂ ਨੂੰ ਇੱਕ ਖ਼ਾਸ ਢੰਗ ਨਾਲ ਵੱਖਰਾ ਕਰਦੇ ਹਨ। ਉਹ ਸਾਨੂੰ ਆਪਣੇ ਯੋਜਨਾ ਵਿੱਚ ਖ਼ਾਸ ਸਮਝਦੇ ਹਨ। “ਸੰਤ” ਕੋਈ ਅਜਿਹਾ ਬਹੁਤ ਜ਼ਿਆਦਾ ਧਾਰਮਿਕ ਵਿਅਕਤੀ ਨਹੀਂ ਜੋ ਹਮੇਸ਼ਾਂ ਪਵਿੱਤਰਤਾ ਵਾਲੇ ਕੰਮ ਕਰਦਾ ਹੋਵੇ, ਪਰ ਸੰਤ ਉਹ ਹੈ ਜੋ ਮਸੀਹ ਉੱਤੇ ਮੁਕਤੀ ਦੇ ਲਈ ਭਰੋਸਾ ਕਰਦਾ ਹੈ। ਸੰਤ ਉਹ ਪਾਪੀ ਹੈ ਜੋ ਮਸੀਹ ਦੇ ਸੱਦੇ ਨੂੰ ਵਿਸ਼ਵਾਸ ਨਾਲ ਜਵਾਬ ਦਿੰਦਾ ਹੈ। ਕੀ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਖ਼ਾਸ ਸਮਝਦੇ ਹੋ?

Share