Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

ਉਹਨਾਂ ਦੇ ਦੁਆਰਾ ਹੀ ਪਰਮੇਸ਼ਰ ਨੇ ਬੜੀ ਕਿਰਪਾ ਨਾਲ ਸਾਨੂੰ ਰਸੂਲ ਹੋਣ ਦੀ ਸੇਵਾ ਦਿੱਤੀ ਕਿ ਉਹਨਾਂ ਦੇ ਨਾਮ ਵਿੱਚ ਅਸੀਂ ਸਾਰੀਆਂ ਕੌਮਾਂ ਨੂੰ ਆਗਿਆਕਾਰ ਅਤੇ ਵਿਸ਼ਵਾਸੀ ਬਣਾਈਏ।

ਉਹਨਾਂ ਦੇ ਦੁਆਰਾ

ਪਿਛਲੀਆਂ ਆਇਤਾਂ ਵਿੱਚ ਜਿਹੜੇ ਅਦਭੁੱਤ ਵਿਅਕਤੀ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਦੇ ਦੁਆਰਾ ਦੁਆਰਾ ਹੀ ਪੌਲੁਸ ਅਤੇ ਹੋਰ ਰਸੂਲਾਂ ਨੂੰ ਪਰਮੇਸ਼ਰ ਦੇ ਵੱਲੋਂ ਇਹ ਖ਼ਾਸ ਸੰਦੇਸ਼ ਮਿਲਿਆ ਸੀ।

ਬੜੀ ਕਿਰਪਾ ਨਾਲ ਸਾਨੂੰ ਰਸੂਲ ਹੋਣ ਦੀ ਸੇਵਾ ਦਿੱਤੀ

ਰਸੂਲਾਂ ਨੂੰ ਰਸੂਲ ਹੋਣ ਦਾ ਇਹ ਅਹੁਦਾ ਪਰਮੇਸ਼ਰ ਦੀ ਕਿਰਪਾ ਨਾਲ ਮਿਲਿਆ ਸੀ। “ਕਿਰਪਾ” ਦਾ ਅਰਥ ਉਹ ਸਭ ਕੁਝ ਹੈ ਜੋ ਪਰਮੇਸ਼ਰ ਸਾਡੇ ਲਈ ਮੁਫ਼ਤ ਵਿੱਚ ਕਰਦੇ ਹਨ, ਕਿਉਂਕਿ ਮਸੀਹ ਨੇ ਸਾਡੇ ਪਾਪਾਂ ਦੇ ਲਈ ਸਲੀਬ ਉੱਤੇ ਕੰਮ ਪੂਰਾ ਕੀਤਾ ਹੈ। ਰਸੂਲ ਹੋਣ ਦਾ ਅਹੁਦਾ ਉਹਨਾਂ ਨੂੰ ਕਿਰਪਾ ਦੁਆਰਾ ਦਿੱਤਾ ਗਿਆ ਸੀ, ਕਿਉਂਕਿ ਇਹ ਇੱਕ ਵਰਦਾਨ ਸੀ। ਇਹ ਉਹਨਾਂ ਦੇ ਹੱਕ ਜਾਂ ਯੋਗਤਾ ਦੇ ਕਾਰਨ ਨਹੀਂ ਮਿਲਿਆ ਸੀ।

1 ਪਤਰਸ 4:10-11 10 ਜਿਸ ਨੂੰ ਜਿਹੜਾ ਵਰਦਾਨ ਮਿਲਿਆ ਹੈ ਉਹ ਉਸ ਦੇ ਅਨੁਸਾਰ ਪਰਮੇਸ਼ਰ ਦੀ ਵੱਖ-ਵੱਖ ਤਰ੍ਹਾਂ ਦੀ ਕਿਰਪਾ ਦੇ ਚੰਗੇ ਪ੍ਰਬੰਧਕਾਂ ਦੀ ਤਰ੍ਹਾਂ ਇੱਕ ਦੂਜੇ ਦੀ ਸੇਵਾ ਕਰੇ। 11ਜੇਕਰ ਕੋਈ ਗੱਲ ਕਰੇ ਤਾਂ ਉਹ ਇਸ ਤਰ੍ਹਾਂ ਕਰੇ ਕਿ ਜਿਵੇਂ ਉਹ ਪਰਮੇਸ਼ਰ ਦਾ ਵਚਨ ਹੈ । ਜੇਕਰ ਕੋਈ ਸੇਵਾ ਕਰਦਾ ਹੈ ਤਾਂ ਉਹ ਇਸ ਤਰ੍ਹਾਂ ਕਰੇ ਜਿਵੇਂ ਪਰਮੇਸ਼ਰ ਦੀ ਸਮਰੱਥਾ ਦੇ ਨਾਲ ਕਰਦਾ ਹੈ । ਤੁਹਾਡੇ ਹਰ ਕੰਮ ਵਿੱਚ ਯਿਸੂ ਮਸੀਹ ਦੇ ਦੁਆਰਾ ਪਰਮੇਸ਼ਰ ਦੀ ਮਹਿਮਾ ਹੋਵੇ । ਮਹਿਮਾ ਅਤੇ ਸਮਰੱਥਾ ਅਨੰਤਕਾਲ ਤੱਕ ਉਹਨਾਂ ਦੇ ਹਨ । ਆਮੀਨ !

ਆਗਿਆਕਾਰ ਅਤੇ ਵਿਸ਼ਵਾਸੀ ਬਣਾਈਏ

ਰਸੂਲਾਂ ਨੇ ਸਾਰੀਆਂ ਕੌਮਾਂ ਨੂੰ ਸ਼ੁਭ-ਸਮਾਚਾਰ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ; ਕਿਉਂਕਿ ਇਹ ਇੱਕ  ਵਿਸ਼ਵਵਿਆਪੀ ਸੰਦੇਸ਼ ਹੈ। “ਵਿਸ਼ਵਾਸ” ਦਾ ਅਰਥ ਮਸੀਹੀ ਵਿਸ਼ਵਾਸ ਦੀ ਸਿੱਖਿਆ ਹੈ (ਰਸੂਲਾਂ 6:7)। ਇਸ ਮਸੀਹੀ ਵਿਸ਼ਵਾਸ ਦੀ ਸਿੱਖਿਆ ਦੀ ਉਸਾਰੀ ਸ਼ੁਭ-ਸਮਾਚਾਰ ਦੇ ਸੰਦੇਸ਼ ਵਿੱਚ ਵਿਸ਼ਵਾਸ ਤੋਂ ਹੁੰਦੀ ਹੈ। ਪਰਮੇਸ਼ਰ ਨੇ ਪੌਲੁਸ ਨੂੰ ਧਰਤੀ ਉੱਤੇ ਇਸ ਲਈ ਰੱਖਿਆ ਸੀ ਕਿ ਲੋਕ ਸ਼ੁਭ-ਸਮਾਚਾਰ ਵਿੱਚ ਵਿਸ਼ਵਾਸ ਕਰਕੇ ਆਗਿਆਕਾਰੀ ਬਣਨ।

“ਬਣਾਈਏ” ਸ਼ਬਦ ਦਾ ਅਰਥ ਨਤੀਜਾ ਹੈ। ਪਰਮੇਸ਼ਰ ਨੇ ਪੌਲੁਸ ਨੂੰ ਕਿਰਪਾ ਦੇ ਦੁਆਰਾ ਰਸੂਲ ਹੋਣ ਦਾ ਅਹੁਦਾ ਦਿੱਤਾ ਸੀ, ਤਾਂ ਜੋ ਇਸ ਦੇ ਨਤੀਜੇ ਵਜੋਂ ਲੋਕ ਵਿਸ਼ਵਾਸ ਦੁਆਰਾ ਆਗਿਆਕਾਰੀ ਬਣਨ। ਸ਼ਬਦ “ਆਗਿਆਕਾਰੀ” ਦਾ ਅਰਥ ਸੁਣਨਾ ਹੈ, ਜਿਸ ਦਾ ਮਤਲਬ ਹੈ ਕਿ ਪਰਮੇਸ਼ਰ ਜੋ ਕਹਿੰਦੇ ਹਨ ਉਸ ਨੂੰ ਸੁਣ ਕੇ ਉਸ ਦੇ ਉੱਤੇ ਚੱਲਣਾ ਹੈ। “ਵਿਸ਼ਵਾਸ ਕਰਨਾ ਅਤੇ ਆਗਿਆਕਾਰੀ ਹੋਣਾ” ਵਾਕਾਂਸ਼ ਇੱਕ ਹੋਰ ਥਾਂ ਤੇ ਵੀ ਮਿਲਦਾ ਹੈ:

ਰੋਮੀਆਂ 16:26, ਪਰ ਹੁਣ ਖੋਲ੍ਹਿਆ ਜਾ ਚੁੱਕਾ ਹੈ ਅਤੇ ਨਬੀਆਂ ਦੀਆਂ ਲਿਖਤਾਂ ਦੁਆਰਾ, ਪਰਮੇਸ਼ਰ ਦੇ ਹੁਕਮ ਅਨੁਸਾਰ ਸਾਰੀਆਂ ਕੌਮਾਂ ਉੱਤੇ ਪ੍ਰਗਟ ਕੀਤਾ ਗਿਆ ਹੈ ਤਾਂ ਜੋ ਸਾਰੇ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ।

“ਵਿਸ਼ਵਾਸ ਦੀ ਆਗਿਆਕਾਰੀ” ਵਾਕਾਂਸ਼ ਦਾ ਵਿਵਾਦ ਇਸ ਗੱਲ ਉੱਤੇ ਹੈ ਕਿ ਕੀ ਇਹ ਆਗਿਆਕਾਰੀ ਵਿਅਕਤੀਗਤ ਹੈ ਜਾਂ ਵਸਤੁਨਿਸ਼ਠ ਹੈ। ਅਰਥਾਤ: ਕੀ ਇਹ ਸਿਰਫ਼ ਵਿਅਕਤੀ ਦੇ ਆਪਣੇ ਵਿਸ਼ਵਾਸ ਕਰਨ ਦੇ ਕੰਮ ਵੱਲ ਇਸ਼ਾਰਾ ਕਰਦਾ ਹੈ?  ਜਾਂ ਫਿਰ ਉਸ ਸੱਚੀ ਸਿੱਖਿਆ ਉੱਤੇ ਭਰੋਸਾ ਕਰਨ ਵੱਲ ਇਸ਼ਾਰਾ ਕਰਦਾ ਹੈ, ਜੋ ਪਰਮੇਸ਼ਰ ਨੇ ਦਿੱਤੀ ਹੈ? ਪਹਿਲਾ ਵਿਚਾਰ ਮਸੀਹ ਦੇ ਕੰਮ ਉੱਤੇ ਨਹੀਂ ਪਰ ਮਨੁੱਖ ਦੇ ਆਪਣੇ ਕੰਮ ਉੱਤੇ ਜ਼ੋਰ ਦਿੰਦਾ ਹੈ (ਜਿਵੇਂ ਕਿ ਕੰਮਾਂ ਦੁਆਰਾ ਧਰਮੀ ਹੋਣਾ)। ਇਸ ਦੀ ਇੱਕ ਸਹੀ ਸਮਝ ਇਹ ਹੈ ਕਿ ਅਸੀਂ “ਵਿਸ਼ਵਾਸ” ਦੇ ਪ੍ਰਤੀ ਆਗਿਆਕਾਰ ਹਾਂ — ਅਰਥਾਤ ਅਸੀਂ ਉਸ ਸੱਚਾਈ ਉੱਤੇ ਵਿਸ਼ਵਾਸ ਕਰਦੇ ਹਾਂ ਜੋ ਪਰਮੇਸ਼ਰ ਨੇ ਸੱਚੀ ਪ੍ਰਸਤੁਤ ਕੀਤੀ ਹੈ। ਇਹ ਕਾਰਨ ਦੀ ਥਾਂ ਪ੍ਰਭਾਵ ਦਾ ਮਾਮਲਾ ਹੈ। ਸਾਡੇ ਵਿਸ਼ਵਾਸ ਦੇ ਨਤੀਜੇ ਵਜੋਂ, ਅਸੀਂ ਸ਼ੁਭ-ਸਮਾਚਾਰ ਜਾਂ ਵਿਸ਼ਵਾਸ ਦੇ ਆਗਿਆਕਾਰ ਬਣਦੇ ਹਾਂ; ਸਾਡੀ ਆਗਿਆਕਾਰੀ ਸਾਡੇ ਵਿਸ਼ਵਾਸ ਦਾ ਨਤੀਜਾ ਹੈ।

ਸ਼ੁਭ-ਸਮਾਚਾਰ ਦੇ ਸੰਦੇਸ਼ ਵਿੱਚ ਵਿਸ਼ਵਾਸ ਹੀ ਮੁਕਤੀ ਦੇ ਲਈ ਸ਼ਰਤ ਹੈ। ਮਸੀਹ ਦੇ ਕੰਮ ਉੱਤੇ ਵਿਸ਼ਵਾਸ ਕਰਨਾ ਰੋਮੀਆਂ ਦੀ ਪੁਸਤਕ ਦਾ ਕੇਂਦਰੀ ਵਿਚਾਰ ਹੈ; ਇਹ ਵਿਸ਼ਵਾਸ ਕੁਝ ਨਤੀਜੇ ਲਿਆਉਂਦਾ ਹੈ। ਯਾਕੂਬ ਦੀ ਪੁਸਤਕ ਦਾ ਵਿਚਾਰ ਇਹ ਹੈ ਕਿ ਵਿਸ਼ਵਾਸ ਜੀਵਨ ਵਿੱਚ ਬਦਲਾਅ (ਕੰਮ) ਪੈਦਾ ਕਰਦਾ ਹੈ।

ਸਾਰੀਆਂ ਕੌਮਾਂ ਨੂੰ

ਇੱਥੇ ਸ਼ਬਦ “ਕੌਮਾਂ” ਗ਼ੈਰ-ਯਹੂਦੀ ਲੋਕਾਂ ਦਾ ਹਵਾਲਾ ਦਿੰਦਾ ਹੈ। ਪਰਮੇਸ਼ਰ ਚਾਹੁੰਦੇ ਸਨ ਕਿ ਗ਼ੈਰ-ਯਹੂਦੀ ਮਸੀਹੀ ਵਿਸ਼ਵਾਸ ਦੇ ਆਗਿਆਕਾਰ ਬਣਨ। ਇਹ ਪੌਲੁਸ ਦਾ ਖ਼ਾਸ ਸੱਦਾ ਸੀ —ਕਿ ਉਸ ਨੂੰ ਗ਼ੈਰ-ਯਹੂਦੀਆਂ ਦੇ ਲਈ ਰਸੂਲ ਹੋਣਾ ਸੀ (ਰਸੂਲਾਂ 26:17)। ਪਤਰਸ ਦਾ ਸੇਵਕਾਈ ਯਹੂਦੀਆਂ ਦੇ ਲਈ ਸੀ।

ਉਹਨਾਂ ਦੇ ਨਾਮ ਵਿੱਚ

“ਉਹਨਾਂ ਦੇ ਨਾਮ ਲਈ” ਸ਼ਬਦ ਦਾ ਅਰਥ ਹੈ “ਉਹਨਾਂ ਦੀ ਖ਼ਾਤਰ” ਜਾਂ “ਉਹਨਾਂ ਦੇ ਵਾਸਤੇ।” ਸ਼ਬਦ “ਨਾਮ” ਦਰਸਾਉਂਦਾ ਹੈ ਕਿ ਪਰਮੇਸ਼ਰ ਜੋ ਕੁਝ ਆਪਣੀ ਸ਼ਖਸੀਅਤ ਅਤੇ ਗੁਣ ਵਿੱਚ ਹਨ। ਜਦੋਂ ਅਸੀਂ ਕਹਿੰਦੇ ਹਾਂ, “ਉਸ ਆਦਮੀ ਦਾ ਇਮਾਨਦਾਰੀ ਦੇ ਲਈ ਇੱਕ ਨਾਮ ਹੈ,” ਤਾਂ ਸਾਡਾ ਅਰਥ ਹੁੰਦਾ ਹੈ ਉਸ ਦੀ ਪਛਾਣ ਇਮਾਨਦਾਰੀ ਨਾਲ ਹੈ। ਇਸੇ ਤਰ੍ਹਾਂ, ਪਰਮੇਸ਼ਰ ਦੀ ਮਨੁੱਖ ਪ੍ਰਤੀ ਇਮਾਨਦਾਰੀ ਉਹਨਾਂ ਦੇ ਸੰਦੇਸ਼ ਵਿੱਚ ਹੈ। ਸ਼ੁਭ-ਸਮਾਚਾਰ ਦਾ ਅੰਤਿਮ ਉਦੇਸ਼ ਮਸੀਹ ਦੇ ਨਾਮ ਨੂੰ ਮਹਿਮਾ ਦੇਣਾ ਹੈ।

ਸਿਧਾਂਤ

ਅਸੀਂ ਕਿਰਪਾ ਦੇ ਸ਼ੁਭ-ਸਮਾਚਾਰ ਨੂੰ ਫੈਲਾ ਕੇ ਪ੍ਰਭੂ ਯਿਸੂ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ।

ਲਾਗੂ ਕਰਨਾ:

ਮਸੀਹ ਦੇ ਸ਼ੁਭ-ਸਮਾਚਾਰ ਵਿੱਚ ਮਹਿਮਾ ਹੈ। ਇਹ ਉਹਨਾਂ ਦੀ ਕਿਰਪਾ ਦੀ ਮਹਿਮਾ ਹੈ। ਉਹਨਾਂ ਨੇ ਸਭ ਕੁਝ ਪੂਰਾ ਕਰ ਦਿੱਤਾ ਹੈ; ਅਸੀਂ ਸਾਰੇ ਉਹਨਾਂ ਦੇ ਕਰਜ਼ਦਾਰ ਹਾਂ। ਮੁਕਤੀ ਪੂਰੀ ਤਰ੍ਹਾਂ ਮਸੀਹ ਦੇ ਕੀਤੇ ਕੰਮ ਨਾਲ ਹੀ ਮਿਲਦੀ ਹੈ।

ਰੋਮੀਆਂ 3:24, ਪਰ ਉਹ ਸਾਰੇ ਪਰਮੇਸ਼ਰ ਦੇ ਮੁਫ਼ਤ ਕਿਰਪਾ ਦੇ ਵਰਦਾਨ ਰਾਹੀਂ ਮਸੀਹ ਯਿਸੂ ਦੇ ਦੁਆਰਾ ਨੇਕ ਠਹਿਰਾਏ ਗਏ ਹਨ।

ਅਫ਼ਸੀਆਂ 2:8-9, 8ਕਿਉਂਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਮੁਕਤੀ ਪ੍ਰਾਪਤ ਕੀਤੀ ਹੈ। ਇਹ ਤੁਹਾਡੇ ਵੱਲੋਂ ਨਹੀਂ ਸਗੋਂ ਪਰਮੇਸ਼ਰ ਦਾ ਵਰਦਾਨ ਹੈ। 9ਇਹ ਕਰਮਾਂ ਦਾ ਨਤੀਜਾ ਨਹੀਂ ਹੈ ਇਸ ਲਈ ਇਸ ਉੱਤੇ ਹੰਕਾਰ ਨਹੀਂ ਕੀਤਾ ਜਾ ਸਕਦਾ।

ਇਹ ਪਰਮੇਸ਼ਰ ਦੀ ਕਿਰਪਾ ਹੀ ਹੈ ਜੋ ਸਾਨੂੰ ਹੁਕਮ ਦਿੰਦੀ ਹੈ ਕਿ ਅਸੀਂ ਸ਼ੁਭ-ਸਮਾਚਾਰ ਨੂੰ ਸਾਰੀਆਂ ਕੌਮਾਂ ਵਿੱਚ ਫੈਲਾਈਏ। ਸਾਨੂੰ ਇਹ ਹੁਕਮ ਸਿੱਧੇ ਯਿਸੂ ਵੱਲੋਂ ਮਿਲੇ ਹਨ (ਮੱਤੀ 28:18-20)। ਇਹ ਗੱਲ ਉੱਤੇ ਵਿਸ਼ਵਾਸ ਕਰਨਾ ਕਿ ਸਿਕੰਦਰ ਮਹਾਨ ਨੇ ਧਰਤੀ ਉੱਤੇ ਜੀਵਨ ਬਤੀਤ ਕੀਤਾ ਸੀ, ਮੇਰੇ ਲਈ ਕੋਈ ਵੱਡੀ ਗੱਲ ਨਹੀਂ ਹੈ। ਪਰ ਇਹ ਵਿਸ਼ਵਾਸ ਕਰਨਾ ਕਿ ਪ੍ਰਭੂ ਯਿਸੂ ਮੇਰੇ ਪਾਪਾਂ ਦੇ ਲਈ ਮਰੇ, ਅਤੇ ਮੈਨੂੰ ਸਦੀਪਕ ਜੀਵਨ ਦੇਣ ਦੇ ਲਈ ਮੁਰਦਿਆਂ ਵਿੱਚੋਂ ਜੀਅ ਉੱਠੇ, ਇਹ ਮੇਰੇ ਲਈ ਅਦਭੁੱਤ ਗੱਲ ਹੈ। ਭਾਵੇਂ ਅਸੀਂ ਕਿਸੇ ਵੀ ਹਾਲਤ ਵਿੱਚ ਹੋਈਏ, ਪਰਮੇਸ਼ਰ ਸਾਨੂੰ ਕਿਰਪਾ ਦੇ ਸਕਦੇ ਹਨ, ਅਤੇ ਫਿਰ ਵੀ ਆਪਣੇ ਚਰਿੱਤਰ ਨਾਲ ਕੋਈ ਸਮਝੌਤਾ ਨਹੀਂ ਕਰਦੇ ਹਨ। ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਪਵਿੱਤਰ ਚਰਿੱਤਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਲਈ ਸਲੀਬ ਉੱਤੇ ਹਰ ਇੱਕ ਮਨੁੱਖ ਦੇ ਹਰੇਕ ਪਾਪ ਦੇ ਲਈ ਆਪਣੀ ਜਾਨ ਦਿੱਤੀ।

Share