Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

ਪਰ ਪਵਿੱਤਰਤਾ ਦੇ ਆਤਮਾ ਦੇ ਵੱਲੋਂ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਕਾਰਨ ਸਮਰੱਥਾ ਦੇ ਨਾਲ ਪਰਮੇਸ਼ਰ ਦੇ ਪੁੱਤਰ ਘੋਸ਼ਿਤ ਕੀਤੇ ਗਏ।

ਪਰਮੇਸ਼ਰ ਦੇ ਪੁੱਤਰ ਘੋਸ਼ਿਤ ਕੀਤੇ ਗਏ।

“ਪਰਮੇਸ਼ਰ ਦੇ ਪੁੱਤਰ” ਸਿਰਲੇਖ ਜ਼ਬੂਰ 2:7 ਵੱਲ ਇਸ਼ਾਰਾ ਕਰਦਾ ਹੈ। ਇਹ ਸ਼ਬਦ ਮਸੀਹ ਦੇ ਪਰਮੇਸ਼ਰ ਹੋਣ ਨੂੰ ਦਰਸਾਉਂਦਾ ਹੈ।

ਸ਼ਬਦ “ਘੋਸ਼ਿਤ ਕੀਤੇ ਗਏ” ਦਾ ਅਰਥ ਹੈ – ਕਿਸੇ ਚੀਜ਼ ਦੀਆਂ ਹੱਦਾਂ ਜਾਂ ਸੀਮਾਵਾਂ ਨਿਰਧਾਰਤ ਕਰਨਾ। ਸ਼ਬਦ  “ਘੋਸ਼ਿਤ ਕੀਤਾ” ਦਾ ਅਰਥ ਹੈ ਕਿ ਕੁਝ ਨਿਰਧਾਰਤ, ਪਰਿਭਾਸ਼ਿਤ ਜਾਂ ਨਿਯੁਕਤ ਕੀਤਾ ਗਿਆ ਹੋਵੇ। ਇਸ ਯੂਨਾਨੀ ਸ਼ਬਦ ਤੋਂ ਸਾਡਾ ਪੰਜਾਬੀ ਸ਼ਬਦ “ਦਾਇਰਾ” ਆਉਂਦਾ ਹੈ ਇੱਕ ਦਾਇਰਾ ਧਰਤੀ ਅਤੇ ਆਕਾਸ਼ ਦੇ ਵਿਚਕਾਰ ਹੱਦ ਨਿਰਧਾਰਤ ਕਰਦਾ ਹੈ। ਪਰਮੇਸ਼ਰ ਦੇ ਪੁੱਤਰ ਸਦੀਪਕ ਰੂਪ ਵਿੱਚ ਪਰਮੇਸ਼ਰ ਸਨ, ਪਰ ਪਰਮੇਸ਼ਰ ਨੇ ਮਨੁੱਖਾਂ ਦੇ ਲਈ ਉਸ ਨੂੰ ਖੁੱਲ੍ਹੇ ਤੌਰ ਤੇ ਪੁੱਤਰ ਦੇ ਰੂਪ ਵਿੱਚ ਘੋਸ਼ਿਤ ਕੀਤਾ। ਮਨੁੱਖ ਦੇ ਰੂਪ ਵਿੱਚ ਪ੍ਰਭੂ ਯਿਸੂ ਉਹ ਬਣੇ ਜੋ ਉਹ ਪਹਿਲਾਂ ਨਹੀਂ ਸਨ, ਪਰ ਪਿਤਾ ਪਰਮੇਸ਼ਰ ਨੇ ਮਸੀਹ ਦੇ ਧਰਤੀ ਉੱਤੇ ਜੀਵਨ ਦੌਰਾਨ ਉਹਨਾਂ ਦੇ ਪਰਮੇਸ਼ਰ ਹੋਣ ਦਾ ਐਲਾਨ ਕੀਤਾ। ਉਹਨਾਂ ਦੇ ਮਨੁੱਖੀ ਜਨਮ ਦੇ ਲਈ ਇਹ ਘੋਸ਼ਣਾ ਜ਼ਰੂਰੀ ਸੀ। ਇਸ ਤਰ੍ਹਾਂ, ਪਿਤਾ ਪਰਮੇਸ਼ਰ ਨੇ ਮਸੀਹ ਦੇ ਪਰਮੇਸ਼ਰ ਹੋਣ ਨੂੰ ਉਹਨਾਂ ਦੇ ਮਨੁੱਖ ਹੋਣ ਤੋਂ ਵੱਖ ਕੀਤਾ। ਜੀਅ-ਉੱਠਣਾ ਮਸੀਹ ਦੇ ਪਰਮੇਸ਼ਰ ਦੇ ਪੁੱਤਰ ਹੋਣ ਨੂੰ ਸਪੱਸ਼ਟ ਕਰਦਾ ਹੈ।

ਯਿਸੂ ਇੱਕ ਹੀ ਵਿਅਕਤੀ ਵਿੱਚ ਪਰਮੇਸ਼ਰ ਅਤੇ ਮਨੁੱਖ ਦੋਵੇਂ ਹਨ। ਮਸੀਹ ਦੀ ਮਨੁੱਖਤਾ ਉਹਨਾਂ ਦਾ ਪਰਮੇਸ਼ਰ ਹੋਣਾ ਨਹੀਂ ਹੈ, ਅਤੇ ਉਹਨਾਂ ਦਾ ਪਰਮੇਸ਼ਰ ਹੋਣਾ ਉਹਨਾਂ ਦੀ ਮਨੁੱਖਤਾ ਨਹੀਂ ਹੈ। ਮਸੀਹ ਇੱਕ ਵਿਅਕਤੀ ਵਿੱਚ ਹਮੇਸ਼ਾ ਦੇ ਲਈ ਪੂਰੇ ਮਨੁੱਖ ਅਤੇ ਪੂਰੇ ਪਰਮੇਸ਼ਰ ਹਨ। ਤੀਜੀ ਆਇਤ ਪ੍ਰਭੂ ਯਿਸੂ ਦੀ ਮਨੁੱਖਤਾ ਬਾਰੇ ਸਿਖਾਉਂਦੀ ਹੈ, ਅਤੇ ਚੌਥੀ ਆਇਤ ਉਹਨਾਂ ਦੇ ਪਰਮੇਸ਼ਰ ਹੋਣ ਬਾਰੇ ਸਿਖਾਉਂਦੀ ਹੈ।

ਸਮਰੱਥਾ ਦੇ ਨਾਲ

ਚੌਥੀ ਆਇਤ ਵਿੱਚ ਤਿੰਨ ਸਮਾਂਤਰ ਵਾਕਾਂਸ਼ ਹਨ ਜੋ ਦਰਸਾਉਂਦੇ ਹਨ ਕਿ ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਮਨੁੱਖ ਦੀ ਭੂਮਿਕਾ ਵਿੱਚ ਕਿਵੇਂ ਦਿਖਾਇਆ:

“ਸਮਰੱਥਾ ਨਾਲ”

“ਪਵਿੱਤਰਤਾ ਦੇ ਆਤਮਾ ਅਨੁਸਾਰ”

“ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਦੁਆਰਾ”

ਜੀਅ ਉੱਠਣ ਦੀ ਸਮਰੱਥਾ ਬੇਮਿਸਾਲ ਹੈ। ਇਸ ਨੂੰ ਸਮਰੱਥਾ ਨਾਲ ਘੋਸ਼ਿਤ ਕੀਤਾ ਗਿਆ ਸੀ। ਪ੍ਰਭੂ ਯਿਸੂ ਨੇ ਮਨੁੱਖੀ ਰੂਪ ਵਿੱਚ ਅਦਭੁੱਤ ਸਮਰੱਥਾ ਨਾਲ ਜੀਵਤ ਬਿਤਾਇਆ ਸੀ, ਪਰ ਇਹ ਸਮਰੱਥਾ ਖ਼ਾਸ ਤੌਰ ਤੇ ਜੀਅ ਉੱਠਣ ਵਿੱਚ ਸਪੱਸ਼ਟ ਹੋਈ ਸੀ।

ਪੌਲੁਸ ਨੇ ਇਹ ਨਹੀਂ ਕਿਹਾ ਕਿ ਪ੍ਰਭੂ ਯਿਸੂ ਨੂੰ ਜੀਅ ਉੱਠਣ ਦੁਆਰਾ ਪਰਮੇਸ਼ਰ ਦੇ ਪੁੱਤਰ ਨਿਯੁਕਤ ਕੀਤਾ ਗਿਆ ਸੀ। ਪਰ, ਕਿਉਂਕਿ ਉਹਨਾਂ ਨੇ ਮਨੁੱਖੀ ਸਰੀਰ ਦੀ ਕਮਜ਼ੋਰੀ ਵਿੱਚ ਜਨਮ ਲਿਆ ਸੀ, ਇਸ ਲਈ ਉਹਨਾਂ ਨੂੰ ਸਮਰੱਥਾ ਨਾਲ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਗਿਆ ਸੀ। ਜੀਅ ਉੱਠੇ ਮਸੀਹ ਇੱਕ ਸ਼ਕਤੀਸ਼ਾਲੀ ਵਿਚਾਰ ਹੈ। ਜੀਅ ਉੱਠਣ ਨੇ ਉਹਨਾਂ ਦੇ ਪਰਮੇਸ਼ਰ ਹੋਣ ਦਾ ਐਲਾਨ ਕੀਤਾ ਅਤੇ ਇਸ ਨੂੰ ਸਾਬਤ ਕੀਤਾ। ਇਹ ਉਹਨਾਂ ਦੇ ਪਰਮੇਸ਼ਰ ਹੋਣ ਦਾ ਸਬੂਤ ਹੈ, ਪਰ ਇਹ ਉਹਨਾਂ ਦੇ ਮਸੀਹਾ ਵਜੋਂ ਕੰਮ ਦਾ ਵੀ ਇੱਕ ਮੁੱਖ ਮੋੜ ਹੈ। ਉਹਨਾਂ ਦਾ ਜੀਅ ਉੱਠਣਾ ਮੌਤ ਉੱਤੇ ਅੰਤਿਮ ਜਿੱਤ ਸੀ।

ਪਵਿੱਤਰਤਾ ਦੇ ਆਤਮਾ ਦੇ ਵੱਲੋਂ

ਪਵਿੱਤਰ ਆਤਮਾ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ। ਪਵਿੱਤਰ ਆਤਮਾ ਨੇ ਮਸੀਹ ਦੀ ਮਨੁੱਖਤਾ ਨੂੰ ਮੌਤ ਵਿੱਚੋਂ ਜਿਊਂਦਾ ਕੀਤਾ ਸੀ।

ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਕਾਰਨ

ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀਅ ਉੱਠਣ ਨੇ ਉਹਨਾਂ ਦੇ ਪਰਮੇਸ਼ਰ ਹੋਣ ਨੂੰ ਘੋਸ਼ਿਤ ਕੀਤਾ ਸੀ। ਮੁਰਦਿਆਂ ਵਿੱਚੋਂ ਜੀਅ ਉੱਠਣ ਨੇ ਉਹਨਾਂ ਦੇ ਮਨੁੱਖੀ ਰੂਪ ਦੀ ਸ਼ਰਮਿੰਦਗੀ ਨੂੰ ਉਹਨਾਂ ਦੇ ਮਹਿਮਾਮਈ ਜੀਵਨ ਵਿੱਚ ਬਦਲ ਦਿੱਤਾ ਸੀ। ਇਸ ਤਰ੍ਹਾਂ, ਇਸ ਦੇ ਨਤੀਜੇ ਵਜੋਂ, ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਸਮਰੱਥਾ ਨਾਲ ਆਪਣੇ ਪੁੱਤਰ ਦੇ ਰੂਪ ਵਿੱਚ ਘੋਸ਼ਿਤ ਕੀਤਾ। ਜੀਅ ਉੱਠਣ ਦੇ ਦੁਆਰਾ ਪਰਮੇਸ਼ਰ ਨੇ ਯਿਸੂ ਨੂੰ ਆਪਣਾ ਸਦੀਪਕ ਪੁੱਤਰ ਘੋਸ਼ਿਤ ਕੀਤਾ ਸੀ। ਅਸੀਂ ਮਸੀਹ ਦੇ ਜੀਅ ਉੱਠਣ ਦੁਆਰਾ ਉਹਨਾਂ ਦੀ ਪਰਮੇਸ਼ਰ ਦੇ ਪੁੱਤਰ ਹੋਣ ਦੇ ਰੂਪ ਵਿੱਚ  ਮਹਿਮਾ ਨੂੰ ਦੇਖਦੇ ਹਾਂ। ਜੀਅ ਉੱਠਣ ਨੇ ਉਹਨਾਂ ਦੇ ਪਰਮੇਸ਼ਰ ਦੇ ਪੁੱਤਰ ਹੋਣ ਦੀ ਪੁਸ਼ਟੀ ਕੀਤੀ ਸੀ।

ਜੀਅ ਉੱਠਣਾ ਉਹ ਨਿਸ਼ਾਨ ਸੀ ਜੋ ਪ੍ਰਭੂ ਯਿਸੂ ਦੀ ਮਨੁੱਖੀ ਨਿਮਰਤਾ ਦੀ ਹਾਲਤ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦੇ ਰੂਪ ਵਿੱਚ ਉਹਨਾਂ ਦੀ ਮਹਾਨਤਾ ਦੀ ਹਾਲਤ ਤੋਂ ਵੱਖ ਕਰਦਾ ਹੈ। ਉਹਨਾਂ ਦੇ ਜੀਅ ਉੱਠਣ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਪਰਮੇਸ਼ਰ ਦੇ ਪੁੱਤਰ ਸਨ। ਇੱਕ ਮਨੁੱਖੀ ਦ੍ਰਿਸ਼ਟੀਕੋਣ ਤੋਂ, ਉਹਨਾਂ ਦਾ ਮਹਿਮਾਮਈ ਹੋਣਾ ਉਹਨਾਂ ਦੀ ਪਰਮੇਸ਼ਰ ਹੋਣ ਦੀ ਹਾਲਤ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਵਿੱਚ ਬਹਾਲੀ ਸੀ (ਯੂਹੰਨਾ 17:5)। ਇਸ ਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਨੇ ਆਪਣੀ ਪਰਮੇਸ਼ਰ ਹੋਣ ਦੀ ਹਾਲਤ ਨੂੰ ਮੁੜ ਪ੍ਰਾਪਤ ਕੀਤਾ ਸੀ, ਬਲਕਿ ਉਹਨਾਂ ਨੇ ਮਨੁੱਖ ਹੋਣ ਤੋਂ ਅਲੱਗ ਹੋ ਕੇ ਆਪਣੇ ਪਰਮੇਸ਼ਰ ਹੋਣ ਦੀ ਵਰਤੋਂ ਨੂੰ ਮੁੜ ਪ੍ਰਾਪਤ ਕੀਤਾ ਸੀ।

ਸਿਧਾਂਤ:

ਮਸੀਹ ਦਾ ਜੀਅ ਉੱਠਣਾ ਉਹਨਾਂ ਦੇ ਪਰਮੇਸ਼ਰ ਹੋਣ ਦੀ ਪੁਸ਼ਟੀ ਕਰਦਾ ਹੈ।

ਲਾਗੂ ਕਰਨਾ:

ਮੁਰਦਿਆਂ ਵਿੱਚੋਂ ਜੀਅ ਉੱਠਣ ਦੀ ਸਮਰੱਥਾ ਨੇ ਪ੍ਰਭੂ ਯਿਸੂ ਨੂੰ ਪਰਮੇਸ਼ਰ ਦੇ ਰੂਪ ਵਿੱਚ ਵੱਖ ਕੀਤਾ ਅਤੇ ਉਹਨਾਂ ਦੇ ਪਰਮੇਸ਼ਰ ਹੋਣ ਨੂੰ ਸਾਬਤ ਕੀਤਾ। ਜੇਕਰ ਪ੍ਰਭੂ ਯਿਸੂ ਮੁਰਦਿਆਂ ਵਿੱਚੋਂ ਜੀਅ ਨਾ ਉੱਠਦੇ, ਤਾਂ ਸਾਡੇ ਕੋਲ ਉਹਨਾਂ ਦੇ ਪਰਮੇਸ਼ਰ ਹੋਣ ਦੀ ਪੁਸ਼ਟੀ ਕਰਨ ਦੇ ਲਈ ਜੀਅ ਉੱਠਣ ਦੀ ਕੋਈ ਵਿਲੱਖਣਤਾ ਨਾ ਹੁੰਦੀ। ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜੀਅ ਉੱਠਣ ਦੁਆਰਾ ਪਰਮੇਸ਼ਰ ਦੇ ਪੁੱਤਰ ਘੋਸ਼ਿਤ ਕੀਤਾ ਗਿਆ।

Share