ਪੌਲੁਸ ਦੇ ਵੱਲੋਂ ਜਿਹੜਾ ਮਸੀਹ ਯਿਸੂ ਦਾ ਸੇਵਕ ਅਤੇ ਪਰਮੇਸ਼ਰ ਦੇ ਦੁਆਰਾ ਉਹਨਾਂ ਦਾ ਰਸੂਲ ਹੋਣ ਦੇ ਲਈ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ
ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ
ਹੁਣ ਅਸੀਂ ਪੌਲੁਸ ਦੀ ਉਸ ਦੇ ਆਪਣੇ ਬਾਰੇ ਤੀਜੀ ਪਹਿਚਾਣ ਵੱਲ ਆਉਂਦੇ ਹਾਂ। ਪਰਮੇਸ਼ਰ ਨੇ ਉਸ ਨੂੰ ਸ਼ੁਭ-ਸਮਾਚਾਰ ਦੇ ਲਈ ਅਲੱਗ ਕੀਤਾ ਸੀ। ਯੂਨਾਨੀ ਕਾਲ ਇਹ ਦਰਸਾਉਂਦਾ ਹੈ ਕਿ ਸ਼ੁਭ-ਸਮਾਚਾਰ ਦੇ ਲਈ ਅਲੱਗ ਕੀਤੇ ਜਾਣ ਦੇ ਪ੍ਰਭਾਵ ਲਗਾਤਾਰ ਜਾਰੀ ਰਹਿੰਦੇ ਹਨ। ਪਰਮੇਸ਼ਰ ਨੇ ਪੌਲੁਸ ਦੇ ਲਈ ਇੱਕ ਮੌਕਾ ਜਾਂ ਨਿਯੁਕਤੀ ਨਿਰਧਾਰਿਤ ਕੀਤੀ ਸੀ। ਸ਼ੁਭ-ਸਮਾਚਾਰ “ਇੱਕ ਖੁਸ਼ਖਬਰੀ” ਹੈ ਜੋ ਪਰਮੇਸ਼ਰ ਉਹਨਾਂ ਨੂੰ ਦਿੰਦੇ ਹਨ ਜੋ ਮਸੀਹ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਸਮਾਚਾਰ ਇਹ ਹੈ ਕਿ ਸਾਨੂੰ ਪਰਮੇਸ਼ਰ ਵੱਲੋਂ ਆਜ਼ਾਦੀ ਮਿਲੀ ਹੈ; ਅਤੇ ਮਸੀਹ ਨੇ ਨਿੱਜੀ ਤੌਰ ਤੇ ਸਲੀਬ ਦੇ ਉੱਤੇ ਪਾਪ ਦੀ ਕੀਮਤ ਦਾ ਭੁਗਤਾਨ ਕੀਤਾ ਹੈ।
ਗਲਾਤੀਆਂ 1:15 “ਪਰ ਪਰਮੇਸ਼ਰ ਨੇ ਮੈਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਸੇਵਾ ਦੇ ਲਈ ਚੁਣ ਲਿਆ। ਉਹਨਾਂ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਚੁਣਿਆ”
ਸ਼ਬਦ “ਅਲੱਗ ਕੀਤਾ” ਦਾ ਅਰਥ ਹੈ ਵੱਖ ਕੀਤਾ ਹੋਇਆ। ਪਰਮੇਸ਼ਰ ਨੇ ਪੌਲੁਸ ਨੂੰ ਇੱਕ ਖ਼ਾਸ ਸੇਵਾ ਦੇ ਲਈ ਚੁਣਿਆ ਸੀ। ਪਰਮੇਸ਼ਰ ਨੂੰ ਆਪਣੇ ਸਰਵ-ਗਿਆਨ ਵਿੱਚ ਇਹ ਪਤਾ ਸੀ ਕਿ ਪੌਲੁਸ ਉਸ ਮਿਸ਼ਨ ਦੇ ਲਈ ਸਕਾਰਾਤਮਕ ਜਵਾਬ ਦੇਵੇਗਾ ਜੋ ਉਸ ਦੇ ਸਾਹਮਣੇ ਰੱਖਿਆ ਗਿਆ ਸੀ। ਪੌਲੁਸ ਇੱਕੋ ਗੱਲ ਉੱਤੇ ਮਨ ਕੇਂਦਰਿਤ ਕਰਨ ਵਾਲਾ ਮਨੁੱਖ ਸੀ –“ਇਹ ਇੱਕੋ ਕੰਮ ਮੈਂ ਕਰਦਾ ਹੈ” (ਫ਼ਿਲਿੱਪੀ 3:13)। ਪਰਮੇਸ਼ਰ ਨੇ ਪੌਲੁਸ ਦੇ ਜੀਵਨ ਦੇ ਉਦੇਸ਼ ਦੇ ਚਾਰੇ ਪਾਸੇ ਇੱਕ ਰੇਖਾ ਖਿੱਚੀ ਸੀ ਕਿ ਉਹ ਸ਼ੁਭ-ਸਮਾਚਾਰ ਦਾ ਪ੍ਰਚਾਰ ਕਰੇ।
ਸ਼ਬਦ “ਸ਼ੁਭ-ਸਮਾਚਾਰ” ਦਾ ਅਰਥ ਖੁਸ਼ਖਬਰੀ ਹੈ। ਰੋਮੀਆਂ ਦੀ ਪੁਸਤਕ ਵਿੱਚ “ਸ਼ੁਭ-ਸਮਾਚਾਰ” ਸ਼ਬਦ 60 ਵਾਰ ਵਰਤਿਆ ਗਿਆ ਹੈ। ਇਸ ਸੰਦਰਭ ਵਿੱਚ ਇਹ ਪਰਮੇਸ਼ਰ ਦੀ ਖੁਸ਼ਖਬਰੀ ਹੈ। ਇਹ “ਪਰਮੇਸ਼ਰ ਦਾ ਸ਼ੁਭ-ਸਮਾਚਾਰ” ਵੀ ਹੈ। ਪਰਮੇਸ਼ਰ ਹੀ ਮੁਕਤੀ ਦੇ ਸਰੋਤ ਹਨ। ਪੌਲੁਸ ਨੇ ਇਸ ਖੁਸ਼ਖਬਰੀ ਦਾ ਵਿਚਾਰ ਖ਼ੁਦ ਨਹੀਂ ਬਣਾਇਆ ਸੀ। ਖੁਸ਼ਖਬਰੀ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੇ ਲਈ ਮਾਰੇ ਗਏ, ਅਤੇ ਇਸ ਕਾਰਨ ਸਾਨੂੰ ਪਰਮੇਸ਼ਰ ਦੇ ਨਾਲ ਸਦੀਪਕ ਸੰਗਤ ਬਣਾਉਣ ਦਾ ਅਧਿਕਾਰ ਮਿਲਿਆ ਹੈ।
ਸਿਧਾਂਤ:
ਮਸੀਹ ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਸੇਵਾ ਉੱਤੇ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ।
ਲਾਗੂ ਕਰਨਾ:
ਮਸੀਹੀ ਲੋਕਾਂ ਦਾ ਆਪਣੇ ਜੀਵਨ ਉੱਤੇ ਕੋਈ ਖ਼ਾਸ ਹੱਕ/ਅਧਿਕਾਰ ਨਹੀਂ ਹੈ, ਕਿਉਂਕਿ ਉਹ ਮਸੀਹ ਦੇ ਖ਼ੂਨ ਦੀ ਕੀਮਤ ਦੇ ਨਾਲ ਖਰੀਦੇ ਗਏ ਹਨ। ਜੇਕਰ ਅਸੀਂ ਆਪਣੇ ਹੱਕਾਂ/ਅਧਿਕਾਰਾਂ ਤੇ ਧਿਆਨ ਦਿੰਦੇ ਹਾਂ, ਤਾਂ ਅਸੀਂ ਮਸੀਹ ਦੇ ਕੰਮ ਨੂੰ ਉਸ ਤਰ੍ਹਾਂ ਅੱਗੇ ਨਹੀਂ ਵਧਾ ਪਾਵਾਂਗੇ ਜਿਵੇਂ ਅਸੀਂ ਵਧਾ ਸਕਦੇ ਹਾਂ। ਮਸੀਹ ਦੇ ਸੇਵਕ ਹੋਣ ਦੀ ਸੋਚ ਦੇ ਨਾਲ, ਅਸੀਂ ਦ੍ਰਿੜਤਾ ਨਾਲ ਮਸੀਹ ਦੇ ਦਾਅਵਿਆਂ ਨੂੰ ਅੱਗੇ ਵਧਾਉਣ ਦੇ ਲਈ ਅੱਗੇ ਵਧਦੇ ਹਾਂ।
ਇੱਕ ਮਸੀਹੀ ਵਿਸ਼ਵਾਸੀ ਜੋ ਸ਼ੁਭ-ਸਮਾਚਾਰ ਦੇ ਲਈ ਅਲੱਗ ਕੀਤਾ ਗਿਆ ਹੈ, ਉਹ ਆਪਣੇ ਆਪ ਨੂੰ ਹੋਰ ਸਾਰੇ ਉਦੇਸ਼ਾਂ ਤੋਂ ਵੱਖਰਾ ਕਰ ਲੈਂਦਾ ਹੈ। ਉਹ ਕਿਸੇ ਹੋਰ ਉਦੇਸ਼ ਦੇ ਲਈ ਜੀਵਨ ਨਹੀਂ ਜੀਉਂਦਾ ਹੈ। ਉਹ ਆਪਣੇ ਸਾਰੇ ਸਰੋਤਾਂ ਨੂੰ ਇੱਕੋ ਹੀ ਉਦੇਸ਼ ਵੱਲ ਕੇਂਦਰਿਤ ਕਰਦਾ ਹੈ।
