Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

1 ਪੌਲੁਸ ਦੇ ਵੱਲੋਂ ਜਿਹੜਾ ਮਸੀਹ ਯਿਸੂ ਦਾ ਸੇਵਕ ਅਤੇ ਪਰਮੇਸ਼ਰ ਦੇ ਦੁਆਰਾ ਉਹਨਾਂ ਦਾ ਰਸੂਲ ਹੋਣ ਦੇ ਲਈ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ ਅਤੇ ਸੱਦਿਆ ਗਿਆ ਹੈ।

ਪੌਲੁਸ ਨੇ ਆਪਣੀ ਪਛਾਣ ਤਿੰਨ ਵੱਖ-ਵੱਖ ਤਰੀਕਿਆਂ ਨਾਲ ਕੀਤੀ:

  • ਉਸ ਦਾ ਦਰਜਾ: ਯਿਸੂ ਮਸੀਹ ਦਾ ਗੁਲਾਮ
  • ਉਸ ਦੀ ਜ਼ਿੰਮੇਵਾਰੀ: ਰਸੂਲ ਹੋਣ ਲਈ ਬੁਲਾਇਆ ਗਿਆ
  • ਉਸ ਦਾ ਮਿਸ਼ਨ: ਪਰਮੇਸ਼ਰ ਦੇ ਸ਼ੁਭ-ਸਮਾਚਾਰ ਲਈ ਅਲੱਗ ਕੀਤਾ ਗਿਆ

ਇਹ ਤਿੰਨੇ ਬਿਆਨ ਪੌਲੁਸ ਵੱਲੋਂ ਸ਼ੁਭ-ਸਮਾਚਾਰ ਨੂੰ ਫੈਲਾਉਣ ਵਿੱਚ ਨਿਭਾਈ ਗਈ ਗੌਣ ਭੂਮਿਕਾ ਨੂੰ ਦਰਸਾਉਂਦੇ ਹਨ। ਉਸ ਨੇ ਕਦੇ ਵੀ ਆਪਣੇ ਆਪ ਨੂੰ ਪਰਮੇਸ਼ਰ ਦੀ ਯੋਜਨਾ ਤੋਂ ਉੱਪਰ ਨਹੀਂ ਰੱਖਿਆ ਸੀ। ਹੁਣ ਅਸੀਂ ਪੌਲੁਸ ਵੱਲੋਂ ਆਪਣੇ ਬਾਰੇ ਕੀਤੇ ਗਏ ਪ੍ਰਭਾਵਸ਼ਾਲੀ ਮੁਲਾਂਕਣ ਵੱਲ ਦੇਖਦੇ ਹਾਂ।

ਪੌਲੁਸ,

ਪੋਲੁਸ ਨੇ ਆਪਣੇ ਪਹਿਲੀ ਮਿਸ਼ਨਰੀ ਯਾਤਰਾ ਦੌਰਾਨ ਆਪਣਾ ਨਾਮ ਸਾਊਲ (ਯਾਹੂਦੀ ਨਾਮ) ਤੋਂ ਪੋਲੁਸ ਵਿੱਚ ਬਦਲਿਆ ਸੀ। ਸ਼ਾਇਦ ਉਸ ਨੇ ਆਪਣਾ ਨਾਮ ਰੋਮੀ ਸਾਮਰਾਜ ਵਿੱਚ ਯਾਤਰਾ ਦੀਆ ਸਹੂਲਤਾਂ ਦੇ ਲਈ ਬਦਲਿਆ ਸੀ। ਬਾਈਬਲ ਦੇ ਲੇਖਕਾਂ ਵਿੱਚੋਂ ਪੌਲੁਸ ਇਕੱਲਾ ਹੀ ਸੀ ਜਿਸ ਨੇ ਆਪਣੇ ਯੂਨਾਨੀ ਨਾਮ ਦੇ ਲਈ ਆਪਣਾ ਯਹੂਦੀ ਨਾਮ ਛੱਡ ਦਿੱਤਾ ਸੀ। 

ਪੋਲੁਸ ਦਾ ਜਨਮ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਯਰੂਸ਼ਲਮ ਵਿੱਚ ਗਮਲੀਏਲ ਤੋਂ ਯਹੂਦੀ ਬਿਵਸਥਾ ਦੀ ਸਿੱਖਿਆ ਪ੍ਰਾਪਤ ਕੀਤੀ ਸੀ (ਰਸੂਲਾਂ 22:3)। ਉਹ ਇੱਕ ਫ਼ਰੀਸੀ ਦਾ ਪੁੱਤਰ ਸੀ (ਰਸੂਲਾਂ 23:6), ਅਤੇ ਬਾਅਦ ਵਿੱਚ ਉਹ ਖ਼ੁਦ ਵੀ ਇੱਕ ਫ਼ਰੀਸੀ ਬਣ ਗਿਆ ਸੀ। ਅੰਤ ਵਿੱਚ ਉਹ ਕਲੀਸਿਯਾ ਉੱਤੇ ਅਤਿਆਚਾਰ ਕਰਨ ਵਾਲਾ ਬਣਾ ਗਿਆ, ਅਤੇ ਮਸੀਹੀ ਲੋਕਾਂ ਨੂੰ ਮਾਰਨ ਲੱਗਾ।

ਪੌਲੁਸ ਰੋਮੀਆਂ ਦੀ ਪੁਸਕਤ ਨੂੰ ਲਿਖਣ ਵਾਲਾ ਮਨੁੱਖੀ ਲੇਖਕ ਸੀ

ਯਿਸੂ ਮਸੀਹ ਦਾ ਸੇਵਕ,

ਸਭ ਤੋਂ ਪਹਿਲਾਂ, ਪੌਲੁਸ ਨੇ ਆਪਣੇ ਆਪ ਨੂੰ ਇੱਕ “ਸੇਵਕ” ਕਿਹਾ। ਪੌਲੁਸ ਰੋਮੀ ਸਾਮਰਾਜ ਦਾ ਨਾਗਰਿਕ ਹੋਣ ਦੇ ਕਾਰਨ ਆਜ਼ਾਦ ਸੀ, ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਇੱਕ ਸੇਵਕ ਕਿਹਾ। ਸ਼ਬਦ “ਗੁਲਾਮ” ਦਾ ਅਰਥ ਹੈ, ਉਹ ਜੋ ਖ਼ੁਦ ਨੂੰ ਆਪਣੀ ਮਰਜ਼ੀ ਦੇ ਨਾਲ ਕਿਸੇ ਹੋਰ ਦਾ ਸੇਵਕ ਹੋਣ ਦੇ ਲਈ ਵੇਚ ਦਿੰਦਾ ਹੈ। ਇਹ ਯੂਨਾਨੀ ਸ਼ਬਦ ਇੱਕ ਲਾਚਾਰ ਗ਼ੁਲਾਮ ਦੇ ਲਈ ਵਰਤਿਆ ਜਾਂਦਾ ਹੈ। ਪਰ ਪੌਲੁਸ ਨੇ ਇਸ ਸ਼ਬਦ ਨੂੰ ਸਨਮਾਨ ਅਤੇ ਅਵਸਰ ਦੇ ਅਰਥ ਵਿੱਚ ਵਰਤਿਆ ਸੀ; ਉਸ ਦੇ ਲਈ ਪ੍ਰਭੂ ਦੀ ਸੇਵਾ ਕਰਨਾ ਕੋਈ ਮਜ਼ਦੂਰੀ ਨਹੀਂ ਸੀ। ਉਹ ਆਪਣੇ ਆਪ ਨੂੰ ਬਿਨਾਂ ਕਿਸੇ ਅਧਿਕਾਰ ਦੇ ਯਿਸੂ ਮਸੀਹ ਦਾ ਸੇਵਕ ਮੰਨਦਾ ਸੀ। ਉਹ ਸੈਤਾਨ ਦਾ ਸੇਵਕ ਹੋਣ ਤੋਂ ਬਾਅਦ ਹੁਣ ਮਸੀਹ ਦਾ ਸੇਵਕ ਬਣ ਗਿਆ ਸੀ। ਪ੍ਰਭੂ ਦੀ ਸੇਵਾ ਕਰਨਾ ਉਸ ਲਈ ਇੱਕ ਸਨਮਾਨ ਦੀ ਗੱਲ ਸੀ।

ਗਲਤੀਆਂ 1:10 ਕੀ ਮੈਂ ਮਨੁੱਖਾਂ ਦੀ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ? ਜਾਂ ਕੀ ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇਕਰ ਮੈਂ ਅਜੇ ਵੀ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਫਿਰ ਮੈਂ ਮਸੀਹ ਦਾ ਸੇਵਕ ਨਾ ਹੁੰਦਾ।

ਸਿਧਾਂਤ:

ਪਰਮੇਸ਼ਰ ਸਾਨੂੰ ਕਦੇ ਵੀ ਆਪਣੇ ਆਪ ਦੇ ਮਾਲਕ ਬਣਨ ਦੇ ਲਈ ਨਹੀਂ ਬੁਲਾਉਂਦੇ ਹਨ।

ਇਸ ਨੂੰ ਲਾਗੂ ਕਰਨਾ:

ਪਰਮੇਸ਼ਰ ਸਾਨੂੰ ਆਪਣੇ ਪੁਰਸ਼ ਅਤੇ ਔਰਤ ਬਣਨ ਲਈ ਬੁਲਾਉਂਦੇ ਹਨ। ਜਿਵੇਂ ਪੌਲੁਸ ਨੇ ਆਪਣੇ ਆਪ ਨੂੰ ਰੋਮ ਦੇ ਸੇਵਕਾਂ ਵਰਗਾ ਸਮਝਿਆ, ਉਵੇਂ ਹੀ ਸਾਨੂੰ ਵੀ ਆਪਣੇ ਆਪ ਨੂੰ ਉਹਨਾਂ ਲੋਕਾਂ ਵਰਗਾ ਸਮਝਣਾ ਚਾਹੀਦਾ ਹੈ ਜੋ ਸੇਵਾ ਕਰਦੇ ਹਨ। ਸਾਨੂੰ ਸਾਰਿਆਂ ਨੂੰ ਮਸੀਹ ਦੇ ਖ਼ੂਨ ਦੇ ਨਾਲ ਖਰੀਦਿਆ ਗਿਆ ਹੈ। ਇਸ ਲਈ, ਸਾਨੂੰ ਰਾਜਿਆਂ ਦੇ ਰਾਜੇ ਦੀ ਸੇਵਾ ਕਰਨੀ ਚਾਹੀਦੀ ਹੈ।

ਪ੍ਰਭੂ ਯਿਸੂ ਦੇ ਸੇਵਕ ਹੋਣ ਦੀ ਭੂਮਿਕਾ ਨੂੰ ਸਵੀਕਾਰ ਕਰਨਾ ਅੱਜ ਦੇ ਮਸੀਹੀ ਲੋਕਾਂ ਦੀ ਵਿਅਕਤੀਗਤ ਆਜ਼ਾਦੀ ਦੀ ਸੋਚ ਦੇ ਵਿਰੁੱਧ ਹੈ। ਅਸੀਂ ਆਜ਼ਾਦੀ ਬਾਰੇ ਇੱਕ ਝੂਠੀ ਸਿੱਖਿਆ ਵਿੱਚ ਬਣੇ ਰਹਿੰਦੇ ਹਾਂ। ਇਹੀ ਮੁੱਖ ਗ਼ਲਤੀ ਹੈ। ਜਦੋਂ ਅਸੀਂ ਇਸ ਝੂਠੇ ਮੁੱਲ ਨੂੰ ਸਵੀਕਾਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ਰ ਤੋਂ ਵਿਅਕਤੀਗਤ ਤੌਰ ਤੇ ਆਜ਼ਾਦ ਹੋ ਜਾਂਦੇ ਹਾਂ। ਸਾਨੂੰ ਆਪਣੇ ਆਪ ਨੂੰ ਪਰਮੇਸ਼ਰ ਦੀ ਸੰਪਤੀ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਸਾਨੂੰ ਆਪਣੀ ਇੱਛਾ ਨਾਲ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸਾਨੂੰ ਇਸ ਨੂੰ ਗ਼ੁਲਾਮੀ ਨਹੀਂ, ਬਲਕਿ ਭਗਤੀ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ।

ਮਸੀਹੀ ਲੋਕ ਮਸੀਹ ਵਿੱਚ ਆਜ਼ਾਦ ਹਨ (ਗਲਾਤੀਆਂ 5:1)। ਇਸ ਦਾ ਅਰਥ ਇਹ ਹੈ ਕਿ ਪਰਮੇਸ਼ਰ ਨੇ ਸਾਨੂੰ ਆਪਣੀ ਉਸ ਕਿਰਪਾ ਨਾਲ ਬਰਕਤ ਦਿੱਤੀ ਹੈ, ਜੋ ਮਸੀਹ ਦੀ ਮੌਤ ਦੁਆਰਾ ਪ੍ਰਦਾਨ ਹੋਈ ਹੈ। ਅਸੀਂ ਮਸੀਹ ਵਿੱਚ ਆਜ਼ਾਦ ਹਾਂ, ਪਰ ਅਸੀਂ ਆਪਣੇ ਜੀਵਨ ਨੂੰ ਉਹਨਾਂ ਦੀ ਸੇਵਾ ਲਈ ਸਮਰਪਿਤ ਕਰਨ ਦੀ ਚੋਣ ਕੀਤੀ ਹੈ। ਸਾਡੀ ਆਜ਼ਾਦੀ ਸਾਨੂੰ ਪੂਰੇ ਦਿਲ ਤੋਂ ਬਲੀਦਾਨ ਵਾਲਾ ਪਿਆਰ ਕਰਨ ਦੀ ਸਮਰੱਥਾ ਦਿੰਦੀ ਹੈ। ਇੱਕ ਔਰਤ ਇੱਕ ਆਦਮੀ ਨੂੰ ਇਸ ਲਈ ਪਿਆਰ ਨਹੀਂ ਕਰਦੀ ਹੈ ਕਿਉਂਕਿ ਉਹ ਉਸ ਨੂੰ ਮਜਬੂਰ ਕਰਦਾ ਹੈ; ਪਰ ਉਹ ਉਸ ਨੂੰ ਇਸ ਲਈ ਪਿਆਰ ਕਰਦੀ ਹੈ ਕਿਉਂਕਿ ਉਹ ਅਜਿਹਾ ਕਰਨ ਦੇ ਲਈ ਆਜ਼ਾਦ ਹੈ। ਉਹ ਉਸ ਦੀ ਸੇਵਾ ਕਰਦੀ ਹੈ ਕਿਉਂਕਿ ਉਹ ਸੇਵਾ ਕਰਨਾ ਚਾਹੁੰਦੀ ਹੈ। ਇਹ ਉਸ ਦੀ ਆਤਮਾ ਵਿਚਲੀ ਸਮਰੱਥਾ ਨਾਲ ਸੰਬੰਧਿਤ ਹੈ। ਪਰਮੇਸ਼ਰ ਦੇ ਵਚਨ ਤੋਂ ਮਿਲਣ ਵਾਲੇ ਗਿਆਨ ਦੀ ਸਮਰੱਥਾ ਜਿੰਨੀ ਜ਼ਿਆਦਾ ਹੋਵੇਗੀ, ਓਨਾ ਹੀ ਪ੍ਰਭੂ ਪ੍ਰਤੀ ਸਾਡਾ ਪਿਆਰ ਅਤੇ ਸੇਵਾ ਵੱਧ ਜਾਵੇਗੀ। ਇਹ ਮਸੀਹ ਬਾਰੇ ਸੰਗੀਤਮਈ ਗੀਤਾਂ ਤੋਂ ਨਹੀਂ ਆਉਂਦਾ ਹੈ।

ਪਰਮੇਸ਼ਰ ਸਾਨੂੰ ਸੇਵਾ ਵਿੱਚ ਮਸ਼ਹੂਰ ਹੋਣ ਲਈ ਨਹੀਂ ਬੁਲਾਉਂਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਪ੍ਰਚਾਰਕ ਕਲੀਸਿਯਾ ਵਿੱਚ ਇਹੀ ਭੂਮਿਕਾ ਨਿਭਾਉਂਦੇ ਹਨ। ਜਿਹੜੇ ਲੋਕ ਸੇਵਾ ਵਿੱਚ ਹਨ ਉਹਨਾਂ ਨੂੰ ਕਦੇ ਵੀ ਆਪਣੇ ਆਪ ਨੂੰ ਸੇਵਕ ਦੀ ਭੂਮਿਕਾ ਤੋਂ ਉੱਪਰ ਨਹੀਂ ਸਮਝਣਾ ਚਾਹੀਦਾ ਹੈ। ਘਮੰਡ ਸੇਵਕਾਈ ਵਿੱਚ ਅਸਫਲਤਾ ਨੂੰ ਲਿਆਉਂਦਾ ਹੈ। ਸਾਡੀ ਸੇਵਕਾਈ ਸਾਡੇ ਆਪਣੇ ਫ਼ੈਸਲੇ ਦੁਆਰਾ ਨਹੀਂ, ਬਲਕਿ ਪਰਮੇਸ਼ਰ ਦੇ ਫ਼ੈਸਲੇ ਦੁਆਰਾ ਹੁੰਦੀ ਹੈ।

Share