ਤੁਹਾਡਾ ਸਵਾਗਤ ਹੈ
ਡਾ. ਗ੍ਰਾਂਟ ਸੀ. ਰਿਚੀਸਨ ਦੀ ਆਇਤ-ਦਰ-ਆਇਤ ਟਿੱਪਣੀ ਪਰਮੇਸ਼ਰ ਦੇ ਮਨ ਨੂੰ ਮਨੁੱਖ ਦੇ ਮਨ ਸਾਹਮਣੇ ਖੋਲ੍ਹਦੀ ਹੈ, ਜਿਸ ਵਿੱਚ ਪਰਮੇਸ਼ਰ ਦੇ ਵਚਨ ਦੀਆਂ ਪੁਸਤਕਾਂ ਦੀ ਇੱਕ-ਇੱਕ ਆਇਤ ਦਾ ਅਧਿਐਨ ਕੀਤਾ ਜਾਂਦਾ ਹੈ।
ਹਰੇਕ ਅਧਿਐਨ ਇੱਕ ਵਚਨ ਦੀ ਵਿਆਖਿਆ ਕਰਦਾ ਹੈ, ਅਤੇ ਉਸ ਵਚਨ ਵਿੱਚੋਂ ਇੱਕ ਸਿਧਾਂਤ ਬਣਾਉਂਦਾ ਹੈ, ਅਤੇ ਫਿਰ ਦਿਖਾਉਂਦਾ ਹੈ ਕਿ ਉਸ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਾਗੂ ਕਰਨਾ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਨਿੱਜੀ ਤੌਰ ਤੇ ਪਰਿਪੱਕ ਹੋਣ ਦੇ ਲਈ ਹਰ ਰੋਜ਼ ਉਸ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਸਰਗਰਮ ਤਰੀਕੇ ਨਾਲ ਲਾਗੂ ਕਰੋ। ਰੋਜ਼ਾਨਾ ਪਰਮੇਸ਼ਰ ਦੇ ਵਚਨ ਦੇ ਸਿਧਾਂਤਾਂ ਨੂੰ ਲਾਗੂ ਕਰਕੇ ਇੱਕ ਵਿਸ਼ਵਾਸੀ ਪਰਿਪੱਕਤਾ ਦੀ ਅਵਸਥਾ ਤੱਕ ਪਹੁੰਚਦਾ ਹੈ।
ਵਚਨ ਦਾ ਇੱਕ ਹਿੱਸਾ ਚੁਣੋ:
- ਕੰਪਿਊਟਰ ਤੇ ਸੱਜੇ ਪਾਸੇ ਦਿੱਤੇ ਕਾਲਮ ਜਾਂ ਸਮਾਰਟਫੋਨ ਜਾਂ ਟੈਬਲੇਟ ਤੇ ਪੰਨੇ ਦੇ ਉੱਪਰ “ਵਚਨ ਦਾ ਹਿੱਸਾ ਚੁਣੋ” ਤੇ ਜਾਓ।
- ਬਾਈਬਲ ਦੀ ਇੱਕ ਪੁਸਤਕ ਨੂੰ ਚੁਣੋ।
- ਬਾਈਬਲ ਦੀ ਪੁਸਤਕ ਨੂੰ ਚੁਣਨ ਤੋਂ ਬਾਅਦ, ਕੋਈ ਇੱਕ ਆਇਤ ਚੁਣੋ।
